ਬਿਜਲੀ ਦੀ ਬਦਲਵੀਂ ਧਾਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
'''ਬਿਜਲੀ ਦੀ ਬਦਲਵੀਂ ਧਾਰਾ''' ਜਾਂ '''ਆਲਟਰਨੇਟਿੰਗ ਕਰੰਟ''' ਜਾਂ '''ਏ ਸੀ''' ਇੱਕ ਬਿਜਲਈ ਕਰੰਟ ਜਾਂ ਇਲੈੱਕਟ੍ਰਿਕ ਕਰੰਟ ਹੁੰਦਾ ਹੈ ਜਿਹੜਾ ਕਿ ਸਮੇਂ ਦੇ ਨਾਲ ਲਗਾਤਾਰ ਆਪਣੀ ਦਿਸ਼ਾ ਇੱਕ ਸਮਾਨ ਅੰਤਰਾਲਾਂ ਵਿੱਚ ਬਦਲਦਾ ਰਹਿੰਦਾ ਹੈ। ਇਹ [[ਡੀ ਸੀ]] ਤੋਂ ਵੱਖਰੀ ਇਸ ਕਰਕੇ ਹੁੰਦਾ ਹੈ ਕਿਉਂਕਿ ਡੀ ਸੀ ਦੀ ਦਿਸ਼ਾ ਸਮੇਂ ਦੇ ਅੰਤਰਾਲਾਂ ਨਾਲ ਨਹੀਂ ਬਦਲਦੀ ਅਤੇ ਲਗਾਤਾਰ ਇੱਕ ਸਮਾਨ ਰਹਿੰਦੀ ਹੈ। ਉਦਯੋਗਾਂ ਅਤੇ ਘਰਾਂ ਦੇ ਵਿੱਚ ਏ. ਸੀ. ਦੇ ਰੂਪ ਵਿੱਚ [[ਇਲੈਰਟ੍ਰਿਕ ਪਾਵਰ]] ਮੁਹੱਈਆ ਕਰਵਾਈ ਜਾਂਦੀ ਹੈ। ਇਹ ਘਰਾਂ ਵਿੱਚ ਪਲੱਗ ਬਣਾ ਕੇ ਦਿੱਤੀ ਜਾਂਦੀ ਹੈ ਅਤੇ ਘਰਾਂ ਵਿੱਚ ਵਰਤੇ ਜਾਣ ਵਾਲੇ ਸਾਰੇ ਆਧੁਨਿਕ ਉਪਕਰਨ ਜਿਵੇਂ ਟੀ. ਵੀ., ਫ਼ਰਿੱਜ, ਬਲਬ, ਪਰੈੱਸ ਆਦਿ ਇਸੇ ਤੋਂ ਹੀ ਚਲਦੇ ਹਨ। ਇਸ ਨੂੰ ਡੀ ਸੀ ਵਿੱਚ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ, ਜਿੱਥੇ ਇਸਦੀ ਵਰਤੋਂ ਵੱਖ-ਵੱਖ ਤਰ੍ਹਾਂ ਦੀਆਂ ਬੈਟਰੀਆਂ ਅਤੇ ਸੈੱਲਾਂ ਦੀ ਚਾਰਜਿੰਗ ਲਈ ਕੀਤੀ ਜਾਂਦੀ ਹੈ।<ref>{{cite book| title = Basic Electronics & Linear Circuits| author = N. N. Bhargava| author2 = D. C. Kulshreshtha| last-author-amp = yes| publisher = Tata McGraw-Hill Education| date = 1983| isbn = 978-0-07-451965-3| page = 90| url = https://books.google.com/books?id=C5bt-oRuUzwC&pg=PA90}}</ref><ref>{{cite book| title = Electrical meterman's handbook| author = National Electric Light Association| publisher = Trow Press| date = 1915 | page = 81| url = https://books.google.com/books?id=ZEpWAAAAMAAJ&pg=PA81}}</ref>
