ਸਿੱਖ ਸਾਮਰਾਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 77:
 
== ਇਤਿਹਾਸ ==
===ਪਿਛੋਕੜ===
ਮੁਗਲ ਬਾਦਸ਼ਾਹਾਂ ਦੀਆਂ ਸਖਤੀਆਂ ਨੇ [[ਸਿੱਖ|ਸਿੱਖਾਂ]] ਨੂੰ ਇੱਕ ਲੜਾਕੀ ਟੋਲੀ ਬਣਾ ਦਿੱਤਾ ਸੀ। ਅਠਾਰਵੀਂ ਸਦੀ ਵਿਚ [[ਮੁਗਲ ਰਾਜ]] ਦੇ ਮਾੜਾ ਪੈਣ ਨਾਲ ਪੰਜਾਬ ਵਿੱਚ ਸਿੱਖਾਂ ਨੇ ਜ਼ੋਰ ਫੜ ਲਿਆ ਅਤੇ ਵੱਖਰੀਆਂ ਥਾਂਵਾਂ ’ਤੇ ਸਿੱਖਾਂ ਨੇ ਆਪਣੀਆਂ ਲੜਾਕੀਆਂ ਟੋਲੀਆਂ ਬਣਾ ਲਈਆਂ ਜਿੰਨਾਂ ਨੂੰ [[ਮਿਸਲ]] ਕਿਹਾ ਜਾਂਦਾ ਹੈ। ਹਰ ਮਿਸਲ ਕੁੱਝ ਹਜਾਰ ਲੜਾਕਿਆਂ ਨਾਲ ਰਲ ਕੇ ਬਣਦੀ ਸੀ। ਹਰ ਮਿਸਲ ਦਾ ਨਾਂ ਇਸ ਮਿਸਲ ਦੇ ਸਰਦਾਰ ਦੇ ਨਾਂ ’ਤੇ ਸੀ। ੧੨ ਸਿੱਖ ਮਿਸਲਾਂ ਪੂਰੇ ਪੰਜਾਬ ਵਿਚ ਪਹਿਲਾਂ ਮੁਗਲਾਂ ਨਾਲ ਅਤੇ ਫਿਰ ਅਫਗਾਨਾਂ ਨਾਲ ਲੜ ਰਹੀਆਂ ਸਨ। [[ਨਵਾਬ ਕਪੂਰ ਸਿੰਘ]] ਅਤੇ [[ਜੱਸਾ ਸਿੰਘ ਅਹਿਲਵਾ ਲੀਹ]] ਨੇ ੧੨ ਮਿਸਲਾਂ ਨੂੰ [[ਅਕਾਲ ਤਖਤ]] ਦੇ ਥੱਲੇ ਇਕ ਵੱਡੀ ਟੋਲੀ, [[ਦਲ ਖਾਲਸਾ]], ਵਿਚ ਬਦਲ ਦਿੱਤਾ। ਸ਼ੁੱਕਰਚੱਕੀਆ ਮਿਸਲ ਦੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਨੇ ਲਹੌਰ ਉੱਤੇ ਕਬਜਾ ਕਰਨ ਮਗਰੋਂ ੧੮੦੧ ਨੂੰ ਆਪਣੇ ਮਹਾਰਾਜਾ ਹੋਣ ਦਾ ਐਲਾਨ ਕੀਤਾ। ਹੌਲੀ-ਹੌਲੀ ਉਸਨੇ ਪੂਰੇ ਪੰਜਾਬ ਅਤੇ ਕਸ਼ਮੀਰ ਉੱਤੇ ਕਬਜਾ ਕਰ ਲਿਆ ਅਤੇ ੧੮੩੯ ਤੱਕ ਰਾਜ ਕੀਤਾ। ਉਸਦੀ ਮੌਤ ਤੋਂ ਬਾਅਦ ਸਿੱਖ ਸਲਤਨਤ ਟੁੱਟਣ ਲੱਗ ਗਈ ਅਤੇ ੧੮੪੯ ਵਿਚ ਇਸ ਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ।
ਸਿੱਖੀ ਦਾ ਆਗਾਜ਼ ਉਸ ਸਮੇਂ ਹੋਇਆ, ਜਦ [[ਮੱਧ ਏਸ਼ੀਆ]] ਦੇ [[ਬਾਬਰ]] ਨੇ ਉੱਤਰ ਦੱਖਣੀ ਏਸ਼ੀਆ ਨੂੰ ਜਿੱਤਕੇ [[ਮੁਗਲ ਸਲਤਨਤ|ਮੁਗ਼ਲੀਆ ਸਲਤਨਤ]] ਨੂੰ ਕਾਇਮ ਕਰਨਾ ਸ਼ੁਰੂ ਕੀਤਾ। ਅਗਾਹਾਂ ਸਲਤਨਤ ਦੀ ਵਾਂਗ ਸੰਭਾਲਨ ਵਾਲੇ ਉਸ ਦੇ ਨਿਰਪੱਖ ਪੋਤੇ, [[ਅਕਬਰ]] ਨੇ [[ਗੁਰੂ ਅਮਰਦਾਸ]] ਦੇ ਲੰਗਰ ਛਕਣ ਅਤੇ ਦਰਸ਼ਨ ਕਰਨ ਤੋਂ ਬਾਅਦ, ਸਿੱਖੀ ਬਾਰੇ ਇੱਕ ਵਧੀਆ ਖਿਆਲ ਬਣਾ ਲਿਆ। ਇਸ ਮੁਲਾਕਾਤ ਦਾ ਇਹ ਸਿੱਟਾ ਨਿਕਲਿਆ, ਕਿ ਉਸਨੇ ਲੰਗਰ ਵਿਸਤੇ ਜ਼ਮੀਨ ਭੇਟਾ ਕੀਤੀ ਅਤੇ ਸੰਨ 1605, ਉਸਦੀ ਮੌਤ ਤੱਕ [[ਸਿੱਖ ਗੁਰੂ|ਸਿੱਖ ਗੁਰੂਆਂ]] ਅਤੇ ਮੁਗਲਾਂ ਵਿਚਕਾਰ ਕੋਈ ਟਕਰਾ ਦਾ ਮਹੌਲ ਨਹੀਂ ਬਣਿਆ।<ref>{{harvnb|Kalsi|2005|pages=106–107}}</ref>
 
== ਜੀਓਗ੍ਰਾਫੀ ==