ਉਜ਼ਬੇਕ ਲੋਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 61:
== ਉਜ਼ਬੇਕ ਜਾਤੀ ਦਾ ਮੂਲ ==
13ਵੀਂ ਸਦੀ ਈਸਵੀ ਤੋਂ ਪਹਿਲਾਂ [[ਮੱਧ ਏਸ਼ੀਆ]] ਦੇ ਬਹੁਤੇ ਹਿੱਸੇ ਵਿੱਚ [[ਹਿੰਦ-ਯੂਰਪੀ ਭਾਸ਼ਾਵਾਂ]] ਬੋਲਣ ਵਾਲੇ ਲੋਕ ਸਭ ਤੋਂ ਵਧੇਰੇ ਸਨ, ਜਿਹਨਾਂ ਵਿੱਚ [[ਸ਼ਕ|ਸ਼ਕ]], [[ਸੋਗ਼ਦਾ|ਸੌਗਦੀਆਈ]], [[ਬੈਕਟ੍ਰਿਆ|ਬੈਕਟ੍ਰੀਆਈ]] ਵਗੈਰਾ ਸ਼ਾਮਿਲ ਸਨ। 13ਵੀਂ ਸ਼ਤਾਬਦੀ ਤੋਂ ਪਿੱਛੋਂ [[ਮੰਗੋਲ ਸਾਮਰਾਜ]] ਫੈਲਿਆ ਅਤੇ ਇਸ ਪੂਰੇ ਇਲਾਕੇ ਉੱਪਰ ਤੁਰਕੀ ਅਤੇ [[ਮੰਗੋਲ]] ਨਸਲ ਦੇ ਲੋਕ ਛਾ ਗਏ। ਮੰਨਿਆ ਜਾਂਦਾ ਹੈ ਕਿ ਪਹਿਲਾਂ ਦੇ ਹਿੰਦ-ਯੂਰਪੀ ਬੋਲਣ ਵਾਲੇ ਲੋਕਾਂ ਅਤੇ ਪਿੱਛੋਂ ਆਉਣ ਵਾਲੇ ਤੁਰਕੀ-ਮੰਗੋਲ ਲੋਕਾਂ ਦਾ ਮਿਸ਼ਰਣ ਹਨ। ਆਧੁਨਿਕ ਉਜ਼ਬੇਕ ਭਾਸ਼ਾ ਪੁਰਾਣੀ ਚਗ਼ਤਾਈ ਭਾਸ਼ਾ ਦੀ ਸੰਤਾਨ ਹੈ। [[ਬਾਬਰ]] ਇਸੇ ਚਗ਼ਤਾਈ ਭਾਸ਼ਾ ਬੋਲਣ ਵਾਲੇ ਲੋਕਾਂ ਵਿੱਚੋਂ ਇੱਕ ਸਨ ਅਤੇ [[ਬਾਬਰਨਾਮਾ]] ਵੀ ਇਸੇ ਭਾਸ਼ਾ ਵਿੱਚ ਲਿਖਿਆ ਗਿਆ ਹੈ। ਸ਼ੁੱਧ ਤੁਰਕੀ ਦੇ ਮੁਕਾਬਲੇ ਵਿੱਚ [[ਉਜ਼ਬੇਕ ਭਾਸ਼ਾ]] ਵਿੱਚ [[ਫ਼ਾਰਸੀ ਭਾਸ਼ਾ|ਫ਼ਾਰਸੀ]] ਦਾ ਪ੍ਰਭਾਵ ਵਿਖਾਈ ਦਿੰਦਾ ਹੈ ਜਿਹੜਾ ਸ਼ਾਇਦ ਉਜ਼ਬੇਕ ਲੋਕਾਂ ਦੀਆਂ ਪੁਰਾਣੀਆਂ ਹਿੰਦ-ਯੂਰਪੀ ਜੜ੍ਹਾਂ ਦੀਆਂ ਵਜ੍ਹਾ ਕਰਕੇ ਹੈ।
 
== ਜੇਨੈਟਿਕ ਜੜ੍ਹਾਂ ==
ਬਹੁਤ ਸਾਰੇ ਉਜ਼ਬੇਕੀ ਬੰਦਿਆਂ ਦਾ [[ਹੈਪਲੋਗਰੁੱਪ]] (R1a) ਹੁੰਦਾ ਹੈ। ਏਸ਼ੀਆ ਵਿੱਚ ਇਹ [[ਹਿੰਦ-ਯੂਰਪੀ ਭਾਸ਼ਾਵਾਂ]] ਬੋਲਣ ਵਾਲਿਆਂ ਵਿੱਚ ਪਾਇਆ ਜਾਂਦਾ ਹੈ ਅਤੇ ਬਹੁਤ ਸਾਰੇ ਉੱਤਰੀ ਭਾਰਤੀਆਂ ਅਤੇ ਰੂਸੀਆਂ ਦਾ ਵੀ ਇਹੀ ਹੈਪਲੋਗਰੁੱਪ ਹੈ।
 
== ਧਰਮ ==
ਜ਼ਿਆਦਾਤਰ ਉਜ਼ਬੇਕ ਲੋਕ [[ਸੁੰਨੀ ਇਸਲਾਮ]] ਦੇ [[ਹਨਫ਼ੀ|ਹਨਫ਼ੀ]] ਪੰਥ ਨੂੰ ਮੰਨਦੇ ਹਨ।
 
== ਇਹ ਵੀ ਵੇਖੋ ==
* [[ਉਜ਼ਬੇਕਿਸਤਾਨ]]
* [[ਉਜ਼ਬੇਕ ਭਾਸ਼ਾ]]
* [[ਮੰਗੋਲ]]
* [[ਤੁਰਕੀ ਭਾਸ਼ਾ ਪਰਿਵਾਰ|ਤੁਰਕੀ ਭਾਸ਼ਾਵਾਂ]]