"ਉਰੁਗੇਂਚ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਟੈਗ: 2017 source edit
ਟੈਗ: 2017 source edit
 
'''ਉਰੁਗੇਂਚ''' ({{lang-uz|Urganch/Урганч}}, ئۇرگەنج; {{lang-fa|گرگانج}}, ''Gorgånch/Gorgānč/Gorgânc'') ਪੱਛਮੀ [[ਉਜ਼ਬੇਕਿਸਤਾਨ|ਉਜ਼ਬੇਕਿਸਤਾਨ]] ਦਾ ਇੱਕ ਸ਼ਹਿਰ ਹੈ। 24 ਅਪਰੈਲ, 2014 ਨੂੰ ਸ਼ਹਿਰ ਦੀ ਅਬਾਦੀ 150110 ਸੀ ਅਤੇ 1999 ਵਿੱਚ 139100 ਸੀ। ਇਹ [[ਖੋਰੇਜਮ ਖੇਤਰ|ਖੋਰੇਜ਼ਮ ਖੇਤਰ]] ਦੀ ਰਾਜਧਾਨੀ ਹੈ। ਇਹ [[ਅਮੂ ਦਰਿਆ]] ਅਤੇ ਸ਼ਾਵਾਤ ਨਹਿਰ ਦੇ ਕੰਢੇ ਸਥਿਤ ਹੈ। ਇਹ ਸ਼ਹਿਰ [[ਬੁਖ਼ਾਰਾ|ਬੁਖਾਰਾ]] ਤੋਂ 450 km ਪੱਛਮ ਵਿੱਚ ਅਤੇ [[ਕਿਜ਼ਿਲ ਕੁਮ ਮਾਰੂਥਲ|ਕਿਜ਼ਿਲਕੁਮ ਮਾਰੂਥਲ]] ਦੇ ਦੂਜੇ ਪਾਸੇ ਸਥਿਤ ਹੈ।
 
==ਪੁਰਾਣਾ ਅਤੇ ਨਵਾਂ ਉਰੁਗੇਂਚ==
ਇਸ ਸ਼ਹਿਰ ਦਾ ਇਤਿਹਾਸ 19ਵੀਂ ਸਦੀ ਦੇ ਦੂਜੇ ਅੱਧ ਨਾਲ ਜੁੜਦਾ ਹੈ। ਧਿਆਨਯੋਗ ਹੈ ਕਿ ਇਸ ਸ਼ਹਿਰ ਦਾ ਨਾਂ [[ਕੋਨਯਾ-ਉਰੁਗੇਂਚ]] (ਜਿਸਨੂੰ ''ਪੁਰਾਣਾ ਉਰਗੇਂਚ'' ਜਾਂ ''ਗੁਰੁਗੇਂਚ'' ਵੀ ਕਿਹਾ ਜਾਂਦਾ ਹੈ), ਜਿਹੜਾ ਕਿ [[ਤੁਰਕਮੇਨਿਸਤਾਨ]] ਦਾ ਸ਼ਹਿਰ ਹੈ ਦੇ ਨਾਂ ਵਰਗਾ ਹੈ ਪਰ ਇਹ ਸ਼ਹਿਰ ਅਲੱਗ ਹੈ। ਪੁਰਾਣਾ ਉਰੁਗੇਂਚ ਦਾ ਸ਼ਹਿਰ ਇਸਦੇ ਵਸਨੀਕਾਂ ਦੁਆਰਾ ਛੱਡ ਦਿੱਤਾ ਗਿਆ ਸੀ ਕਿਉਂਕਿ [[ਅਮੂ ਦਰਿਆ]] ਨੇ 16ਵੀਂ ਸਦੀ ਵਿੱਚ ਆਪਣਾ ਰਸਤਾ ਬਦਲ ਲਿਆ ਜਿਸ ਕਰਕੇ ਸ਼ਹਿਰ ਵਿੱਚ ਪਾਣੀ ਦੀ ਘਾਟ ਹੋ ਗਈ। ਨਵੇਂ ਉਰੁਗੇਂਚ ਦੀ ਸਥਾਪਨਾ ਰੂਸੀਆਂ ਨੇ 19ਵੀਂ ਸਦੀ ਦੇ ਦੂਜੇ ਅੱਧ ਵਿੱਚ [[ਖਨਾਨ ਖੀਵਾ]] ਦੇ ਇੱਕ ਛੋਟੇ ਜਿਹੇ ਵਪਾਰ ਅੱਡੇ ਤੇ ਕੀਤੀ ਸੀ।
 
