ਪੰਜਾਬ ਦੀ ਲੋਕਧਾਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 11:
}}
 
'''ਪੰਜਾਬ ਦੀ ਲੋਕਧਾਰਾ''' ਪੁਸਤਕ ਦੀ ਰਚਨਾ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੁਆਰਾ ਕੀਤੀ ਗਈ ਹੈ। ਜਿਹਨਾਂ ਦੀ ਲੋਕਧਾਰਾ ਦੇ ਖੇਤਰ ਵਿੱਚ ਕੀਤੀ ਗਈ ਖੋਜ, ਅਧਿਐਨ ਅਤੇ ਸਮੁੱਚੇ ਸਮਾਜ ਨੂੰ ਦੇਣ ਬੜੀ ਮਹੱਤਵਪੂਰਨ ਹੈ। ਆਪ ਨੇ ਲੋਕਧਾਰਾ ਦਾ ਸੰਕਲਪ ਸੰਪਾਦਨ, ਸਿਧਾਂਤ ਉਸਾਰਨ ਅਤੇ ਆਪਣੀਆਂ ਸਿਰਜਣਾਤਮਕ ਕਿ ਕਿਰਤਾਂ ਰਾਹੀਂ ਲੋਕਧਾਰਾ ਦੇ ਜੀਵੰਤ ਰੂਪਾਂ ਨੂੰ ਸਾਂਭਣ ਦਾ ਅਹਿਮ ਕਾਰਜ ਕੀਤਾ ਹੈ। ਡਾ. ਬੇਦੀ ਦੀ ਸਭ ਤੋਂ ਮਹੱਤਵਪੂਰਨ ਪ੍ਰਾਪਤੀ ਉਸ ਵੱਲੋਂ ਅੱਠ ਜਿਲਦਾਂ ਵਿੱਚ ਪ੍ਰਕਾਸ਼ਿਤ ਲੋਕਧਾਰਾ ਵਿਸ਼ਵਕੋਸ਼ ਹੈ। ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਵੱਲੋਂ ਆਪਣਾ ਪੂਰਾ ਜੀਵਨ ਲੇਖੇ ਲਾ ਕੇ ਲੋਕਧਾਰਾ ਦੇ ਖੇਤਰ ਵਿੱਚ ਮਹੱਤਵਪੂਰਨ ਤੇ ਬਹੁਭਾਂਤੀ ਕੰਮ ਕੀਤਾ ਗਿਆ ਹੈ। ਬੇਦੀ ਵੱਲੋਂ ਆਪਣੀਆਂ ਸਾਰੀਆਂ ਪੁਸਤਕਾਂ ਵਿੱਚ ਲੋਕਧਾਰਾ ਸ਼ਬਦ ਦੀ ਹੀ ਵਰਤੋਂ ਕੀਤੀ ਗਈ ਹੈ।
=== ਕਿਤਾਬ ਬਾਰੇ ===
