ਵਿਧੀ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: 2017 source edit
No edit summary
ਲਾਈਨ 1:
'''ਵਿਧੀ ਵਿਗਿਆਨ''' (Forensic Science) [[ਵਿਗਿਆਨ]] ਦੀ ਉਹ ਸ਼ਾਖਾ ਹੈ ਜਿਸ ਵਿੱਚ ਸਮੂਹ ਵਿਗਿਆਨਾਂ ਦੇ ਸਿਧਾਂਤਾਂ ਅਤੇ ਅਸੂਲਾਂ ਦਾ ਮੇਲ ਹੈ ਜਿੰਨ੍ਹਾ ਨੂੰ ਪੀੜਤ ਨੂੰ ਇਨਸਾਫ਼ ਦਵਾਉਣ ਦੇ ਉਦੇਸ਼ ਲਈ ਵਰਤਿਆ ਜਾਂਦਾ ਹੈ। ਵਿਸ਼ਵ ਵਿੱਚ ਵੱਧ ਰਹੇ ਜੁਰਮਾਂ ਨੇ ਇਸ ਖੇਤਰ ਨੂੰ ਵਧਣ ਲਈ ਪ੍ਰੇਰਿਤ ਕੀਤਾ ਹੈ। ਇਸ ਦਾ ਮੰਤਵ ਜੁਰਮ ਨੂੰ ਖਤਮ ਕਰਨਾ, ਦੋਸ਼ੀ ਨੂੰ ਸਜ਼ਾ ਦਵਾਉਣਾ ਅਤੇ ਪੀੜਤ ਨੂੰ ਇਨਸਾਫ਼ ਦਵਾਉਣਾ ਹੈ। ਇਸ ਦਾ ਅੰਗ੍ਰੇਜ਼ੀ ਅਨੁਵਾਦ ਇੱਕ ਲਾਤਿਨੀ ਸ਼ਬਦ forensis ਤੋਂ ਲਿਆ ਗਿਆ ਹੈ ਜਿਸਦਾ ਮਤਲਬ ਹੈ ਸੰਗਠ ਦੀ ਜਾਂ ਸੰਗਠ ਦੇ ਸਾਹਮਣੇ।<ref>{{ShorterOxfordEnglishDictionary}}</ref> ਰੋਮਨ ਕਾਲ ਵਿੱਚ ਅਪਰਾਧਕ ਮਾਮਲਿਆਂ ਦੇ ਹੱਲ ਲਈ ਪੀੜਤ ਅਤੇ ਅਪਰਾਧੀ ਦੋਵੇਂ ਧਿਰਾਂ ਆਪਣਾ ਆਪਣਾ ਪੱਖ ਸੰਗਠ ਦੇ ਸਾਹਮਣੇ ਰਖਦੇ ਸਨ ਅਤੇ ਜਿਸਦੀ ਦਲੀਲ ਸੰਗਠ ਨੂੰ ਬੇਹਤਰ ਲਗਦੀ ਸੀ, ਸੰਗਠ ਉਸ ਦੇ ਹੱਕ ਵਿੱਚ ਆਪਣਾ ਫ਼ੈਸਲਾ ਸੁਣਾ ਦਿੰਦਾ ਸੀ। ਪਰ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ, ਇਹ ਫੈਸਲਿਆਂ ਨੇ ਦਲੀਲਾਂ ਦੀ ਜਗਹ ਵਿਗਿਆਨਕ ਸਬੂਤਾਂ ਨੂੰ ਮਹੱਤਵਤਾ ਦੇਣੀ ਸ਼ੁਰੂ ਕਰ ਦਿੱਤੀ, ਜਿਸ ਨਾਲ ਫੈਸਲਿਆਂ ਨੇ ਪ੍ਰਮਾਣਿਕ ਅਤੇ ਭਰੋਸੇਯੋਗ ਢੰਗ ਲੈ ਲਿਆ।<ref name="aafs sections">{{cite web|url=http://www.aafs.org/about-aafs/sections/|title=Sections|date=August 27, 2015|website=American Academy of Forensic Sciences|accessdate=August 28, 2015}}</ref>