ਏ. ਸੀ. ਦੀ [[ਵੇਵਫਾਰਮ]] ਬਹੁਤੇ ਪਾਵਰ ਸਰਕਟਾਂ ਵਿੱਚ ਆਮ ਤੌਰ ਤੇ [[ਸਾਈਨ ਵੇਵ]] ਹੀ ਹੁੰਦੀ ਹੈ। ਕੁਝ ਵੱਖਰੀਆਂ ਲੋੜਾਂ ਲਈ ਵੱਖਰੀਆਂ ਵੇਵ ਫਾਰਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ [[ਤਿਕੋਣੀ ਵੇਵ]] ਜਾਂ [[ਚੌਰਸ ਵੇਵ]]। [[ਆਡੀਓ ਫ਼ਰੀਕੁਐਂਨਸੀ]] ਅਤੇ [[ਰੇਡੀਓ ਫ਼ਰੀਕੁਐਂਨਸੀ]] ਦੇ ਸਿਗਨਲ ਜਿਹੜੇ ਤਾਰਾਂ ਨਾਲ ਭੇਜੇ ਜਾਂਦੇ ਹਨ, ਵੀ ਏ. ਸੀ. ਦੀਆਂ ਉਦਾਹਰਨਾਂ ਹਨ। ਇਸ ਤਰ੍ਹਾਂ ਦੇ ਏ. ਸੀ. ਵਿੱਚ ਜਾਣਕਾਰੀ ਏ ਸੀ ਸਿਗਨਲ ਦੇ ਰੂਪ ਵਿੱਚ ਐਨਕੋਡ ਕੀਤੀ ਹੁੰਦੀ ਹੈ ਜਾਂ [[ਮਾਡੂਲੇਸ਼ਨ|ਮਾਡੂਲੇਟ]] ਕੀਤੀ ਹੁੰਦੀ ਹੈ ਜਿਵੇਂ ਕਿ ਆਵਾਜ਼, ਗੀਤ ਜਾਂ ਫੋਟੋਆਂ ਆਦਿ। ਇਹ ਕਰੰਟ ਆਮ ਤੌਰ ਤੇ ਪਾਵਰ ਟਰਾਂਸਮਿਸ਼ਨ ਦੇ ਮੁਕਾਬਲੇ ਬਹੁਤ ਜ਼ਿਆਦਾ ਫ਼ਰੀਕੁਐਂਨਸੀ ਨਾਲ ਬਦਲਦੇ ਹਨ।
 
 
==ਟਰਾਂਸਮਿਸ਼ਨ, ਡਿਸਟ੍ਰੀਬਿਊਸ਼ਨ, ਅਤੇ ਘਰੇਲੂ ਪਾਵਰ ਸਪਲਾਈ==
 
{{Main|ਇਲੈਕਟ੍ਰਿਕ ਪਾਵਰ ਟਰਾਂਸਮਿਸ਼ਨ|ਇਲੈਕਟ੍ਰਿਕ ਪਾਵਰ ਡਿਸਟ੍ਰੀਬਿਊਸ਼ਨ}}
 
ਬਿਜਲਈ ਊਰਜਾ ਜਾਂ ਇਲੈਕਟ੍ਰੀਕਲ ਊਰਜਾ ਨੂੰ ਏ. ਸੀ. ਦੇ ਰੂਪ ਵਿੱਚ ਡਿਸਟ੍ਰੀਬਿਊਟ ਜਾਂ ਗਾਹਕਾਂ ਨੂੰ ਵੰਡਿਆ ਜਾਂਦਾ ਹੈ ਕਿਉਂਕਿ ਏ. ਸੀ. [[ਵੋਲਟੇਜ]] ਨੂੰ [[ਟਰਾਂਸਫਾਰਮਰ]] ਦੀ ਮਦਦ ਨਾਲ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਪਾਵਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜ਼ਿਆਦਾ ਜਾਂ ਹਾਈ ਵੋਲਟੇਜ ਨਾਲ ਭੇਜੀ ਜਾ ਸਕਦੀ ਹੈ, ਜਿਸ ਨਾਲ
[[ਪਾਵਰ ਲਾਇਨ|ਪਾਵਰ ਲਾਇਨਾਂ]] ਵਿੱਚ ਤਾਪ ਕਰਕੇ ਊਰਜਾ ਦਾ ਨੁਕਸਾਨ ਜਿਹੜਾ ਕਿ ਲਾਇਨ ਜਾਂ ਤਾਰ ਦੀ [[ਇਲੈੱਕਟ੍ਰਿਕ ਰਸਿਸਟੈਂਸ|ਰਸਿਸਟੈਂਸ]] ਦੀ ਵਜ੍ਹਾ ਨਾਲ ਹੁੰਦਾ ਹੈ, ਬਹੁਤ ਘੱਟ ਜਾਂਦਾ ਹੈ। ਟਰਾਂਸਮਿਸ਼ਨ ਪਿੱਛੋਂ ਵੋਲਟੇਜ ਨੂੰ ਫਿਰ ਘਟਾ ਲਿਆ ਜਾਂਦਾ ਹੈ ਅਤੇ ਗਾਹਕਾਂ ਤੱਕ ਪਹੁੰਚਾਇਆ ਜਾਂਦਾ ਹੈ ਜਿਹੜੀ ਕਿ ਘੱਟ ਖਤਰਨਾਕ ਅਤੇ ਵਰਤਣ ਵਿੱਚ ਸੌਖੀ ਹੁੰਦੀ ਹੈ। [[ਕੰਡਕਟਰ]] ਵਿੱਚ ਪਾਵਰ ਲੌਸ ਜਾਂ ਨੁਕਸਾਨ (<math>P_{\rm L}</math>) ਕਰੰਟ (I) ਦੀ ਸਕੇਅਰ ਅਤੇ [[ਇਲੈੱਕਟ੍ਰਿਕ ਰਸਿਸਟੈਂਸ|ਰਸਿਸਟੈਂਸ]] ਦੀ ਗੁਣਾ ਦੇ ਬਰਾਬਰ ਹੁੰਦਾ ਹੈ, ਜਿਸਨੂੰ ਫ਼ਾਰਮੂਲੇ ਦੇ ਅਨੁਸਾਰ ਇਸ ਤਰ੍ਹਾਂ ਦਰਸਾਇਆ ਗਿਆ ਹੈ
:<math> P_{\rm L} = I^2 R \, .</math>
ਇਸਦੇ ਅਨੁਸਾਰ ਜਦੋਂ ਇੱਕ ਸਥਿਰ ਪਾਵਰ ਨੂੰ ਦਿੱਤੀ ਹੋਈ ਤਾਰ ਵਿੱਚੋਂ ਟਰਾਂਸਮਿਟ ਕੀਤਾ ਜਾਂਦਾ ਹੈ, ਤਾਂ ਜੇਕਰ ਕਰੰਟ ਨੂੰ ਅੱਧਾ ਕਰ ਦਿੱਤਾ ਜਾਵੇ ਤਾਂ ਵੋਲਟੇਜ ਦੁੱਗਣੀ ਹੋ ਜਾਂਦੀ ਹੈ, ਅਤੇ ਪਾਵਰ ਦਾ ਨੁਕਸਾਨ ਚਾਰ ਗੁਣਾ ਘੱਟ ਹੋ ਜਾਂਦਾ ਹੈ।
ਟਰਾਂਸਮਿਟ ਕੀਤੀ ਹੋਈ ਪਾਵਰ ਕਰੰਟ ਅਤੇ ਵੋਲਟੇਜ ਦੀ ਗੁਣਾ ਦੇ ਬਰਾਬਰ ਹੁੰਦੀ ਹੈ (ਜੇਕਰ ਫੇਜ਼ ਡਿਫ਼ਰੈਂਸ ਨੂੰ ਸਿਫ਼ਰ ਮੰਨ ਲਿਆ ਜਾਵੇ), ਜਿਸਨੂੰ ਇਸ ਤਰ੍ਹਾਂ ਦਰਸਾਇਆ ਗਿਆ ਹੈ
:<math>P_{\rm T} = IV \, .</math>
ਇਸ ਤਰ੍ਹਾਂ ਜ਼ਿਆਦਾ ਜਾਂ ਹਾਈ ਵੋਲਟੇਜ ਤੇ ਘੱਟ ਜਾਂ ਲੋ ਵੋਲਟੇਜ ਤੇ ਕੀਤੀ ਹੋਈ ਟਰਾਂਸਮਿਸ਼ਨ ਦੇ ਮੁਕਾਬਲੇ ਨੁਕਸਾਨ ਪੈਦਾ ਕਰਨ ਵਾਲਾ ਕਰੰਟ ਘਟ ਜਾਂਦਾ ਹੈ ਜਦਕਿ ਟਰਾਂਸਮਿਟ ਕੀਤੀ ਜਾਣ ਵਾਲੀ ਪਾਵਰ ਉਹੀ ਹੁੰਦੀ ਹੈ। ਪਾਵਰ ਨੂੰ ਆਮ ਤੌਰ ਤੇ ਸੈਕੜੇ ਕਿਲੋਵਾਟ ਤੇ ਟਰਾਂਸਮਿਟ ਜਾਂ ਦੂਰ ਭੇਜਿਆ ਜਾਂਦਾ ਹੈ ਅਤੇ ਫਿਰ ਘਰੇਲੂ ਵਰਤੋਂ ਲਈ 100&nbsp;V – 240&nbsp;V ਵਿੱਚ ਬਦਲ ਲਿਆ ਜਾਂਦਾ ਹੈ।
[[File:Highvoltagetransmissionlines.jpg|thumb|right|265px|ਹਾਈ ਵੋਲਟੇਜ ਟਰਾਂਸਮਿਸ਼ਨ ਲਾਇਨਾਂ [[ਇਲੈਕਟ੍ਰੀਕਲ ਜਨਰੇਸ਼ਨ]] ਪਲਾਂਟ ਤੋਂ ਦੂਰ ਦੁਰਾਡੇ ਤੱਕ ਏ. ਸੀ. ਭੇਜਦੀਆਂ ਹੋਈਆਂ। ਇਹ ਤਸਵੀਰ ਪੂਰਬੀ [[ਯੂਟਾ]] ਦੀ ਹੈ।.]]
 
[[ਸ਼੍ਰੇਣੀ:ਇਲੈਕਟ੍ਰਿਕਲ ਇੰਜਿਨੀਰਿੰਗ]]