ਬਿਜੜਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 23:
'''ਬਿਜੜਾ ''' (en:Baya weaver) ਬਿਜੜਾ [[ਭਾਰਤੀ ਉਪਮਹਾਂਦੀਪ|ਭਾਰਤੀ]] ਉਪ-ਮਹਾਂਦੀਪ ਅਤੇ ਦੱਖਣੀ-ਪੂਰਬੀ [[ਏਸ਼ੀਆ|ਏਸ਼ੀਆ]] ਦੇ ਦੇਸਾਂ ਵਿਚ ਪਾਇਆ ਜਾਂਦਾ ਹੈ। ਚਰਾਂਦਾਂ, ਖੇਤਾਂ, ਨਹਿਰਾਂ-ਨਾਲਿਆਂ ਦੇ ਕੰਢੀਂ ਇਹਦੀਆਂ ਡਾਰਾਂ ਆਮ ਵੇਖੀਆਂ ਜਾ ਸਕਦੀਆਂ ਹਨ। ਇਹ ਰੁੱਖਾਂ-ਕਾਨਿਆਂ ਨਾਲ ਲਮਕਦੇ ਆਵਦੇ ਬੀਨ ਵਰਗੇ ਆਲ੍ਹਣੇ ਬਣਾਉਣ ਕਰਕੇ ਮਸ਼ਹੂਰ ਹੈ। ਇਹ ਆਵਦੇ ਆਲ੍ਹਣੇ ਘਾਹ ਅਤੇ ਦੱਭ ਦੇ ਕੱਖਾਂ ਤੋਂ ਬਣਾਉਂਦਾ ਹੈ। ਇਸ ਪੰਛੀ ਦੇ ਗਾੜੀ ਤਿੰਨ ਮੁੱਖ ਖੱਲ੍ਹਣੇ ਹਨ । [[ਭਾਰਤ]] ਦੇ ਬਹੁਤਿਆਂ ਭਾਗਾਂ ਵਿਚ ਫਿਲੀਪੀਨਸ ਨਾਂਅ ਦਾ ਖੱਲ੍ਹਣਾ ਮਿਲਦਾ ਹੈ ਜਦ ਕਿ ਬਰਮਾਨਿਕਸ ਨਾਮੀ ਖੱਲ੍ਹਣਾ [[ਦੱਖਣ]] ਏਸ਼ੀਆ ਦੇ ਚੜ੍ਹਦੇ ਪਾਸੇ ਵਾਲੇ ਟਾਪੂਆਂ ਵਿਚ ਪੈ ਜਾਂਦਾ ਹੈ। ਦੱਖਣ ਪੱਛਮੀ ਭਾਰਤੀ ਖਿੱਤੇ ਵਿਚਲੇ ਬਿਜੜੇ ਦਾ ਰੰਗ ਕੁਝ ਗਾੜ੍ਹਾ ਹੁੰਦਾ ਹੈ ਅਤੇ ਇਸਨੂੰ ਤਰਾਵਨਕੋਰੀਨਸਿਸ ਦੇ ਨਾਂਅ ਨਾਲ ਸੱਦਦੇ ਹਨ। 
 
