ਪੰਜਾਬੀ ਲੋਕ-ਕਥਾ: ਪਰਿਭਾਸ਼ਾ ਅਤੇ ਪ੍ਰਕਾਰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 43:
“ ਪਰੀ ਕਥਾਵਾਂ ਦੀ ਰੂਪ ਰਚਨਾ ਵੱਖਰੀ ਕਿਸਮ ਦੀ ਹੈ। ਇਹਨਾਂ ਦੀ ਪਰੰਪਰਾ ਵੈਦਿਕ ਕਾਲ਼ ਨਾਲ ਜੁੜਦੀ ਹੈ। ਪਰੀ ਕਥਾਵਾਂ ਵਿੱਚ ਲੋਕ ਧਾਰਾਈ ਅੰਸ਼ ਬਾਕੀ ਕਥਾਵਾਂ ਨਾਲ਼ੋਂ ਵਧੇਰੇ ਮਾਤਰਾ ਵਿੱਚ ਮਿਲਦਾ ਹੈ। ” “ ਪਰੀ ਕਥਾਵਾਂ ਵਿੱਚ ਬੁਨਿਆਦੀ ਤੌਰ ਤੇ ਵਾਸਵਿਕਤਾ ਅਤੇ ਪਰਾ ਦਾ ਸੰਯੋਗ ਹੈ। ਇਸ ਦਾ ਮੂਲ ਤਨਾਓ ਵਾਸਤਵਿਕਤਾ ਅਤੇ ਪਰਾ ਵਿਚਲਾ ਤਨਾਓ ਹੈ ਜਾਂ ਅਸਮ ਪ੍ਰਾਕ੍ਰਿਤਕ ਤੇ ਰਿਸ਼ਤਿਆਂ ਦਾ ਤਨਾਓ। ” ਹਵਾ ਵਿੱਚ ਉੱਡਣ ਵਾਲ਼ੇ ਪਊਏ, ਅਦ੍ਰਿਸ਼ਟਤਾ ਪ੍ਰਦਾਨ ਕਰਨ ਵਾਲ਼ਾ ਸੁਰਮਾ, ਤਲਿਸਮੀ ਟੋਪੀ ਅਤੇ ਸ਼ਤਰੂਆਂ ਨੂੰ ਦੰਡ ਦੇਣ ਵਾਲ਼ਾ ਡੰਡਾ ਆਦਿ ਇਸ ਅਦਭੁਤ ਸੰਸਾਰ ਦੀ ਕੁੱਝ ਕੁ ਪਰਾ ਸਮੱਗਰੀ ਹੈ। ਇਸ ਜਗਤ ਦੀਆਂ ਜੁਗਤੀਆਂ ਅਪੂਰਨ ਸੁੰਦਰੀਆਂ ਹਨ। ਇਸ ਸੰਸਾਰ ਦੀ ਪ੍ਰਾਕ੍ਰਿਤਕ ਸਮੱਗਰੀ ਵੀ ਵਸਤੂ ਜਗਤ ਨਾਲ਼ੋਂ ਵੱਖਰੀ ਹੈ ਜਿਵੇਂ ਨਦੀਆਂ ਨਾਲ਼ਿਆਂ ਵਿੱਚੋਂ ਪਾਣੀ ਦੀ ਥਾਂ ਦੁੱਧ, ਅੰਮ੍ਰਿਤ ਜਾਂ ਰਸ ਦਾ ਵਗਣਾ।
===ਪਰੀ ਕਥਾਵਾਂ ਨਾਲ਼ ਸੰਬੰਧਿਤ ਪਰੰਪਰਾਵਾਂ===
