ਸਾਵਾ ਮਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 18:
| synonyms =''Eulabeia indica''
}}ਸਾਵਾ ਮੱਘ ([[ਅੰਗਰੇਜ਼ੀ]]: Bar-headed goose) ਸਾਵਾ ਮੱਘ ਏਸ਼ੀਆ ਦੇ ਦਵਿਚਲੇ ਹਿੱਸੇ 'ਚ ਪਾਈ ਜਾਣ ਵਾਲੀ ਨਸਲ ਹੈ, ਜਿਸ ਵਿਚ [[ਤਿੱਬਤ]], ਕਜ਼ਾਕਿਸ੍ਤਾਨ, [[ਮੰਗੋਲੀਆ]] ਅਤੇ [[ਰੂਸ]] ਦੇ ਇਲਾਕੇ ਆਉਂਦੇ ਹਨ। ਇਹ ਸਿਆਲ ਦੱਖਣ ਨੂੰ ਪਰਵਾਸ ਕਰਕੇ [[ਭਾਰਤ]] ਵਿਚ ਗੁਜ਼ਾਰਦਾ ਹੈ। ਸਾਵਾ ਮੱਘ ਪੰਛੀਆਂ ਵਿਚ ਸਭ ਤੋਂ ਉੱਚਾ ਉੱਡਣ ਵਾਲੀ ਸੂਚੀ ਵਿਚ ਤਿੱਜੇ ਸਥਾਨ 'ਤੇ ਆਉਂਦਾ ਹੈ, ਇਹਦੀ ਉੱਡਣ ਦੀ ਉੱਚਾਈ ੨੯੦੦੦ ਫੁੱਟ ਹੈ ਜੋ ਕਰੀਬਨ ਮਾਉੰਟ [[ਐਵਰੈਸਟ ਪਹਾੜ|ਐਵਰੈਸਟ]] ਦੇ ਬਰੋਬਰ ਹੈ। ਪਰਵਾਸ ਦੌਰਾਨ ਇਹ [[ਹਿਮਾਲਿਆ]] ਦੀਆਂ ਚੋਟੀਆਂ ਨੂੰ ਪਾਰ ਕਰਕੇ ਭਾਰਤੀ ਉਪ-ਮਹਾਂਦੀਪ ਅੱਪੜਦਾ ਹੈ। ਇਹ ਇਕ ਦਿਨ ਵਿਚ ਕਰੀਬਨ ੧੦੦੦ ਮੀਲ ਪੈਂਡਾ ਤਹਿ ਕਰਦਾ ਹੈ। ਸਾਵੇ ਮੱਘ ਦੇ ਫੇਫੜੇ ਦੁੱਜੀਆਂ ਜਾਤੀਆਂ ਨਾਲੋਂ ਜ਼ਿਆਦਾ ਸਮਰੱਥਾ ਰੱਖਦੇ ਹਨ ਤਦੇ ਉਹ ਹਵਾ ਦੇ ਘੱਟ ਦਬਾਅ ਵਿਚ ਐਨੀ ਉੱਚਾਈ ਤੇ ਉੱਡ ਲੈਂਦਾ ਹੈ। ਇਹਦੇ ਅੰਦਰ ਲਾਲ [[ਲਹੂ]] ਅਣੂਆਂ ਦੀ ਗਿਣਤੀ ਵਧੇਰੇ ਹੁੰਦੀ ਹੈ ਅਤੇ ਵੱਧ ਉਚਾਈ ਤੇ ਉੱਡਣ ਵੇਲੇ ਇਸਦੀ ਦਿਲ ਦੀ ਧੜਕਣ ਵੱਧ ਜਾਂਦੀ ਹੈ ਜੇਸ ਕਾਰਨ ਲਹੂ ਦੀ ਪੰਪ ਗਤੀ ਫ਼ੀ ਮਿੰਟ ਵੱਧ ਜਾਂਦੀ ਹੈ।<ref>{{Cite web|url=https://themysteriousworld.com/10-highest-flying-birds-in-the-world/|title=Top 10 Highest Flying Birds In The World|last=|first=|date=|website=|publisher=|access-date=}}</ref> ਇਕ ਆਮ ਸਾਵੇ ਮੱਘ ਦੀ ਲੰਮਾਈ ੭੧-੭੬ ਸੈਮੀ, ਵਜ਼ਨ ਕਰੀਬਨ ੧.੮-੩.੨ ਕਿੱਲੋਗ੍ਰਾਮ ਅਤੇ ਪਰਾਂ ਦਾ ਫੈਲਾਅ ੧੪੦-੧੬੦ ਸੈਮੀ ਹੁੰਦਾ ਹੈ। ਸਾਵੇ ਮੱਘ ਦੀ ਔਸਤਨ ਉਮਰ ਭਾਵੇਂ ੨੦ ਸਾਲ ਹੁੰਦੀ ਹੈ ਪਰ ਇਸਦੀ ਵੱਧ ਤੋਂ ਵੱਧ ਉਮਰ ੩੧ ਸਾਲ ਆਂਕੀ ਗਈ ਹੈ। ਵੋਗੇਲ (Vogel) ਦਾ ਮਤ ਹੈ ਕਿ ਸਵਾ ਮਘ ਭਾਰਤੀ ਮਿਥਿਹਾਸ ਦਾ ਹਿੱਸਾ ਹੋ ਸਕਦਾ ਹੈ ।<ref>[https://ia601508.us.archive.org/28/items/TheGooseInIndianLiteratureAndArt/The-Goose-In-Indian-Literature-And-Art_text.pdf ''The Goose in Indian Literature and Art''] (Leiden, 1962) by J. Ph. Vogel, p. 2</ref>
 