== ਜਾਣ-ਪਛਾਣ ==
 
ਇਸ ਚਿੜੀ ਜਿੱਡੇ ਪੰਛੀ ਦੀ ਲੰਮਾਈ ੧੫ ਸੈਮੀ ਅਤੇ ਵਜ਼ਨ ਢਾਈ-ਤਿੰਨ ਤੋਲੇ ਹੁੰਦਾ ਹੈ। ਪਰਸੂਤ ਤੋਂ ਬਾਅਦ ਵਾਲੇ ਵੇਲੇ ਨਰ-ਮਾਦਾ ਆਮ ਚਿੜੀਆਂ ਵਾਂਙੂੰ ਹੀ ਦਿਸਦੇ ਹਨ, ਇਨ੍ਹਾਂ ਦਿਨਾਂ ਵਿਚ ਇਨ੍ਹਾਂ ਦਾ ਰੰਗ ਫਿੱਕਾ ਭੂਰਾ ਤੇ ਉੱਤੇ ਗਾੜ੍ਹੀਆਂ ਭੂਰੀਆਂ ਲਕੀਰਾਂ ਹੁੰਦੀਆਂ ਹਨ। ਬਹਾਰ ਦੇ ਮੌਸਮ ਵਿਚ ਨਰ ਆਵਦਾ ਰੰਗ ਵਟਾ ਕੇ ਚਮਕਦਾਰ ਹੋ ਜਾਂਦੇ ਹਨ। ਇਨ੍ਹਾਂ ਦਿਨਾਂ ਵਿਚ ਇਨ੍ਹਾਂ ਦਾ ਸਿਰ ਖੱਟਾ ਤੇ ਅੱਖਾਂ 'ਤੇ ਗਾੜ੍ਹੀ ਭੂਰੀ ਪੱਟੀ ਬਣ ਜਾਂਦੀ ਹੈ। ਪਰ ਤੇ ਮੋਢੇ ਗਾੜ੍ਹੇ ਭੂਰੇ ਤੇ ਉੱਤੇ ਖੱਟੀਆਂ ਲਕੀਰਾਂ ਬਣ ਜਾਂਦੀਆਂ ਹਨ। ਆਮ ਦਿਨਾਂ ਵਿਚ ਇਹ 'ਚਿਟ-ਚਿਟ-ਚਿਟ' ਕਰਦੇ ਜਦਕਿ ਪਰਸੂਤ ਵੇਲੇ ਇਹ ‘ਚੀਂ-ਚੀਂ-ਚੀਂ’ ਕਰਕੇ ਬੜਾ ਰੌਲਾ ਪਾਉਂਦੇ ਹਨ।
 
== ਖੁਰਾਕ ==
 
ਇਹ ਦਾਣੇ ਅਤੇ ਕੀਟ-ਪਤੰਗੇ ਦੋਵਾਂ ਤਰਾਂ ਦੀ ਖੁਰਾਕ ਖਾਂਦਾ ਹੈ। ਇਹ ਦਰਖ਼ਤ ਅਤੇ ਭੌਂ ਦੋਵਾਂ ਥਾਵਾਂ ਤੋਂ ਬੀਅ ਚੁਗਕੇ ਖਾਂਦਾ ਹੈ। ਇਹ ਕਈ ਵੇਰਾਂ ਝੁੰਡਾਂ ਦੇ ਝੁੰਡ ਜਾਕੇ ਖਲੋਤੇ ਝੋਨੇ ਨੂੰ ਬੜਾ ਨੁਕਸਾਨ ਪਹੁੰਚਾਉਂਦੇ ਹਨ ਅਤੇ ਖੇਤਾਂ ਵਿਚ ਉੱਗਦੇ ਹੋਏ ਬੀਆਂ ਨੂੰ ਵੀ ਚੁਗਦੇ ਹਨ। ਨਿੱਕੇ-ਨਿੱਕੇ ਕੀਟ-ਪਤੰਗਿਆਂ ਤੋਂ ਲੈ ਕੇ ਇਹ ਤਿਤਲੀਆਂ ਤੇ ਡੱਡੀਆਂ-ਮੱਛੀਆਂ ਦੇ ਪੂੰਗ ਵੀ ਖਾਂਦੇ ਹਨ।
 
