"ਬਨਾਰਸੀ ਦਾਸ ਜੈਨ" ਦੇ ਰੀਵਿਜ਼ਨਾਂ ਵਿਚ ਫ਼ਰਕ

 
== ਇਤਿਹਾਸਕਾਰੀ ==
ਡਾ. ਜੈਨ ਦੀ ਇਸ ਇਤਿਹਾਸ ਦੀ ਸਿਰਜਣਾ ਅਤੇ ਪ੍ਰੇਰਣਾ ਸੋਮੇ ਸੰਬੰਧੀ ਇਹ ਟਿੱਪਣੀ ਮਹੱਤਵਪੂਰਣ ਹੈ। ਉਹਦੇ ਵੱਲੋਂ ਪੰਜਾਬੀ ਨੂੰ "ਵਿਚਾਰੀ ਪੰਜਾਬੀ" ਕਹਿਣਾ, ਇਸ ਦੇ ਮਾੜੇ ਭਾਗਾਂ ਦੀ ਗੱਲ ਕਰਨਾ ਅਤੇ ਇਸ ਗੱਲ ਨੂੰ ਅਫ਼ਸੋਸ ਨਾਲ ਅੰਕਿਤ ਕਰਨਾ ਕਿ ਪੰਜਾਬੀ ਹੀ ਪੰਜਾਬੀ ਭਾਸ਼ਾ ਦੇ ਲਿਟਰੇਚਰ ਪ੍ਰਤਿ ਬੇਪਰਵਾਹੀ ਵਰਤ ਰਹੇ ਹਨ। ਉਹਦੇ ਇਸ ਭਾਸ਼ਾ ਤੇ ਇਹਦੇ ਲਿਟਰੇਚਰ ਪ੍ਰਤਿ ਮੋਹ-ਪਿਆਰ ਦਾ ਸੂਚਕ ਹੈ। ਜੇਕਰ ਪੰਜਾਬੀ ਪਾਠਕਾਂ ਨੂੰ (ਕਿਸੇ ਵਿਸ਼ੇਸ਼ ਫਿਰਕੇ ਦੇ ਲੋਕਾਂ ਨੂੰ ਨਹੀ) ਪੰਜਾਬੀ ਜ਼ਬਾਨ ਤੇ ਲਿਟਰੇਚਰ ਬਾਬਤ ਕੋਈ ਕੁਝ ਪੁੱਛੇ ਤਾਂ ਉਨਾਂ ਨੂੰ "ਸ਼ਰਮਿੰਦਾ ਨਾ ਹੋਣਾ ਪਵੇ"।<ref>ਹਰਿਭਜਨ ਸਿੰਘ ਭਾਟੀਆ, ਸੰਵਾਦ-ਪੁਨਰ-ਸੰਵਾਦ: ਰਵੀ ਸਹਿਤ ਪ੍ਰਕਾਸ਼ਨ 11 ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼ਾਪਿੰਗ ਕੰਪਲੈਕਸ ਡਾਕ. ਖਾਲਸਾ ਕਾਲਜ,ਜੀ.ਟੀ. ਰੋਡ ਅੰਮ੍ਰਿਤਸਰ</ref>
 
ਡਾ. ਜੈਨ ਦੀ ਵਿਚਾਰਬੀਨ ਰਚਨਾ ਕਿਸੇ ਅਜਿਹੇ ਮਨੋਰਥ ਵਿਚੋਂ ਨਹੀਂ ਉਪਜੀ ਅਤੇ ਨਾ ਹੀ ਕੋਈ ਫੋਰੀ ਅਕਾਦਮਿਕ ਜ਼ਰੂਰਤ ਉਸ ਦੀ ਰਚਨਾ ਦਾ ਵੀ ਕੁਸ਼ਤਾ ਤੇ ਬਾਵਾ ਬੁੱਧ ਸਿੰਘ ਵਾਂਗ ਪੰਜਾਬੀ ਭਾਸ਼ਾ, ਸਾਹਿਤ ਤੇ ਵਿਰਸੇ ਪ੍ਰਤਿ ਮੋਹ-ਭਾਵਨਾ ਤੇ ਉਮਾਹਭਾਵੀ ਬਿਰਤੀ ਵਿਚੋਂ ਉਪਜੀ ਹੈ। ਉਹਨਾਂ ਨੇ ਕਿਸੇ ਉਪਾਧੀ ਸਾਪੇਖ ਜਾਂ ਉਚ ਵਿੱਦਿਆ ਤੋਂ ਪ੍ਰੇਰਿਤ ਕਿਸੇ ਅਕਾਦਮਿਕ ਪ੍ਰਯੋਜਨ ਨਾਲ ਜੁੜ ਕੇ ਸਾਹਿਤ ਇਤਿਹਾਸ ਦੀ ਸਿਰਜਣਾ ਨਹੀ ਕੀਤੀ ਬਲਕਿ ਉਹਦਾ ਪ੍ਰਯੋਜਨ ਤਾਂ "ਪੰਜਾਬੀ ਭਰਾਵਾਂ" ਨੂੰ ਆਪਣੀ ਭਾਸ਼ਾ ਸਾਹਿਤ ਤੇ ਇਤਿਹਾਸ ਸੰਬੰਧੀ ਵਾਕਫੀ ਪ੍ਰਦਾਨ ਕਰਨਾ ਅਤੇ ਸਾਂਝੇ ਵਿਰਸੇ ਪ੍ਰਤਿ ਉਨਾਂ ਦੀ ਚੇਤਨਾ ਨੂੰ ਜਗਾਉਣਾ ਹੀ ਸੀ। ਇਹ ਐਸਾ ਕੁੰਜੀ ਨੁਕਤਾ ਹੈ ਜਿਸ ਨੂੰ ਧਿਆਨ ਵਿਚ ਰੱਖੇ ਬਗੈਰ ਜੈਨ ਦੀ ਸਾਹਿਤ ਇਤਿਹਾਸਕਾਰੀ ਦਾ ਕਿਸੇ ਕਿਸਮ ਦਾ ਅਧਿਐਨ ਮੁਮਕਿਨ ਪ੍ਰਤੀਤੀ ਨਹੀਂ ਹੁੰਦਾ।<ref>ਪੰਜਾਬ ਦੇ ਹੀਰੇ-ਮੋਲਾ ਬਖ਼ਸ਼ ਕੁਸ਼ਤਾਂ, ਪੰਜਾਬੀ ਸਾਹਿਤ ਅਕਾਦਮੀ ਪੰਜਾਬੀ ਭਵਨ, ਲੁਧਿਆਣਾ (ਭਾਰਤ)</ref>
 
ਉਹਨਾਂ ਦੀ ਇਕ ਰਚਨਾ ਪੰਜਾਬੀ ਜ਼ੁਬਾਨ ਤੇ ਉਹਦਾ ਲਿਟਰੇਚਰ ਨੂੰ ਪੰਜਾਬੀ ਸਾਹਿਤ ਦੇ ਇਤਿਹਾਸ ਕਿਵੇਂ ਮੰਨਿਆ ਜਾ ਸਕਦਾ ਹੈ।ਇਸ ਪ੍ਰਸ਼ਨ ਦਾ ਉਤਰ ਖੁਦ ਡਾ. ਜੈਨ ਦੀ ਟਿੱਪਣੀ ਵਿਚੋਂ ਹੀ ਮਿਲ ਜਾਦਾ ਹੈ। ਜੋ ਉਸ ਨੇ ਇਸ ਰਚਨਾ ਦੇ ਅੰਦਰਲੇ ਵਿਸ਼ੇ ਸੰਬੰਧੀ ਕੀਤੀ ਹੈ-"ਇਸ ਪੁਸਤਰ ਵਿਚ ਪੰਜਾਬੀ ਲਿਟਰੇਚਰ ਦਾ ਸਿਲਸਿਲੇਵਾਰ ਮੁਖਤਸਰ ਜਿਹਾ ਹਾਲ ਦਿੱਤਾ ਗਿਆ ਹੈ। ਪਰ ਉਂਜ ਇਹ ਨੂੰ ਹਰ ਪਹਿਲੂ ਤੋਂ ਮੁਕੰਮਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।