ਰੋਜ਼ੇ ਮਾਰਟਿਨ ਡੂ ਗਾਰ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) ਛੋNo edit summary |
Charan Gill (ਗੱਲ-ਬਾਤ | ਯੋਗਦਾਨ) No edit summary |
||
ਲਾਈਨ 4:
== ਜੀਵਨੀ ==
ਰੋਜ਼ੇ ਮਾਰਟਿਨ ਦੂ ਗਾਰ (1881-1958) ਦਾ ਜਨਮ ਨੂਲੀ-ਸੁਰ-ਸੇਨ ਵਿਚ ਹੋਇਆ ਸੀ। ਉਸ ਨੇ ਦੋ ਵਧੀਆ ਪੈਰਿਸ ਦੀਆਂ ਸਿਖਿਆ ਸੰਸਥਾਵਾਂ ਵਿੱਚ ਸਕੂਲੀ ਪੜ੍ਹਾਈ ਕੀਤੀ ਅਤੇ 1906 ਵਿਚ ਇਕੋਲੇ ਡੇ ਚਾਰਟਸ ਤੋਂ ਗ੍ਰੈਜੂਏਸ਼ਨ ਕੀਤੀ, ਜਿਸ ਵਿਚ ਪੁਰਾਤੱਤਵ ਵਿਗਿਆਨ ਵਿਸ਼ੇ ਤੇ ਥੀਸੀਸ ਦੇ ਨਾਲ ਪ੍ਰਾਚੀਨ-ਵਿਗਿਆਨੀ-ਪਾਲੀਓਗ੍ਰਾਫਰ ਦੀ ਡਿਗਰੀ ਹਾਸਲ ਕੀਤੀ। ਇਕ ਪਾਲੀਓਗ੍ਰਾਫਰ ਅਤੇ ਪ੍ਰਾਚੀਨਤਾ ਖੋਜੀ ਦੇ ਤੌਰ ਤੇ
ਉਹ ਥੀਬੋਜ਼ (The Thibaults) ਲਈ ਸਭ ਤੋਂ ਮਸ਼ਹੂਰ ਹੈ, ਜੋ ਇਕ ਬਹੁ-ਜਿਲਦੀ ਨਾਵਲ ਲੜੀ ਹੈ ਜੋ ਦੋ ਭਰਾਵਾਂ, ਐਂਟੋਇਨ ਅਤੇ ਜੈਕ ਥੀਬੋ ਦੀ ਕਿਸਮਤ ਦਾ ਇਕ ਖੁਸ਼ਹਾਲ ਕੈਥੋਲਿਕ ਬੁਰਜ਼ੁਆ ਪਰਿਵਾਰ ਵਿਚ ਉਨ੍ਹਾਂ ਦੀ ਪਾਲਣਾ ਤੋਂ ਲੈ ਕੇ ਪਹਿਲੇ ਵਿਸ਼ਵ ਯੁੱਧ ਦੇ ਅਖੀਰ ਤੱਕ ਰੀਵਿਊ ਕਰਦਾ ਹੈ। ਲੇਖਕ ਨੂੰ 1937 ਵਿੱਚ [[ਸਾਹਿਤ ਲਈ ਨੋਬਲ ਪੁਰਸਕਾਰ]] ਨਾਲ ਮੁੱਖ ਤੌਰ ਤੇ ਇਸੇ ਨਾਵਲ ਲੜੀ ਦੇ ਅਧਾਰ ਤੇ ਸਨਮਾਨਿਤ ਕੀਤਾ ਗਿਆ ਸੀ।<ref>[https://www.nobelprize.org/nobel_prizes/literature/laureates/1937/ "The Nobel Prize in Literature 1937". Nobelprize.org. 29 January 2013]</ref>