ਪੰਜਾਬ ਦੀ ਲੋਕਧਾਰਾ ਪੁਸਤਕ ਵਿੱਚ ਕੁੱਲ ਦਸ ਲੇਖ ਸ਼ਾਮਲ ਹਨ -ਦੇਸ਼ ਤੇ ਲੋਕ, ਪੁਰਾਣ ਕਥਾਵਾਂ, ਜਾਦੂ ਟੂਣੇ ਤੇ ਧਰਮ, ਲੋਕਾਚਾਰ ਤੇ ਰੀਤੀ ਰਿਵਾਜ, ਮੇਲੇ ਤੇ ਤਿਉਹਾਰ, ਮੌਖਿਕ ਸਾਹਿਤ, ਪੰਜਾਬ ਦੇ ਲੋਕ ਨਾਚ, ਲੋਕ ਸੰਗੀਤ, ਲੋਕ ਕਲਾ ਅਤੇ ਲੋਕ ਨਾਟ। ਡਾ. ਬੇਦੀ ਵੱਲੋਂ ਲੋਕਧਾਰਾ ਨਾਲ ਸੰਬੰਧਿਤ ਸਮੱਗਰੀ ਦਾ ਇੱਕਤਰੀਕਰਣ ਹੀ ਨਹੀਂ ਕੀਤਾ ਗਿਆ ਸਗੋਂ ਇਸ ਸਮੱਗਰੀ ਦਾ ਨਿੱਠ ਕੇ ਅਧਿਐਨ ਵੀ ਕੀਤਾ ਗਿਆ ਹੈ। ਜਿਹਨਾਂ ਵਿੱਚੋਂ ਪੰਜਾਬ ਦੀ ਲੋਕਧਾਰਾ ਵੀ ਮਹੱਤਵਪੂਰਨ ਪੁਸਤਕ ਹੈ। ਇਸ ਪੁਸਤਕ ਵਿੱਚ ਲੇਖਕ ਨੇ ਪੰਜਾਬ ਦੀ ਲੋਕਧਾਰਾ ਦਾ ਸਰਵਪੱਖੀ ਅਧਿਐਨ ਪੇਸ਼ ਕੀਤਾ ਹੈ ਅਤੇ ਸਾਰੇ ਲੇਖਾਂ ਵਿੱਚ ਵਿਸ਼ੇ ਦਾ ਵਿਸਥਾਰ ਸਹਿਤ ਅਧਿਐਨ ਪੇਸ਼ ਕੀਤਾ ਗਿਆ ਹੈ। ਇਸ ਪੁਸਤਕ ਵਿੱਚ ਲੇਖਕ ਪੰਜਾਬ ਦੇ ਭੂਗੋਲਿਕ ਇਤਿਹਾਸ ਤੋਂ ਲੈ ਕੇ ਪੰਜਾਬੀਆਂ ਦੇ ਜੀਵਨ ਨਾਲ ਸੰਬੰਧਿਤ ਹਰ ਮਹੱਤਵਪੂਰਨ ਪਹਿਲੂ ਨੂੰ ਪਾਠਕ ਦੇ ਸਨਮੁਖ ਰੱਖਿਆ ਹੈ। ਇਸ ਪੁਸਤਕ ਵਿੱਚ ਲੇਖਕ ਨੇ ਪੰਜਾਬ ਦੀਆਂ ਲੋਕ ਕਲਾਵਾਂ ਨੂੰ ਉਨ੍ਹਾਂ ਦੇ ਇਤਿਹਾਸਕ ਤੇ ਮਿਥਿਹਾਸਕ ਪਿਛੋਕੜ ਨਾਲ ਜੋੜ ਕੇ ਪੇਸ਼ ਕੀਤਾ ਹੈ। ਇਸ ਪੁਸਤਕ ਦੇ ਦਸ ਲੇਖਾਂ ਦਾ ਵਿਸਤ੍ਰਿਤ ਵਰਣਨ ਹੇਠਾਂ ਕੀਤਾ ਗਿਆ ਹੈ।
ਲਾਈਨ 18:
"ਅਜੋਕੇ ਮਾਲਵੇ ਦਾ ਨਾਮ ਇੱਥੇ ਵਸਦੀ ਮਾਲਸ਼ ਜਾਂ ਮਲਈ ਜਾਤੀ ਦੇ ਚੜਤ ਕਾਲ ਤੋਂ ਚੱਲਿਆ ਆ ਰਿਹਾ ਹੈ। "
ਲੇਖਕ ਪੰਜਾਬ ਦੀ ਇਤਿਹਾਸਕ ਰੂਪ ਰੇਖਾ ਦਾ ਅਧਿਐਨ ਕਰਦਿਆਂ ਦੱਸਦੇ ਹਨ ਕਿ ਇਥੇ ਦੀ ਸਭ ਤੋਂ ਪੁਰਾਣੀ ਸੱਭਿਅਤਾ ਸਿੰਧੂ ਸੱਭਿਅਤਾ ਹੈ। ਪੰਜਾਬ
ਦੇ ਵਰਤਮਾਨ ਇਤਿਹਾਸ ਦਾ ਆਰੰਭ ਆਰੀਆ ਜਾਤੀ ਤੋਂ ਮੰਨਦੇ ਹਨ। ਇਸ ਜਾਤੀ ਦੁਆਰਾ ਆਪਣਾ ਮੁੱਢਲੇ ਗ੍ਰੰਥ ਰਿਗਵੇਦ ਦੀ ਰਚਨਾ ਪੰਜਾਬ ਦੀ ਧਰਤੀ ਤੇ ਕੀਤੀ ਗਈ ਹੈ।
ਪੰਜਾਬ ਵਿੱਚ ਸਿਕੰਦਰ ਦੇ ਹਮਲੇ ਤੋਂ ਲੈ ਕੇ ਅਹਿਮਦ ਸ਼ਾਹ ਅਬਦਾਲੀ ਤਕ ਦੇ ਦੋ ਕੁ ਹਜ਼ਾਰ ਸਾਲ ਵਿੱਚ ਪੰਜਾਬ ਵਿੱਚ ਨਸ਼ਲੀ ਪੱਖ ਤੋਂ ਇਕ ਖਿਚੜੀ ਜਿਹੀ ਬਣਦੀ ਰਹੀ ਪੰਜਾਬ ਉੱਤੇ ਅਨੇਕਾਂ ਵਿਦੇਸ਼ੀ ਕਬੀਲਿਆਂ ਪਾਰਥੀਅਨ, ਸਿਥੀਅਨ, ਕੁਸ਼ਾਨ, ਹੂਣ, ਤੁਰਕ, ਮੰਗੋਲ ਤੇ ਅਫਗਾਨ ਆਦਿ ਨੇ ਉਪਰਥਲੀ ਹੱਲੇ ਕੀਤੇ ਅਤੇ ਇਨ੍ਹਾਂ ਸਭਨਾਂ ਕਬੀਲਿਆਂ ਦਾ ਚੌਖਾ ਭਾਗ ਸਦਾ ਲਈ ਇਥੇ ਹੀ ਵਸ ਗਿਆ।
 
== ਪੁਰਾਣ ਕਥਾਵਾਂ ==
ਪੁਰਾਣ ਕਥਾਵਾਂ ਕਿਸੇ ਸਭਿਆਚਾਰ ਦੀ ਇਤਿਹਾਸਿਕ ਵਿਰਾਸਤ ਹੁੰਦੀਆਂ ਹਨ। ਲੇਖਕ ਅਨੁਸਾਰ ਹਰ ਜਾਤੀ ਦੀਆਂ ਆਪਣੀਆਂ ਪੁਰਾਣ ਕਥਾਵਾਂ ਹੋ ਸਕਦੀਆਂ ਹਨ ਅਤੇ ਇਹ ਸਭਿਆਚਾਰਕ ਰੂੜੀਆਂ, ਪ੍ਰਬਲ ਮਨੋਵਿਰਤੀਆਂ ਤੇ ਸਮੂਹਿਕ ਚਰਿਤ੍ਰ ਵਿਚੋਂ ਉਪਜੀਆਂ ਹੋਣ ਕਰਕੇ ਨਿਵੇਕਲੀਆਂ ਹੁੰਦੀਆਂ ਹਨ। ਇਹ ਕਥਾਵਾਂ ਕਿਸੇ ਜਾਤੀ ਦੇ ਧਾਰਮਿਕ ਵਿਸ਼ਵਾਸਾਂ ਤੇ ਰਹੁ-ਰੀਤੀਆਂ ਦਾ ਗੌਰਵਮਈ ਭਾਗ ਹੁੰਦੀਆਂ ਹਨ ਇਸ ਨਾਲ ਜਾਤੀ ਦੀਆਂ ਭਾਵਨਾਵਾਂ ਤੇ ਸਰਧਾ ਜੁੜੀ ਹੁੰਦੀ ਹੈ।
