ਉਪਵਾਕ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਨਵਾਂ ਸਫ਼ਾ ਬਣਾਇਆ
 
ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 1:
'''ਉਪਵਾਕ''' ਸ਼ਬਦ ਤੋਂ ਹੀ ਪਤਾ ਲਗਦਾ ਹੈ ਕਿ ਇਹ ਇੱਕ ਛੋਟਾ [[ਵਾਕ]] ਹੁੰਦਾ ਹੈ। ਇਹ ਵਾਕ ਦੀ ਅਜਿਹੀ ਭਾਸ਼ਾਈ ਇਕਾਈ ਹੈ, ਜੋ ਕਿਸੇ ਵਾਕ ਦਾ ਅੰਗ ਹੁੰਦੀ ਹੋਈ ਵੀ ਆਪਣੇ ਆਪ ਵਿੱਚ ਸੁਤੰਤਰ ਵਾਕ ਨਹੀਂ ਹੁੰਦੀ, ਸਗੋਂ ਆਪਣੇ ਵਰਗੇ ਹੋਰ ਉਪਵਾਕ ਨਾਲ [[ਯੋਜਕ]] ਦੇ ਸਹਾਰੇ ਜੁਡ਼ੀ ਹੁੰਦੀ ਹੈ।</br>
{{ਉਸਾਰੀ ਹੇਠ}}
ਉਪਵਾਕ ਵਿੱਚ ਵਾਕ ਦੇ ਸਾਰੇ ਤੱਥ 'ਤੇ ਸਮਰੱਥਾ ਹੁੰਦੀ ਹੈ, ਪਰ ਇਹ ਪੂਰੇ ਵਾਕ ਦਾ ਹਿੱਸਾ ਹੁੰਦਾ ਹੈ।
==ਵਿਸਥਾਰ ਸਹਿਤ==
[[ਵਾਕ]] ਅਤੇ [[ਸ਼ਬਦ]] ਦੇ ਵਿਚਕਾਰ ਹੋਰ ਦੋ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ, ਜਿਨ੍ਹਾ ਨੂੰ ਉਪਵਾਕ ਅਤੇ [[ਵਾਕੰਸ਼]] ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਨ੍ਹਾ ਇਕਾਈਆਂ ਨੂੰ ਕ੍ਰਮਵਾਰ ਇਸ ਤਰਤੀਬ ਵਿੱਚ ਰੱਖਿਆ ਜਾਂਦਾ ਹੈ, ਜਿਵੇਂ;</br>
[[ਵਾਕ]]>''ਉਪਵਾਕ''>[[ਵਾਕੰਸ਼]]>[[ਸ਼ਬਦ]] </br>
[[ਵਾਕ]]<''ਉਪਵਾਕ''<[[ਵਾਕੰਸ਼]]<[[ਸ਼ਬਦ]] </br>
 
ਉੱਪਰ ਦਿੱਤੀ ਤਰਤੀਬ ਤੋਂ ਇਹ ਪਤਾ ਲਗਦਾ ਹੈ ਕਿ ਵਾਕ ਤੋਂ ਲੈ ਕੇ ਸ਼ਬਦ ਤੱਕ ਅਤੇ ਸ਼ਬਦ ਤੋਂ ਲੈ ਕੇ ਵਾਕ ਤੱਕ, ਵੱਡੀ ਤੋਂ ਛੋਟੀ ਅਤੇ ਛੋਟੀ ਤੋਂ ਵੱਡੀ ਇਕਾਈ ਤੱਕ ਦਾ ਇਹ ਵਿਚਰਨ ਕ੍ਰਮ ਹੈ। ਪੰਜਾਬੀ ਭਾਸ਼ਾ ਦੇ ਵਾਕਾਂ ਨੂੰ ਬਣਤਰ ਪੱਖੋਂ ਦੋ ਭਾਗਾਂ 'ਸਧਾਰਨ' ਅਤੇ 'ਗੈਰਸਧਾਰਨ' ਦੇ ਵਰਗਾਂ ਵਿੱਚ ਰੱਖਿਆ ਜਾਂਦਾ ਹੈ। ਸਧਾਰਨ ਵਾਕਾਂ ਦੀ ਬਣਤਰ ਇਕਹਿਰੀ ਹੁੰਦੀ ਹੈ ਜਦੋਂਕਿ ਗੈਰਸਧਾਰਨ ਵਾਕਾਂ ਦੀ ਬਣਤਰ ਵਿੱਚ ਇੱਕ ਤੋਂ ਵਧੇਰੇ ਉਪਵਾਕ ਸ਼ਾਮਲ ਹੁੰਦੇ ਹਨ। ਇਹ ਉਪਵਾਕ [[ਯੋਜਕ|ਯੋਜਕਾਂ]] ਦੁਆਰਾ ਜੁਡ਼ੇ ਹੁੰਦੇ ਹਨ। ਇਹ ਯੋਜਕ ਰੂਪ ਅਤੇ ਕਾਰਜ ਦੀ ਦ੍ਰਿਸ਼ਟੀ ਤੋਂ ਦੋ ਪ੍ਰਕਾਰ ਦੇ ਹੁੰਦੇ ਹਨ। ਇੱਕ ਪ੍ਰਕਾਰ ਦੇ ਯੋਜਕਾਂ ਨੂੰ ਸਮਾਨ ਯੋਜਕਾਂ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਜੋ ਵਾਕ ਵਿੱਚ ਵਿਚਰਦੇ ਸਵਾਧੀਨ ਉਪਵਾਕਾਂ ਨੂੰ ਜੋਡ਼ਦੇ ਹਨ ਜਦੋਂ ਕਿ ਦੂਜੀ ਪ੍ਰਕਾਰ ਦੇ ਯੋਜਕ ਸਵਾਧੀਨ ਅਤੇ ਪਰਾਧੀਨ ਉਪਵਾਕਾਂ ਨੂੰ ਜੋਡ਼ਨ ਦਾ ਕਾਰਜ ਕਰਦੇ ਹਨ। ਇਸ ਪ੍ਰਕਾਰ ਸਧਾਰਨ ਵਾਕਾਂ ਵਿੱਚ ਕੇਵਲ ਇੱਕੋ-ਇੱਕ ਇਕਹਿਰੀ ਬਣਤਰ ਵਿਚਰਦੀ ਹੈ ਜਿਸਨੂੰ ਪਛਾਣ ਦੇ ਸਦਕਾ ਸਵਾਧੀਨ ਉਪਵਾਕ ਵੀ ਕਿਹਾ ਜਾ ਸਕਦਾ ਹੈ, ਜਦੋਂ ਕਿ ਦੂਜੇ ਪਾਸੇ ਗੈਰ-ਸਧਾਰਨ ਵਾਕਾਂ ਵਿੱਚ ਰੂਪ ਅਤੇ ਕਾਰਜ ਦੀ ਦ੍ਰਿਸ਼ਟੀ ਤੋਂ ਦੋ ਪ੍ਰਕਾਰ ਦੇ ਉਪਵਾਕ ਵਿਚਰਦੇ ਹਨ ਜਿਨ੍ਹਾ ਨੂੰ ਦੋ ਵਰਗਾਂ ਵਿੱਚ ਰੱਖਿਆ ਜਾਂਦਾ ਹੈ, ਜਿਵੇਂ;
# ਸਵਾਧੀਨ ਉਪਵਾਕ
# ਪਰਾਧੀਨ ਉਪਵਾਕ
ਸਵਾਧੀਨ ਅਤੇ ਪਰਾਧੀਨ ਉਪਵਾਕਾਂ ਦੇ ਵਾਕ ਵਿੱਚ ਵਿਚਰਨ ਨਾਲ ਦੋ ਪ੍ਰਕਾਰ ਦੀਆਂ ਵਾਕਾਤਮਕ ਬਣਤਰਾਂ ਹੋਂਦ ਵਿੱਚ ਆਉਂਦੀਆਂ ਹਨ, ਜਿਨ੍ਹਾ ਨੂੰ ਸਾਵੀਆਂ ਅਤੇ ਅਸਾਵੀਆਂ ਵਾਕਾਤਮਕ ਬਣਤਰਾਂ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਜਦੋਂ ਦੋ ਜਾਂ ਦੋ ਤੋਂ ਵੱਧ ਸਵਾਧੀਨ ਇੱਕ ਵਾਕ ਵਿੱਚ ਆਉਣ ਤਾਂ ਉਸ ਵਾਕ ਨੂੰ ਸਾਵੇਂ ਵਾਕਾਂ ਵਿੱਚ ਰੱਖਿਆ ਜਾਂਦਾ ਹੈ ਅਤੇ ਦੂਜੇ ਪਾਸੇ ਜਦੋਂ ਘੱਟੋ-ਘੱਟ ਇੱਕ ਸਵਾਧੀਨ ਉਪਵਾਕ ਅਤੇ ਇੱਕ ਪਰਾਧੀਨ ਉਪਵਾਕ ਇੱਕ ਵਾਕ ਵਿੱਚ ਵਿਚਰ ਰਹੇ ਹੋਣ ਤਾਂ ਓਨ੍ਹਾਂ ਨੂੰ ਅਸਾਵੇਂ ਉਪਵਾਕਾਂ ਵਿੱਚ ਰੱਖਿਆ ਜਾਂਦਾ ਹੈ। ਰੂਪ, ਕਾਰਜ ਅਤੇ ਵਿਚਰਨ ਸਥਾਨ ਦੇ ਆਧਾਰ 'ਤੇ ਦੋਵੇਂ ਪ੍ਰਕਾਰ ਦੇ ਉਪਵਾਕਾਂ ਦੀ ਪਛਾਣ ਨਿਸ਼ਚਿਤ ਹੁੰਦੀ ਹੈ।
==ਹਵਾਲੇ==
{{ਹਵਾਲੇ}}