ਬਨਾਰਸੀ ਦਾਸ ਜੈਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਕਿੱਤਾ: clean up using AWB
No edit summary
ਲਾਈਨ 6:
==ਕਿੱਤਾ==
ਪੰਜਾਬੀ-ਅੰਗਰੇਜੀ ਕੋਸ਼ਕਾਰੀ ਤੋਂ ਤੁਰੰਤ ਬਾਅਦ ਡਾ. ਜੈਨ ਹਿੰਦੀ ਦੇ ਲੈਕਚਰਾਰ ਨਿਯੁਕਤ ਹੋਏ ਅਤੇ ਇਹਨਾਂ ਨੇ 32 ਸਾਲ ਅਧਿਆਪਨ ਸੇਵਾ ਕੀਤੀ। [[1946]] ਵਿੱਚ ਬਨਾਰਸੀ ਦਾਸ ਨੇ ਆਲ ਇੰਡੀਆ ਓਰੀਐੰਟਲ ਕਾਨਫਰੰਸ ਦੇ ਪ੍ਰਾਕਿਰਤ ਤੇ ਜੈਨੀ ਵਿਭਾਗ ਦੀ ਨਾਗਪੁਰ ਸਮਾਗਮ ਵਿੱਚ ਪ੍ਰਧਾਨਗੀ ਕੀਤੀ। [[1949]] ਵਿੱਚ ਡਾ. ਜੈਨ ਪੈਪਸੂ ਦੇ ਪੰਜਾਬੀ ਵਿਭਾਗ ਵਿੱਚ ਪੰਜਾਬੀ ਕੋਸ਼ਕਾਰੀ ਦੇ ਸੁਪਰਵਾਇਜ਼ਰ ਨਿਯੁਕਤ ਰਹਿ ਕੇ ਪੰਜਾਬੀ ਕੋਸ਼ਕਾਰੀ ਦਾ ਕਾਰਜ ਕਰਦੇ ਰਹੇ। ਡਾ. ਜੈਨ ਨੇ [[ਪੰਜਾਬੀ ਸਾਹਿਤ ਦਾ ਇਤਿਹਾਸ|ਪੰਜਾਬੀ ਸਾਹਿਤ ਦੇ ਇਤਿਹਾਸ]] ਦੀ ਕਾਲਵੰਡ ਵੀ ਕੀਤੀ। [[12 ਅਪਰੈਲ]] [[1954]] ਈ. ਨੂੰ ਡਾ. ਜੈਨ ਦੀ ਮੋਤ ਹੋ ਗਈ। <ref name="ReferenceA"/>
 
== ਇਤਿਹਾਸਕਾਰੀ ==
ਡਾ. ਜੈਨ ਦੀ ਇਸ ਇਤਿਹਾਸ ਦੀ ਸਿਰਜਣਾ ਅਤੇ ਪ੍ਰੇਰਣਾ ਸੋਮੇ ਸੰਬੰਧੀ ਇਹ ਟਿੱਪਣੀ ਮਹੱਤਵਪੂਰਣ ਹੈ। ਉਹਦੇ ਵੱਲੋਂ ਪੰਜਾਬੀ ਨੂੰ "ਵਿਚਾਰੀ ਪੰਜਾਬੀ" ਕਹਿਣਾ, ਇਸ ਦੇ ਮਾੜੇ ਭਾਗਾਂ ਦੀ ਗੱਲ ਕਰਨਾ ਅਤੇ ਇਸ ਗੱਲ ਨੂੰ ਅਫ਼ਸੋਸ ਨਾਲ ਅੰਕਿਤ ਕਰਨਾ ਕਿ ਪੰਜਾਬੀ ਹੀ ਪੰਜਾਬੀ ਭਾਸ਼ਾ ਦੇ ਲਿਟਰੇਚਰ ਪ੍ਰਤਿ ਬੇਪਰਵਾਹੀ ਵਰਤ ਰਹੇ ਹਨ। ਉਹਦੇ ਇਸ ਭਾਸ਼ਾ ਤੇ ਇਹਦੇ ਲਿਟਰੇਚਰ ਪ੍ਰਤਿ ਮੋਹ-ਪਿਆਰ ਦਾ ਸੂਚਕ ਹੈ। ਜੇਕਰ ਪੰਜਾਬੀ ਪਾਠਕਾਂ ਨੂੰ (ਕਿਸੇ ਵਿਸ਼ੇਸ਼ ਫਿਰਕੇ ਦੇ ਲੋਕਾਂ ਨੂੰ ਨਹੀ) ਪੰਜਾਬੀ ਜ਼ਬਾਨ ਤੇ ਲਿਟਰੇਚਰ ਬਾਬਤ ਕੋਈ ਕੁਝ ਪੁੱਛੇ ਤਾਂ ਉਨਾਂ ਨੂੰ "ਸ਼ਰਮਿੰਦਾ ਨਾ ਹੋਣਾ ਪਵੇ"।
 
ਡਾ. ਜੈਨ ਦੀ ਵਿਚਾਰਬੀਨ ਰਚਨਾ ਕਿਸੇ ਅਜਿਹੇ ਮਨੋਰਥ ਵਿਚੋਂ ਨਹੀਂ ਉਪਜੀ ਅਤੇ ਨਾ ਹੀ ਕੋਈ ਫੋਰੀ ਅਕਾਦਮਿਕ ਜ਼ਰੂਰਤ ਉਸ ਦੀ ਰਚਨਾ ਦਾ ਵੀ ਕੁਸ਼ਤਾ ਤੇ ਬਾਵਾ ਬੁੱਧ ਸਿੰਘ ਵਾਂਗ ਪੰਜਾਬੀ ਭਾਸ਼ਾ, ਸਾਹਿਤ ਤੇ ਵਿਰਸੇ ਪ੍ਰਤਿ ਮੋਹ-ਭਾਵਨਾ ਤੇ ਉਮਾਹਭਾਵੀ ਬਿਰਤੀ ਵਿਚੋਂ ਉਪਜੀ ਹੈ। ਉਹਨਾਂ ਨੇ ਕਿਸੇ ਉਪਾਧੀ ਸਾਪੇਖ ਜਾਂ ਉਚ ਵਿੱਦਿਆ ਤੋਂ ਪ੍ਰੇਰਿਤ ਕਿਸੇ ਅਕਾਦਮਿਕ ਪ੍ਰਯੋਜਨ ਨਾਲ ਜੁੜ ਕੇ ਸਾਹਿਤ ਇਤਿਹਾਸ ਦੀ ਸਿਰਜਣਾ ਨਹੀ ਕੀਤੀ ਬਲਕਿ ਉਹਦਾ ਪ੍ਰਯੋਜਨ ਤਾਂ "ਪੰਜਾਬੀ ਭਰਾਵਾਂ" ਨੂੰ ਆਪਣੀ ਭਾਸ਼ਾ ਸਾਹਿਤ ਤੇ ਇਤਿਹਾਸ ਸੰਬੰਧੀ ਵਾਕਫੀ ਪ੍ਰਦਾਨ ਕਰਨਾ ਅਤੇ ਸਾਂਝੇ ਵਿਰਸੇ ਪ੍ਰਤਿ ਉਨਾਂ ਦੀ ਚੇਤਨਾ ਨੂੰ ਜਗਾਉਣਾ ਹੀ ਸੀ। ਇਹ ਐਸਾ ਕੁੰਜੀ ਨੁਕਤਾ ਹੈ ਜਿਸ ਨੂੰ ਧਿਆਨ ਵਿਚ ਰੱਖੇ ਬਗੈਰ ਜੈਨ ਦੀ ਸਾਹਿਤ ਇਤਿਹਾਸਕਾਰੀ ਦਾ ਕਿਸੇ ਕਿਸਮ ਦਾ ਅਧਿਐਨ ਮੁਮਕਿਨ ਪ੍ਰਤੀਤੀ ਨਹੀਂ ਹੁੰਦਾ।
 
ਉਹਨਾਂ ਦੀ ਇਕ ਰਚਨਾ ਪੰਜਾਬੀ ਜ਼ੁਬਾਨ ਤੇ ਉਹਦਾ ਲਿਟਰੇਚਰ ਨੂੰ ਪੰਜਾਬੀ ਸਾਹਿਤ ਦੇ ਇਤਿਹਾਸ ਕਿਵੇਂ ਮੰਨਿਆ ਜਾ ਸਕਦਾ ਹੈ।ਇਸ ਪ੍ਰਸ਼ਨ ਦਾ ਉਤਰ ਖੁਦ ਡਾ. ਜੈਨ ਦੀ ਟਿੱਪਣੀ ਵਿਚੋਂ ਹੀ ਮਿਲ ਜਾਦਾ ਹੈ। ਜੋ ਉਸ ਨੇ ਇਸ ਰਚਨਾ ਦੇ ਅੰਦਰਲੇ ਵਿਸ਼ੇ ਸੰਬੰਧੀ ਕੀਤੀ ਹੈ-"ਇਸ ਪੁਸਤਰ ਵਿਚ ਪੰਜਾਬੀ ਲਿਟਰੇਚਰ ਦਾ ਸਿਲਸਿਲੇਵਾਰ ਮੁਖਤਸਰ ਜਿਹਾ ਹਾਲ ਦਿੱਤਾ ਗਿਆ ਹੈ। ਪਰ ਉਂਜ ਇਹ ਨੂੰ ਹਰ ਪਹਿਲੂ ਤੋਂ ਮੁਕੰਮਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
 
