ਕੁਲਦੀਪ ਮਾਣਕ: ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
== ਮੁੱਢਲਾ ਜੀਵਨ ==
 
ਮਾਣਕ ਦਾ ਜਨਮ ਬਤੌਰ ਲਤੀਫ਼ ਮੁਹੱਮਦ ([[ਉਰਦੂ]]: ‎لطیف محمد) 15 ਨਵੰਬਰ [[1959]] ਨੂੰ ਪਿਤਾ ਨਿੱਕਾ ਖਾਨ ਦੇ ਘਰ ਪਿੰਡ [[ਜਲਾਲ]] ਨੇੜੇ [[ਭਾਈ ਰੂਪਾ]] ([[ਬਠਿੰਡਾ ਜ਼ਿਲਾ]]) ਵਿੱਚ ਹੋਇਆ ਜਿੱਥੇ ਉਸਨੂੰ ਸੰਗੀਤ ਵਿਰਾਸਤ ਵਿੱਚ ਮਿਲ਼ਿਆ। ਉਸ ਦੇ ਵੱਡ-ਵਡੇਰੇ ਮਹਾਰਾਜਾ ਨਾਭਾ ਮਹਾਰਾਜਾ ਹੀਰਾ ਸਿੰਘ ਦੇ ਦਰਬਾਰ ਵਿੱਚ ‘ਹਜ਼ੂਰੀ ਰਾਗੀ’ ਸਨ। ਪਿਤਾ ਨਿੱਕਾ ਖਾਨ ਵੀ ਗਾਇਕ ਸਨ, ਇਸ ਲਈ ਗਾਇਕੀ ਵੱਲ ਮਾਣਕ ਦਾ ਝੁਕਾਅ ਬਚਪਨ ਤੋਂ ਹੀ ਸੀ।
 
ਮਾਣਕ ਦਾ ਵਿਆਹ ਸਰਬਜੀਤ ਕੌਰ ਨਾਲ ਹੋਇਆ ਅਤੇ ਦੋ ਬੱਚੇ ਹਨ; ਬੇਟਾ ਯੁੱਧਵੀਰ ਅਤੇ ਬੇਟੀ ਸ਼ਕਤੀ। ਯੁੱਧਵੀਰ ਵੀ ਗਾਇਕ ਹੈ।
ਆਪਣੀ ਪਹਿਲੀ ਰਿਕਾਰਡਿੰਗ (ਸੀਮਾ ਨਾਲ਼ ਦੋਗਾਣਾ) ਤੋਂ ਬਾਅਦ ਉਸ ਨੇ ਇਕੱਲੇ (Solo) ਗਾਉਣਾ ਸ਼ੁਰੂ ਕੀਤਾ। ਗੀਤਕਾਰ [[ਦੇਵ ਥਰੀਕੇ ਵਾਲ਼ਾ|ਹਰਦੇਵ ਦਿਲਗੀਰ]] ([[ਦੇਵ ਥਰੀਕੇ ਵਾਲ਼ਾ]]) ਨੇ ਮਾਣਕ ਨੂੰ ਕਿਸੇ ਸਟੇਜ ’ਤੇ ਗਾਉਦਿਆਂ ਸੁਣਿਆਂ ’ਤੇ ਉਸ ਲਈ ਬਹੁਤ ‘ਲੋਕ ਗਾਥਾਵਾਂ’ ‘[[ਕਲੀਆਂ]]’ ਅਤੇ ਗੀਤ ਲਿਖੇ। ਮਾਣਕ ਨੂੰ ‘ਕਲੀਆਂ ਦਾ ਬਾਦਸ਼ਾਹ’ ਦਾ ਦਰਜਾ ਦਵਾਉਣ ਵਾਲ਼ੀ [[ਕਲੀ]] ‘[[ਤੇਰੇ ਟਿੱਲੇ ਤੋਂ|ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ]]’ [[ਦੇਵ ਥਰੀਕੇ ਵਾਲ਼ਾ|ਦੇਵ ਥਰੀਕੇ ਵਾਲ਼ੇ]] ਦੀ ਹੀ ਲਿਖੀ ਹੋਈ ਐ।
 
ਮਾਣਕ ਦਾ ਪਹਿਲਾ ਈ.ਪੀ. ਰਿਕਾਰਡ ‘ਪੰਜਾਬ ਦੀਆਂ ਲੋਕ ਗਾਥਾਵਾਂ’ ਐੱਚ.ਐਮ.ਵੀ (HMV) ਨੇ ਰਿਲੀਜ਼ ਕੀਤਾ।<ref name=ehkm/> ਸੰਨ [[1976]] ’ਚ ਮਾਣਕ ਦਾ ਆਪਣਾ ਪਹਿਲਾ ਐੱਲ.ਪੀ. (LP) ਰਿਕਾਰਡ ‘ਇਕ ਤਾਰਾ’ ਰਿਲੀਜ਼ ਹੋਇਆ, ਜਿਸ ਵਿੱਚ ‘[[ਤੇਰੇ ਟਿੱਲੇ ਤੋਂ]]’ ([[ਕਲੀ]]), ‘ਛੇਤੀ ਕਰ ਸਰਵਣ ਬੱਚਾ’ ਅਤੇ ‘ਗੜ੍ਹ ਮੁਗ਼ਲਾਣੇ ਦੀਆਂ ਨਾਰਾਂ’ ਗੀਤ ਸ਼ਾਮਲ ਸਨ। ਇਸਦਾ ਸੰਗੀਤ ਕੇਸਰ ਸਿੰਘ ਨਰੂਲਾ ਨੇ ਦਿੱਤਾ। ਇਸ ਵਿੱਚ ਇੱਕੋ ਤਾਰ ਵਾਲ਼ੇ ਸਾਜ਼ ‘ਤੂੰਬੀ’ ਦੀ ਵਰਤੋਂ ਕਰਨ ਕਰਕੇ ਇਸ ਦਾ ਨਾਮ ‘ਇਕ ਤਾਰਾ’ ਰੱਖਿਆ ਗਿਆ।
 
ਬਾਅਦ ਵਿੱਚ ਮਾਣਕ ਨੇ ਸੰਗੀਤਕਾਰ ਚਰਨਜੀਤ ਅਹੂਜਾ ਨਾਲ਼ ਕੰਮ ਕਰਨਾ ਸ਼ੁਰੂ ਕੀਤਾ ਅਤੇ