ਥਾਮਸ ਕੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Thomas Kuhn" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
"Thomas Kuhn" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 24:
 
ਕੂਨ ਨੇ ਵਿਗਿਆਨਕ ਗਿਆਨ ਦੀ ਤਰੱਕੀ ਦੇ ਸੰਬੰਧ ਵਿੱਚ ਕਈ ਮਸ਼ਹੂਰ ਦਾਅਵੇ ਕੀਤੇ ਹਨ: ਵਿਗਿਆਨਕ ਖੇਤਰਾਂ ਵਿੱਚ ਇੱਕ ਲਕੀਰੀ ਅਤੇ ਨਿਰੰਤਰ ਤਰੀਕੇ ਨਾਲ ਵਿਕਾਸ ਕਰਨ ਦੀ ਬਜਾਏ ਸਮੇਂ-ਸਮੇਂ ਤੇ "ਪੈਰਾਡਾਈਮ ਸ਼ਿਫਟਾਂ" ਤੋਂ ਗੁਜ਼ਰਨਾ ਪੈਂਦਾ ਹੈ ਅਤੇ ਇਹ ਪੈਰਾਡਾਈਮ ਸ਼ਿਫਟ ਇਹ ਸਮਝਣ ਲਈ ਨਵੇਂ ਪਹੁੰਚ-ਮਾਰਗ ਦਰਸਾਉਂਦੇ ਹਨ ਕਿ ਵਿਗਿਆਨੀਆਂ ਨੇ ਪਹਿਲਾਂ ਕਦੇ ਵੀ ਜਿਨ੍ਹਾਂ ਦੇ ਸਹੀ ਹੋਣ ਤੇ ਵਿਸ਼ਵਾਸ ਨਾ ਕੀਤਾ ਹੋਵੇ; ਅਤੇ ਵਿਗਿਆਨਕ ਸੱਚ ਦੀ ਧਾਰਨਾ, ਕਿਸੇ ਵੀ ਪਲ ਤੇ, ਸਿਰਫ਼ ਬਾਹਰਮੁਖੀ ਕਸਵੱਟੀ ਨਾਲ ਹੀ ਸਥਾਪਿਤ ਨਹੀਂ ਕੀਤੀ ਜਾ ਸਕਦੀ ਸਗੋਂ ਵਿਗਿਆਨਕ ਸਮੁਦਾਇਆਂ ਦੀ ਆਮ ਸਹਿਮਤੀ ਨਾਲ ਇਸ ਨੂੰ ਪਰਿਭਾਸ਼ਿਤ ਕੀਤਾ ਜਾਂਦਾ ਹੈ। ਭਿੜ ਰਹੇ ਪੈਰਾਡਾਈਮ ਅਕਸਰ ਬੇਮੇਲ ਹੁੰਦੇ ਹਨ; ਅਰਥਾਤ ਉਹ ਯਥਾਰਥ ਦੇ ਵਿਰੋਧੀ ਅਤੇ ਨਾਸੁਲਝਣਯੋਗ ਵਰਣਨ ਹੁੰਦੇ ਹਨ। ਇਸ ਤਰ੍ਹਾਂ, ਵਿਗਿਆਨ ਦੀ ਸਾਡੀ ਸਮਝ ਪੂਰੀ ਤਰ੍ਹਾਂ ਇਕੱਲੀ "ਬਾਹਰਮੁਖਤਾ" ਤੇ ਕਦੇ ਵੀ ਨਿਰਭਰ ਨਹੀਂ ਹੋ ਸਕਦੀ। ਸਾਇੰਸ ਨੂੰ ਆਤਮਮੁਖੀ ਦ੍ਰਿਸ਼ਟੀਕੋਣ ਨੂੰ ਵੀ ਲਾਜ਼ਮੀ ਧਿਆਨ ਵਿੱਚ ਰੱਖਣੇ ਚਾਹੀਦੇ ਹਨ, ਕਿਉਂਕਿ ਸਾਰੇ ਬਾਹਰਮੁਖੀ ਸਿੱਟੇ ਅੰਤ ਨੂੰ ਇਸਦੇ ਖੋਜਕਾਰਾਂ ਅਤੇ ਭਾਗੀਦਾਰਾਂ ਦੀ ਆਤਮਮੁਖੀ ਕੰਡੀਸ਼ਨਿੰਗ / ਵਿਸ਼ਵ-ਦ੍ਰਿਸ਼ਟੀਕੋਣ ਉੱਤੇ ਸਥਾਪਿਤ ਕੀਤੇ ਹੁੰਦੇ ਹਨ।
 
== ''ਵਿਗਿਆਨਕ ਇਨਕਲਾਬਾਂ ਦੀ ਸੰਰਚਨਾ '' ==
ਵਿਗਿਆਨਕ ਇਨਕਲਾਬਾਂ ਦੀ ਸੰਰਚਨਾ (The Structure of Scientific Revolutions ) ਮੂਲ ਤੌਰ ਤੇ ਵਿਆਨਾ ਸਰਕਲ ਦੇ ਮੰਤਕੀ ਪ੍ਰਤੱਖਵਾਦੀਆਂ ਦੁਆਰਾ ਪ੍ਰਕਾਸ਼ਿਤ  ''ਇੰਟਰਨੈਸ਼ਨਲ ਐਨਸਾਈਕਲੋਪੀਡੀਆ ਆਫ਼ ਯੂਨੀਫਾਈਡ ਸਾਇੰਸ'', ਵਿੱਚ ਇੱਕ ਲੇਖ ਦੇ ਰੂਪ ਵਿੱਚ ਛਪੀ ਸੀ। ਇਸ ਕਿਤਾਬ ਵਿੱਚ,ਕੂਨ ਦਲੀਲ ਦਿੱਤੀ ਕਿ ਵਿਗਿਆਨ ਨਵੇਂ ਗਿਆਨ ਇੱਕ ਲਕੀਰੀ ਜਮ੍ਹਾਂ-ਜੋੜ ਦੇ ਰੂਪ ਵਿੱਚ ਤਰੱਕੀ ਨਹੀਂ ਕਰਦਾ, ਸਗੋਂ ਵਾਰ ਵਾਰ ਇਨਕਲਾਬਾਂ ਤੋਂ ਗੁਜ਼ਰਦਾ ਹੈ, ਜਿਨ੍ਹਾਂ ਨੂੰ "ਪੈਰਾਡਾਈਮ ਸ਼ਿਫਟ" ਵੀ ਕਹਿੰਦੇ ਹਨ (ਹਾਲਾਂਕਿ ਉਸਨੇ ਇਹ ਸ਼ਬਦ ਘੜਿਆ ਨਹੀਂ ਸੀ),<ref>{{Cite journal|last=Horgan|first=John|date=May 1991|title=Profile: Reluctant Revolutionary|url=http://lilt.ilstu.edu/gmklass/foi/readings/horgan.htm|dead-url=yes|journal=Scientific American|pages=40.|archive-url=https://web.archive.org/web/20110920161218/http://lilt.ilstu.edu/gmklass/foi/readings/horgan.htm|archive-date=September 20, 2011}}</ref> ਜਿਸ ਦੌਰਾਨ ਇੱਕ ਵਿਸ਼ੇਸ਼ ਖੇਤਰ ਦੇ ਅੰਦਰ ਵਿਗਿਆਨਕ ਜਾਂਚ ਦੀ ਪ੍ਰਕ੍ਰਿਤੀ ਅਚਾਨਕ ਬਦਲ ਜਾਂਦੀ ਹੈ। ਆਮ ਤੌਰ ਤੇ, ਵਿਗਿਆਨ ਨੂੰ ਤਿੰਨ ਵੱਖੋ-ਵੱਖਰੇ ਪੜਾਵਾਂ ਵਿਚ ਵੰਡਿਆ ਜਾਂਦਾ ਹੈ। ਪੂਰਵ ਵਿਗਿਆਨ, ਜਿਸ ਵਿੱਚ ਇੱਕ ਕੇਂਦਰੀ ਪੈਰਾਡਾਈਮ ਦੀ ਅਨਹੋਂਦ ਹੁੰਦੀ ਹੈ, ਸਭ ਤੋਂ ਪਹਿਲਾਂ ਆਉਂਦਾ ਹੈ। ਇਸ ਤੋਂ ਬਾਅਦ "ਆਮ ਵਿਗਿਆਨ" ਸ਼ੁਰੂ ਹੁੰਦਾ ਹੈ, ਜਦੋਂ ਵਿਗਿਆਨੀ "ਬੁਝਾਰਤਾਂ-ਬੁਝਣ" ਰਾਹੀਂ ਕੇਂਦਰੀ ਪੈਰਾਡਾਈਮ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਹਨ।  ਪੈਰਾਡਾਈਮ ਦੀ ਸੇਧ ਸਦਕਾ, ਆਮ ਸਾਇੰਸ ਬਹੁਤ ਹੀ ਲਾਭਕਾਰੀ ਹੁੰਦੀ ਹੈ: "ਜਦ ਪੈਰਾਡਾਈਮ ਸਫਲ ਹੈ, ਤਾਂ ਪੇਸ਼ਾ ਉਨ੍ਹਾਂ ਸਮੱਸਿਆਵਾਂ ਦਾ ਵੀ ਹੱਲ ਕਢ ਲਵੇਗਾ, ਜਿਨ੍ਹਾਂ ਦੀ ਇਸ ਦੇ ਮੈਂਬਰਾਂ ਨੇ ਕਲਪਨਾ ਵੀ ਨਹੀਂ ਸੀ ਕਰ ਸਕਣੀ ਅਤੇ ਪੈਰਾਡਾਈਮ ਲਈ ਵਚਨਬੱਧਤਾ ਦੇ ਬਿਨਾਂ ਉਨ੍ਹਾਂ ਨੂੰ ਹਥ ਵੀ ਨਹੇਂ ਸੀ ਪਾ ਸਕਣਾ।"<ref>{{Cite book|title=The Structure of Scientific Revolutions|last=Kuhn|first=Thomas|publisher=The University of Chicago Press|year=2000|isbn=978-1-4432-5544-8|pages=24–25}}</ref>
 
== ਹਵਾਲੇ ==
{{Reflist|30em}}
[[ਸ਼੍ਰੇਣੀ:ਜਨਮ 1922]]
[[ਸ਼੍ਰੇਣੀ:ਮੌਤ 1996]]