"ਸੰਰਚਨਾਵਾਦ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
===ਸੰਰਚਨਾਵਾਦ===
'''ਸੰਰਚਨਾਵਾਦ''' ਮੂਲ ਰੂਪ ਵਿੱਚ [[ਯਥਾਰਥ]] ਬੋਧ ਦਾ [[ਸਾਹਿਤ]] ਹੈ ਅਰਥਾਤ ਯਥਾਰਥ ਜਾਂ ਵਿਸ਼ਵ ਸਾਡੀ ਚੇਤਨਤਾ ਅਤੇ ਬੋਧ ਦਾ ਹਿੱਸਾ ਕਿਸ ਪ੍ਰਕਾਰ ਬਣਦੇ ਹਨ, ਅਸੀ ਵਸਤੂਆਂ ਦੇ ਸੱਚ ਨੂੰ ਕਿਵੇ ਗ੍ਰਹਿਣ ਕਰਦੇ ਹਾਂ ਜਾਂ ਅਰਥਾਂ ਦਾ ਉਤਪਾਦਨ ਕਿਹੜੇ ਅਧਾਰਾਂ ਉੱਤੇ ਟਿਕਿਆ ਹੈ ਅਤੇ ਅਰਥ ਉਤਪਤੀ ਦੀ ਪ੍ਰਕਿਰਿਆ ਕਿਵੇ ਸੰਭਵ ਹੁੰਦੀ ਹੈ ਅਤੇ ਕਿਵੇਂ ਜਾਰੀ ਰਹਿੰਦੀ ਹੈ।<ref>ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ-ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ(2002), ਪੰਨਾ ਨੰ: 37</ref>
ਸੰਰਚਨਾਵਾਦ ਦਾ ਕੇਦਂਰੀ ਸੰਕਲਪ 'ਸੰਰਚਨਾ' ਹੈ, ਜਿਸ ਉੱਤੇ ਇਸ ਪਹੁੰਚ ਵਿਧੀ ਵਿੱਚ ਨਵੇ ਢੰਗ ਅਤੇ ਵੱਖਰੇ ਸੰਦਰਭ ਵਿੱਚ ਵਿਆਖਿਆ ਕਰ ਕੇ ਸਿਧਾਂਤਿਕ ਚੌਖਟਾ ਸਿਰਜਿਆ ਗਿਆ ਹੈ। structure ਸ਼ਬਦ ਦਾ ਮੂਲ ਧਾਤੂ '"The way something is constructed the relations which hold among the elements of a given whole" ਦੇ ਅਰਥਾਂ ਦਾ ਸੂਚਕ ਹੈ।<ref>ਅੱਗੋ ਂਉਦਰਤ, ਜਸਵਿੰਦਰ ਸਿੰਘ, ਸੰਰਚਨਾਵਾਦ, ਖੋਜ ਪ੍ਰਤ੍ਰਿਕਾ ਅੰਕ 32 (ਮੁੱਖ ਸੰਪਾਦਕ: ਰਤਨ ਸਿੰਘ ਜੱਗੀ), ਸਤੰਬਰ 1988, ਪੰਨਾ: 129,130</ref>
