"ਗਦੌੜਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
'''ਗਦੌੜਾ''' ਉਸ ਮਠਿਆਈ ਨੂੰ ਕਿਹਾ ਜਾਂਦਾ ਹੈ ਜੋ ਪੋਤੇ ਦੋਹਤੇ ਵਾਲੇ ਬਜ਼ੁਰਗ ਦੀ ਮੌਤ ਤੋਂ ਬਾਅਦ ਵੰਡੀ ਜਾਂਦੀ ਹੈ। ਗਦੌੜਾ ਖੰਡ ਦੀ ਰੋਟੀ ਦੀ ਸ਼ਕਲ ਦਾ ਬਣਿਆ ਹੁੰਦਾ ਹੈ। ਗਦੌੜਾ ਵੰਡਣ ਨੂੰ '''ਗਦੌੜਾ ਫੇਰਨਾ''', '''ਬਜ਼ੁਰਗ ਦਾ ਵੱਡਾ ਕਰਨਾ''' , '''ਹੰਗਾਮਾ ਕਰਨਾ''' ਵੀ ਕਿਹਾ ਜਾਂਦਾ ਹੈ। ਇਸ ਰਸਮ ਨੂੰ '''ਬੁੜ੍ਹੇ ਦਾ ਵਿਆਹ''' ਵੀ ਆਖਿਆ ਜਾਂਦਾ ਹੈ ਕਿਉਂਕਿ ਕਈ ਪਰਿਵਾਰ ਪਹਿਲਾਂ ਭੋਗ ਤੋਂ ਬਾਅਦ ਕਵੀਸ਼ਰ ਲਾਉਂਦੇ ਸਨ ਅਤੇ ਰਾਤ ਨੂੰ ਇਸਤਰੀਆਂ ਗਿੱਧਾ ਵੀ ਪਾਉਂਦੀਆਂ ਸਨ।
 
ਗਦੌੜਾ ਬਣਾਉਣ ਲਈ ਪਹਿਲਾਂ ਖੰਡ ਦੀ ਚਾਸ਼ਨੀ ਬਣਾਈ ਜਾਂਦੀ ਹੈ। ਫੇਰ ਉਸ ਚਾਸ਼ਨੀ ਨੂੰ ਬਾਟੀਆਂ ਵਿੱਚ ਪਾ ਲਿਆ ਜਾਂਦਾ ਹੈ। ਜਦੋਂ ਬਾਟੀਆਂ ਵਿੱਚ ਚਾਸ਼ਨੀ ਜੰਮ ਜਾਂਦੀ ਹੈ ਤਾਂ ਉਸ ਨੂੰ ਬਾਹਰ ਕੱਢ ਕੇ ਵੰਡ ਦਿੱਤਾ ਜਾਂਦਾ ਹੈ। ਪਹਿਲਾਂ ਇਹ ਗਦੌੜਾ ਪਟੜੀ ਫੇਰ ਪਿੰਡਾਂ ਭਾਵ ਗੁਆਂਢੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਭੇਜਿਆ ਜਾਂਦਾ ਸੀ ਪਰ ਅੱਜ ਕੱਲ ਗਦੌੜੇ ਦੀ ਜਗ੍ਹਾ ਹੋਰ ਭਾਂਤ ਭਤੇਲੀਆਂ ਮਠਿਆਈਆਂ ਨੇ ਲੈ ਲਈ ਹੈ। ਕੁਝ ਪਰਿਵਾਰ ਭੋਗ ਤੋਂ ਵਾਪਸ ਜਾਣ ਵੇਲੇ ਪਤਾਸੇ ਵੀ ਵੰਡ ਦਿੰਦੇ ਹਨ।