ਛੋਟਾ ਲਟੋਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਾਧਾ ਕੀਤਾ
ਲਾਈਨ 1:
{{Taxobox
| name = ਛੋਟਾਨਿੱਕਾ ਲਟੋਰਾ
| image = Bay-backed Shrike (Lanius vittatus) in Anantgiri, AP W IMG 8868 .jpg
| image_width = 250px
ਲਾਈਨ 18:
}}
 
'''ਛੋਟਾਨਿੱਕਾ ਲਟੋਰਾ''',(en:'''bay-backed shrike:''') (''Lanius vittatus'') [[ਦੱਖਣੀ ਏਸ਼ੀਆ]] ਵਿੱਚ ਪਾਇਆ ਜਾਣ ਵਾਲਾ ਇੱਕ ਪੰਛੀ ਹੈ।
ਨਿੱਕਾ ਲਟੋਰਾ ਪੰਛੀ ਜਗਤ ਦੇ ਲਟੋਰਾ ਟੱਬਰ ਦੀ ਨਸਲ ਹੈ, ਜੀਹਦਾ ਇਲਾਕਾ [[ਦੱਖਣੀ ਏਸ਼ੀਆ]] ਏ।
== ਜਾਣ ਪਛਾਣ ==
ਨਿੱਕੇ ਲਟੋਰੇ ਦੀ ਲੰਮਾਈ ੧੭-੨੦ ਸੈਮੀ ਅਤੇ ਵਜ਼ਨ ੨-੨.੫ ਤੋਲੇ ਹੁੰਦਾ ਹੈ। ਇਸਦਾ ਪੂੰਝਾ ਭੂਰੇ ਰੰਗ ਦਾ ਦਮੂੰਹਾ ਹੁੰਦਾ ਏ। ਸਿਰ ਤੇ ਗਿੱਚੀ ਸਲੇਟੀ, ਅੱਖਾਂ 'ਤੇ ਕਾਲੀ ਪੱਟੀ ਅਤੇ ਪਰ ਕਾਲੇ ਹੁੰਦੇ ਹਨ, ਜਿਨ੍ਹਾਂ ਤੇ ਚਿੱਟੇ ਦਾਗ਼ ਬਣੇ ਹੁੰਦੇ ਹਨ। ਇਸਦੀ ਚੁੰਝ ਤੇ ਪੈਰ ਗਾੜ੍ਹੇ ਭੂਰੇ ਹੁੰਦੇ ਹਨ। ਨਰ ਅਤੇ ਮਾਦਾ ਵੇਖਣ ਨੂੰ ਇੱਕੋ ਜਿੱਕੇ ਲਗਦੇ ਹਨ। ਇਹ ਉੱਤਰੀ [[ਭਾਰਤ]] ਵਿਚ ਖੁੱਲ੍ਹੇ ਖੇਤਾਂ, ਘਾਟੀਆਂ, ਤਲਹਟੀ ਖੇਤਰਾਂ ਅਤੇ ਦੱਖਣੀ ਭਾਰਤ ਵਿਚ ਜੰਗਲ, ਨਹਿਰਾਂ ਦੇ ਕੰਢੇ ਤੇ ਖੇਤ ਇਸਦਾ ਰਹਿਣ ਬਸੇਰਾ ਹਨ। ਇਹ ਪਹਾੜੀ ਖੇਤਰਾਂ ਵਿਚ ਜ਼ਿਆਦਾਤਰ ੨੦੦੦ ਮੀਟਰ ਤੋਂ ਥੱਲੇ ਹੀ ਰਹਿੰਦੀ ਹੈ ਪਰ [[ਨੇਪਾਲ]] ਵਿਚ ਇਹ ੪੦੦੦ ਮੀਟਰ ਤੱਕ ਮਿਲ ਜਾਂਦੀ ਹੈ।
== ਖ਼ੁਰਾਕ ==
ਨਿੱਕਾ ਲਟੋਰਾ ਘਾਤ ਲਾਕੇ ਸ਼ਿਕਾਰ ਕਰਦਾ ਹੈ। ਇਹ ਸ਼ਿਕਾਰ ਤੇ ਨਿਗ੍ਹਾ ਟਿਕਾਈ ਰੱਖਦਾ ਹੈ ਤੇ ਠੀਕ ਮੌਕਾ ਲੱਗਣ ਤੇ ਬਿਜਲੀ ਦੀ ਰਫ਼ਤਾਰ ਨਾਲ ਸ਼ਿਕਾਰ ਨੂੰ ਭੌਂ 'ਤੇ ਨੱਪ ਲੈਂਦਾ ਹੈ। ਇਹ ਬਹੁਤਾ ਕਰਕੇ ਤੇ ਕੀਟ-ਪਤੰਗੇ ਹੀ ਖਾਂਦਾ ਹੈ ਪਰ ਜੇ ਏਸ ਤਰੀਕੇ ਨਾਲ ਨਿੱਕੀਆਂ [[ਕਿਰਲੀ|ਕਿਰਲੀਆਂ]] ਤੇ [[ਚੂਹਾ|ਚੂਹੀਆਂ]] ਫੜੀਆਂ ਜਾਣ ਤਦ ਉਹ ਵੀ ਇਸਦੀ ਖ਼ੁਰਾਕ ਬਣ ਜਾਂਦੀਆਂ ਹਨ। ਇਹ ਕੀਟ-ਪਤੰਗਿਆਂ ਦਾ ਜ਼ਿਆਦਾ ਸ਼ਿਕਾਰ ਕਰਕੇ ਖ਼ੁਰਾਕ ਦੀ ਘਾਟ ਵਾਲ਼ੇ ਵੇਲਿਆਂ ਲਈ ਸਾਂਭ ਕੇ ਵੀ ਰੱਖ ਲੈਂਦਾ ਏ।
== ਪਰਸੂਤ ==
[[ਪਰਸੂਤ]] ਦਾ ਵੇਲਾ ਇਲਾਕੇ ਅਨੁਸਾਰ ਹੁੰਦਾ ਹੈ ਪਰ ਭਾਰਤ ਦੀ ਚੜ੍ਹਦੀ ਬਾਹੀ ਵੱਲ ਇਸਦਾ ਪਰਸੂਤ ਵੇਲਾ ਵਸਾਖ ਤੋਂ ਸਾਉਣ (ਅਪ੍ਰੈਲ ਤੋਂ ਜੁਲਾਈ) ਦੇ ਮਹੀਨੇ ਹੁੰਦੇ ਹਨ। ਇਸਦਾ ਘਾਹ ਤੋਂ ਬਣਿਆ ਨਿੱਕਾ ਜਿਹਾ ਆਲ੍ਹਣਾ ਰੁੱਖ ਦੀ [[ਦੁਫਾਂਗੜ]] ਵਿਚ ਹੁੰਦਾ ਹੈ। ਇਹ ਆਵਦਾ ਆਲ੍ਹਣਾ ਨਿੱਕੇ ਰੁੱਖਾਂ ਜਾਂ ਵੱਡੇ ਝਾੜਾਂ &apos;ਤੇ ਬਣਾਉਂਦਾ ਹੈ। ਮਾਦਾ ਇੱਕ ਵੇਰਾਂ ੩-੫ ਆਂਡੇ ਦੇਂਦੀ ਹੈ, ਬਹੁਤੀ ਵੇਰ ੪। ਆਂਡੇ ਦੇਣ ਤੋਂ ਬਾਅਦ ੨ ਹਫ਼ਤੇ ਆਂਡਿਆਂ ਤੇ ਬਹਿਣ ਮਗਰੋਂ ਬੋਟ ਆਂਡਿਆਂ ਚੋਂ ਬਾਹਰ ਨਿਕਲਦੇ ਹਨ। ਮਾਦਾ ਵੱਲੋਂ ਆਂਡਿਆਂ &apos;ਤੇ ਬਹਿਣ ਤੋਂ ਲੈ ਕੇ ਬੋਟਾਂ ਦੇ ਬਾਹਰ ਨਿਕਲਣ ਦੇ ੨ ਹਫ਼ਤਿਆਂ ਦੇ ਚਿਰ ਤੱਕ ਨਰ ਲਟੋਰਾ ਮਾਦਾ ਅਤੇ ਬੋਟਾਂ ਵਾਸਤੇ ਚੋਗਾ ਲਿਆਉਂਦਾ ਹੈ। ਮਾਦਾ ਪਰਸੂਤ ਦੇ ਮੌਸਮ ਵਿਚ ਦੋ ਵੇਰਾਂ ਆਂਡੇ ਦੇ ਘੱਤਦੀ ਹੈ।<ref>{{Cite web|url=http://www.arkive.org/bay-backed-shrike/lanius-vittatus/|title=Bay Backed Shrike|last=|first=|date=|website=|publisher=|access-date=}}</ref>
==ਹਵਾਲੇ ==
{{ਹਵਾਲੇ }}