ਪੁਰਾਣ ਕਥਾਵਾਂ ਦਾ ਮੁੱਢ ਬ੍ਰਹਿਮੰਡ ਦੇ ਰਹੱਸਾਂ ਤੇ ਮਨੁੱਖ ਦੇ ਵਿਸ਼ਵ ਨਾਲ ਸੰਬੰਧਾਂ ਨੂੰ ਸਮਝਣ ਲਈ ਇਕ ਰੌਚਕ ਉਪਰਾਲਾ ਹੈ। ਇਸ ਵਿੱਚ ਆਦਿਮ ਮਨੁੱਖ ਦੀ ਕਲਪਨਾ ਤੇ ਭਾਵਨਾ, ਸਮੂਰਤ ਪ੍ਰਤੀਕਾਂ ਦੇ ਰੂਪ ਵਿੱਚ ਵਿਅਕਤ ਹੋਈ ਹੁੰਦੀ ਹੈ। ਮੁੱਢਲਾ ਮਨੁੱਖ ਹਰੇਕ ਪਦਾਰਥ ਵਿੱਚ ਭਾਵੇਂ ਜੜ੍ਹ ਹੋਵੇ ਜਾਂ ਚੇਤਨ, ਆਤਮਾ ਆਪਣਾਅਥਵਾ ਪ੍ਰਭਾਵਪ੍ਰਾਣ ਅਨੁਭਵ ਕਰਦਾ ਹੈ। ਉਹ ਆਪਣੇ ਵਾਂਗ ਜੜ੍ਹ ਵਸਤੂਆਂ ਵਿਚ ਬੁਧ, ਸੂਝ ਤੇ ਸ਼ਕਤੀ ਮੰਨਦਾ ਤੇ ਪੰਜਾਬ ਉਹਨਾਂ ਨੂੰ ਨਿੱਜੀ ਤੇ ਭਾਈਚਾਰਕ ਜੀਵਨ ਦੇ ਪ੍ਰਤਿਰੂਪ ਢਾਲ ਕੇ ਸਮਝਣ ਦਾ ਉਪਰਾਲਾ ਕਰਦਾ ਹੈ ਇਹਨਾਂ ਯਤਨਾਂ ਵਿੱਚੋਂ ਹੀ ਪੁਰਾਣ ਕਥਾ ਜਨਮ ਲੈਂਦੀ ਹੈ। ਡਾ.ਸੋਹਿੰਦਰ ਸਿੰਘ ਬੇਦੀ ਅਨੁਸਾਰ :
"ਮਿੱਥ (ਪੁਰਾਣ -ਕਥਾ) ਮੂਲ ਵਿੱਚ ਕੋਈ ਕਹਾਣੀ ਹੀ ਹੁੰਦਾ ਹੈ ਜੋ ਪੂਰਵ ਇਤਿਹਾਸਕ ਕਾਲ ਵਿੱਚ ਸਚਮੁੱਚ ਵਾਪਰੀ ਮੰਨੀ ਜਾਂਦੀ ਹੈ। ਇਸ ਵਿੱਚ ਕਿਸੇ ਤੱਥ ਦੀ ਵਿਆਖਿਆ ਹੁੰਦੀ ਹੈ ਤੇ ਜਾਤੀ ਦੀ ਕਿਸੇ ਨਾ ਕਿਸੇ ਸਮੇਂ ਇਸ ਵਿੱਚ ਧਾਰਮਿਕ ਆਸਥਾ ਰਹੀ ਹੁੰਦੀ ਹੈ। "
ਡਾ:ਬੇਦੀ ਨੇ ਪੁਰਾਣ ਕਥਾਵਾਂ ਦੇ ਸੁਭਾਅ ਨੂੰ ਮੁੱਖ ਰੱਖਦਿਆਂ ਦੋ ਤਰ੍ਹਾਂ ਨਾਲ ਵਰਗ ਵੰਡ ਕੀਤੀ ਹੈ-ਇੱਕ ਧਾਰਮਿਕ ਤੇ ਦੂਜੀ ਲੌਕਿਕ। ਧਾਰਮਿਕ ਪੁਰਾਣ ਕਥਾਵਾਂ ਦੇਵੀ ਦੇਵਤਿਆਂ ਦੀ ਉਤਪਤੀ ਅਤੇ ਜੀਵਨ ਬਾਰੇ ਹਨ। ਇਸ ਦੇ ਅੰਤਰਗਤ ਉਹ ਕਥਾਵਾਂ ਵੀ ਰੱਖੀਆਂ ਜਾ ਸਕਦੀਆਂ ਹਨ। ਜੋ ਕਿਸੇ ਰਹੁ-ਰੀਤੀ, ਸੰਸਕਾਰ,ਧਾਰਮਕ ਸੰਸਥਾ ਜਾਂ ਪ੍ਰਥਾ ਦੀ ਵਿਆਖਿਆ ਕਰਦੀਆਂ ਹਨ। ਲੌਕਿਕ ਕਥਾਵਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇੰਨਾ ਦਾ ਮਨੋਰਥ ਸ਼ੁਧ ਰੂਪ ਵਿੱਚ ਤੱਥਾਂ ਦੀ ਵਿਆਖਿਆ ਕਰਨਾ ਹੀ ਹੁੰਦਾ ਹੈ।
ਲਾਈਨ 38:
== ਲੋਕਾਚਾਰ ਤੇ ਰੀਤੀ ਰਿਵਾਜ ==
ਭਾਈਚਾਰੇ ਵਿੱਚ ਰਹਿੰਦੇ ਹੋਏ ਜਿਸ ਚੱਜ ਆਚਾਰ ਤੇ ਵਰਤਣ ਵਰਤਾਰੇ ਦੀ ਪਾਲਣਾ ਕੀਤੀ ਜਾਂਦੀ ਹੈ ਉਹ ਲੋਕਾਚਾਰ ਹੈ। ਲੋਕਾਚਾਰ ਹੀ ਸਾਰੇ ਭਾਈਚਾਰੇ ਨੂੰ ਇੱਕ ਭਾਵੁਕ ਤੇ ਮਾਨਸਿਕ ਬੰਧਨ ਵਿੱਚ ਬੰਨ੍ਹਦਾ ਤੇ ਸਾਰੀ ਜਾਤੀ ਨੂੰ ਇੱਕ ਮਾਲਾ ਵਿੱਚ ਪਰੋਈ ਰੱਖਦਾ ਹੈ। ਪੰਜਾਬੀ ਜੀਵਨ ਵਿੱਚ ਰਿਸ਼ਤਿਆਂ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਲੇਖਕ ਨੇ ਲਹੂ ਦੇ ਰਿਸ਼ਤੇ ਅਤੇ ਮਨ ਦੇ ਰਿਸ਼ਤਿਆਂ ਦੀ ਗੱਲ ਕੀਤੀ ਹੈ। ਸਾਕਾ ਵਿੱਚ ਦੋ ਵੱਡੇ ਭੰਵਰ ਨਾਨਕੇ ਅਤੇ ਦਾਦਕੇ ਹਨ ਜਿਨ੍ਹਾਂ ਵਿਚੋਂ ਹਰ ਵਿਅਕਤੀ ਆਪਣੀ ਤਰ੍ਹਾਂ ਦਾ ਰਸ ਤੇ ਸਵਾਦ ਲੈਦਾਂ ਹੈ। ਪੰਜਾਬੀ ਸਮਾਜ ਵਿੱਚ ਬਰਾਦਰੀ ਦਾ ਵਿਸ਼ੇਸ਼ ਸਥਾਨ ਹੈ ਲੇਖਕ ਅਨੁਸਾਰ :
"ਬਰਾਦਰੀ ਮੂਲ ਵਿੱਚ ਆਪਣੀ ਜਾਤ ਦੇ ਅੰਗ ਸਾਕਾਂ ਦਾ ਸਮੂਹ ਹੁੰਦੀ ਹੈ। ਕਿਸੇ ਇੱਕੋ ਵਡਿਕੇ ਦੀ ਵੰਸ਼ ਹੋਣ ਕਰ ਕੇ ਸਾਰੀ ਬਰਾਦਰੀ ਵਿੱਚੋਂ ਸਾਂਝੇ ਲਹੂ ਦੀ। ਦੀ ਮਹਿਕ ਆਉਂਦੀ ਹੈ। "
