ਪੰਜਾਬ ਦਾ ਲੋਕ ਵਿਰਸਾ (ਕਿਤਾਬ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 39:
==ਪੰਜਾਬੀ ਲੋਕ ਗੀਤ ==
ਲੋਕ ਗੀਤ ਪੰਜਾਬ ਦੇ ਲੋਕ ਜੀਵਨ ਦਾ ਅਨਿੱਖੜ ਅੰਗ ਹਨ। ਜੰਮਣ ਤੋਂ ਮੌਤ ਤੱਕ ਪੰਜਾਬ ਦੇ ਜੀਵਨ ਦਾ ਕੋਈ ਵੀ ਪੱਖ ਅਜਿਹਾ ਨਹੀਂ ਹੈ ਜਿਸ ਸੰਬੰਧੀ ਲੋਕ ਗੀਤ ਉਪਲੱਬਧ ਨਾ ਹੋਣ। ਇੰਨਾ ਲੋਕ ਗੀਤਾਂ ਦੀ ਭਾਵਨਾ ਨੂੰ ਮੁੱਖ ਰੱਖ ਕੇ ਇਹ ਧਾਰਨਾ ਪ੍ਰਚਲਿਤ ਹੈ ਕਿ ਪੰਜਾਬੀ ਲੋਕ ਗੀਤਾਂ ਵਿੱਚ ਜੰਮਦਾ ਹੈ ਤੇ ਲੋਕ ਗੀਤਾਂ ਵਿੱਚ ਮਰਦਾ ਹੈ। ਲੋਕ ਗੀਤ ਦੇ ਸ਼ਾਬਦਿਕ ਅਰਥ ਲੋਕਾਂ ਵਿੱਚ ਪ੍ਰਚਲਿਤ ਗੀਤ, ਲੋਕਾਂ ਦੁਆਰਾ ਨਿਰਮਿਤ ਗੀਤ ਜਾਂ ਲੋਕ ਵਿਸ਼ਿਅਕ ਗੀਤ ਕੀਤੇ ਮਿਲਦੇ ਹਨ। ਪਰ ਲੋਕ ਸਾਹਿਤ ਦੇ ਪ੍ਰਸੰਗ ਵਿੱਚ ਲੋਕ ਗੀਤਾਂ ਦੇ ਇਹ ਅਰਥ ਅਧੂਰੇ ਹਨ। ਲੋਕ ਗੀਤਾਂ ਨੂੰ ਅਾਦਿਮ ਮਾਨਵ ਦਾ ਸੰਗੀਤ ਵੀ ਕਿਹਾ ਜਾਂਦਾ ਹੈ। ਲੋਕ ਗੀਤ ਮੌਖਿਕ ਪਰੰਪਰਾ ਜਾਂ ਲੋਕ ਕੰਠ ਦੁਆਰਾ ਇਕ ਤੋਂ ਦੂਜੀ ਪੀੜ੍ਹੀ ਤੱਕ ਅੱਗੇ ਤੁਰਦਾ ਹੈ। ਲੋਕ ਗੀਤ ਨਾਲ ਕਿਸੇ ਲੇਖਕ ਦਾ ਨਾ ਵੀ ਨਹੀਂ ਜੁੜਿਆ ਹੁੰਦਾ। ਲੋਕ ਗੀਤਾਂ ਵਿੱਚ ਵਿਸੈ਼ ਅਤੇ ਰੂਪ ਦੋਹਾਂ ਪੱਖਾਂ ਤੋਂ ਕਾਫ਼ੀ ਵੰਨ-ਸੁਵੰਨਤਾ ਹੈ। ਲੋਕ ਗੀਤਾਂ ਵਿੱਚ ਪ੍ਰਤਿਨਿਧ ਰੂਪ ਘੋੜੀਆਂ, ਸੁਹਾਗ, ਸਿੱਠਣੀਆਂ, ਲੋਰੀਆਂ, ਬੋਲੀਆਂ, ਮਾਹੀਆਂ, ਢੋਲਾਂ, ਅਲਾਹੁਣੀਆਂ, ਮਾਤਾ ਦੀ ਭੇਟਾਂ ਰੂਪ ਸ਼ਾਮਿਲ ਹਨ। ਇਹ ਸਾਰੇ ਲੋਕ ਗੀਤਾਂ ਦੇ ਪ੍ਰਤੀਨਿਧ ਰੂਪ ਹਨ।
