ਊਧਮ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 25:
==ਆਜ਼ਾਦੀ ਵਿੱਚ ਯੋਗਦਾਨ==
ਸ਼ਹੀਦ ਊਧਮ ਸਿੰਘ ਧਰਮ ਨਿਰਪੱਖ ਅਤੇ ਅਗਾਂਹਵਧੂ ਸੋਚ ਦਾ ਮਾਲਕ ਸੀ। ਉਸ ਨੂੰ ਜਦੋਂ ਲੰਡਨ ਦੀ ਅਦਾਲਤ ਵੱਲੋਂ ਉਸ ਦੇ ਨਾਮ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਮ ‘ਮੁਹੰਮਦ ਸਿੰਘ ਆਜ਼ਾਦ’ ਦੱਸਿਆ। ਉਸ ਦਾ ਇਹ ਤਖੱਲਸ ਰੱਖਣਾ ਸਮੂਹ ਧਰਮਾਂ, ਜਾਤਾਂ, ਕਬੀਲਿਆਂ ਨੂੰ ਬਰਾਬਰ ਅਤੇ ਇੱਕੋ ਨਜ਼ਰੀਏ ਨਾਲ ਵੇਖਣ ਅਤੇ ਧਰਮ ਨਿਰਪੱਖਤਾ ਦਾ ਪ੍ਰਤੀਕ ਹੈ। ਪੁਰਾਤਨ ਇਤਿਹਾਸ ਵਿੱਚ ਕੰਬੋਜਾਂ ਨੂੰ ਬਤੌਰ ਜਾਂਬਾਜ਼, ਨਿਪੁੰਨ ਘੁੜ-ਸੈਨਾਨੀ, ਆਹਲਾ ਮਿਆਰ ਦੇ ਪਸ਼ੂ ਪਾਲਕ ਅਤੇ ਫੁੱਲਾਂ, ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਮਾਹਿਰ ਕਿਸਾਨ ਵਜੋਂ ਲਿਖਿਆ ਮਿਲਦਾ ਹੈ। ਇਹ ਲੋਕ ਭਾਵੇਂ ਬਹੁਤ ਸ਼ਾਂਤੀ-ਪਸੰਦ ਦੱਸੇ ਗਏ ਹਨ ਪਰ ਗਿਲਾਨੀ ਭਰੀ ਗੁਲਾਮੀ ਨਾਲ ਜ਼ਿੰਦਗੀ ਜਿਊਣ ਨਾਲੋਂ ਇਹ ਸੂਰਮਗਤੀ ਵਾਲੀ ਮੌਤ ਨੂੰ ਬਿਹਤਰ ਸਮਝਦੇ ਹਨ ਅਤੇ ਆਪਣੇ ਦੁਸ਼ਮਣ ਨੂੰ ਕਦੇ ਮੁਆਫ਼ ਨਾ ਕਰਨ ਵਾਲੇ ਮੰਨੇ ਗਏ ਹਨ। ਇਸ ਭਾਈਚਾਰੇ ’ਚੋਂ ਪੈਦਾ ਹੋਏ ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ ਵਿੱਚ ਮੌਤ ਦੇ ਘਾਟ ਉਤਾਰੇ ਗਏ ਸੈਂਕੜੇ ਭਾਰਤੀ ਲੋਕਾਂ ਦੀ ਸ਼ਹੀਦੀ ਦਾ ਬਦਲਾ 20 ਸਾਲ ਦੇ ਲੰਮੇ ਅਰਸੇ ਬਾਅਦ ਲੈ ਕੇ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਇਆ। ਪਹਿਲੀ ਅਪਰੈਲ 1940 ਨੂੰ ਊਧਮ ਸਿੰਘ ਨੂੰ ਲੰਡਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਚਾਰ ਜੂਨ 1940 ਨੂੰ ਪੇਸ਼ੀ ਸਮੇਂ ਜਦੋਂ ਜੱਜ ਨੇ ਉਸ ਨੂੰ ਮਾਈਕਲ ਉਡਵਾਇਰ ਨੂੰ ਮਾਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ ਸੀ ਕਿ ਉਹ ਸਾਡਾ ਪੁਰਾਣਾ ਦੁਸ਼ਮਣ ਸੀ ਅਤੇ ਉਹ ਇਸ ਸਜ਼ਾ ਦਾ ਹੱਕਦਾਰ ਸੀ। ਜੱਜ ਨੇ ਊਧਮ ਸਿੰਘ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। 31 ਜੁਲਾਈ 1940 ਨੂੰ ਭਾਰਤ ਦੇ ਇਸ ਮਹਾਨ ਸਪੂਤ ਨੂੰ ਪੈਟੋਨਵਿਲੇ ਜੇਲ੍ਹ ਲੰਡਨ ਵਿੱਚ ਫ਼ਾਂਸੀ ਦੇ ਦਿੱਤੀ ਗਈ ਅਤੇ ਉਸ ਦੀ ਦੇਹ ਨੂੰ ਜੇਲ੍ਹ ਵਿੱਚ ਹੀ ਦਬਾ ਦਿੱਤਾ ਗਿਆ।
==ਗ਼ਦਰ ਪਾਰਟੀ ਨਾਲ ਸਬੰਧ==
 
ਜਦੋਂ ਊਧਮ ਸਿੰਘ ਅਮਰੀਕਾ ਗਿਆ ਤਾਂ ਉਸ ਵੇਲੇ ਉਹ ਗ਼ਦਰ ਪਾਰਟੀ ਦੇ ਪ੍ਰਭਾਵ ਹੇਠ ਆ ਗਿਆ। ਉਹ 27 ਜੁਲਾਈ 1927 ਨੂੰ ਜਹਾਜ਼ ਰਾਹੀਂ ਅਮਰੀਕਾ ਤੋਂ ਕਰਾਚੀ ਆਇਆ। ਕਰਾਚੀ ਵਿੱਚ ਉਸ ਕੋਲੋਂ ਗ਼ਦਰ ਪਾਰਟੀ ਦਾ ਸਾਹਿਤ ਫੜੇ ਜਾਣ ’ਤੇ ਉਸ ਨੂੰ ਜੁਰਮਾਨਾ ਹੋਇਆ। ਹੋਮ ਵਿਭਾਗ, ਭਾਰਤ ਸਰਕਾਰ ਵੱਲੋਂ ਸਾਲ 1934 ਵਿੱਚ ਗ਼ਦਰ ਡਾਇਰੈਕਟਰੀ ਵਿੱਚ ਊਧਮ ਸਿੰਘ ਦਾ ਨਾਂ ਐਸ 44 (ਪੰਨਾ 267) ’ਤੇ ਦਰਜ ਹੈ। ਉਸ ਕੋਲੋਂ ਦੋ ਰਿਵਾਲਵਰ, ਇੱਕ ਪਿਸਤੌਲ ਅਤੇ ਗ਼ਦਰ ਦੀ ਗੂੰਜ ਦੀਆਂ ਕੁਝ ਕਾਪੀਆਂ ਬਰਾਮਦ ਹੋਈਆਂ। ਉਸ ’ਤੇ ਆਰਮਜ਼ ਐਕਟ ਦੇ ਸੈਕਸ਼ਨ 20 ਤਹਿਤ ਮੁਕੱਦਮਾ ਚੱਲਿਆ ਅਤੇ ਉਸ ਨੂੰ ਪੰਜ ਸਾਲ ਦੀ ਸਖ਼ਤ ਸਜ਼ਾ ਹੋਈ। 11 ਅਕਤੂਬਰ 1934 ਦੀ ਗੁਪਤ ਰਿਪੋਰਟ ਮੁਤਾਬਕ ਊਧਮ ਸਿੰਘ ਦਾ ਅਸਲੀ ਨਾਂ ਉਦੇ ਸਿੰਘ ਹੈ। ਇਸ ਦਾ ਬੁਰਾ ਰਿਕਾਰਡ ਹੈ। ‘ਹਿੰਦੋਸਤਾਨ ਗ਼ਦਰ’ ਅਖ਼ਬਾਰ ਦੀ ਹੁਣ ਵਾਲੀ ਪੋਸਟਿੰਗ ਪਤੇ ਵਾਲੀ ਲਿਸਟ ’ਚ ਇੱਕ ਨਾਮ ਯੂ.ਐੱਸ. ਸਿੰਘ, ਪੰਜਾਬੀ ਹਾਊਸ, 15 ਆਰਟਿਲਰੀ ਪਾਸੇਜ਼ ਈ1 ਹੈ। ਇਹ ਮੰਨਿਆ ਜਾਂਦਾ ਹੈ ਕਿ ਯੂ.ਐੱਸ. ਆਜ਼ਾਦ, ਊਧਮ ਸਿੰਘ ਦੀ ਪਛਾਣ ਹੈ।