== ਖੁੁੁਰਾਕ ==
ਇਸਦੀ ਖੁਰਾਕ ਮੱਛੀਆਂ, ਕੀੜੇ-ਮਕੌੜੇ, ਪੱਤੇ, ਜੜਾਂ, ਸੁੱਕੇ ਫ਼ਲ [[ਮੂੰਗਫਲੀ]], ਪਿਸਤੇ ਵਗੈਰਾ, ਮਕੱਈ, [[ਕਣਕ]], [[ਝੋਨਾ]], ਜੌਂ ਆਦਿ, ਭਾਵ ਕਿ ਇਹ [[ਮਾਸਾਹਾਰੀ]] ਤੇ [[ਸ਼ਾਕਾਹਾਰੀ|ਸ਼ਾਕਾਹਾਰੀ]] ਦੋਆਂ ਰਕਮਾਂ ਦੀ ਖੁਰਾਕ ਖਾ ਸਕਦਾ ਹੈ। ਪਰ ਇਹ ਖੁਦ ਵੀ ਲਾਲ ਲੂੰਬੜੀਆਂ ਤੇ ਸੁਨਹਿਰੀ ਉਕਾਬ ਦਾ ਸ਼ਿਕਾਰ ਬਣ ਜਾਂਦਾ ਹੈ।
 
== ਪਰਸੂੂੂਤੀ ==
ਇਹ ਸਾਲ ਵਿਚ ਸਿਰਫ ਇੱਕੋ ਵਾਰ ਪਰਸੂਤੀ ਕਰਦੇ ਹਨ ਜੋ ਕਿ ਬਸੰਤ ਰੁੱਤੇ ਸ਼ੁਰੂ ਹੁੰਦਾ ਹੈ ਭਾਵ ਇਹ ਅਪ੍ਰੈਲ ਦੇ ਅਖੀਰਲੇ ਹਫ਼ਤੇ ਤੋਂ ਲੈ ਕੇ ਜੁਲਾਈ ਤਕ ਆਲ੍ਹਣਾ ਬਣਾਉਂਦੇ ਹਨ ਤੇ ਇਨ੍ਹਾਂ ਦਾ ਆਲ੍ਹਣਾ ਭੌਂ 'ਤੇ ਹੀ ਹੁੰਦਾ ਹੈ। ਇਨ੍ਹਾਂ ਦੇ ਪਰਸੂਤੀ ਦਾ ਇਲਾਕਾ [[ਤਿੱਬਤੀ ਪਠਾਰ|ਤਿੱਬਤੀ]]-ਕਿੰਙਾਈ ਪਠਾਰ ਹੈ। ਜ਼ਿਆਦਾਤਰ ਤਾਂ ਇਹ ਜੋੜਾ ਜੋੜਾ ਹੀ ਪਰਸੂਤੀ ਕਰਦਾ ਹੈ ਪਰ ਇਨ੍ਹਾਂ ਦੇ ਝੁੰਡਾਂ ਵਿਚ ਰਹਿਣ ਕਾਰਨ ਕਈ ਵਾਰ ਇਕ ਨਰ ਦੀਆਂ ਦੋ ਮਾਦਾਵਾਂ ਹੋ ਸਕਦੀਆਂ ਹਨ। ਮਾਦਾ ਇਕ ਵਾਰ ੩-੮ ਆਂਡੇ ਦੇਂਦੀ ਹੈ। ਕਰੀਬਨ ੧ ਮਹੀਨਾ ਆਂਡਿਆਂ ਤੇ ਬਹਿਣ ਮਗਰੋਂ ਬੱਚੇ ਆਂਡਿਆਂ ਚੋਂ ਬਾਹਰ ਨਿਕਲ ਆਉਂਦੇ ਹਨ ਅਤੇ ੨ ਮਹੀਨਿਆਂ ਦੀ ਉਮਰੇ ਆਵਦੀ ਜ਼ਿੰਦਗੀ ਦੀ ਪਹਿਲੀ ਉਡਾਰੀ ਲਾਉਂਦੇ ਹਨ। ਨਰ ਜਵਾਕ ਅਤੇ ਮਾਦਾ ਜਵਾਕ ਦੋਵੇਂ ੩ ਸਾਲ ਦੀ ਉਮਰ ਤੱਕ ਪੂਰੇ ਬਾਲਗ ਹੋਕੇ ਪਰਸੂਤੀ ਕਰਨ ਲਈ ਤਿਆਰ ਹੋ ਜਾਂਦੇ ਹਨ। 
 
==ਗੈਲਰੀ==