1922 ਅਤੇ 1929 ਦੇ ਵਿਚਕਾਰ ਨਾਵਲ ਦੇ ਛੇ ਭਾਗ ਪ੍ਰਕਾਸ਼ਿਤ ਕੀਤੇ ਗਏ ਸਨ। ਖਰੜੇ ਵਿਚ ਸੱਤਵਾਂ ਭਾਗ ਛੱਡ ਦੇਣ ਤੋਂ ਬਾਅਦ, ਉਸਨੇ 1936 ਅਤੇ 1940 ਵਿਚ ਦੋ ਹੋਰ ਭਾਗ ਪ੍ਰਕਾਸ਼ਿਤ ਕੀਤੇ। 1930 ਦੇ ਦਹਾਕੇ ਵਿਚ ਯੂਰਪ ਵਿਚ ਗੜਬੜ ਵਾਲੀ ਕੌਮਾਂਤਰੀ ਸਥਿਤੀ ਦੀ ਛਾਂ ਹੇਠ ਲਿਖੇ ਗਏ ਇਹ ਪਿਛਲੇ ਦੋ ਭਾਗ ਪਹਿਲਾਂ ਵਾਲੇ ਸਾਰੇ ਛੇ ਭਾਗਾਂ ਨਾਲੋਂ ਵੱਡੇ ਹਨ। ਇਨ੍ਹਾਂ ਦਾ ਫ਼ੋਕਸ ਉਨ੍ਹਾਂ ਰਾਜਨੀਤਕ ਅਤੇ ਇਤਿਹਾਸਕ ਸਥਿਤੀਆਂ ਤੇ ਕੇਂਦਰਤ ਹੈ ਜੋ [[ਪਹਿਲੀ ਸੰਸਾਰ ਜੰਗ|ਪਹਿਲੇ ਵਿਸ਼ਵ ਯੁੱਧ]] ਦੇ ਸ਼ੁਰੂ ਹੋਣ ਵੱਲ ਲੈ ਗਈਆਂ ਅਤੇ ਅੱਗੇ ਕਹਾਣੀ ਨੂੰ 1918 ਤੱਕ ਲੈ ਜਾਇਆ ਗਿਆ ਹੈ। ਮਾਰਟਿਨ ਦੂ ਗਾਰ ਨੇ ਕਈ ਹੋਰ ਨਾਵਲ ਲਿਖੇ, ਜਿਨ੍ਹਾਂ ਵਿੱਚ ਜੌਨ ਬਰੋਈਸ (Jean Barois) ਸ਼ਾਮਲ ਸੀ, ਜੋ ਕਿ ਡੇਰੇਅਫਸ ਮਾਮਲੇ ਦੇ ਇਤਿਹਾਸਕ ਪ੍ਰਸੰਗ ਦੇ ਵਿੱਚ ਵਾਪਰਦਾ ਹੈ। [[ਦੂਜੀ ਸੰਸਾਰ ਜੰਗ|ਦੂਜੇ ਵਿਸ਼ਵ ਯੁੱਧ]] ਦੌਰਾਨ, ਉਹ [[ਨੀਸ]] ਵਿਚ ਰਿਹਾ ਜਿਥੇ ਉਸਨੇ ਇਕ ਨਾਵਲ (Souvenirs du lieutenant-colonel de Maumort) ਤਿਆਰ ਕੀਤਾ ਜੋ ਉਸਦੀ ਮੌਤ ਸਮੇਂ ਤੱਕ ਅਧੂਰਾ ਰਿਹਾ। ਇਹ ਮਰਨ ਉਪਰੰਤ 1983 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਉਨ੍ਹਾਂ ਦੇ ਹੋਰ ਕੰਮਾਂ ਵਿੱਚ ਨਾਟਕ ਅਤੇ ਲੰਬੇ ਸਮੇਂ ਤੋਂ ਮਿੱਤਰ ਰਹੇ ਆਂਡਰੇ ਜੀਦ ਦੀਆਂ ਯਾਦਾਂ ਸ਼ਾਮਲ ਹਨ।
|