ਫ਼ਰਾਂਜ਼ ਕਾਫ਼ਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 32:
== ਜੀਵਨ ==
 
ਕਾਫ਼ਕਾ ਦਾ ਜਨਮ ਪਰਾਗ, [[ਬੋਹੀਮਿਆ]] ਵਿੱਚ, ਇੱਕ ਮੱਧ ਵਰਗ ਦੇ, ਜਰਮਨ ਭਾਸ਼ੀ [[ਯਹੂਦੀ]] ਪਰਿਵਾਰ ਵਿੱਚ ਹੋਇਆ। ਆਪਣੇ ਛੇ ਭੈਣ-ਭਰਾਵਾਂ 'ਚੋਂ ਫ਼ਰਾਂਜ਼ ਸਭ ਤੋਂ ਵੱਡਾ ਸੀ। ਫ਼ਰਾਂਜ਼ ਦੇ ਦੋ ਭਰਾ ਜੌਰਜ ਤੇ ਹੀਨਰਿਕ ਸਨ ਜੋ ਬਚਪਨ ਵਿੱਚ ਹੀ ਮਰ ਗਏ ਸਨ ਅਤੇ ਤਿੰਨ ਭੈਣਾਂ ਗੈਬਰੀਐਲ ("ਐਲੀ") (੧੮੮੯-੧੯੪੪), ਵੈਲੇਰੀ ("ਵੈਲੀ") (੧੮੯੦-੧੯੪੨) ਤੇ ਔਟਿਲੀ ("ਔਟਲਾ") (੧੮੯੨-੧੯੪੩) ਸਨ। ਇਹ ਸਾਰੇ ਦੂਸਰੇ ਵਿਸ਼ਵ ਯੁੱਧ ਦੌਰਾਨ [[ਹੌਲੋਕੌਸਟ]] ਵਿੱਚ ਮਾਰੇ ਗਏ ਸਨ। ਵੈਲੀ ਨੂੰ ੧੯੪੨ ਵਿੱਚ [[ਪੋਲੈਂਡ]] ਦੇ ਲੌਡ੍ਜ਼ ਗੈਟੋ [[Łódź Ghetto]] ਵਿੱਚ ਭੇਜ ਦਿੱਤਾ ਗਿਆ ਸੀ, ਪਰ ਇਸਤੋਂ ਬਾਅਦ ਉਸ ਬਾਰੇ ਕਦੇ ਕੋਈ ਜਾਣਕਾਰੀ ਨਹੀਂ ਮਿਲੀ।
 
ਫ਼ਰਾਂਜ਼ ਦੇ ਪਿਤਾ, ਹਰਮਨ ਕਾਫ਼ਕਾ ਯਹੂਦੀ ਬਸਤੀ ਵਿੱਚ ਸੁੱਕੇ ਮਾਲ ਦੀ ਇੱਕ ਦੁਕਾਨ ਚਲਾਉਂਦੇ ਸਨ ਅਤੇ ਮਾਂ, ਜੂਲੀ ਉਨ੍ਹਾਂ (ਹਰਮਨ) ਦਾ ਹੱਥ ਵਟਾਉਂਦੀ ਸੀ। ਉਸ ਦੇ ਪਿਤਾ ਨੂੰ ਲੰਬਾ-ਚੌੜਾ, ਸਵਾਰਥੀ ਤੇ ਪ੍ਰਭਾਵਸ਼ਾਲੀ ਵਪਾਰੀ ਕਿਹਾ ਜਾਂਦਾ ਸੀ। ਕਾਫ਼ਕਾ ਨੇ ਖੁਦ ਆਪ ਕਿਹਾ ਸੀ ਕਿ ਉਸ ਦੇ ਪਿਤਾ ਸ਼ਕਤੀ, ਸਿਹਤ, ਭੁੱਖ, ਅਵਾਜ਼ ਦੀ ਬੁਲੰਦੀ, ਭਾਸ਼ਣ ਕਲਾ, ਆਤਮ-ਤਸੱਲੀ, ਸੰਸਾਰਿਕ ਪ੍ਰਭੁਤਵ, ਸਬਰ, ਚੇਤੰਨ ਅਤੇ ਮਨੁੱਖੀ ਸੁਭਾਅ ਦੇ ਗਿਆਨ ਵਿੱਚ ਇੱਕ ਸੱਚੇ ਕਾਫ਼ਕਾ ਸਨ।