ਸਿੰਧ ਘਾਟੀ ਸੱਭਿਅਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 18:
 
==ਤਬਾਹੀ ਦੇ ਕਾਰਨ==
ਚਾਰ ਹਜ਼ਾਰ ਸਾਲ ਪਹਿਲਾਂ ਸਿੰਧੂ ਘਾਟੀ ਦੀ ਸੱਭਿਅਤਾ ਦੇ ਖ਼ਤਮ ਹੋਣ ਦੇ ਤਿੰਨ ਮੁੱਖ ਕਾਰਨ ਆਪਸੀ ਲੜਾਈਆਂ, ਲਾਗ ਦੀਆਂ ਬਿਮਾਰੀਆਂ ਤੇ ਵਾਤਾਵਰਨ ਵਿੱਚ ਬਦਲਾਅ ਸਨ। ਵਾਤਾਵਰਨ, ਆਰਥਿਕਤਾ ਤੇ ਸਮਾਜਿਕ ਬਦਲਾਅ ਨੇ ਇਸ ਸੱਭਿਅਤਾ ਦੇ ਵਿਕਾਸ ਤੇ ਤਬਾਹੀ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਪਰ ਇਸ ਗੱਲ ਵੱਲ ਬਹੁਤ ਘੱਟ ਧਿਆਨ ਦਿੱਤਾ ਗਿਆ ਕਿ ਇਸ ਬਦਲਾਅ ਨੇ ਮਨੁੱਖੀ ਆਬਾਦੀ ਉੱਪਰ ਕਿਵੇਂ ਅਸਰ ਪਾਇਆ। ਮਾਹਰਾ ਦੇ ਅਨੁਸਾਰ ਇਸ ਸੱਭਿਅਤਾ ਦੇ ਅਵਸ਼ੇਸ਼ਾਂ ਦੀ ਘੋਖ ਕਰਨ ਮਗਰੋਂ ਇਹ ਸਿੱਟਾ ਕੱਢਿਆ ਹੈ। ਟੀਮ ਨੇ ਹੜੱਪਾ ਦੀ ਖੁਦਾਈ ਦੌਰਾਨ ਮਨੁੱਖੀ ਪਿੰਜਰਾਂ ਦੀ ਜਾਂਚ ਪੜਤਾਲ ਕੀਤੀ। ਇਸ ਤੋਂ ਪਤਾ ਲੱਗਾ ਕਿ ਲਾਗ ਦੀਆਂ ਬਿਮਾਰੀਆਂ ਨੇ ਇਸ ਸੱਭਿਅਤਾ ਨੂੰ ਤਬਾਹ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। [[ਹੜੱਪਾ]] ਸਿੰਧੂ ਘਾਟੀ ਦੀ ਸੱਭਿਅਤਾ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਸੀ। ਖੋਜ ਦੌਰਾਨ ਲੱਭੀਆਂ ਬਹੁਤੀਆਂ ਖੋਪੜੀਆਂ ਦੀ ਹਾਲਤ ਬਹੁਤ ਖ਼ਰਾਬ ਸੀ। ਬਿਆਨ ਮੁਤਾਬਕ ਸਿੰਧੂ ਘਾਟੀ ਦੀ ਸੱਭਿਅਤਾ ਦਾ ਵਿਕਾਸ ਸ਼ਾਂਤੀ, ਸਹਿਜਸ ਤੇ ਸਮਾਨਤਾ ਦੇ ਸਿਧਾਂਤਾਂ ’ਤੇ ਹੋਇਆ। ਉਦੋਂ ਲੋਕਾਂ ਵਿੱਚ ਸਮਾਜਿਕ ਵਖਰੇਵੇਂ ਨਹੀਂ ਸਨ। ਹੌਲੀ-ਹੌਲੀ ਪਿਆਰ ਤੇ ਸ਼ਾਂਤੀ ਤੇ ਆਰਥਿਕਤਾ, ਸਮਾਜਿਕ ਤੇ ਮੌਸਮੀ ਤਬਦੀਲੀਆਂ ਨੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ। ਇਸ ਨਾਲ ਸੱਭਿਅਤਾ ਤਬਾਹੀ ਵੱਲ ਤੁਰਨੀ ਸ਼ੁਰੂ ਹੋ ਗਈ। ਸਮਾਜ ਵਿੱਚ ਇਨ੍ਹਾਂ ਮਾੜੀਆਂ ਗੱਲਾਂ ਦੇ ਆਉਣ ਦੇ ਨਾਲ-ਨਾਲ ਲਾਗ ਦੀਆਂ ਬਿਮਾਰੀਆਂ ਨੇ ਰਹਿੰਦੀ ਕਸਰ ਕੱਢ ਦਿੱਤੀ। ਇਸ ਤੋਂ ਪਹਿਲੀਆਂ ਖੋਜਾਂ ’ਚ ਕਿਹਾ ਗਿਆ ਸੀ ਕਿ ਵਾਤਾਵਰਨ ਦੀਆਂ ਤਬਦੀਲੀਆਂ ਦੀ ਮਾਰ ਨੂੰ ਇਹ ਸਭਿਅਤਾ ਝੱਲ ਨਹੀਂ ਸਕੀ ਤੇ ਤਬਾਹ ਹੋ ਗਈ। ਕੁਝ ਦਹਾਕਿਆਂ ਤੋਂ ਨਵੀਂ ਤਕਨੀਕ ਨਾਲ ਕੀਤੀ ਖੋਜ ਤੋਂ ਸੱਭਿਅਤਾ ਦੇ ਖ਼ਾਤਮੇ ਬਾਰੇ ਨਵੇਂ ਤੱਥ ਉਭਰੇ ਹਨ। ਸੱਭਿਅਤਾ ਜੋ ਸਾਂਝੀਵਾਲਤਾ ਦੇ ਨਾਲ ਖੜ੍ਹੀ ਹੋਈ ਸੀ, ਸਮਾਂ ਪੈਣ ਨਾਲ ਉਸ ’ਚ ਸੱਭਿਆਚਾਰਕ ਵਿਭਿੰਨਤਾਵਾਂ ਆ ਗਈਆਂ ਤੇ ਲੜਾਈਆਂ ਸ਼ੁਰੂ ਹੋ ਗਈਆਂ। ਸੱਭਿਅਤਾ ’ਚ [[ਕੋਹੜ]] ਤੇ ਟੀਬੀ ਫੈਲ ਗਈ। ਹੜੱਪਾ ਦੇ ਸ਼ਹਿਰੀਕਰਨ ਦੇ ਸ਼ੁਰੂਆਤ ਦੌਰ ਵਿੱਚ ਵੀ ਕੋਹੜ ਫੈਲ ਗਿਆ ਸੀ। ਇਹ ਖ਼ਤਮ ਨਾ ਹੋਇਆ ਤੇ ਉਪਰੋਂ ਨਵੀਂ ਬਿਮਾਰੀ [[ਟੀਬੀ]] ਨੇ ਸੱਭਿਅਤਾ ਵਿੱਚ ਆਪਣੇ ਪੈਰ ਜਮਾਅ ਲਏ। ਇਸ ਤੋਂ ਇਲਾਵਾ ਆਪਸੀ ਝਗੜਿਆਂ ਦੌਰਾਨ ਸਿਰ ’ਤੇ ਹਮਲਾ ਕਰਕੇ ਖੋਪੜੀ ਭੰਨਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਸੀ।
==ਹਵਾਲੇ==
{{ਹਵਾਲੇ}}