ਹੈਫਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 35:
'''ਹੈਫਾ''' (Haifa; [[ਹਿਬਰੂ]]: חֵיפָה Heifa, ਹਿਬਰੂ ਉਚਾਰਣ: [χei̯ˈfa], [[ਅਰਬੀ]]: حيفا‎ Ḥayfā) ਉੱਤਰੀ [[ਇਜਰਾਇਲ]] ਦਾ ਸਭ ਤੋਂ ਵੱਡਾ ਨਗਰ ਅਤੇ ਇਜਰਾਇਲ ਦਾ ਤੀਜਾ ਸਭ ਤੋਂ ਵੱਡਾ ਨਗਰ ਹੈ। ਇਸਦੀ ਜਨਸੰਖਿਆ ਲੱਗਪੱਗ ਤਿੰਨ ਲੱਖ ਹੈ। ਇਸਦੇ ਇਲਾਵਾ ਲੱਗਪੱਗ ਤਿੰਨ ਲੱਖ ਲੋਕ ਇਸਦੇ ਨੇੜਲੇ ਨਗਰਾਂ ਵਿੱਚ ਰਹਿੰਦੇ ਹਨ। ਇਸ ਨਗਰ ਵਿੱਚ [[ਬਹਾਈ ਸੰਸਾਰ ਕੇਂਦਰ]] ਵੀ ਹੈ ਜੋ [[ਯੂਨੇਸਕੋ]] ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਹੈ।
 
ਕਰਮਲ ਪਰਬਤ ਦੀਆਂ ਢਲਾਨਾਂ ਤੇ ਉਸਰੀ ਇਸ ਬਸਤੀ ਦਾ ਇਤਿਹਾਸ 3,000 ਤੋਂ ਵੱਧ ਸਾਲਾਂ ਵਿੱਚ ਫੈਲਿਆ ਹੋਇਆ ਹੈ। ਇਸ ਖੇਤਰ ਵਿੱਚ ਸਭ ਤੋਂ ਪੁਰਾਨੀ ਬਸਤੀ ਅਬੂ ਹਵਾਮ, ਇੱਕ ਛੋਟਾ ਜਿਹਾ ਬੰਦਰਗਾਹ ਵਾਲਾ ਸ਼ਹਿਰ ਹੈ ਜਿਸ ਦੀ ਸਥਾਪਨਾ ਕਾਂਸੀ ਯੁੱਗ (14 ਸਦੀ ਈਪੂ) ਵਿੱਚ ਹੋਈ ਸੀ।<ref name="autogenerated3">[[Encyclopaedia Judaica|Encyclopedia Judaica]], ''Haifa,'' Keter Publishing, Jerusalem, 1972, vol. 7, pp. 1134-1139</ref> ਤੀਜੀ ਸਦੀ ਵਿਚ, ਹਾਇਫਾ ਇੱਕ ਰੰਗ-ਬਣਾਉਣ ਦੇ ਕੇਂਦਰ ਦੇ ਤੌਰ ਤੇ ਜਾਣਿਆ ਜਾਂਦਾ ਸੀ। ਸਦੀਆਂ ਬੀਤਦੀਆਂ ਗਈਆਂ, ਤੇ ਸ਼ਹਿਰ ਤੇ ਹਕੂਮਤਾਂ ਤਬਦੀਲ ਹੁੰਦੀਆਂ ਗਈਆਂ: ਫ਼ਨੀਸ਼ਨਾਂ ਨੇ ਜਿੱਤ ਲਿਆ ਅਤੇ ਰਾਜ ਕੀਤਾ, ਫ਼ਾਰਸੀ ਹਕੂਮਤ, ਪੁਰਾਤਨ ਰੋਮ ਸਾਮਰਾਜ, [[ਬਿਜ਼ਨਤੀਨੀ ਸਾਮਰਾਜ | ਬਿਜ਼ੰਤੀਨੀ]], [[ਅਰਬ]], [[ਕਰੂਸੇਡ |ਸਲੀਬੀ ਯੁੱਧ]], [[ਉਸਮਾਨੀ ਸਾਮਰਾਜ |ਉਸਮਾਨੀ]], [[ਫਲਸਤੀਨ ਦੇ ਲਈ ਬ੍ਰਿਟਿਸ਼ ਮੈਨਡੇਟ | ਬ੍ਰਿਟਿਸ਼]], ਅਤੇ [[ਇਸਰਾਈਲੀ]]। 1948 ਵਿੱਚ ਇਸਰਾਈਲ ਦੇ ਰਾਜ ਦੀ ਸਥਾਪਨਾ ਦੇ ਬਾਅਦ, ਹਾਇਫਾ ਨਗਰਪਾਲਿਕਾ ਇਸ ਸ਼ਹਿਰ ਦਾ ਪ੍ਰਬੰਧ ਕਰਦੀ ਹੈ।
 
