ਜੀਵਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 2:
* "The property or quality that distinguishes living organisms from dead organisms and inanimate matter, manifested in functions such as [[metabolism]], growth, reproduction, and response to stimuli or adaptation to the [[Environment (biophysical)|environment]] originating from within the organism."
* "The characteristic state or condition of a living organism."</ref> ਜੀਵ-ਵਿਗਿਆਨ ਜੀਵਨ ਦੇ ਅਧਿਅਨ ਦੇ ਨਾਲ ਸੰਬੰਧਿਤ ਹੈ।
== ਜੀਵਨ ਦਾ ਉਦਗਮ ==
ਅਸੀਂ ਐਟਮਾਂ (ਪ੍ਰਮਾਣੂ) ਦੇ ਬਣੇ ਹਾਂ, ਉਨ੍ਹਾਂ ਐਟਮਾਂ ਦੇ ਜਿਨ੍ਹਾਂ ਦੇ ਤਾਰੇ, ਸੂਰਜ, ਚੰਦਰਮਾ, ਪ੍ਰਿਥਵੀ ਆਦਿ ਬਣੇ ਹੋਏ ਹਨ ਅਤੇ ਵਿਸ਼ਵ ਅੰਦਰਲੀ ਹਰ ਸ਼ੈਅ ਬਣੀ ਹੋਈ ਹੈ। ਪੌਣ, ਪਾਣੀ, ਪੱਥਰ, ਮਿੱਟੀ ਆਦਿ ਐਟਮਾਂ ਦਾ ਹੀ ਸਮੂਹ ਹਨ। ਇਹੋ ਨਹੀਂ, ਵਿਸ਼ਵ ਦਾ ਸਮੁੱਚਾ ਢਾਂਚਾ ਐਟਮਾਂ ਦੁਆਰਾ ਸਿਰਜਿਆ ਹੋਇਆ ਹੈ। ਐਧਰ-ਓਧਰ ਭਟਕ ਰਹੇ ਖ਼ਰਬਾਂ ਐਟਮ ਵਿਉਂਤਬੱਧ ਹੋ ਕੇ ਸੈੱਲ ਬਣਦੇ ਹਨ ਅਤੇ ਇਹੋ ਸੈੱਲ, ਖ਼ਰਬਾਂ ਦੀ ਗਿਣਤੀ ’ਚ, ਤੁਹਾਡੇ ਅਤੇ ਮੇਰੇ ਸਰੀਰ ’ਚ ਵਿਸ਼ੇਸ਼ ਵਿਉਂਤ ਨਾਲ ਸੰਗਿਠਤ ਹਨ। ਐਟਮਾਂ ਦੀ ਅਜਿਹੀ ਤਰਤੀਬ ਇਕੋ ਵਾਰ ਹੋਂਦ ’ਚ ਆਉਂਦੀ ਹੈ, ਕੇਵਲ ਇਕੋ ਵਾਰ, ਨਾ ਪਹਿਲਾਂ ਅਤੇ ਨਾ ਇਸ ਦੇ ਭੰਗ ਹੋ ਜਾਣ ਉਪਰੰਤ, ਦੁਬਾਰਾ। ਇਸ ਤੋਂ ਸਪੱਸ਼ਟ ਹੈ ਕਿ ਹਰ ਇਕ ਵਿਅਕਤੀ ਆਪਣੇ ਜਿਹਾ ਕੇਵਲ ਆਪ ਹੀ ਹੈ। ਐਟਮਾਂ ਦੀ ਤਰਤੀਬ ਦੇ ਵਿਸਥਾਰ ’ਚ ਹਰ ਕੋਈ ਇਕ ਦੂਜੇ ਤੋਂ ਭਿੰਨ ਹੈ। ਬੁੱਧ, ਗਾਂਧੀ ਚਰਚਿਲ ਜਾਂ ਕੋਈ ਵੀ ਮੁੜਕੇ ਹੋਂਦ ’ਚ ਨਹੀਂ ਆਉਂਦਾ। ਸਹੀ ਹੈ ਕਿ ਅਸੀਂ ਆਪਣੇ ਅੰਦਰ ਸਮਾਏ ਐਟਮਾਂ ਬਾਰੇ ਕੁਝ ਨਹੀਂ ਜਾਣਦੇ: ਇਹ ਕੀ ਕਰ ਰਹੇ ਹਨ, ਕਿੰਨੇ ਕੁ ਅਣੂਆਂ ’ਚ ਇਹ ਗੁਠਬੰਦ ਤੇ ਕਿਵੇਂ ਕ੍ਰਿਆਸ਼ੀਲ ਹਨ? ਇਹ ਅਸੀਂ ਜ਼ਰੂਰ ਜਾਣਦੇ ਹਾਂ ਕਿ ਇਨ੍ਹਾਂ ਅਣੂਆਂ ’ਚ ਡੀ ਐਨ ਏ ਹੈ, ਆਰ ਐਨ ਏ ਹੈ, ਅਣਗਿਣਤ ਪ੍ਰਕਾਰ ਦੇ ਐਨਜ਼ਾਈਮ ਹਨ, ਪ੍ਰੋਟੀਨਾਂ ਹਨ, ਤੇਜ਼ਾਬ ਅਤੇ ਸ਼ੱਕਰ-ਮੈਦੇ ਦੇ ਅਣੂ ਹਨ, ਜਿਨ੍ਹਾਂ ਦਾ ਆਪਸ ’ਚ ਲਗਾਤਾਰ ਟਕਰਾਓ ਵੀ ਹੁੰਦਾ ਰਹਿੰਦਾ ਹੈ। ਸੌ ਤੋਂ ਵੀ ਵੱਧ ਵੰਨਗੀ ਦੇ ਐਟਮ ਵਿਸ਼ਵ ਵਿਚ ਹਨ ਅਤੇ ਪ੍ਰਿਥਵੀ ਉਪਰ ਵੀ ਇਨ੍ਹਾਂ ਦੀ ਇੰਨੀ ਹੀ ਵੰਨਗੀ ਹੈ। ਇਨ੍ਹਾਂ ਦੀ ਗਿਣੀ-ਚੁਣੀ ਵੰਨਗੀ ਹੀ ਅਜਿਹੀ ਤਰਤੀਬ ’ਚ ਵਿਉਂਤਬਧ ਹੋ ਸਕੀ ਹੈ, ਜਿਸ ’ਚੋਂ ਜੀਵਨ ਪੁੰਗਰ ਰਿਹਾ ਹੈ, ਪ੍ਰਿਥਵੀ ਉਪਰਲਾ ਸਾਰਾ ਜੀਵਨ। ਮੁੱਖ ਤੌਰ ’ਤੇ ਕਾਰਬਨ, ਹਾਈਡ੍ਰੋਜਨ, ਆਕਸੀਜ਼ਨ ਅਤੇ ਨਾਈਟ੍ਰੋਜਨ ਦੇ ਐਟਮ ਜੀਵਨ ਦਾ ਆਧਾਰ ਹਨ, ਜਿਨ੍ਹਾਂ ’ਚ ਕਿਧਰੇ ਕਿਧਰੇ ਕੈਲਸ਼ੀਅਮ, ਫਾਸਫੋਰਸ ਅਤੇ ਸਲਫਰ (ਗੰਧਕ) ਦੇ ਐਟਮ ਫਿੱਟ ਹਨ। ਇਨ੍ਹਾਂ ’ਚ ਹੋਰ ਵੀ ਵੰਨਗੀ ਦੇ ਐਟਮ ਕਿਧਰੇ ਕਿਧਰੇ ਖਿੰਡੇ-ਪੁੰਡੇ ਹਨ, ਪਰ ਇਨ੍ਹਾਂ ਦੀ ਗਿਣਤੀ ਆਟੇ ’ਚ ਲੂਣ ਨਾਲੋਂ ਵੀ ਅਲਪ ਹੈ। ਜੀਵਨ ਦੇ ਪੁੰਗਰਨ ਨੂੰ ਸੰਭਵ ਬਣਾਉਣ ’ਚ ਕਾਰਬਨ ਐਟਮ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਕਾਰਬਨ ਦੇ ਐਟਮ, ਆਪਸ ’ਚ ਇਕ ਦੂਜੇ ਨਾਲ ਜੁੜ ਕੇ, ਲੰਬੇ ਲੰਬੇ ਅਣੂਆਂ ’ਚ ਵਿਉਂਤਬਧ ਹੋਣ ਯੋਗ ਹਨ, ਜਦਕਿ ਹੋਰ ਐਟਮ ਇਸ ਵਿਸ਼ੇਸ਼ਤਾ ਤੋਂ ਕੋਰੇ ਹਨ। ਇਸੇ ਕਾਰਨ, ਜੀਵਨ ਦਾ ਵਿਖਾਲਾ ਕਰ ਰਹੇ ਅਣੂਆਂ ਦਾ ਗਠਨ ਕਾਰਬਨ ਬਿਨਾਂ ਸੰਭਵ ਨਹੀਂ ।<ref>[http://punjabitribuneonline.com/2017/06/%e0%a8%b8%e0%a9%b0%e0%a8%b8%e0%a8%be%e0%a8%b0-%e0%a8%b5%e0%a8%bf%e0%a9%b1%e0%a8%9a-%e0%a8%85%e0%a8%b8%e0%a9%80%e0%a8%82-%e0%a8%95%e0%a8%bf%e0%a8%89%e0%a8%82-%e0%a8%b9%e0%a8%be%e0%a8%82/ ਸੰਸਾਰ ਵਿੱਚ ਅਸੀਂ ਕਿਉਂ ਹਾਂ :ਸੁਰਜੀਤ ਸਿੰਘ ਢਿੱਲੋਂ]
 
==ਹਵਾਲੇ==
{{ਹਵਾਲੇ}}