ਊਧਮ ਸਿੰਘ ਨੇ ਜੇਲ੍ਹ ’ਚੋਂ 21 ਮਾਰਚ 1940 ਨੂੰ ਇੱਕ ਪੱਤਰ ਗ੍ਰੰਥੀ ਸਾਹਿਬ ਸਿੱਖ ਗੁਰਦੁਆਰਾ ਸਟਾਕਟਨ, ਕੈਲੀਫੋਰਨੀਆ ਦੇ ਪਤੇ ’ਤੇ ਭੇਜਿਆ ਜਿਸ ਵਿੱਚ ਉਹ ਕੁਝ ਸਮਝਾ ਰਿਹਾ ਸੀ। ਊਧਮ ਸਿੰਘ ਦੇ ਮੁਕੱਦਮੇ ਦੌਰਾਨ ਵੀ ਗ਼ਦਰ ਪਾਰਟੀ ਹਰ ਤਰ੍ਹਾਂ ਸਹਾਇਤਾ ਕਰ ਰਹੀ ਸੀ। ਸਟਾਕਟਨ ਦੇ ਗੁਰਦੁਆਰੇ ਦਾ ਸਕੱਤਰ ਅਜਮੇਰ ਸਿੰਘ ਲਗਾਤਾਰ ਟੈਲੀਗਰਾਮ ਰਾਹੀਂ ਇੰਗਲੈਂਡ ਤੋਂ ਮੁਕੱਦਮੇ ਦੀ ਪੈਰਵਾਈ ਕਰਨ ਵਾਲਿਆਂ ਤੋਂ ਪੁੱਛ ਰਿਹਾ ਸੀ ਕਿ ਕਾਨੂੰਨੀ ਪੱਖ ਤੋਂ ਆਜ਼ਾਦ ਦੇ ਬਚਾਉ ’ਚ ਕੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮੁਕੱਦਮੇ ਲਈ ਪੈਸੇ ਵੀ ਭੇਜੇ। ਇੰਟੈਲੀਜੈਂਸ ਬਿਊਰੋ ਦੀ ਡਾਇਰੈਕਟਰੀ 1934 ਅਨੁਸਾਰ ਅਜਮੇਰ ਸਿੰਘ ਗ਼ਦਰ ਪਾਰਟੀ ਦਾ ਇੱਕ ਸਰਗਰਮ ਮੈਂਬਰ ਸੀ। ਇਹ ਹੁਸ਼ਿਆਰਪੁਰ ਦੇ ਮਹਿਲਪੁਰ ਦਾ ਰਹਿਣ ਵਾਲਾ ਸੀ। ਉਹ ਸਾਲ 1911 ’ਚ ਅਮਰੀਕਾ ਗਿਆ। ਇਸ ਦਾ ਨਾਂ ਡਾਇਰੈਕਟਰੀ ’ਚ ਪੰਨਾ 12 ’ਤੇ ਦਰਜ ਹੈ।
==ਕੁਰਬਾਨੀ ਉੱਤੇ ਮਾਣ==
ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਉੱਤੇ ਜਿੱਥੇ ਸਾਰੇ ਦੇਸ਼ਵਾਸੀ ਮਾਣ ਮਹਿਸੂਸ ਕਰਦੇ ਹਨਆਪਣੇ ਸਪੂਤ ਦੀ ਵਿਲੱਖਣ ਸੂਰਮਗਤੀ ਭਰਪੂਰ ਕੁਰਬਾਨੀ ਸਦਕਾ ਖ਼ੁਦ ਨੂੰ ਵਿਸ਼ੇਸ਼ ਰੂਪ ਵਿੱਚ ਮਾਣਮੱਤਾ ਮਹਿਸੂਸ ਕਰਦਾ ਹੈ। ਸ਼ਹੀਦ ਊਧਮਸਿੰਘ ਦੀ ਕੁਰਬਾਨੀ ਸਦੀਆਂ ਤਕ ਭਾਰਤੀ ਲੋਕਾਂ ਨੂੰ ਦੇਸ਼ ਪਿਆਰ ਅਤੇ ਦੇਸ਼ ਲਈ ਕੁਰਬਾਨ ਹੋਣ ਦੀ ਪ੍ਰੇਰਨਾ ਦਿੰਦੀ ਰਹੇਗੀ। ਤੇ ਸਾਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਜੀਵਨ ਤਬਦੀਲ ਕਰਨਾ ਹੀ ਉਨ੍ਹਾਂ ਦੀ ਕੁਰਬਾਨੀ ਉਤੇ ਮਾਣ ਹੋਵੇਗਾ।