ਪੰਜਾਬੀ ਜ਼ੁਬਾਨ ਤੇ ਉਹਦਾ ਲਿਟਰੇਚਰ ਪੁਸਤਰ ਦੇ ਉਹ ਅਧਿਆਇ ਜਿਹੜੇ ਪੰਜਾਬੀ ਸਾਹਿਤ ਇਤਿਹਾਸਕਾਰੀ ਨੂੰ ਸਮਰਪਿਤ ਹਨ ਇਸ ਪ੍ਰਕਾਰ ਹਨ-
 
1)   ਪੰਜਾਬੀ ਲਿਟਰੇਚਰ
 
2)   ਨਮੂਨਾ ਪੁਰਾਣੀ ਪੰਜਾਬੀ
 
3)  ਸਲੋਕ ਫ਼ਰੀਦ
 
4)  ਸਿੱਖ ਮਜ੍ਹਬੀ ਲਿਟਰੇਚਰ
 
5)  ਮੁਸਲਮਾਨ ਮਜ਼੍ਹਬੀ ਲਿਟਰੇਚਰ
 
6)  ਹਿੰਦੂ ਲਿਟਰੇਚਰ
 
7)  ਈਸਾਈ ਲਿਟਰੇਚਰ
 
8)  ਦੁਨਿਆਵੀ ਲਿਟਰੇਚਰ
 
9)  ਨਵਾਂ ਲਿਟਰੇਚਰ
 
10) ਭੰਜਾਬੀ ਦੀਆਂ ਲੋੜਾਂ
 
ਬਨਾਰਸੀ ਦਾਸ ਜੈਨ ਦੀ ਇਤਿਹਾਸਕਾਰੀ ਦੀ ਇਸ ਵਿਸ਼ੇਸਤਾਂ ਨੂੰ ਨਜਰ ਅੰਦਾਜ ਨਹੀਂ ਜਾ ਸਕਦਾ ਹੈ। ਉਸ ਨੇ ਖੁਦ ਵੀ ਉਸ ਵਕਤ ਇਤਿਹਾਸਕਾਰੀ ਦਾ ਕਾਰਜ ਕੀਤਾ ਜਦੋਂ ਨਾ ਤਾਂ ਸਾਡੀ ਸਿਧਾਤਕ ਸੂਝ ਹੀ ਪੈਦਾ ਹੌਈ ਸੀ। ਤੇ ਨਾ ਹੀ ਇਤਿਹਾਸਕ ਚੇਤਨਾ ਨੇ ਵਿਕਾਸ ਕੀਤਾ ਸੀ।ਇਸ ਸਥੀਤੀ ਵਿਚ ਉਹ ਦੇ ਵੱਲੋਂ ਕੀਤਾ ਗਿਆ ਕਾਰਜ ਤਾਂ ਮਹੱਤਵਪੂਰਣ ਹੈ ਹੀ ਨਾਲ ਹੀ ਨਾਲ ਉਸ ਨੇ ਭਵਿੱਖ ਵਿਚ ਵਿਦਵਾਨਾਂ ਨੂੰ ਇਸ ਖੇਤਰ ਵਿਚ ਨਿਤਰਣ ਤੇ ਆਪਣੇ ਸਾਹਿਤ ਤੇ ਵਿਰਸੇ ਦਾ ਇਤਿਹਾਸ ਲਿਖਣ ਦੀ ਪ੍ਰੇਰਨਾ ਤੇ ਉਤਸ਼ਾਹ ਵੀ ਪ੍ਰਦਾਨ ਕੀਤਾ।ਨਿਸ਼ਚੇ ਹੀ ਉਸ ਦੀ ਇਸ ਪ੍ਰੇਰਨਾ ਤੇ ਉਤਸ਼ਾਹ ਨੇ ਭਵਿੱਖ ਵਿਚ ਇਤਿਹਾਸਕਾਰੀ ਦੇ ਕਾਰਜ ਨੂੰ ਰਾਤੀ ਪ੍ਰਦਾਨ ਕੀਤੀ। ਕੁਲ ਮਿਲਾ ਕੇ ਆਪਣੀਆਂ ਕੁਝ ਊਣਤਾਈਆਂ ਦੇ ਬਾਵਜੂਦ ਪੰਜਾਬੀ ਸਾਹਿਤ ਇਤਿਹਾਸਕਾਰੀ ਦੇ ਮੁੱਖਲੀ ਵਿਕਾਸ ਦੇ ਪ੍ਰਸੰਗ ਵਿਚ ਡਾ. ਜੈਨ ਦੀ ਵਿਚਾਰਧੀਨ ਰਚਨਾ ਘੋਖਣ ਤੇ ਗੌਲਣਯੋਗ ਹੈ।
 
==ਹਵਾਲੇ==