20 ਵੀਂ ਸਦੀ ਦਾ ਕਾਲ ਨਾ ਕੇਵਲ ਭਾਰਤੀ ਚਿੰਤਨ ਵਿਚ ਸਗੋਂ ਵਿਸ਼ਵ ਭਰ ਦੇ ਚਿੰਤਨ ਵਿਚ ਵਿਸ਼ੇਸ਼ ਪ੍ਰਾਪਤੀ ਵਾਲਾ ਕਾਲ ਕਿਹਾ ਜਾ ਸਕਦਾ ਹੈ। ਸੰਰਚਨਾਵਾਦ ਦਾ ਮੁੱਢ ਸਵਿਟਜ਼ਰਲੈਂਡ ਦੇ ਭਾਸ਼ਾ ਵਿਗਿਆਨੀ ਸੋਸਿਊਰ ਦੀਆਂ ਭਾਸ਼ਾ ਬਾਰੇ ਧਾਰਨਾਵਾਂ ਤੋਂ ਬੱਝਾ ਮੰਨਿਆ ਜਾਂਦਾ ਹੈ। ਬਾਅਦ ਵਿਚ ਰੂਸੀ ਰੂਪਵਾਦੀਆਂ ਦੇ ਸਾਹਿਤ ਦਾ ਵਿਗਿਆਨ ਲੱਭਣ ਦੇ ਯਤਨਾਂ ਅਤੇ ਚੈਕੋਸਲਵਾਕੀਆ ਦੇ ਪਰਾਗ ਭਾਸ਼ਾ ਸਕੂਲ ਦੀਆਂ ਖੋਜਾਂ ਨੇ ਇਸਨੂੰ ਵਿਕਸਿਤ ਕੀਤਾ। ਪਰ ਸੋਸਿਊਰ ਅਤੇ ਪੂਰਵੀ ਯੋਰਪ ਦੇ ਭਾਸ਼ਾ ਅਦਾਰਿਆਂ ਦਾ ਸਾਂਝਾ ਪਿਤਾ ਪੋਲੈਂਡ ਦਾ "ਕਜ਼ਾਨ ਸਕੂਲ ਔਫ ਲਿੰਗਇਸਟਿਕਸ" ਦਾ ਮੁੱਖੀ ਬੋਦੂਆਂ ਦ ਕੋਰਤਨੀ ਸੀ। ਫਰਾਂਸ ਵਿਚ ਸੱਠਵਿਆਂ ਦਾ ਦਹਾਕਾ ਸੰਰਚਨਾਵਾਦ ਦੇ ਸਿਖਰ ਦਾ ਸਮਾਂ ਹੈ। ਸਾਹਿਤ, ਮਾਨਵ ਵਿਗਿਆਨ, ਮਨੋਵਿਗਿਆਨ, ਦਰਸ਼ਨ, ਵਿਚਾਰਾਂ ਦੇ ਸਿਸਟਮ ਦਾ ਇਤਿਹਾਸ, ਮਾਰਕਸਵਾਦ- ਇਹਨਾਂ ਸਾਰੇ ਵਿਚਾਰ ਪ੍ਰਬੰਧਾਂ ਦਾ ਘੋਖ ਬਿੰਦੂ ਸੰਰਚਨਾਵਾਦੀ ਅਧਿਐਨ ਵਿਧੀ ਬਣ ਗਿਆ। ਸੰਰਚਨਾਵਾਦੀ ਚੇਤਨਾ ਇਹੋ ਸਿਖਾਂਦੀ ਹੈ ਕਿ ਕੋਈ ਵਿਧੀ ਸਰਬਸੰਪੰਨ ਨਹੀਂ, ਇਹ ਵਿਚਾਰ ਪੱਧਰ ਤੇ ਵਾਪਰ ਰਹੇ ਵਿਰੋਧ ਵਿਕਾਸ ਦੀ ਪ੍ਰਕਿਰਿਆ ਦੇ ਵੱਸ ਹੁੰਦੀ ਹੈ। <ref>ਸੰਰਚਨਾਵਾਦ ਦੇ ਆਰ-ਪਾਰ= ਗੁਰਬਚਨ, ਪੰਨਾ ਨੰ.19,ਆਰਟੀਕਲ-ਸੰਰਚਨਾਵਾਦ ਬਾਰੇ ਕੁਝ ਮੁੱਢਲੀਆਂ ਗੱਲਾਂ</ref>
===ਸੰਰਚਨਾਵਾਦ ਦੇ ਕੁਝ ਸੰਕਲਪ=== ਸੰਰਚਨਾਵਾਦ ਦਾ ਕੇਂਦਰੀ ਨੁਕਤਾ ਇਹ ਹੈ ਕਿ ਹਰ ਮਨੁੱਖੀ ਕਾਰਜ ਦੀ ਸਾਰਥਕਤਾ ਦਾ ਅਨੁਭਵ ਉਸਨੂੰ ਉਸਦੇ ਆਪਣੇ ਸਿਸਟਮ ਵਿਚ ਰਖਕੇ ਹੀ ਹੋ ਸਕਦਾ ਹੈ। ਸੰਰਚਨਾਤਮਕ ਵਿਸ਼ਲੇਸ਼ਣ ਦਾ ਅਧਾਰ ਉਹ ਦ੍ਰਿਸ਼ਟੀ ਹੈ ਜੋ ਕਿਸੇ ਟੈਕਸਟ ਨੂੰ ਸਜੀਵ ਇਕਾਈ ਮੰਨਦੀ ਹੈ। ਅਜਿਹੇ ਵਿਸ਼ਲੇਸ਼ਣ ਵਿਚ ਟੈਕਸਟ ਨੂੰ ਇਸਦੇ ਨਿਰਮਾਣਕਾਰੀ ਤੱਤਾਂ ਦਾ ਮਕਾਨਕੀ ਜੋੜ ਨਹੀਂ ਮੰਨਿਆ ਜਾਂਦਾ। ਤੱਤਾਂ ਨੂੰ ਵੱਖ-ਵੱਖ ਕਰਕੇ ਦੇਖਿਆਂ ਉਹ ਆਪਣਾ ਸੁਭਾਅ ਅਤੇ ਮੁੱਲ ਗਵਾ ਬੈਠਦੇ ਹਨ; ਹਰੇਕ ਤੱਤ ਦੀ ਪੂਰਤੀ ਦੂਜੇ ਤੱਤਾਂ ਅਤੇ ਟੈਕਸਟ ਦੇ ਸੰਰਚਨਾਤਮਕ ਸਮੁੱਚ ਨਾਲ ਰਿਸ਼ਤੇ ਵਿਚ ਬੱਝ ਕੇ ਹੰਦੀ ਹੈ। ਕਿਸੇ ਟੈਕਸਟ ਦਾ ਵਿਸ਼ਲੇਸ਼ਣ ਪੂਰਵ- ਨਿਸ਼ਚਿਤ ਧਾਰਨਾਵਾਂ ਰਾਹੀਂ ਨਹੀਂ ਕੀਤਾ ਜਾ ਸਕਦਾ। ਸੰਰਚਨਾਵਾਦ ਪ੍ਰਮੁੱਖ ਤੌਰ ਤੇ ਇਕ ਅਜਿਹੀ ਵਿਧੀ ਹੈ ਜੋ ਅਧਿਐਨ ਨੂੰ ਵਸਤੂਪੂਰਵਕ ਰੱਖ ਕੇ ਇਸ ਪ੍ਰਕਿਰਿਆ ਨੂੰ ਅਧਿਏਤਾ ਦੇ ਅੰਤਰਮੁੱਖੀ ਪ੍ਰਭਾਵਾਂ ਤੋਂ ਬਚਾਈ ਰੱਖਦੀ ਹੈ।<ref>ਸੰਰਚਨਾਵਾਦ ਦੇ ਆਰ-ਪਾਰ=ਗੁਰਬਚਨ,ਪੰਨਾ ਨੰ. 19,20</ref>
