ਰਣਜੀਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 68:
{{ਮੁੱਖ|ਸਿੱਖ ਸਲਤਨਤ}}
 
ਰਣਜੀਤ ਸਿੰਘ ਦਾ ਵਿਆਹ 16 ਵਰ੍ਹੇ ਦੀ ਉਮਰ ਵਿੱਚ ਕਨ੍ਹੱਈਆ ਮਿਸਲ ਵਿੱਚ ਹੋਇਆ ਤੇ ਇਨ੍ਹਾਂ ਦੋਹਾਂ ਮਿਸਲਾਂ ਦੇ ਮਿਲਾਪ ਨਾਲ਼ ਉਸਦੀ ਤਾਕਤ ਹੋਰ ਵੀ ਵੱਧ ਗਈ। ਉਸਦੀ ਸੱਸ ਸਦਾ ਕੌਰ ਇੱਕ ਸਿਆਣੀ ਜੱਥੇਦਾਰ ਅਤੇ ਪ੍ਰਧਾਨ ਔਰਤ ਸੀ ਜਿਸ ਨੇ ਰਣਜੀਤ ਨੂੰ ਅੱਗੇ ਵਧਣ ਲਈ ਬਹੁਤ ਮਦਦ ਅਤੇ ਰਹਿਨੁਮਾਈ ਕੀਤੀ। ਕਈ ਲੜਾਈਆਂ ਮਗਰੋਂ ਉਸਨੇ ਹੋਰ ਮਿਸਲਾਂ ਨੂੰ ਫ਼ਤਿਹ ਕਰ ਕੇ ਸਿੱਖ ਸਲਤਨਤ ਦੀ ਨਿਉਂ ਰੱਖੀ ਅਤੇ ਅਠਾਰਾਂ ਸਾਲਾਂ ਦੀ ਉਮਰ ਵਿੱਚ (1799 ਵਿਚ) ਉਸਨੇ ਲਹੌਰ ’ਤੇ ਕਬਜ਼ਾ ਕਰ ਕੇ ਉਸਨੂੰ ਅਪਣਾ ਰਾਜਧਾਨੀ ਬਣਾਇਆ। ਤਿੰਨ ਸਾਲ ਬਾਅਦ, 1802 ਵਿਚ, ਅੰਮ੍ਰਿਤਸਰ ਫ਼ਤਿਹ ਕੀਤਾ ਜਿੱਥੋਂ ਭੰਗੀਆਂ ਦੀ ਮਸ਼ਹੂਰ ਤੋਪ ਅਤੇ ਹੋਰ ਕਈ
ਤੋਪਾਂ ਹੱਥ ਆਈਆਂ। ਕੁਝ ਹੀ ਵਰ੍ਹਿਆਂ ਵਿੱਚ ਉਸਨੇ ਸਾਰੇ ਵੱਡੇ ਪੰਜਾਬ ’ਤੇ ਦਰਿਆ ਸਤਲੁਜ ਤੱਕ ਕਬਜ਼ਾ ਕਰ ਲਿਆ ਅਤੇ ਫਿਰ ਸਤਲੁਜ ਪਾਰ ਕਰਕੇ ਲੁਧਿਆਣੇ ਤੇ ਵੀ ਕਬਜ਼ਾ ਕਰ ਲਿਆ। ਲਾਰਡ ਮਿਂਟੋ ਰਣਜੀਤ ਸਿੰਘ ਦੀ ਇਸ ਪੇਸ਼ ਕਦਮੀ ਨੂੰ ਅੰਗਰੇਜ਼ੀ ਮੁਫ਼ਾਦ ਦੇ ਖ਼ਿਲਾਫ਼ ਸਮਝਦਾ ਸੀ ਜਿਸ ਕਰਕੇ 1809 ਵਿਚ ਉਸਦਾ ਸਮਝੌਤਾ ਚਾਰਲਜ਼ ਮੇਟਕੈਫ ਨਾਲ ਹੋਏਆ ਜੋ ਕਿ ਅਮ੍ਰਿਤਸਰ ਦੀ ਸੰਧੀ ਦੇ ਨਾਮ ਨਾਲ ਮਸ਼ਹੂਰ ਹੈ| ਇਸ ਸਂਝੌਤੇ ਵਿਚ ਸਤਲੁਜ ਨੁੰ ਉਸਦੀ ਸਲਤਨਤ ਦੀ ਦੱਖਣੀ ਹੱਦ ਕਰਾਰ ਕਰ ਦਿੱਤਾ ਗਿਆ ਇਸ ਤੋਂ ਬਾਅਦ ਉਸਦਾ ਰੁਖ਼ ਉੱਤਰ-ਪੱਛਮ ਵੱਲ ਹੋ ਗਿਆ ਅਤੇ ਲਗਾਤਾਰ ਲੜਾਈਆਂ ਦੇ ਬਾਅਦ ਅਟਕ, ਮੁਲਤਾਨ (1818), ਕਸ਼ਮੀਰ (1819), ਹਜ਼ਾਰਾ]], ਡੇਰਾ ਗ਼ਾਜ਼ੀ ਖ਼ਾਨ (1820), ਡੇਰਾ ਇਸਮਾਈਲ ਖ਼ਾਨ (1821) ਅਤੇ ਪਿਸ਼ਾਵਰ (1834) ਨੂੰ ਆਪਣੇ ਰਾਜ ਵਿੱਚ ਸ਼ਾਮਲ ਕੀਤਾ।
 
== ਲਹੌਰ ਦੀ ਲੜਾਈ ==