ਜੁਰਮ ਮਨੁੱਖੀ ਜਾਤੀ ਦੀ ਸ਼ੁਰੁਆਤ ਦੇ ਵੇਲਿਆਂ ਤੋਂ ਹੀ ਸਾਡੇ ਸਮਾਜ ਵਿੱਚ ਮੌਜੂਦ ਹੈ। ਵਿਗਿਆਨ ਵਿੱਚ ਅਤੇ ਤਕਨੀਕੀ ਤਰੱਕੀਆਂ ਕਰ ਕੇ ਅੱਜ ਜੁਰਮ, ਉਸਨੂੰ ਕਰਨ ਦੇ ਢੰਗ, ਅਪਰਾਧ ਦੀ ਧਾਰਨਾ ਵਿੱਚ ਬਹੁਤ ਬਦਲਾਵ ਆਇਆ ਹੈ। ਜਿੱਥੇ ਇੱਕ ਪਾਸੇ ਇੱਕ ਹੁਸ਼ਿਆਰ ਅਪਰਾਧੀ ਨੇ ਆਪਣੇ ਮੰਤਵ ਲਈ ਵਿਗਿਆਨ ਦਾ ਸ਼ੋਸ਼ਣ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਖੋਜਕਾਰ ਅਜਿਹੇ ਮਾਮਲਿਆਂ ਦੀ ਤਫਤੀਸ਼ ਲਈ ਪੁਰਾਣੇ ਨਿਯਮਾਂ ਅਤੇ ਤਕਨੀਕਾਂ ਤੇ ਨਿਰਭਰ ਹੋ ਕੇ ਨਹੀਂ ਰਹਿ ਸਕਦੇ। ਇਸੇ ਜ਼ਰੁਰਤ ਦੇ ਚਲਦਿਆਂ ਵਿਧੀ ਵਿਗਿਆਨ ਦਾ ਵਿਕਾਸ ਹੋਇਆ ਹੈ ਅਤੇ ਅੱਜ ਇਹ ਇੱਕ ਮਹੱਤਵਪੂਰਣ ਵਿਸ਼ੇ ਦੀ ਤਰਾਂ ਉਭਰਿਆ ਹੈ। ਸਮੂਹ ਵਿਸ਼ਵ ਦੇ ਲਗਭਗ ਹਰ ਦੇਸ਼ ਅਤੇ ਰਾਜ ਵਿੱਚ ਵਿਧੀ ਵਿਗਿਆਨ ਪ੍ਰਯੋਗਸ਼ਾਲਾ ਬਣਾਈ ਗਈ ਹੈ ਤਾਂ ਕੀ ਘਟਣਾ ਸਥਲ ਤੇ ਮਿਲੇ ਹੋਏ ਸਬੂਤਾਂ ਦੀ ਜਲਦ ਅਤੇ ਭਰੋਸੇਯੋਗ ਜਾਂਚ ਕੀਤੀ ਜਾ ਸਕੇ।<ref name="job desc">{{cite web|url=http://www.crimesceneinvestigatoredu.org/forensic-scientist-job-description/|title=Job Description for Forensic Laboratory Scientists|website=Crime Scene Investigator EDU|accessdate=August 28, 2015}}</ref>
 
==ਇਤਿਹਾਸ==
ਪੁਰਾਤਨ ਸਮੇਂ ਵਿੱਚ ਪ੍ਰਮਾਣਿਕ ਵਿਧੀ ਵਿਗਿਆਨ ਅਭਿਆਸ ਦੇ ਨਾ ਹੋਣ ਕਾਰਨ ਅਤੇ ਅੱਜ ਦੀਆਂ ਨਿਵੇਕਲੀਆਂ ਤਕਨੀਕਾਂ ਦੀ ਕਮੀ ਕਾਰਨ ਅਕਸਰ ਮੁਜ਼ਰਿਮ ਜੁਰਮ ਕਰ ਕੇ ਆਪਣਾ ਬਚਾਵ ਕਰਨ ਵਿੱਚ ਸਫਲ ਹੋ ਜਾਂਦੇ ਸਨ। ਸਾਰੀਆਂ ਅਪਰਾਧਕ ਪੜਤਾਲਾਂ ਬਸ ਮਜਬੂਰਨ ਕਰਾਏ ਗਏ ਇਕਬਾਲੇ ਜੁਰਮ ਜਾਂ ਕਿਸੇ ਗਵਾਹ ਦੀ ਗਵਾਹੀ ਤੇ ਹੀ ਆਧਾਰਿਤ ਹੁੰਦੇ ਸਨ। ਪਰ ਪੁਰਾਣੇ ਸਮਿਆਂ ਵਿੱਚ ਕੁਝ ਅਜਿਹੀਆਂ ਤਕਨੀਕਾਂ ਵੀ ਸਨ ਜਿੰਨ੍ਹਾਂ ਨੂੰ ਕਈ ਸ਼ਤਕਾਂ ਦੇ ਸ਼ੋਧ ਬਾਦ ਪਰਖਿਆ ਅਤੇ ਪ੍ਰਮਾਣਿਤ ਪਾਇਆ ਗਿਆ ਹੈ।<ref>{{cite book|title=Forensic Science|last=Schafer|first=Elizabeth D.