ਲਵ ਸਮਬਾਡੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"'''ਲਵ ਸਮਬਾਡੀ''' (ਅੰਗਰੇਜ਼ੀ: Love Somebody) ਅਮਰੀਕੀ ਪੌਪ ਬੈਂਡ ਮਰੂਨ 5 ਵੱਲੋਂ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

13:55, 8 ਮਾਰਚ 2018 ਦਾ ਦੁਹਰਾਅ

ਲਵ ਸਮਬਾਡੀ (ਅੰਗਰੇਜ਼ੀ: Love Somebody) ਅਮਰੀਕੀ ਪੌਪ ਬੈਂਡ ਮਰੂਨ 5 ਵੱਲੋਂ ਰਿਕਾਰਡ ਕਰਵਾਇਆ ਗਿਆ ਇੱਕ ਗੀਤ ਹੈ। ਇਹ ਗੀਤ 14 ਮਈ 2013 ਨੂੰ ਰਿਲੀਜ਼ ਕੀਤਾ ਗਿਆ ਸੀ ਜੋ ਕਿ ਉਨ੍ਹਾਂ ਦੀ ਚੌਥੀ ਸਟੂਡੀਓ ਐਲਬਮ ਓਵਰਐਕਸਪੋਸਡ (2012) ਦਾ ਚੌਥਾ ਤੇ ਆਖਰੀ ਗਾਣਾ ਸੀ। ਇਹ ਗੀਤ ਐਡਮ ਲਵੀਨ, ਨਥਾਨੀਅਲ ਮੋਟ, ਰਾਇਨ ਟੈਡਰ, ਅਤੇ ਨੋਇਲ ਜ਼ੈਨਕਨੈਲਾ ਵੱਲੋਂ ਲਿਖਿਆ ਗਿਆ ਸੀ ਅਤੇ ਨਾਲ ਹੀ ਰਾਇਨ ਤੇ ਨੋਇਲ ਨੇ ਬਤੌਰ ਇਸਦੇ ਨਿਰਮਾਤਾ ਇਸਦਾ ਨਿਰਮਾਣ ਵੀ ਕੀਤਾ ਹੈ। ਇਹ ਇੱਕ ਡਾਂਸ ਪੌਪ ਗੀਤ ਹੈ ਜਿਸਦੇ ਬੋਲ ਪਿਆਰ ਅਤੇ ਭੌਤਿਕ ਖਿੱਚ ਦੀ ਬਰਾਬਰਤਾ ਨੂੰ ਦਰਸਾਉਂਦੇ ਹਨ ਅਤੇ ਇਹ ਗੀਤ ਡਾਂਸ ਦੇ ਮੰਚ 'ਤੇ ਮੁਕਤੀ ਦੀ ਤਰਜ਼ਮਾਨੀ ਵੀ ਕਰਦਾ ਹੈ। ਰਿਲੀਜ਼ ਹੋਣ ਉਪਰੰਤ ਇਹ ਗੀਤ ਛੇਤੀ ਹੀ ਲੋਕ ਮਨਾਂ 'ਤੇ ਛਾ ਗਿਆ ਅਤੇ ਸਫਲਤਾ ਦੇ ਝੰਡੇ ਗੱਡਦਾ ਹੋਇਆ ਬਿੱਲਬੋਰਡ ਹੌਟ 100 ਦੇ ਸਿਖਰਲੇ ਦਸਾਂ ਵਿੱਚ ਪਹੁੰਚਣ ਵਾਲਾ ਐਲਬਮ ਦਾ ਚੌਥਾ ਗੀਤ ਬਣਿਆ। ਆਪਣੀ ਸਫਲਤਾ ਦੇ ਬਾਵਜੂਦ ਇਸਨੂੰ ਮਿਸ਼ਰਿਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਆਲੋਚਨਾਕਾਰਾਂ ਨੇ ਜਿੱਥੇ ਇਸਦੀ ਸੰਗੀਤਕ ਸੰਰਚਨਾ ਨੂੰ ਸਲਾਹਿਆ ਉੱਥੇ ਹੀ ਇਸਨੂੰ ਕੋਲਡਪਲੇਅ ਦੇ ਕੰਮ ਨਾਲ ਜੋੜ ਕੇ ਵੀ ਵੇਖਿਆ ਗਿਆ ਅਤੇ ਇਸਦੇ ਨਿਰਮਾਣ ਤੇ ਲਵੀਨ ਦੇ ਸੁਰਾਂ ਦੀ ਵੀ ਆਲੋਚਨਾ ਕੀਤੀ। ਐਲਬਮ ਦੇ ਰਿਲੀਜ਼ ਹੋਣ ਤੋਂ ਬਾਅਦ ਮਜ਼ਬੂਤ ਡਿਜੀਟਲ ਡਾਊਨਲੋਡਾਂ ਕਰਕੇ ਇਹ ਗੀਤ ਦੱਖਣੀ ਕੋਰੀਆ ਵਿੱਚ ਸਿੰਗਲਜ਼ ਚਾਰਟ ਵਿੱਚੋਂ ਨੌਵੇਂ ਸਥਾਨ 'ਤੇ ਪਹੁੰਚ ਗਿਆ।

ਪਿਛੋਕੜ ਤੇ ਨਿਰਮਾਣ

2011 ਦੇ ਅੱਧ 'ਚ ਮਰੂਨ 5 ਨੇ ਆਪਣੀ ਚੌਥੀ ਸਟੂਡੀਓ ਐਲਬਮ 'ਤੇ ਕੰਮ ਕਰਨਾ ਸ਼ੁਰੂ ਕੀਤਾ। ਬੈਂਡ ਦੇ ਇੱਕ ਮੈਂਬਰ ਜੇਮਸ ਵੈਲਨਟਾਈਨ ਨੇ ਬਿੱਲਬੋਰਡ ਨਾਲ ਗੱਲ ਕੀਤੀ ਅਤੇ ਇਸ ਚੌਥੀ ਸਟੂਡੀਓ ਐਲਬਮ ਨੂੰ 2012 ਦੇ ਸ਼ੁਰੂਆਤ 'ਚ ਰਿਲੀਜ਼ ਕਰਨ ਦੀ ਵਿਉਂਤ ਬਾਰੇ ਦੱਸਿਆ। 22 ਮਾਰਚ 2012 ਨੂੰ ਬੈਂਡ ਵੱਲੋਂ ਯੂਟਿਊਬ 'ਤੇ ਇੱਕ ਵੀਡੀਓ ਪ੍ਰਕਾਸ਼ਿਤ ਕੀਤੀ ਗਈ ਜਿਸ ਵਿੱਚ ਨਿਰਮਾਣ ਵੇਲੇ ਦੇ ਕੁਝ ਪਰਦੇ ਪਿਛਲੇ ਸੀਨਾਂ ਦਾ ਜ਼ਿਕਰ ਕੀਤਾ ਗਿਆ ਸੀ। 26 ਜੂਨ 2012 ਨੂੰ ਇਸ ਐਲਬਮ ਨੂੰ ਓਵਰਐਕਸਪੋਸਡ ਸਿਰਨਾਵੇਂ ਹੇਠ ਰਿਲੀਜ਼ ਕਰ ਦਿੱਤਾ ਗਿਆ ਸੀ। ਬੈਂਡ ਦੇ ਮੁੱਖ ਗਾਇਕ ਐਡਮ ਲਵੀਨ ਨੇ ਲਵ ਸਮਬਾਡੀ ਗੀਤ 3OH!3 (ਉਚਾਰਨ ਥ੍ਰਿ ਓਹ ਥ੍ਰਿ) ਦੇ ਗਾਇਕ ਨਥਾਨੀਅਲ ਮੋਟ, ਨੋਇਲ ਜ਼ੈਨਕਨੈਲਾ, ਅਤੇ ਵਨਰਿਪਬਲਿਕ ਦੇ ਰਾਇਨ ਟੈਡਰ ਨਾਲ ਸਾਂਝੇ ਤੌਰ 'ਤੇ ਲਿਖਿਆ ਗਿਆ ਹੈ। ਰਾਇਨ ਟੈਡਰ ਤੇ ਨੋਇਲ ਜ਼ੈਨਕਨੈਲਾ ਵੱਲੋਂ ਇਸਦਾ ਨਿਰਮਾਣ ਕੀਤਾ ਗਿਆ ਹੈ ਤੇ ਪ੍ਰੋਗਰਾਮਿੰਗ ਤੇ ਕੀਆਂ ਵੀ ਦਿੱਤੀਆਂ ਗਈਆਂ ਹਨ। ਰਾਇਨ ਅਤੇ ਜ਼ੈਨ ਨੇ ਓਵਰਐਕਸਪੋਸਡ ਦੇ ਇੱਕ ਹੋਰ ਗੀਤ "ਲੱਕੀ ਸਟ੍ਰਾਈਕ" ਦਾ ਵੀ ਸਹਿ-ਲੇਖਣ ਤੇ ਸਹਿ-ਨਿਰਮਾਣ ਕੀਤਾ ਹੈ।

ਹਵਾਲੇ