ਕਾਲਾ ਥਿਰ ਥਿਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲੇਖ ਵਿਚ ਵਾਧਾ ਕੀਤਾ
ਲਾਈਨ 23:
''' ਕਾਲਾ ਥਿਰ ਥਿਰਾ { (en:Black redstart)''' (''Phoenicurus ochruros'')}
 
ਕਾਲ਼ਾ ਥਿਰ ਥਿਰਾ - ਕਾਲ਼ਾ ਥਿਰ ਥਿਰਾ ਇਕ ਨਿੱਕੇ ਆਕਾਰ ਦਾ ਪੰਛੀ ਹੈ ਜੋ [[ਪੰਜਾਬ]] ਵਿਚ ਸਿਆਲ ਦੀ ਰੁੱਤੇ ਪਰਵਾਸ ਕਰਕੇ ਆਉਂਦਾ ਹੈ। ਇਹ [[ਯੂਰਪ]] ਦੇ ਦੱਖਣੀ ਤੇ ਵਿਚਲੇ ਇਲਾਕੇ ਤੇ ਏਸ਼ੀਆ ਵਿਚ ਮਿਲਦਾ ਹੈ। [[ਯੂਨਾਈਟਡ ਕਿੰਗਡਮ|ਬਰਤਾਨੀਆ]], ਦੱਖਣੀ [[ਸਵੀਡਨ]], [[ਰੂਸ]], ਮੈਡੀਟਰੀਅਨ, ਕਾਲ਼ੇ ਸਾਗਰ, [[ਏਸ਼ੀਆ]] ਦੇ ਲਹਿੰਦੇ ਹਿੱਸੇ ਤੇ ਹਿਮਾਲਿਆ ਦੀ ਉੱਤਰੀ ਬਾਹੀ ਦੇ ਇਲਾਕਿਆਂ ਵਿਚ ਬਸਰਦਾ ਹੈ। ਇਹ ਕੁਝ ਥਾਈਂ ਪੱਕਾ ਬਸੇਰਾ ਕਰਦਾ ਹੈ ਪਰ ਉੱਤਰੀ ਵਸੋਂ [[ਸਿਆਲ]] ਦੀ ਰੁੱਤੇ ਦੱਖਣੀ ਤੇ ਲਹਿੰਦੇ ਯੂਰਪ, ਉੱਤਰੀ [[ਅਫ਼ਰੀਕਾ]] ਤੇ [[ਭਾਰਤੀ ਉਪਮਹਾਂਦੀਪ]] ਵੱਲੇ ਪਰਵਾਸ ਕਰਦੀ ਹੈ। 
 
== ਜਾਣ ਪਛਾਣ ==
ਲਾਈਨ 35:
 
