ਸਰਸਵਤੀ ਦੇਵੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ →‎ਦੇਵੀ: clean up using AWB
No edit summary
ਲਾਈਨ 17:
}}
 
'''ਸਰਸਵਤੀ''' ਜਾਂ '''ਸੁਰਸਤੀ''' ([[ਸੰਸਕ੍ਰਿਤ]]: सरस्वती देवी) [[ਹਿੰਦੂ ਧਰਮ]] ਦੀਆਂ ਮੁੱਖ ਦੇਵੀਆਂ ਵਿੱਚੋਂ ਇੱਕ ਹੈ। ਰਿਗਵੇਦ ਵਿੱਚ ਦੇਵੀ [[ਸਰਸਵਤੀ ਨਦੀ]] ਦੀ ਦੇਵੀ ਸੀ। ਇਸ ਨਦੀ ਨੂੰ ਵੀ ਸਰਸਵਤੀ ਨਦੀ ਕਿਹਾ ਜਾਂਦਾ ਹੈ।
 
==ਦੇਵੀ==
 
ਸਰਸਵਤੀ ਨੂੰ ਸਾਹਿਤ, ਸੰਗੀਤ ਅਤੇ ਕਲਾ ਦੀ ਦੇਵੀ ਮੰਨਿਆ ਜਾਂਦਾ ਹੈ। ਇਸ ਵਿੱਚ ਚਿੰਤਨ, ਭਾਵਨਾ ਅਤੇ ਸੰਵੇਦਨਾ ਤਿੰਨਾਂ ਦਾ ਸੁਮੇਲ ਹੈ। ਬੀਣਾ ਸੰਗੀਤ ਦੀ, ਕਿਤਾਬ ਚਿੰਤਨ ਦੀ ਅਤੇ ਮੋਰ ਚਿਤਰ ਕਲਾ ਦੀ ਅਭਿਵਿਅਕਤੀ ਹੈ । ਲੋਕ ਚਰਚਾ ਵਿੱਚ ਸਰਸਵਤੀ ਨੂੰ ਸਿੱਖਿਆ ਦੀ ਦੇਵੀ ਮੰਨਿਆ ਗਿਆ ਹੈ। ਸਿੱਖਿਆ ਸੰਸਥਾਵਾਂ ਵਿੱਚ ਬਸੰਤ ਪੰਚਮੀ ਨੂੰ ਸਰਸਵਤੀ ਦਾ ਜਨਮ ਦਿਨ ਸਮਾਰੋਹ ਮਨਾਇਆ ਜਾਂਦਾ ਹੈ। ਪਸ਼ੁ ਨੂੰ ਮਨੁੱਖ ਬਣਾਉਣ ਦਾ - ਅੰਨ੍ਹੇ ਨੂੰ ਨੇਤਰ ਦੇਣ ਦਾ ਸਿਹਰਾ ਸਿੱਖਿਆ ਨੂੰ ਦਿੱਤਾ ਜਾਂਦਾ ਹੈ। ਚਿੰਤਨ ਨਾਲ ਮਨੁੱਖ ਬਣਦਾ ਹੈ। ਇਹ ਬੁੱਧੀ ਦਾ ਵਿਸ਼ਾ ਹੈ। ਪਦਾਰਥਕ ਖੁਸ਼ਹਾਲੀ ਦਾ ਸਿਹਰਾ ਬੌਧਿਕ ਬੁਲੰਦੀ ਨੂੰ ਦਿੱਤਾ ਜਾਣਾ ਅਤੇ ਉਸਨੂੰ ਸਰਸਵਤੀ ਦੀ ਕਿਰਪਾ ਮੰਨਿਆ ਜਾਣਾ ਉਚਿਤ ਵੀ ਹੈ। ਇਸ ਦੇ ਬਿਨਾਂ ਮਨੁੱਖ ਨੂੰ ਬਣਮਾਣਸਾਂ ਵਰਗਾ ਜੀਵਨ ਗੁਜ਼ਾਰਨਾ ਪੈਂਦਾ ਹੈ। ਸਿੱਖਿਆ ਅਤੇ ਬੌਧਿਕ ਵਿਕਾਸ ਦੀ ਲੋੜ ਆਮ ਲੋਕਾਂ ਨੂੰ ਸਮਝਾਉਣ ਲਈ ਸਰਸਵਤੀ ਪੂਜਾ ਦੀ ਪਰੰਪਰਾ ਹੈ।
 
==ਦੰਦ ਕਥਾ==
ਪੁਰਾਣਾ ਅਨੁਸਾਰ ਸਰਸਵਤੀ ਬ੍ਰਹਮਾ ਦੀ ਲੜਕੀ ਸੀ। ਇਸ ਦਾ ਰੂਪ ਇਓ ਦਸਿਆ ਹੈ:
:ਚਿੱਟਾ ਰੰਗ, ਅੰਗ ਸਜੀਲੇ, ਮਥੇ ਉਪਰ ਚੰਦ੍ਰਮਾ,
:ਹਥ ਵਿੱਚ ਵੀਣਾ, ਕੰਵਲ ਫੁਲ ਵਿਚ ਵਿਰਾਜਮਾਨ||
 
ਕਿਹਾ ਜਾਂਦਾ ਹੈ ਕਿ ਬ੍ਰਹਮਾ ਇਸ ਦੀ ਖੂਬਸੂਰਤੀ ਨੂੰ ਵੇਖ ਕੇ ਇਸ ਤੇ ਮੋਹਿਤ ਹੋ ਗਿਆ। ਇਸ ਨੇ ਆਪਣੇ ਆਪ ਨੂੰ ਬ੍ਰਹਮਾ ਤੋਂ ਛੁਪਾਣਾ ਚਾਹਿਆ। ਬ੍ਰਹਮਾ ਨੇ ਚਾਰ ਸਿਰ ਧਾਰਨ ਕਰ ਲਏ ਤਾਂ ਕਿ ਇਹ ਸੁਦੰਰੀ ਉਸ ਦੀ ਨਜਰ ਤੋਂ ਛਿਪ ਕੇ ਕਿਸੇ ਪਾਸੇ ਨਾ ਜਾ ਸਕੇ। ਅੰਤ ਨੂੰ ਤੰਗ ਆ ਕੇ ਜਦ ਸੁਰਸਤੀ ਉਪਰ ਆਕਾਸ਼ ਵਲ ਉੜ ਪਈ ਤਦ ਬ੍ਰਹਮਾ ਨੇ ਆਪਣਾ ਪੰਜਵਾਂ ਸਿਰ ਤਾਲੂ ਤੇ ਲਾ ਲਿਆ। ਇਸ ਦੀ ਇਤਨੀ ਗਿਰਾਵਟ ਨੂੰ ਵੇਖ ਸ਼ਿਵ ਜੀ ਨੂੰ ਕ੍ਰੋਧ ਆਇਆ, ਉਸ ਨੇ ਬ੍ਰਹਮਾ ਦੇ ਸਿਰ ਤੇ ਚਪੇੜ ਮਾਰੀ। ਹਥ ਸਿਰ ਨਾਲ ਚੰਬੜ ਗਿਆ। ਫਿਰ ਸ਼ਿਵਜੀ ਨੇ ਤ੍ਰਿਸੂਲ ਨਾਲ ਸਿਰ ਕਟ ਦਿਤਾ।
 
{{ਹਿੰਦੂ-ਅਧਾਰ}}