ਹੁਣ 2016 ਵਿੱਚ ਇਹ ਸ਼ਹਿਰ ਇਸਰਾਈਲ ਦੇ ਮੈਡੀਟੇਰੀਅਨ ਤਟ ਤੇ ਹਾਇਫਾ ਦੀ ਖਾੜੀ ਵਿਚ 63,7 ਵਰਗ ਕਿਲੋਮੀਟਰ (24.6 ਵਰਗ ਮੀਲ) ਖੇਤਰਫਲ ਤੇ ਸਥਿਤ ਇੱਕ ਪ੍ਰਮੁੱਖ ਬੰਦਰਗਾਹ ਹੈ। ਇਹ ਤੇਲ ਅਵੀਵ ਦੇ 90 ਕਿਲੋਮੀਟਰ (56 ਮੀਲ) ਉੱਤਰ ਵੱਲ ਹੈ ਅਤੇ ਉੱਤਰੀ ਇਸਰਾਏਲ ਦਾ ਮੁੱਖ ਖੇਤਰੀ ਕੇਂਦਰ ਹੈ। ਇਸਰਾਈਲ ਦੇ ਸਭ ਤੋਂ ਵੱਡੇ K-12 ਸਕੂਲ, ਹਿਬਰੂ ਰੀਲੀ ਸਕੂਲ ਦੇ ਇਲਾਵਾ ਦੋ ਮਸ਼ਹੂਰ ਅਕਾਦਮਿਕ ਅਦਾਰੇ, ਹਾਇਫਾ ਯੂਨੀਵਰਸਿਟੀ ਅਤੇ ਟੈਕਨੀਓਨ, ਹਾਇਫਾ ਵਿੱਚ ਸਥਿਤ ਹਨ। ਇਹ ਸ਼ਹਿਰ ਇਸਰਾਈਲ ਦੇ ਅਰਥਚਾਰੇ ਵਿੱਚ ਇੱਕ ਅਹਿਮ ਭੂਮਿਕਾ ਅਦਾ ਕਰਦਾ ਹੈ। ਇਹ ਦੇਸ਼ ਦੇ ਸਭ ਤੋਂ ਪੁਰਾਣੇ ਅਤੇ ਵੱਡੇ ਉੱਚ-ਤਕਨੀਕੀ ਪਾਰਕਾਂ ਵਿੱਚੋਂ ਇੱਕ ਮਤਮ ਵੀ ਇਥੇ ਹੈ; ਇਸਰਾਈਲ ਦੀ ਇੱਕੋ ਇੱਕ ਭੂਮੀਗਤ ਤੇਜ਼ ਆਵਾਜਾਈ ਪ੍ਰਣਾਲੀ ਵੀ ਹਾਇਫਾ ਵਿੱਚ ਹੈ, ਜਿਸਨੂੰ ਕਾਰਮੇਲਿਟ ਦੇ ਤੌਰ ਤੇ ਜਾਣਿਆ ਜਾਂਦਾ ਹੈ।<ref>{{cite web|url= http://www.gav-yam.co.il/GavYam/site/gavyam/eng/items/popup.asp?fid=285&NP=361|title= GavYam |accessdate= 18 February 2008 |publisher= Gav-Yam.co.il}}</ref><ref>{{cite web|url= https://www.touristisrael.com/carmelit-underground-train-haifa/4899/|title= Carmelit Underground Train, Haifa |accessdate= 19 September 2016 |publisher= touristisrael.com}}</ref>ਹਾਇਫਾ ਖਾੜੀ ਭਾਰੀ ਉਦਯੋਗ, ਪੈਟਰੋਲੀਅਮ ਨੂੰ ਸ਼ੁੱਧ ਕਰਨ ਅਤੇ ਰਸਾਇਣਕ ਪ੍ਰੋਸੈਸਿੰਗ ਕੇਂਦਰ ਹੈ। ਹੈਫਾ ਪਹਿਲਾਂ ਇਰਾਕ ਤੋਂ ਵਾਇਆ ਜਾਰਡਨ ਆਉਂਦੀ ਤੇਲ ਦੀ ਪਾਈਪਲਾਈਨ ਮੋਸੁਲ-ਹਾਇਫਾ ਤੇਲ ਪਾਈਪ ਦੇ ਪੱਛਮੀ ਟਰਮੀਨਸ ਦੇ ਤੌਰ ਕੰਮ ਕਰਦਾ ਸੀ।<ref name="haaretz-pipeline">{{cite web |last=Cohen |first=Amiram |url=http://www.haaretz.com/hasen/pages/ShArt.jhtml?itemNo=332835&contrassID=2&subContrassID=1&sbSubContrassID=0&listSrc=Y |title=U.S. Checking Possibility of Pumping Oil from Northern Iraq to Haifa, via Jordan |publisher=[[Haaretz]] |accessdate=6 December 2008}}</ref>
 
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ: ਸੰਸਾਰ ਦੇ ਪ੍ਰਮੁੱਖ ਬੰਦਰਗਾਹ]]