ਇਹ ਆਵਦਾ ਆਲ੍ਹਣਾ ਪੱਥਰ ਜਾਂ ਕਿਸੇ ਇਮਾਰਤ ਦੇ ਛੇਕ ਜਾਂ ਤੇੜ ਵਿਚ ਸੁੱਕੇ ਘਾਹ, ਪੱਤਿਆਂ, ਵਾਲਾਂ, ਉੱਨ ਤੇ ਖੰਭਾਂ ਆਦਿ ਤੋਂ ਬਣਾਉਂਦੇ ਨੇ। ਇਸਦਾ ਆਲ੍ਹਣਾ ਜ਼ਮੀਨ ਤੋਂ ੩ ਤੋਂ ੫੦ ਮੀਟਰ ਦੀ ਉੱਚਾਈ ਦੇ ਵਿਚਕਾਰ ਹੁੰਦਾ ਹੈ। ਪਰਸੂਤ ਲਈ ਥਾਂ ਉਹ ਚੁਣੀ ਜਾਂਦੀ ਏ ਜਿੱਥੇ ਪਾਣੀ ਖਲੋਤਾ ਜਾਂ ਹੌਲੀ ਵਗਦਾ ਹੋਵੇ, ਬਨਸਪਤੀ ਘੱਟ, ਕੂੜਾ ਕਰਕਟ ਤੇ ਪੱਥਰਾਂ ਵਾਲਾ ਕੀਟ ਪਤੰਗਿਆਂ ਨਾਲ ਭਰਪੂਰ ਹੋਵੇ ਤਾਂ ਜੁ ਬੋਟਾਂ ਨੂੰ ਸੌਖਿਆਂ ਹੀ ਖ਼ੁਰਾਕ ਖਵਾਈ ਜਾ ਸਕੇ। ਪਰਸੂਤ ਦਾ ਵੇਲਾ ਯੂਰਪ ਵਿਚ ਵਸਾਖ ਤੋਂ ਸਾਉਣ (ਅੱਧ ਅਪ੍ਰੈਲ ਤੋਂ ਜੁਲਾਈ ਦੇ ਪਹਿਲੇ ਹਫ਼ਤੇ), ਜੇਠ ਤੋਂ ਭਾਦਰੋਂ (ਮਈ ਤੋਂ ਅਗਸਤ) ਭਾਰਤ ਵਿਚ ਤੇ ਚੀਨ ਵਿਚ ਹਾੜ-ਸਾਉਣ (ਜੂਨ ਤੋਂ ਜੁਲਾਈ) ਹੁੰਦਾ ਏ। ਪਰਸੂਤ ਰੁੱਤੇ ਮਾਦਾ ਦੋ ਵੇਰਾਂ ਆਂਡੇ ਦੇਂਦੀ ਹੈ ਤੇ ਇਕ ਵੇਰਾਂ ੪-੬ ਆਂਡੇ ਦੇਂਦੀ ਏ। ਆਂਡਿਆਂ 'ਤੇ 'ਕੱਲੀ ਮਾਦਾ ਹੀ ਦੋ ਹਫ਼ਤਿਆਂ ਲਈ ਬਹਿੰਦੀ ਹੈ। ਬੋਟਾਂ ਦੇ ਆਂਡਿਆਂ ਤੋਂ ਨਿਕਲਣ ਬਾਅਦਾ ਨਰ ਤੇ ਮਾਦਾ ਦੋਵੇਂ ਰਲ਼ਕੇ ਬੋਟਾਂ ਲਈ ਚੋਗਾ ਲਿਆਉਂਦੇ ਹਨ। ੧੨ ਤੋਂ ੨੦ਆਂ ਦਿਨਾਂ ਦੇ ਅੰਦਰ ਬੋਟਾਂ ਦੇ ਉੱਡਣ ਲਈ ਖੰਭ ਆਉਣੇ ਸ਼ੁਰੂ ਹੋ ਜਾਂਦੇ ਹਨ। ਬੋਟਾਂ ਦੇ ਆਲ੍ਹਣਾ ਛੱਡਣ ਦੇ ਸ਼ੁਰੂਲੇ ਕੁਝ ਦਿਨਾਂ ਅੰਦਰ ਉਹ ਉੱਡਣ ਗੋਚਰੇ ਨਹੀਂ ਹੁੰਦੇ।
 
ਨਰ ਆਪਣੀ ਸਹੇਲੀ ਦਾ ਦੂਸਰੇ ਨਰਾਂ ਤੋਂ ਬਚਾਅ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਮੌਕਾ ਤਾੜਕੇ ਦੁੱਜੀਆਂ ਮਾਦਾਵਾਂ ਨਾਲ ਗਾਟੀ ਜ਼ਰੂਰ ਪਾ ਲੈਂਦਾ ਏ।  <ref>{{Cite web|url=http://www.arkive.org/black-redstart/phoenicurus-ochruros/|title=Black Redstart|last=|first=|date=|website=|publisher=|access-date=}}</ref> <ref>{{Cite web|url=https://en.m.wikipedia.org/wiki/Black_redstart|title=Black Redstart ਅੰਗਰੇਜ਼ੀ ਵਿਕੀਪੀਡੀਆ|last=|first=|date=|website=|publisher=|access-date=}}</ref>
 
==ਮੂਰਤਾਂ==