ਪੰਜਾਬੀ ਦੀਆਂ ਪਰੀ ਕਥਾਵਾਂ ਕਈ ਪਰੰਪਰਾਵਾਂ ਤੋਂ ਆਈਆਂ ਹਨ। ਕੁੱਝ ਪਰੀ ਕਥਾਵਾਂ ਤਾਂ ਸਾਮੀ ਮੁੱਢ ਦੀਆਂ ਹਨ ਜਿਵੇਂ ਸਬਜ਼ ਪਰੀ, ਲਾਲ ਪਰੀ, ਸ਼ਾਹ ਪਰੀ ਦੀਆਂ ਕਥਾਵਾਂ। ਦੂਜੀ ਪਰੰਪਰਾ ਭਾਰਤੀ ਪਰੀ ਕਥਾਵਾਂ ਦੀ ਹੈ ਜੋ ਵੈਦਿਕ ਸੰਸਕ੍ਰਿਤੀ ਆਦਿ ਸਾਹਿਤਕ ਪਰੰਪਰਾਵਾਂ ਤੋਂ ਵਿਰਸੇ ਦੇ ਰੂਪ ਵਿੱਚ ਪ੍ਰਾਪਤ ਹੋਈਆਂ। ਤੀਜੀ ਪਰੰਪਰਾ ਲੌਕਿਕ ਹੈ। ਮੌਖਿਕ ਹੋਣ ਕਰ ਕੇ ਇਸ ਪਰੰਪਰਾ ਦੀ ਕੋਈ ਕਥਾ ਸ਼ੁੱਧ ਰੂਪ ਵਿੱਚ ਪ੍ਰਾਪਤ ਨਹੀਂ ਹੋਈ। ਪਰੀ ਕਥਾਵਾਂ ਦੀ ਵਿਲੱਖਣਤਾ ਪ੍ਰਕਿਰਤੀ ਵਿੱਚ ਪਰੀ ਨੁਹਾਰ ਨੂੰ ਲੱਭਣਾ। ਅਨਾਰਾ ਸਹਿਜ਼ਾਦੀ, ਵੈਂਗਣ ਸਹਿਜ਼ਾਦੀ, ਮਿਰਚਾਂ ਸਹਿਜ਼ਾਦੀ ਆਦਿ। ਕਥਾਵਾਂ ਅਨੁਸਾਰ ਪਰੀ ਦਾ ਵਾਸਾ ਅਨਾਰ, ਵੈਂਗਣ, ਮਿਰਚ ਆਦਿ ਵਿੱਚ ਹੈ। ਇਸਤਰੀਆਂ ਦੀ ਅਸਮ ਨਾਲ਼ ਕਾਮ ਤ੍ਰਿਪਤੀ ਦੀ ਚੇਸ਼ਟਾ ਦੀ ਪੂਰਤੀ ਲਈ ‘ਸੱਪ ਰਾਜਾ’, ‘ਕੁੱਤਾ ਰਾਜਾ’, ‘ਮਗਰਮੱਛ ਰਾਜਾ’ ਆਦਿ ਪਰੀ ਕਥਾਵਾਂ ਹਨ।
 
ਪੱਛਮੀ ਵਿਦਵਾਨਾਂ ਨੇ ਵੀ ਲੋਕ ਕਹਾਣੀ ਉੱਤੇ ਬੜਾ ਨਿੱਠ ਕੇ ਕੰਮ ਕੀਤਾ। ਇਹਨਾਂ ਵਿਦਵਾਨਾਂ ਵਿੱਚੋਂ ਪਰੌਪ ਦਾ ਨਾਂ ਬੜਾ ਮਹੱਤਵਪੂਰਣ ਹੈ। “ ਪਰੀ ਕਹਾਣੀਆਂ ਵਿੱਚ ਪ੍ਰਕਾਰਜਾਂ ਦੀ ਗਿਣਤੀ ਪਰੌਪ ਨੇ ਇਕੱਤੀ ਦੱਸੀ ਹੈ। ”
ਪਰੀ ਕਹਾਣੀਆਂ ਦਾ ਉਦੇਸ਼ ਕੇਵਲ ਜੀਅ ਪਰਚਾਵਾ ਹੀ ਨਹੀਂ। ਇਹ ਮਨੁੱਖ ਅੰਦਰ ਉਤਸ਼ਾਹ ਵੀ ਭਰਦੀਆਂ ਹਨ। “ ਗੁੰਦਵੇਂ ਪਲਾਟ, ਅਥਾਹ ਕਲਪਨਾ ਅਤੇ ਉਤਸੁਕਤਾ ਭਰਪੂਰ ਘਟਨਾਵਾਂ ਇਹਨਾਂ ਇਹਨਾਂ ਦੀ ਲੋਕਪ੍ਰਿਯਤਾ ਦੇ ਖ਼ਾਸ ਅੰਗ ਹਨ।
 
===ਨੀਤੀ ਕਥਾਵਾਂ===