== ਪਰਸੂਤ ==
 
ਬਿਜੜੇ ਦਾ ਪਰਸੂਤ ਵੇਲਾ ਬਹਾਰ ਦਾ ਮੌਸਮ ਹੁੰਦਾ ਹੈ। ਆਂਡੇ ਦੇਣ ਲਈ ਆਲ੍ਹਣਾ ਹਮੇਸ਼ਾ ਨਰ ਬਿਜੜਾ ਹੀ ਬਣਾਉਂਦਾ ਹੈ। ਬਿਜੜਾ ਆਵਦਾ ਆਲ੍ਹਣਾ ਹਮੇਸ਼ਾ ਓਥੇ ਬਣਾਉਂਦਾ ਹੈ ਜਿੱਥੇ ਚੋਗੇ ਦੀ ਘਾਟ ਨਾ ਹੋਵੇ, ਆਲ੍ਹਣਾ ਬਣਾਉਣ ਲਈ ਕੱਖ ਕਾਣ ਲੈਣ ਦੂਰ ਨਾ ਜਾਣਾ ਪਵੇ ਤੇ ਮੁੱਖ ਗੱਲ ਪਾਣੀ ਦਾ ਲਾਗਾ ਹੋਵੇ। ਇਹ ਝੋਨੇ, ਘਾਹ ਅਤੇ ਦੱਭ ਵਗੈਰਾ ਦਿਆਂ ਪੱਤਿਆਂ ਨੂੰ ਵਰਤਕੇ ਬੀਨ ਵਰਗਾ ਬਹੁਤ ਸੋਹਣਾ ਆਲ੍ਹਣਾ ਉਣਦਾ ਹੈ। ਇਕ ਬਿਜੜਾ ੩-੫ ਆਲ੍ਹਣੇ ਬਣਾਉਂਦਾ ਹੈ ਅਤੇ ਪਹਿਲੋਂ ਸਾਰਿਆਂ ਨੂੰ ਅੱਧੇ-ਅੱਧੇ ਬਣਾ ਕੇ ਉੱਤੇ ਬਹਿਕੇ ਮਾਦਾਵਾਂ ਨੂੰ ਰਿਝਾਉਣ ਲਈ ਚੀਂ ਚੀਂ ਕਰਦਾ ਤੇ ਪਰ ਫੜ-ਫੜਾਉਂਦਾ ਹੈ। ਜੇ ਕਿਸੇ ਮਾਦਾ ਨੂੰ ਆਲ੍ਹਣਾ ਪਸੰਦ ਆ ਜਾਂਦਾ ਹੈ ਤਾਂ ਇਹ ਉਸਨੂੰ ਪੂਰਿਆਂ ਕਰਦਾ ਹੈ। ਇਕ ਆਲ੍ਹਣੇ ਨੂੰ ਬਣਾਉਣ ਲਈ ੧੮ ਦਿਨਾਂ ਦੇ ਏੜ-ਗੇੜ ਚਿਰ ਅਤੇ ਲਗਭਗ ੩੦੦੦ ਘਾਹ ਦੀਆਂ ਤਿੜਾਂ ਲੱਗ ਜਾਂਦੀਆਂ ਹਨ। ਬਿਜੜੇ ਆਲ੍ਹਣੇ ਵਿਚ ਮਿੱਟੀ ਦੀਆਂ ਢੇਲੀਆਂ ਵੀ ਰੱਖਦੇ ਹਨ ਤਾਂ ਜੁ ਹਵਾ ਵਗਣ ਤੇ ਆਲ੍ਹਣੇ ਝੂਲਣ ਨਾ। ਜਦ ਇੱਕ ਆਲ੍ਹਣੇ ਵਿਚ ਕੋਈ ਮਾਦਾ ਆਂਡੇ ਦੇ ਘੱਤਦੀ ਹੈ ਤਾਂ ਨਰ ਛੇਤੀ ਹੀ ਦੁੱਜਿਆਂ ਆਲ੍ਹਣਿਆਂ 'ਤੇ ਹੋਰ ਮਾਦਾਵਾਂ ਨੂੰ ਸੱਦਣ ਦੀ ਕੋਸ਼ਿਸ਼ ਕਰਦਾ ਹੈ। ਮਾਦਾ ਇਕ ਵੇਰਾਂ ੨-੪ ਆਂਡੇ ਦੇਂਦੀ ਹੈ ਤੇ ਢਾਈ ਹਫਤੇ ਆਂਡਿਆਂ 'ਤੇ ਬਹਿਣ ਮਗਰੋਂ ਬੋਟ ਨਿਕਲਦੇ ਹਨ। ਆਂਡਿਆਂ 'ਤੇ ਸਿਰਫ ਮਾਦਾ ਹੀ ਬਹਿੰਦੀ ਹੈ। ਬਿਜੜੇ ਆਪ ਤਾਂ ਜ਼ਿਆਦਾਤਰ ਦਾਣੇ ਖਾਂਦੇ ਹਨ ਪਰ ਬੋਟਾਂ ਨੂੰ ਪ੍ਰੋਟੀਨ ਨਾਲ ਭਰੇ ਕੀਟ-ਪਤੰਗੇ ਹੀ ਖਵਾਉਂਦੇ ਹਨ। ਬੋਟ ਆਂਡਿਆਂ ਚੋਂ ਨਿਕਲਣ ਮਗਰੋਂ ਢਾਈ ਹਫ਼ਤਿਆਂ ਦੇ ਚਿਰ ਬਾਅਦ ਆਲ੍ਹਣਾ ਛੱਡ ਜਾਂਦੇ ਹਨ। ਮਾਦਾ ੧ ਸਾਲ ਅਤੇ ਨਰ ੧.੫ ਸਾਲ ਦੀ ਉਮਰੇ ਮੇਲ਼ ਕਰਨ ਲਈ ਤਿਆਰ ਹੋ ਜਾਂਦੇ ਹਨ।