ਫ਼ੀਦੇਲ ਕਾਸਤਰੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 42:
|birth_place = [[Birán]], [[Holguin Province]], [[ਕਿਊਬਾ ਗਣਰਾਜ (1902-1959)|ਕਿਊਬਾ]]
|death_date = {{Death date and age|df=yes|2016|11|25|1926|8|13}}
|death_place = [[Santiagoਸੈਂਤੀਯਾਗੋ deਡੀ Cubaਕਿਊਬਾ Provinceਪ੍ਰਾਂਤ]], ਕਿਊਬਾ
|party = [[ਕਿਊਬਾ ਦੀ ਕਮਿਊਨਿਸਟ ਪਾਰਟੀ]]
|relations = (ਭੈਣ-ਭਰਾ)
ਰਾਉਲ ਕਾਸਤਰੋ ਰਜ਼
ਐਮਾ ਕਾਸਤਰੋ ਰਜ਼
ਅਗਸਤੀਨਾ ਕਾਸਤਰੋ ਰਜ਼
[[ਰਾਮੋਨ ਕਾਸਤਰੋ ਰਜ਼]]
ਐਂਜ਼ਲ ਕਾਸਤਰੋ ਰਜ਼
[[ਜੁਆਨਾ ਕਾਸਤਰੋ]] ਰਜ਼
ਪੇਡਰੋ ਏਮਿਲੀਓ ਕਾਸਤਰੋ ਅਰਗੋਤਾ
Manuel ਕਾਸਤਰੋ ਅਰਗੋਤਾ
ਲਿਡੀਆ ਕਾਸਤਰੋ ਅਰਗੋਤਾ
ਅਨਤੋਨੀਆ ਮਾਰੀਆ ਕਾਸਤਰੋ ਅਰਗੋਤਾ
ਗਿਓਰਗੀਨਾ ਕਾਸਤਰੋ ਅਰਗੋਤਾ
ਮਾਰਟਿਨ ਕਾਸਤਰੋ
ਲਾਈਨ 54:

'''ਫ਼ੀਦੇਲ ਅਲੇਜਾਂਦਰੋ ਕਾਸਤਰੋ ਰਜ਼''' ([[ਸਪੇਨੀ ਭਾਸ਼ਾ|ਸਪੇਨੀ]]: Fidel Alejandro Castro ਰਜ਼Ruz; 13 ਅਗਸਤ 1926 - 25 ਨਵੰਬਰ 2016) [[ਕਿਊਬਾ]] ਦਾ ਇੱਕ [[ਕਮਿਊਨਿਸਟ]] ਇਨਕਲਾਬੀ ਅਤੇ [[ਸਿਆਸਤਦਾਨ]] ਹੈ। ਉਹ 1959 ਤੋਂ ਲੈਕੇ 1976 ਤੱਕ ਕਿਊਬਾ ਦਾ [[ਪ੍ਰਧਾਨ ਮੰਤਰੀ]] ਅਤੇ ਫਿਰ 1976 ਤੋਂ ਲੈਕੇ 2008 ਤੱਕ [[ਰਾਸ਼ਟਰਪਤੀ]] ਰਿਹਾ। ਅੰਤਰਰਾਸ਼ਟਰੀ ਤੌਰ ਤੇ, ਕਾਸਤਰੋ 1979 ਤੋਂ 1983 ਤੱਕ ਅਤੇ 2006 ਤੋਂ 2008 ਤੱਕ ਦੇ ਲਈ ਗੁੱਟ-ਨਿਰਲੇਪ ਅੰਦੋਲਨ ਦਾ ਸਕੱਤਰ-ਜਨਰਲ ਰਿਹਾ।

ਇਕ ਅਮੀਰ ਕਿਸਾਨ ਦਾ ਨਜਾਇਜ਼ ਪੁੱਤਰ, ਕਾਸਤਰੋ ਹਵਾਨਾ ਯੂਨੀਵਰਸਿਟੀ ਵਿਖੇ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ, ਕਿ ਉਸਨੇ ਖੱਬੇਪੱਖੀ ਸਾਮਰਾਜੀ-ਵਿਰੋਧੀ ਸਿਆਸਤ' ਨੂੰ ਅਪਣਾ ਲਿਆ। ਡੋਮਿਨਿਕਨਡੋਮਿਨੀਕਨ ਰੀਪਬਲਿਕ ਅਤੇ ਕੰਬੋਡੀਆ ਵਿੱਚ ਸੱਜੇ-ਪੱਖੀ ਸਰਕਾਰ ਵਿਰੁੱਧ ਵਿਦਰੋਹਾਂ ਵਿਚ ਹਿੱਸਾ ਲੈਣ ਦੇ ਬਾਅਦ, ਉਸਨੇ ਕਿਊਬਾ ਦੇ ਰਾਸ਼ਟਰਪਤੀ ਫੁਲਗੇਂਸਿਓ ਬਤਿਸਤਾ ਦੀ ਫੌਜੀ ਜੁੰਡਲੀ ਦਾ ਅੰਤ ਕਰਨ ਦੀ ਯੋਜਨਾ ਬਣਾ ਲਈ, ਅਤੇ 1953 ਵਿਚ ਮੋਨਕਾਡਾ ਬੈਰਕਾਂ ਤੇ ਨਾਕਾਮ ਹਮਲਾ ਬੋਲ ਦਿਤਾ। ਫਿਰ ਇੱਕ ਸਾਲ ਦੀ ਕੈਦ ਕੱਟਣ ਦੇ ਬਾਅਦ ਉਹ ਮੈਕਸੀਕੋ ਦੀ ਯਾਤਰਾ ਤੇ ਗਿਆ, ਜਿੱਥੇ ਉਸ ਨੇ [[ਚੇ ਗਵੇਰਾ]] ਅਤੇ ਆਪਣੇ ਭਰਾ [[ਰਾਉਲ ਕਾਸਤਰੋ]] ਦੇ ਨਾਲ ਮਿਲਕੇ ਇੱਕ ਇਨਕਲਾਬੀ ਗਰੁੱਪ ਦੀ ਸਥਾਪਨਾ ਕੀਤੀ, ਜੋ [[26 ਜੁਲਾਈ ਅੰਦੋਲਨ]] ਦੇ ਤੌਰ ਤੇ ਮਸ਼ਹੂਰ ਹੋਇਆ। ਕਿਊਬਾ ਪਰਤ ਕੇ, ਕਾਸਤਰੋ ਨੇ ਸੀਅਰਾ ਮੇਸਤਰਾ ਦੇ ਪਰਬਤੀ ਬੀੜ੍ਹ ਤੋਂ ਬਤਿਸਤਾ ਦੀ ਫ਼ੌਜ ਦੇ ਵਿਰੁੱਧ ਇੱਕ ਗੁਰੀਲਾ ਅੰਦੋਲਨ ਦੀ ਅਗਵਾਈ ਕੀਤੀ।