==ਆਧੁਨਿਕ ਉਰੁਗੇਂਚ==
ਆਧੁਨਿਕ ਉਰੁਗੇਂਚ [[ਸੋਵੀਅਤ ਯੂਨੀਅਨ]] ਦੇ ਨਮੂਨੇ ਦਾ ਸ਼ਹਿਰ ਹੈ। ਸੋਵੀਅਤ ਯੂਨੀਅਨ ਨੇ ਆਸ-ਪਾਸ ਦੇ ਖੇਤਰ ਵਿੱਚ [[ਕਪਾਹ]] ਦੀ ਖੇਤੀ ਤੇ ਜ਼ੋਰ ਦਿੱਤਾ ਸੀ, ਜਿਸ ਕਰਕੇ ਪੂਰੇ ਸ਼ਹਿਰ ਦੀਆਂ ਬੱਤੀਆਂ ਅਤੇ ਮਕਾਨਾਂ ਉੱਪਰ ਕਪਾਹ ਸਬੰਧੀ ਆਕ੍ਰਿਤਿਆਂ ਅਤੇ ਚਿੱਤਰ ਉੱਕਰੇ ਹੋਏ ਹਨ। ਇੱਥੇ ਇੱਕ ਸਮਾਰਕ ਹੈ ਜਿਹੜੀ ਉਹਨਾਂ 20 ਬੱਚਿਆਂ ਦੀ [[ਕਮਿਊਨਿਸਟ]] ਟੋਲੀ ਨੂੰ ਯਾਦ ਕਰਦੀ ਹੈ, ਜਿਹੜੇ 1922 ਵਿੱਚ [[ਸਿਰ ਦਰਿਆ]] ਦੇ ਕਿਨਾਰੇ [[ਬਾਸਮਾਚੀ ਵਿਦਰੋਹ|ਬਾਸਮਾਚੀ ਵਿਦਰੋਹੀਆਂ]] ਦੁਆਰਾ ਮਾਰੇ ਗਏ ਸਨ। ਇੱਥੇ [[ਮੁਹੰਮਦ ਅਲ-ਖ਼ਵਾਰਿਜ਼ਮੀ|ਮੁਹੰਮਦ ਅਲ-ਖ਼ਵਾਰਿਜ਼ਮੀ]] ਦੀ ਵੀ ਇੱਕ ਮੂਰਤੀ ਹੈ, ਜਿਹੜਾ ਕਿ ਇਸ ਖੇਤਰ ਦਾ 19ਵੀਂ ਸਦੀ ਦਾ ਇੱਕ ਪ੍ਰਸਿੱਧ ਗਣਿਤਿਕ ਸੀ। ਬਹੁਤ ਸਾਰੇ ਸੈਲਾਨੀ ਇੱਥੋਂ 35 ਕਿ.ਮੀ. ਦੱਖਣ-ਪੂਰਬ ਵਿੱਚ ਸਥਿਤ [[ਖ਼ੀਵਾ]] ਸ਼ਹਿਰ ਵਿੱਚ ਘੁੰਮਣ ਲਈ ਉਰੁਗੇਂਚ ਸ਼ਹਿਰ ਵਿੱਚੋਂ ਲੰਘਦੇ ਹਨ।