==ਪੰਜਾਬੀ ਲੋਕ ਕਹਾਣੀਆਂ ==
ਕਰਨੈਲ ਸਿੰਘ ਥਿੰਦ ਦੀ ਪੁਸਤਕ ਪੰਜਾਬ ਦਾ ਲੋਕ ਵਿਰਸਾ ਭਾਗ ਪਹਿਲਾਂ ਵਿੱਚ ਇੱਕ ਲੇਖ ਪੰਜਾਬ ਦੀਆਂ ਲੋਕ ਕਹਾਣੀਆਂ ਉਪਰ ਦਰਜ ਹੈ। ਲੋਕ ਕਹਾਣੀਆਂ ਦਾ ਖੇਤਰ ਮਹੱਤਵਪੂਰਨ ਹੈ। ਇੰਨਾਂ ਨੂੰ ਬਾਤਾਂ ਜਾਂ ਲੋਕ ਕਥਾਵਾਂ ਵੀ ਕਿਹਾ ਜਾਂਦਾ ਹੈ। ਇਲਿਅਸ ਘੁੰਮਣ ਦੁਆਰਾ ਸੰਪਾਦਿਤ ਜਨੌਰ ਬਾਤਾਂ ਅਤੇ ਡਾ:ਵਣਜਾਰਾ ਬੇਦੀ ਦੀ ਪੁਸਤਕ 'ਬਾਤਾਂ ਮੁੱਢ ਕਦੀਮ ਦੀਆਂ' ਦੋਨੋ ਲੋਕ ਕਹਾਣੀਆਂ ਦੇ ਸੰਗ੍ਰਹਿ ਹਨ। ਪਰੰਤੂ ਇਨ੍ਹਾਂ ਕਹਾਣੀਆਂ ਨੂੰ ਬਾਤਾਂ ਕਿਹਾ ਗਿਆ ਹੈ। ਪਰ ਹੁਣ ਦੇ ਸਮੇਂ ਅੰਦਰ ਕਹਾਣੀਆਂ ਨੂੰ ਬਾਤਾਂ ਕਹਿਣ ਦੀ ਰੁਚੀ ਬੁਹਤ ਹੱਦ ਤੱਕ ਘਟ ਗਈ ਹੈ। ਲੋਕ ਕਹਾਣੀ ਤੋਂ ਭਾਵ ਅਜਿਹਾ ਪਰੰਪਰਾਗਤ ਬਿਰਤਾਂਤ ਹੈ ਜਿਸ ਵਿੱਚ ਲੋਕ ਮਾਨਸ ਦੀ ਅਭਿਵਿਅਕਤੀ ਹੋਵੇ ਅਤੇ ਲੋਕ ਸਮੂਹ ਨੇ ਜਿਸ ਨੂੰ ਪ੍ਰਵਾਨਗੀ ਦੇ ਕੇ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਿਆ ਹੋਵੇ। ਇੰਨਾਂ ਕਹਾਣੀਆਂ ਨਾਲ ਕਿਸੇ ਲੇਖਕ ਦਾ ਨਾਂ ਨਹੀਂ ਜੁੜਿਆ ਹੁੰਦਾ। ਪੰਜਾਬੀ ਲੋਕ ਕਹਾਣੀਆਂ ਦਾ ਖੇਤਰ ਕਾਫ਼ੀ ਵਿਸ਼ਾਲ ਹੈ। ਇੰਨਾਂ ਦੀਆਂ ਕਈ ਵੰਨਗੀਆਂ ਹਨ। ਇਸੇ ਕਾਰਨ ਇਹਨਾਂ ਦੇ ਵਰਗੀਕਰਨ ਸੰਬੰਧੀ ਇੱਕ ਮਤ ਨਹੀਂ। ਇਨ੍ਹਾਂ ਨੂੰ ਹੇਠ ਲਿਖੀਆਂ ਸ੍ਰੇਣੀਆਂ ਵਿੱਚ ਵੰਡਿਆਂ ਜਾਦਾਂ ਹੈ।
1.ਮਿਥਿਕ ਕਥਾਵਾਂ
2.ਦੰਤ ਕਥਾਵਾਂ
3.ਪਸ਼ੂ -ਪੰਛੀਆਂ ਦੀਆਂ ਕਹਾਣੀਆਂ
4.ਨੀਤੀ ਕਥਾਵਾਂ
5.ਪਰੀ ਕਹਾਣੀਆਂ
6.ਪ੍ਰੇਤ ਕਥਾਵਾਂ
7.ਬੁਝਾਵਨ ਕਹਾਣੀਆਂ
8.ਟੋਟਕੇ ਜਾਂ ਹਿਕਾਇਤਾਂ
ਲੋਕ ਕਹਾਣੀਆਂ ਪੰਜਾਬੀ ਲੋਕ ਸਾਹਿਤ ਦਾ ਸਭ ਤੋਂ ਵਧੇਰੇ ਲੋਕਪ੍ਰਿਯ ਅਤੇ ਸਰਵ ਪ੍ਰਵਾਨਿਤ ਰੂਪ ਹਨ। ਇਸ ਦੀ ਬੇਪਨਾਹ ਸ਼ਕਤੀ ਹੁਣ ਤੱਕ ਵੀ ਕਾਇਮ ਹੈ। ਪੰਜਾਬੀ ਸਾਹਿਤ ਦੀ ਸਿਰਜਣਾ ਵਿੱਚ ਵੀ ਲੋਕ ਕਹਾਣੀਆਂ ਦਾ ਕਾਫੀ ਯੋਗਦਾਨ ਹੈ। ਇਹ ਕਹਾਣੀਆਂ ਸੰਸਾਰ ਭਰ ਦੇ ਪੰਜਾਬੀਆਂ ਦਾ ਸਾਂਝਾ ਵਿਰਸਾ ਤੇ ਕੀਮਤੀ ਖਜ਼ਾਨਾ ਹਨ।
==ਪੰਜਾਬੀ ਬੁਝਾਰਤ==
ਪੰਜਾਬੀ ਵਿੱਚ ਬੀਜਣ ਵਾਲੀ ਬਾਤ ਨੂੰ ਬੁਝਾਰਤ ਕਿਹਾ ਜਾਂਦਾ ਹੈ। ਬੁਝਾਰਤ ਜਾ ਬਾਤ ਦਾ ਸ਼ਬਦ ਸਾਹਮਣੇ ਆਉਦੀਆਂ ਹੀ ਸਾਡੀ ਕਲਪਨਾ ਸਾਨੂੰ ਬਚਪਨ ਵਿੱਚ ਲੈ ਜਾਂਦੀ ਹੈ। ਜਦੋਂ ਹਰ ਬੱਚਾ ਆਪਣੇ ਬਜੁਰਗਾਂ ਪਾਸੋ ਹੁੰਗਾਰੇ ਵਾਲੀਆਂ ਲੰਮੀਆਂ ਲੰਮੀਆਂ ਬਾਤਾਂ ਸੁਣਨ ਜਾਂ ਬੁਝਾਰਤਾਂ ਨੂੰ ਬੀਜਣ ਦੀ ਪ੍ਰਕਿਰਿਆ ਵਿੱਚੋਂ ਗੁਜਰਿਆ ਸੀ। ਬੁਝਾਰਤ ਲੋਕ ਮਾਨਸ ਦੀ ਅਜਿਹੀ ਮੌਖਿਕ ਅਭਿਵਿਅਕਤੀ ਹੈ ਜਿਸ ਵਿੱਚ ਕੋਈ ਗੁੰਝਲ, ਪ੍ਰਸ਼ਨ, ਅੜਾਉਣੀ/ਘੁੰਡੀ ਹੁੰਦੀ ਹੈ ਅਤੇ ਇਸ ਵਿੱਚ ਹੀ ਬੁਝਾਰਤ ਦਾ ਸਾਰਾ ਰਹੱਸ ਛਿਪਿਆ ਹੁੰਦਾ ਹੈ। ਇਹ ਲੋਕ ਕੰਠ ਦੁਆਰਾ ਪ੍ਰੰਪਰਾਗਤ ਰੂਪ ਵਿੱਚ ਪ੍ਰਾਪਤ ਹੁੰਦੀ ਹੈ ਅਤੇ ਲੋਕ ਸਮੂਹ ਦੀ ਪ੍ਰਵਾਨਗੀ ਹਾਸਿਲ ਕਰਕੇ ਇਕ ਤੋਂ ਦੂਜੀ ਪੀੜ੍ਹੀ ਵਿਰਸੇ ਵਿੱਚ ਮਿਲਦੀ ਹੈ। ਪੰਜਾਬੀ ਬੁਝਾਰਤਾਂ ਦਾ ਵਰਗੀਕਰਣ ਦੀ ਕਾਫੀ ਸਮੱਸਿਆ ਹੈ ਪਰ ਪੰਜਾਬੀ ਬੁਝਾਰਤਾਂ ਦੀਆਂ ਕੁੱਝ ਸ੍ਰੇਣੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ
1.ਇੱਕ ਤੁਕੀ ਬੁਝਾਰਤਾਂ
2.ਦੋ ਤੁਕੀਆਂ ਬੁਝਾਰਤਾਂ
3.ਬਹੁ ਤੁਕੀਆਂ ਬੁਝਾਰਤਾਂ
4.ਤੁਕਾਂਤ ਰਹਿਤ ਜਾਂ ਗਦ ਰੂਪੀ ਬੁਝਾਰਤਾਂ
5.ਸੂਤਰਕ ਪੰਕਤੀਆਂ ਵਾਲੀਆਂ ਬੁਝਾਰਤਾਂ
6.ਸੰਕੇਤਕ ਉੱਤਰ ਵਾਲੀਆਂ ਬੁਝਾਰਤਾਂ
ਸਮੁੱਚੇ ਰੂਪ ਵਿੱਚ ਇਸ ਪੁਸਤਕ ਦਾ ਅਧਿਐਨ ਕਰਨ ਪਤਾ ਚਲਦਾ ਹੈ ਕਿ ਇਸ ਪੁਸਤਕ ਵਿੱਚ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਸੰਬੰਧਤ ਬਹੁਮੁੱਲੀ ਸਮੱਗਰੀ ਤੋਂ ਪਾਠਕ ਨੂੰ ਜਾਣੂ ਕਰਵਾਇਆ ਗਿਆ ਹੈ। ਇਹ ਪੁਸਤਕ ਲੋਕ ਜੀਵਨ ਅਤੇ ਸੱਭਿਆਚਾਰਕ ਦੇ ਬਹੁਤ ਸਾਰੇ ਪੱਖਾਂ ਨੂੰ ਆਪਣੇ ਅੰਦਰ ਸਮੇਟਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਲੋਕਧਾਰਾ ਦੀ ਬਹੁਪੱਖੀ ਜਾਣਕਾਰੀ ਭੰਡਾਰ ਸਾਬਤ ਹੋਵੇਗੀ।