==ਮੁਢਲਾ ਜੀਵਨ==
ਫ਼ੀਦੇਲ ਕਾਸਤਰੋ ਦਾ ਜਨਮ 1926 ਵਿੱਚ ਕਿਊਬਾ ਦੇ [[ਓਰੀਐਂਟ]] ਸੂਬੇ ਦੇ ਬੀਰਨ ਪਿੰਡ ਦੇ ਇੱਕ ਪ੍ਰਵਾਸੀ ਸਪੇਨੀ, ਫ਼ੀਦੇਲ ਅਲੇਜਾਂਦਰੋ ਕਾਸਤਰੋ ਦੇ ਪਰਵਾਰ ਵਿੱਚ ਹੋਇਆ ਸੀ ਜੋ ਕਾਫ਼ੀ ਅਮੀਰ ਗੰਨਾ ਉਤਪਾਦਕ ਸੀ। ਆਪਣੇ ਪਹਿਲੇ ਵਿਆਹ ਦੇ ਟੁੱਟਣ ਦੇ ਬਾਅਦ, ਉਸ ਦੇ ਪਿਤਾ ਨੇ ਆਪਣੀ ਘਰੇਲੂ ਨੌਕਰਾਣੀ, ਲੀਨਾ ਰਜ਼ ਗੋਨਜ਼ਾਲੇਜ਼ ਨੂੰ ਰਖੇਲ ਰੱਖ ਲਿਆ ਸੀ। ਉਹ ਕਿਊਬਾਈ ਆਦਿਵਾਸੀ ਔਰਤ ਸੀ। ਉਸਦੀ ਕੁੱਖੋਂ ਫ਼ੀਦੇਲ ਦਾ ਜਨਮ ਹੋਇਆ ਅਤੇ ਬਾਅਦ ਨੂੰ ਉਸ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਜਿਸਤੋਂ ਛੇ ਹੋਰ ਬੱਚੇ ਹੋਏ।

ਫ਼ੀਦੇਲ ਕਾਸਤਰੋ ਨੇ [[ਹਵਾਨਾ ਯੂਨੀਵਰਸਿਟੀ]] ਤੋਂ ਕਨੂੰਨ ਦੀ ਡਿਗਰੀ ਲਈ ਲੇਕਿਨ ਉਹ ਖ਼ੁਦ ਆਪਣੇ ਖ਼ੁਸ਼ਹਾਲ ਪਰਵਾਰ ਅਤੇ ਬਹੁਤ ਸਾਰੇ ਗਰੀਬਾਂ ਵਿੱਚਲੇ ਅੰਤਰ ਨੂੰ ਵੇਖਕੇ ਬਹੁਤ ਪਰੇਸ਼ਾਨ ਹੋ ਗਿਆ ਅਤੇ ਇਸ ਪਰੇਸ਼ਾਨੀ ਦੀ ਵਜ੍ਹਾ ਕਰਕੇ ਉਹ ਮਾਰਕਸਵਾਦੀ-ਲੈਨਿਨਵਾਦੀ ਇਨਕਲਾਬੀ ਬਣ ਗਿਆ।

1953 ਵਿੱਚ ਉਨ੍ਹਾਂ ਨੇ ਕਿਊਬਾ ਦੇ ਰਾਸ਼ਟਰਪਤੀ ਫੁਲਗੇਂਸਯੋ ਬਤਿਸਤਾ ਦੀ ਸੱਤਾ ਦੇ ਖਿਲਾਫ ਹਥਿਆਰ ਉਠਾ ਲਏ। ਜਨਤਕ ਇਨਕਲਾਬ ਸ਼ੁਰੂ ਕਰਨ ਦੇ ਇਰਾਦੇ ਨਾਲ [[26 ਜੁਲਾਈ ਅੰਦੋਲਨ|26 ਜੁਲਾਈ]] ਨੂੰ ਫੀਦਲ ਕਾਸਤਰੋ ਨੇ ਆਪਣੇ 100 ਸਾਥੀਆਂ ਦੇ ਨਾਲ ਸੈਂਤੀਯਾਗੋ ਡੀ ਕਿਊਬਾ ਵਿੱਚ ਫੌਜੀ ਬੈਰਕ ਉੱਤੇ ਹਮਲਾ ਕੀਤਾ ਲੇਕਿਨ ਨਾਕਾਮ ਰਹੇ।