ਸੰਰਚਨਾਵਾਦ ਦਾ ਆਰੰਭ ਗਿਆਨ ਅਤੇ ਵਿਗਿਆਨ-ਸ਼ਾਸ਼ਤਰ ਦੀ ਇਕ ਮੁੱਖ ਪ੍ਰਵਿਰਤੀ ਸੀ। ਇਹ ਸੰਰਚਨਾਵਾਂ ਬਾਰੇ ਵਿਸ਼ੇਸ਼ ਪ੍ਰਕਾਰ ਦੀ ਚਿੰਤਨ-ਪ੍ਰਣਾਲੀ ਸੀ, ਜੋ ਵਿਗਿਆਨਾਂ ਜਿਵੇਂ ਗਣਿਤ, ਮਨੋਵਿਗਿਆਨ ਆਦਿ ਵਿਚ ਵਧੇਰੇ ਪ੍ਰਚਲਿਤ ਹੋਈ। ਕਲਾ ਅਤੇ ਸਾਹਿਤ ਦੇ ਖੇਤਰ ਵਿਚ ਵੀ ਸੰਰਚਨਾਵਾਦੀ ਚਿੰਤਨ ਸਾਹਮਣੇ ਆਇਆ ਪਰ ਸਮੇਂ ਦੇ ਬੀਤਣ ਨਾਲ ਸੰਰਚਨਾਵਾਦੀ ਸੰਕਲਪ ਤੇ ਚਿੰਤਨ ਸੀਮਿਤ ਅਤੇ ਸੰਕੁਚਿਤ ਰੂਪ ਧਾਰ ਗਿਆ। ਸੰਰਚਨਾਵਾਦੀ ਮੁੱਖ ਰੂਪ ਵਿਚ ਉਹ ਹਨ, ਜੋ ਸੰਰਚਨਾਵਾਂ ਵਿਸ਼ੇਸ਼ ਚਿੰਤਨ-ਪ੍ਰਣਾਲੀ ਦੀ ਸਾਂਝ ਵਿਚ ਬੱਝੇ ਹੋਏ ਹਨ, ਜਿਵੇਂ ਸੰਰਚਨਾਵਾਦੀ ਭਾਸ਼ਾ ਵਿਗਿਆਨ ਦੇ ਖੇਤਰ ਵਿਚ ਸੋਮਿਊਰ ਤੇ ਜੈਕਬਸਨ, ਸੰਰਚਨਾਵਾਦੀ, ਮਾਨਵਵਿਗਿਆਨ ਦੇ ਖੇਤਰ ਵਿਚ ਲੈਵੀ ਸਤ੍ਰਾਸ ਅਤੇ ਸੰਰਚਨਾਵਾਦੀ ਚਿਹਨ-ਵਿਗਿਆਨ ਦੇ ਖੇਤਰ ਵਿਚ ਗ੍ਰੇਮਾਸ ਅਤੇ ਰੋਲਾਂ ਬਾਰਤ।
ਸੰਰਚਨਾਵਾਦੀਆਂ ਦਾ ਮੁੱਖ ਸਰੋਕਾਰ ਸੀ: ਮਨੁੱਖੀ ਸੰਸਾਰ ਨੂੰ ਜਾਣਨ ਦੀ ਰੂਚੀ ਜਾਂ ਯਥਾਰਥ ਦੀ ਖੋਜ, ਵਿਅਕਤੀਗਤ ਵਸਤਾਂ ਵਿਚ ਨਹੀਂ ਸਗੋਂ ਉਹਨਾਂ ਦੇ ਆਪਸੀ ਸੰਬੰਧਾਂ ਵਿਚ। ਉਹ ਸੰਸਾਰ ਨੂੰ ਵਸਤਾਂ ਦਾ ਨਹੀਂ ਸਗੋਂ ਤੱਥਾਂ ਦਾ ਸਮੂਹ ਮੰਨਦੇ ਹਨ। ਇਸ ਵਿਚ ਉਹ ਵਿਸਤਿਤ੍ਰ ਅਤੇ ਵਿਸ਼ਾਲ ਪ੍ਰਤੱਖਣਮਈ ਵਿਸ਼ਲੇਸ਼ਣ ਦੇ ਆਧਾਰ ਉੱਤੇ ਵਿਆਖਿਆਮਈ ਸੰਦਾਂ ਦੀ ਵਰਤੋਂ ਕਰਦੇ ਸਨ। ਉਹਨਾਂ ਦੀ ਮੁੱਖ ਰੁਚੀ ਵਿਚ ਵਸਤੂਨਿਸ਼ਠਤਾ ਦਾ ਵੱਡਾ ਆਧਾਰ ਸੀ ਜੋ ਕਿ ਚਲੀ ਆ ਰਹੀਂ ਵਿਗਿਆਨਕ ਦ੍ਰਿਸ਼ਟੀ ਹੀ ਸੀ। ਇਸੇ ਦ੍ਰਿਸ਼ਟੀ ਰਾਹੀਂ ਉਹ ਸਤਿ ਦੇ ਪਰੰਪਰਾਗਤ ਵਿਗਿਆਨਿਕ ਆਸ਼ੇ ਨਾਲ ਵੀ ਜੁੜੇ ਹੋਏ ਸਨ। ਸੰਰਚਨਾਵਾਦ ਨੇ ਸਾਹਿਤ ਅਧਿਐਨ ਨੂੰ ਵੱਧ ਤੋਂ ਵੱਧ ਵਿਗਿਆਨਕ ਲੀਹਾਂ ਉੱਤੇ ਸਥਾਪਿਤ ਕਰ ਦਿੱਤਾ ਅਤੇ ਸਿਸਟਮ ਤੇ ਸੰਬੰਧਾਂ ਦੀ ਖੋਜ ਵਲ ਰੁਚਿਤ ਕੀਤਾ। ਇਸ ਵਿਚੋਂ ਹੀ ਸ਼ਬਦ-ਵਿਵਸਥਾ ਅਤੇ ਸਾਹਿਤ-ਸਿਸਟਮ ਦੇ ਸਿਧਾਂਤ ਸਾਹਮਣੇ ਆਏ ਅਤੇ ਭਾਸ਼ਾ ਵਿਗਿਆਨ ਤੇ ਸੱਭਿਆਚਾਰ ਸਿਸਟਮ ਦੀਆਂ ਕੈਟੇਗਰੀਆਂ ਦੇ ਵਿਆਪਕ ਆਧਾਰ ਉੱਤੇ ਸੰਦ ਪ੍ਰਬਲ ਰੂਪ ਧਾਰਨ ਕਰ ਗਏ।<ref>ਸੰਰਚਨਾਵਾਦ ਅਤੇ ਪੰਜਾਬੀ ਚਿੰਤਨ= ਗੁਰਚਰਨ ਸਿੰਘ ਅਰਸ਼ੀ,ਪੰਨਾ ਨੰ. 63,64,ਆਰਟੀਕਲ-ਉਤਰਸੰਰਚਨਾਵਾਦ:ਸਿਧਾਂਤਕ ਪਰਿਪੇਖ=ਪ੍ਰੋ. ਸਤਿੰਦਰ ਸਿੰਘ</ref>
===ਸੰਰਚਨਾਵਾਦ:ਭਾਸ਼ਾ ਵਿਗਿਆਨਿਕ ਮਾਡਲ===ਸੰਰਚਨਾਵਾਦ ਆਧੁਨਿਕ ਭਾਸ਼ਾ ਵਿਗਿਆਨ ਦੇ ਇਕਾਲਕੀ ਸਿਧਾਂਤਾਂ ਤੇ ਅਧਾਰਿਤ ਵਿਸ਼ੇਸ਼ ਅਧਿਐਨ ਪ੍ਰਣਾਲੀ ਹੈ।