"ਉਰੁਗੇਂਚ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਟੈਗ: 2017 source edit
 
'''ਉਰੁਗੇਂਚ''' ({{lang-uz|Urganch/Урганч}}, ئۇرگەنج; {{lang-fa|گرگانج}}, ''Gorgånch/Gorgānč/Gorgânc'') ਪੱਛਮੀ [[ਉਜ਼ਬੇਕਿਸਤਾਨ|ਉਜ਼ਬੇਕਿਸਤਾਨ]] ਦਾ ਇੱਕ ਸ਼ਹਿਰ ਹੈ। 24 ਅਪਰੈਲ, 2014 ਨੂੰ ਸ਼ਹਿਰ ਦੀ ਅਬਾਦੀ 150110 ਸੀ ਅਤੇ 1999 ਵਿੱਚ 139100 ਸੀ। ਇਹ [[ਖੋਰੇਜਮ ਖੇਤਰ|ਖੋਰੇਜ਼ਮ ਖੇਤਰ]] ਦੀ ਰਾਜਧਾਨੀ ਹੈ। ਇਹ [[ਅਮੂ ਦਰਿਆ]] ਅਤੇ ਸ਼ਾਵਾਤ ਨਹਿਰ ਦੇ ਕੰਢੇ ਸਥਿਤ ਹੈ। ਇਹ ਸ਼ਹਿਰ [[ਬੁਖ਼ਾਰਾ|ਬੁਖਾਰਾ]] ਤੋਂ 450 km ਪੱਛਮ ਵਿੱਚ ਅਤੇ [[ਕਿਜ਼ਿਲ ਕੁਮ ਮਾਰੂਥਲ|ਕਿਜ਼ਿਲਕੁਮ ਮਾਰੂਥਲ]] ਦੇ ਦੂਜੇ ਪਾਸੇ ਸਥਿਤ ਹੈ।
ਇਸ ਸ਼ਹਿਰ ਦਾ ਇਤਿਹਾਸ 19ਵੀਂ ਸਦੀ ਦੇ ਦੂਜੇ ਅੱਧ ਨਾਲ ਜੁੜਦਾ ਹੈ। ਇਸ ਸ਼ਹਿਰ ਦਾ ਨਾਂ [[ਕੋਨਯਾ-ਉਰੁਗੇਂਚ]] (ਜਿਸਨੂੰ ''ਪੁਰਾਣਾ ਉਰਗੇਂਚ'' ਜਾਂ ''ਗੁਰੁਗੇਂਚ'' ਵੀ ਕਿਹਾ ਜਾਂਦਾ ਹੈ), ਜਿਹੜਾ ਕਿ [[ਤੁਰਕਮੇਨਿਸਤਾਨ]] ਦਾ ਸ਼ਹਿਰ ਹੈ ਦੇ ਨਾਂ ਵਰਗਾ ਹੈ ਪਰ ਉਸ ਸ਼ਹਿਰ ਨਾਲ ਇਸਦਾ ਨਾਂ ਨਹੀਂ ਜੋੜਨਾ ਚਾਹੀਦਾ ਕਿਉਂਕਿ ਇਹ ਸ਼ਹਿਰ ਅਲੱਗ ਹੈ। ਪੁਰਾਣਾ ਉਰੁਗੇਂਚ ਦਾ ਸ਼ਹਿਰ ਇਸਦੇ ਵਸਨੀਕਾਂ ਦੁਆਰਾ ਛੱਡ ਦਿੱਤਾ ਗਿਆ ਸੀ ਕਿਉਂਕਿ [[ਅਮੂ ਦਰਿਆ]] ਨੇ 16ਵੀਂ ਸਦੀ ਵਿੱਚ ਆਪਣਾ ਰਸਤਾ ਬਦਲ ਲਿਆ ਜਿਸ ਕਰਕੇ ਸ਼ਹਿਰ ਵਿੱਚ ਪਾਣੀ ਦੀ ਘਾਟ ਹੋ ਗਈ। ਨਵੇਂ ਉਰੁਗੇਂਚ ਦੀ ਸਥਾਪਨਾ ਰੂਸੀਆਂ ਨੇ 19ਵੀਂ ਸਦੀ ਦੇ ਦੂਜੇ ਅੱਧ ਵਿੱਚ [[ਖਨਾਨ ਖੀਵਾ]] ਦੇ ਇੱਕ ਛੋਟੇ ਜਿਹੇ ਵਪਾਰ ਅੱਡੇ ਤੇ ਕੀਤੀ ਸੀ।
 
 
[[ਸ਼੍ਰੇਣੀ:ਉਜ਼ਬੇਕਿਸਤਾਨ]]