|publisher=[[Salem Press]]|year=2008|isbn=978-1-58765-423-7|page=40|chapter=Ancient science and forensics|editor=Ayn Embar-seddon, Allan D. Pass (eds.)}}</ref> ਇੰਨ੍ਹਾ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ-
ਜੇਕਰ ਤੁਸੀਂ ਸ਼ਬਦ eureka ਨੂੰ ਸਮਝਦੇ ਹੋ ਤਾਂ ਤੁਸੀਂ ਸਮਝ ਸਕਦੇ ਹੋ ਕੇ ਵਿਧੀ ਵਿਗਿਆਨ ਦਾ ਇਤਿਹਾਸ ਕਿੱਥੋਂ ਸ਼ੁਰੂ ਹੁੰਦਾ ਹੈ। ਇਤਿਹਾਸ ਵਿੱਚ ਆਰ੍ਕਿਮੀਦੀਜ਼ (287-212 BC) ਨੂੰ ਵਿਧੀ ਵਿਗਿਆਨ ਦਾ ਮਹਾਜਨਕ ਮੰਨਿਆ ਜਾਂਦਾ ਹੈ।
ਵਿਤ੍ਰੁਵਿਉਸ ਅਨੁਸਾਰ, ਕਿੰਗ ਹੀਰੋ- II ਦੁਆਰਾ ਉਸਾਰੇ ਗਏ ਮੰਦਰ ਲਈ ਇੱਕ ਸੁੱਚੇ ਸੋਨੇ ਦਾ ਬਣਿਆ ਹੋਇਆ ਸੁਨੱਖਾ ਤਾਜ ਵਰਤਿਆ ਜਾਣਾ ਸੀ। [[ਆਰਕੀਮਿਡੀਜ਼]] ਨੂੰ ਇਹ ਖੋਜ ਕਰਨ ਲਈ ਸੰਪਰਕ ਕੀਤਾ ਗਿਆ ਸੀ ਕਿ ਕੀ ਬੇਈਮਾਨ ਸੁਨਿਆਰੇ ਨੇ ਸੋਨੇ ਦੀ ਜਗਾ ਚਾਂਦੀ ਦਾ ਇਸਤੇਮਾਲ ਤਾਂ ਨਹੀਂ ਕੀਤਾ ਹੈ। ਕਿਓਂਕਿ ਉਹ ਤਾਜ ਮੰਦਰ ਲਈ ਬਣਾਇਆ ਗਿਆ ਸੀ, ਇਸ ਕਰ ਕੇ ਉਸਨੂੰ ਪਿਘਲਾ ਕੇ ਅਤੇ ਇੱਕ ਨਿਯਮਿਤ ਤੌਰ ਤੇ ਕਰਦ ਸ਼ਰੀਰ ਵਿੱਚ ਢਾਲ ਕੇ ਉਸ ਦੀ ਘਣਤਾ ਪਤਾ ਨਹੀਂ ਕੀਤੀ ਜਾ ਸਕਦੀ ਸੀ। ਇੱਥੇ ਆਰਕੀਮਿਡੀਜ਼ ਦੀ ਖੋਜ ਜੋ ਕਿ ਇੱਕ ਅਨਿਯਮਿਤ ਸ਼ਕਲ ਦੇ ਨਾਲ ਇੱਕ ਇਕਾਈ ਦਾ ਪਸਾਰ ਪਤਾ ਕਰਨ ਸੰਬੰਧਿਤ ਸੀ (buoyancy), ਉਸਨੂੰ ਇਸਤਿਮਲ ਕੀਤਾ ਗਿਆ। ਇਸ ਵਿਸ਼ਲੇਸ਼ਣ ਤੋਂ ਬਾਦ ਪਾਇਆ ਗਿਆ ਕੀ ਤਾਜ ਵਿੱਚ ਕੁਝ ਮਾਤਰਾ ਵਿੱਚ ਚਾਂਦੀ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਬਾਦ, ਸਤਵੀਂ ਸ਼ਤਾਬਦੀ ਵਿੱਚ ਇੱਕ ਅਰਬੀ ਵਪਾਰੀ ਨੇ ਉਂਗਲਿਆਂ ਦੇ ਨਿਸ਼ਾਨਾਂ ਨੂੰ ਉਧਾਰ ਲੈਣ ਅਤੇ ਦੇਣ ਵਾਲਿਆਂ ਵਿਚਕਾਰ ਵੈਧਤਾ ਦੀ ਨਿਸ਼ਾਨੀ ਵਜੋਂ ਵਰਤਿਆ। ਇਸੇ ਸਮੇਂ ਦੇ ਦੌਰਾਨ ਚੀਨੀਆਂ ਨੇ ਵੀ ਉਂਗਲਿਆਂ ਦੇ ਨਿਸ਼ਾਨਾਂ ਨੂੰ ਵੈਧਤਾ ਦੀ ਨਿਸ਼ਾਨੀ ਵਜੋਂ ਵਰਤਿਆ।