ਪੰਜਾਬੀ ਸਮਾਜ ਵਿੱਚ ਟੱਬਰ ਦੀ ਮਹੱਤਤਾ ਦੱਸਦਿਆ ਵੱਖ ਵੱਖ ਰਿਸ਼ਤਿਆਂ ਦਾ ਸਥਾਨ ਤੇ ਸਾਰਥਕਤਾ ਦਾ ਉਲੇਖ ਕੀਤਾ ਹੈ, ਨੂੰਹ -ਸਹੁਰੇ ਦਾ ਰਿਸ਼ਤਾ ਸਤਿਕਾਰ ਵਾਲਾ, ਦਿਉਰ-ਭਰਜਾਈ ਦਾ ਰਿਸ਼ਤਾ ਖੁੱਲ੍ਹਾ ਡੁੱਲਾ, ਨੂੰਹ -ਸੱਸ ਦਾ ਰਿਸ਼ਤਾ ਖੱਟਾ ਮਿੱਠਾ, ਭਰਾ- ਭਰਾ ਦਾ ਰਿਸ਼ਤਾ ਸਨੇਹ ਤੇ ਨਿੱਘ ਭਰਿਆ, ਭੈਣ-ਭਰਾ ਦਾ ਰਿਸ਼ਤਾ ਸਭ ਤੋਂ ਪਵਿੱਤਰ ,ਮਾਂ -ਧੀ ਦਾ ਰਿਸ਼ਤਾ ਦਿਲ ਦੀ ਸਾਂਝ ਵਾਲਾ ਹੁੰਦਾ ਹੈ। ਕੁੱਝ ਰਿਸ਼ਤੇ ਧਰਮ ਦੇ ਵੀ ਬਣਾ ਲਏ ਜਾਂਦੇ ਹਨ। ਪੰਜਾਬੀ ਜੀਵਨ ਵਿੱਚ ਕੀਤੀਆਂ ਜਾਂਦੀਆਂ ਜਨਮ, ਵਿਆਹ ਤੇ ਮੌਤ ਦੀਆਂ ਰਸਮਾਂ ਦਾ ਪਿਛੋਕੜ ਜਾਦੂ ਨਾਲ ਜੋੜਿਆ ਗਿਆ ਹੈ। ਪੰਜਾਬੀ ਮਾਨਸਿਕਤਾ ਵਿੱਚ ਇਹ ਡੂੰਘੀਆਂ ਉਕਰੀਆਂ ਹੋਈਆਂ ਹਨ।
== ਮੇਲੇ ਤੇ ਤਿਉਹਾਰ ==
ਲਾਈਨ 73:
== ਲੋਕ ਕਲਾ ==
ਲੇਖਕ ਅਨੁਸਾਰ ਸੁਹਜ ਨੂੰ ਮਾਨਵ ਦੀ ਇੱਛਾ ਨੇ ਕਲਾ ਨੂੰ ਜਨਮ ਦਿੱਤਾ ਹੈ। ਕਲਾ ਮਨੁੱਖ ਦੀਆਂ ਸਰੀਰਕ ਲੋੜਾਂ ਵਾਂਗ ਹੀ ਮਨੁੱਖ ਦੀਆਂ ਮਾਨਸਿਕ ਲੋੜਾਂ ਦੀ ਵੀ ਪੂਰਤੀ ਕਰਦੀ ਹੈ। ਲੋਕ ਕਲਾ ਜੀਵਨ ਦੀਆਂ ਲੋੜਾਂ ਵਿਚੋਂ ਉਪਜੀ ਹੋਣ ਕਰਕੇ, ਜਨ ਜੀਵਨ ਤੇ ਸੱਭਿਆਚਾਰ ਨਾਲ ਇਕਰਸ ਹੁੰਦੀ ਹੈ। ਇਸ ਦਾ ਸੁਹਜ ਤੇ ਫਬਨ ਜਾਤੀ ਦੀਆਂ ਕਲਾ ਰੁਚੀਆਂ ਦਾ ਬੌਧਿਕ ਹੈ। ਲੋਕ ਕਲਾ ਘਰਾਂ ਦਾ ਸੁਹਜ ਤੇ ਸ਼ਿੰਗਾਰ ਹੈ। ਪਰ ਮਨੁੱਖ ਵਿੱਚ ਜਨਮ ਤੋਂ ਹੀ ਸੁੰਦਰਤਾ ਦੀ ਭੁੱਖ ਹੁੰਦੀ ਹੈ ਤੇ ਇਸ ਦੀ ਤ੍ਰਿਪਤੀ ਸਾਧਾਰਣ ਜੀਵਨ ਵੇਗ ਵਿਚ ਲੋਕ ਕਲਾ ਹੀ ਕਰਦੀ ਹੈ।
ਲੋਕ ਕਲਾ ਦਾ ਮੁੱਢ ਵੀ ਬੋਲੀ ਜਾਂ ਲਿੱਪੀ ਵਾਂਗ ਦੈਵੀ ਹੈ। ਲੇਖਕ ਅਨੁਸਾਰ ਪੰਜਾਬ ਦੀ ਮੂਰਤੀ ਕਲਾ ਵਿੱਚ ਗੰਧਾਰ ਸ਼ੈਲੀ ਬੜੀ ਪ੍ਰਸਿੱਧ ਹੈ। ਇਹ ਮੂਲ ਵਿੱਚ ਲੋਕ ਸ਼ੈਲੀ ਸੀ, ਜੋ ਯੂਨਾਨੀ ਅਤੇ ਈਰਾਨੀ ਸ਼ੈਲੀਆਂ ਦੇ ਪ੍ਰਭਾਵ ਹੇਠ ਬੁੱਧ ਕਾਲ ਵਿੱਚ ਨਿਖਰੀ। ਲੇਖਕ ਅਨੁਸਾਰ ਪੰਜਾਬ ਵਿੱਚ ਕੁੰਭਕਾਰੀ ਦੀ ਕਲਾ ਮੁਸਲਮਾਨੀ ਰਾਜ ਵਿੱਚ ਆਪਣੀ ਚੜਤ ਪ੍ਰਾਪਤ ਕਰਦੀ ਹੈ। ਪੰਜਾਬ ਵਿੱਚ ਲੱਕੜ ਦੀ ਸ਼ਿਲਪ ਕਲਾ, ਦੰਦ ਖੰਡ ਦੀ ਕਲਾ ,ਗਹਿਣਿਆਂ ਦੀ ਕਲਾ ਅਤੇ ਫੁਲਕਾਰੀ ਦੀ ਕਢਾਈ ਕਲਾ ਦੇ ਉੱਤਮ ਨਮੂਨੇ ਮੰਨੇ ਜਾਂਦੇ ਹਨ।
==ਲੋਕ ਨਾਟ ==
ਪੰਜਾਬ ਦੀ ਲੋਕ ਨਾਟ ਪਰੰਪਰਾ ਬਾਰੇ ਲੇਖਕ ਪੁਰਾਣ ਧਾਰਾ ਦਾ ਹਵਾਲਾ ਦਿੰਦਿਆਂ ਹੋਇਆਂ ਇਸ ਨੂੰ ਤ੍ਰੇਤੇ ਯੁੱਗ ਨਾਲ ਜੋੜ ਦਿੰਦਾ ਹੈ। ਨਾਟਕ ਪੰਜਾਬੀਆਂ ਦੇ ਜੀਵਨ ਪ੍ਰਵਾਹ ਵਿੱਚ ਰਚਿਆ ਹੋਇਆ ਹੈ। ਨਾਟਕ ਲਈ ਕੋਈ ਵਿਸ਼ੇਸ ਪਹਿਰਾਵੇ ਜਾਂ ਸਟੇਜ ਦੀ ਲੋੜ ਨਹੀਂ ਹੁੰਦੀ। ਇਹ ਕਿਸੇ ਵੀ ਗਲੀ ਮੁਹੱਲੇ ਵਿੱਚ ਸਾਧਾਰਨ ਸਮੱਗਰੀ ਦੀ ਵਰਤੋਂ ਕਰਕੇ ਖੇਡਿਆ ਜਾ ਸਕਦਾ ਹੈ। ਪੰਜਾਬੀ ਲੋਕ ਨਾਟ ਦੀਆਂ ਵੰਨਗੀਆਂ :