ਭਾਸ਼ਾ ਦੇ ਇਤਿਹਾਸਿਕ ਅਧਿਐਨ ਉੱਤੇ ਕਿੰਤੂ ਕਰਦਿਆ ਇਸ ਦੀ ਥਾਂ ਇੱਕ ਨਵੀਨ ਸਿਸਟਮੀ/ਸੰਰਚਨਾਵਾਦੀ ਪ੍ਰਣਾਲੀ ਦਾ ਸੰਕਲਪ ਅਤੇ ਸਰੂਪ ਸੋਸਿਊਰ ਨਾਲ ਸਥਾਪਿਤ ਹੁੰਦਾ ਹੈ; ਜਿਹੜਾ ਭਾਸ਼ਾ ਦੇ ਪਰੰਪਰਾਗਤ ਸੰਕਲਪ, ਸਰੂਪ, ਵਿਕਾਸਮੂਲਕ ਸੰਰਚਨਾ ਦੇ ਬਜਾਏ ਨਵੇਂ ਇਕਾਲਕੀ ਧਰਾਤਲ ਅਨੁਸਾਰ ਭਾਵੇਂ ਸਕੰਲਪਾਂ ਰਾਹੀਂ ਇਸ ਵਿਧੀ ਨੂੰ ਨਿਖੇੜਦੀ ਤੇ ਸਥਾਪਿਤ ਕਰਦੀ ਹੈ।,<ref>ਖੋਜ ਪਤ੍ਰਿਕਾ/32 ਅੰਕ-ਸਤੰਬਰ,1988 ਸਾਹਿਤਕਵਾਦ ਅੰਕ-ਡਾ. ਜਸਵਿੰਦਰ ਸਿੰਘ, ਪੰਨਾ ਨੰ. 123</ref>
===ਸੰਰਚਨਾਵਾਦ ਦੇ ਪ੍ਰਮੁੱਖ ਆਧਾਰ===
===ਇਕਾਲਿਕ ਅਤੇ ਕਾਲਕ੍ਰਮਿਕ ਭਾਸ਼ਾ ਵਿਗਿਆਨ=== ਆਧੁਨਿਕ ਭਾਸ਼ਾ ਵਿਗਿਆਨ ਵਿਚ ਸੰਰਚਨਾਤਮਕ ਭਾਸ਼ਾ ਵਿਗਿਆਨ ਦੇ ਬਾਨੀ ਸੋਸਿਊਰ ਨੇ ਭਾਸ਼ਾਈ ਅਧਿਐਨ ਦੀਆਂ ਪਰੰਪਰਾਗਤ ਪ੍ਰਣਾਲੀਆਂ ਦਾ ਖੰਡਨ ਕਰਦਿਆਂ ਪ੍ਰਚਲਿਤ ਇਤਿਹਾਸਿਕ ਭਾਸ਼ਾ ਵਿਗਿਆਨ ਦੀ ਥਾਂ ਸੰਰਚਨਾਤਮਕ ਅਧਿਐਨ ਨੂੰ ਦਿੱਤੀ।<ref>ਖੋਜ ਪਤ੍ਰਿਕਾ/32 ਅੰਕ-ਸਤੰਬਰ,1988 ਸਾਹਿਤਕਵਾਦ ਅੰਕ-ਡਾ. ਜਸਵਿੰਦਰ ਸਿੰਘ, ਪੰਨਾ ਨੰ. 123</ref> ਇਹ ਮਹੱਤਵਪੂਰਨ ਪਰ ਵਿਵਾਦ-ਗ੍ਰਸਤ ਧਾਰਨਾ ਸੋਸਿਊਰ ਦੀ ਸਿਨਕ੍ਰੋਨੀ-ਡਾਇਕ੍ਰੋਨੀ ਦੁਕੜੀ ਬਾਰੇ ਹੈ। ਉਸ ਅਨੁਸਾਰ ਭਾਸ਼ਾ ਦਾ ਵਿਸ਼ਲੇਸ਼ਣ ਕਿਸੇ ਕਾਲ ਵਿਚ ਉਸ ਦੇ ਮੌਜੂਦਾ ਸਿਸਟਮੀ ਰੂਪ ਸਿਨਕ੍ਰੋਨੀ ਦਾ ਹੀ ਹੋਣਾ ਚਾਹੀਦਾ ਹੈ। ਭਾਸ਼ਾ ਵਿੱਚ ਇਤਿਹਾਸਿਕ ਤੋਰ ਤੇ ਜੋ ਪਰਿਵਰਤਨ ਆਉਂਦੇ ਰਹੇ ਹਨ ਉਹਨਾਂ ਵਲ ਧਿਆਨ ਦੇਣ ਦੇਣ ਦੀ ਜਰੂਰਤ ਇਸ ਲਈ ਨਹੀਂ ਕਿਉਂਕਿ ਮੁੱਖ ਗੱਲ ਤਾਂ ਮੂਲ ਸਿਸਟਮ ਹੈ। ਸਿਨਕ੍ਰੋਨੀ-ਡਾਇਕ੍ਰੋਨੀ ਦੀ ਦੁਕੜੀ ਨੇ ਉਹਨਾਂ ਸੰਰਚਨਾਵਾਦੀਆਂ ਨੂੰ, ਜਿਹਨਾਂ ਦਾ ਰੁਝਾਨ ਰੂਪਵਾਦ ਵੱਲ ਰਿਹਾ ਹੈ, ਸਿਧਾਂਤਕ ਸ਼ਕਤੀ ਦਿੱਤੀ, ਜਦਕਿ ਸਿਨਕ੍ਰੋਨੀ ਨੂੰ ਡਾਇਕ੍ਰੋਨੀ ਤੋਂ ਬਿਲਕੁਲ ਵੱਖ ਕਰਕੇ ਵੇਖਣਾ ਸਿਧਾਂਤਕ ਤਰੁੱਟੀ ਹੈ। ਇਸ ਗੱਲ ਨੂੰ ਰੂਸੀ ਭਾਸ਼ਾ ਵਿਗਿਆਨੀ ਰੋਮਨ ਜਾਕੋਬਸਨ ਨੇ ਤੁਰੰਤ ਨੋਟ ਕੀਤਾ ਅਤੇ ਸੋਸਿਊਰ ਦੀ ਧਾਰਨਾ ਨੂੰ ਸਹੀ ਸੇਧ ਦਿੱਤੀ।<ref>ਸੰਰਚਨਾਵਾਦ ਦੇ ਆਰ-ਪਾਰ =ਗੁਰਬਚਨ,ਪੰਨਾ ਨੰ. 30,ਆਰਟੀਕਲ-ਸੰਰਚਨਾਵਾਦ ਬਾਰੇ ਕੁਝ ਮੁੱਢਲੀਆਂ ਗੱਲਾਂ</ref>
ਸੋਸਿਊਰ ਨੇ ਇਸ ਅਧਿਐਨ ਬਲ ਦੇ ਨਿਖੇੜੇ ਨੂੰ ਇਕਾਲਿਕ ਅਤੇ ਕਾਲਕ੍ਰਮਿਕ, ਰਾਹੀਂ ਦਰਸਾ ਕੇ ਭਾਸ਼ਾ ਦਾ ਇਕਾਲਕੀ ਅਧਿਐਨ ਕਰਨ ਦੀ ਲੋੜ, ਮਹੱਤਾ ਅਤੇ ਵਿਸ਼ੇਸ਼ ਵਿਧੀ ਨੂੰ ਸਥਾਪਿਤ ਕੀਤਾ। ਸੋਸਿਊਰ ਅਨੁਸਾਰ ਇਕਾਲਕੀ ਤੇ ਕਾਲਕ੍ਰਮਿਕ ਦ੍ਰਿਸ਼ਟੀਆਂ ਦਾ ਵਿਰੋਧ ਨਿਰਪੇਖ ਹੈ ਅਤੇ ਇਹਨਾਂ ਵਿਚ ਅਦਾਨ-ਪ੍ਰਦਾਨ ਸੰਭਵ ਨਹੀਂ। ਇਥੋਂ ਤਕ ਕਿ ਕਾਲਕ੍ਰਮਿਕ ਤਥ ਸੁਤੰਤਰ ਘਟਨਾ ਹੈ, ਵਿਸ਼ੇਸ਼ ਇਕਾਲਿਕ ਪਰਿਣਾਮ ਜਿਹੜਾ ਇਸ ਤੋਂ ਸ਼ੁਰੂ ਜਾਂ ਪੈਦਾ ਹੁੰਦਾ ਹੈ, ਇਸ ਨਾਲੋਂ ਬਿਲਕੁਲ ਅਸੰਬੰਧਿਤ ਹੁੰਦਾ ਹੈ। ਇਵੇਂ ਹੀ ਸੋਸਿਊਰ ਇਹ ਵੀ ਮੰਨਦਾ ਹੈ ਕਿ ਕਾਲਕ੍ਰਮਿਕ ਪਰਿਪੇਖ ਵਰਤਾਰੇ ਨਾਲ ਜੂਝਦਾ ਹੈ, ਜੋ ਕਿ ਸਿਸਟਮ ਨਾਲ ਸੰਬੰਧਿਤ ਨਹੀਂ ਹੁੰਦਾ, ਭਾਵੇਂ ਕਿ ਉਹ ਇਹਨਾਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਸੋਸਿਊਰ ਚਿੰਤਨ ਦੀਆਂ ਅਵਿਗਿਆਨਿਕ ਧਾਰਣਾਵਾਂ ਵੀ ਹਨ, ਜਿਹੜੀਆਂ ਸਿਸਟਮ ਅਤੇ ਵਿਕਾਸ ਦੇ ਪਰਸਪਰ ਸੰਬੰਧਾਂ ਨੂੰ ਸਮਝਣੋ ਅਸਮਰਥਾਂ ਅਗੋਂ ਸਿਸਟਮ ਦੀ ਅਕਾਲਿਕਤਾ ਅਤੇ ਨਿਰਪੇਖ ਸਤਾ ਤਕ ਤਾਂ ਪਹੁੰਚਦੀ ਹੋਈ ਮੂਲੋਂ ਕੁਰਾਹੇ ਪੈ ਜਾਂਦੀ ਹੈ। ਭਾਵੇਂ ਵਿਹਾਰਿਕ ਅਧਿਐਨ ਵਿਚ ਸੋਸਿਊਰ ਕਾਲਕ੍ਰਮਿਕ ਅਧਿਐਨ ਦੀ ਲੋੜ ਬਾਰੇ ਚੇਤੰਨ ਸੀ। jean piajet ਨੇ ਸੰਰਚਨਾ ਅਤੇ Genes ਦੇ ਲਾਜ਼ਮੀ ਪਰਸਪਰ ਅਧਾਰਿਤ ਹੋਣ ਨੂੰ ਮੰਨਿਆ ਹੈ ਜਦ ਕਿ ਸੋਸਿਊਰ ਦੀ ਧਾਰਣਾ ਹਾਸੋਹੀਣੀ ਹੈ। ਇਸੇ ਪ੍ਰਸੰਗ ਵਿਚ ਮਿਸ਼ੈਲ ਫੂਕੋ ਦਾ ਇਹ ਕਥਨ ਕਿ ਸੰਰਚਨਾ/ਵਿਕਾਸ ਵਿਰੋਧਤਾ ਨਾ ਤਾਂ ਇਤਿਹਾਸ ਖੇਤਰ ਅਤੇ ਨਾ ਹੀ ਸੰਭਾਵਨਾ ਸਾਹਿਤ ਸੰਰਚਨਾਤਮਕ ਵਿਧੀ ਦੀ ਪਰਿਭਾਸ਼ਾ ਲਈ ਸਾਰਥਕ ਹੈ। ਮੂਲ ਰੂਪ ਵਿਚ ਆਧੁਨਿਕ ਭਾਸ਼ਾ ਵਿਗਿਆਨ ਨੂੰ ਨਿਰੋਲ ਇਕਾਲਿਕ ਅਤੇ ਕਲਾਕ੍ਰਮਿਕ ਦੀ ਸੰਪੂਰਣ ਵਿਰੋਧਤਾ ਸਥਾਪਿਤ ਕਰ ਕੇ ਸ਼ਪੱਸ਼ਟ ਭਾਂਤ ਇਕਾਲਿਕ ਅਧਿਐਨ ਦੀ ਬੁਨਿਆਦੀ ਪ੍ਰਾਥਮਿਕਤਾ ਅਤੇ ਉਚਿਤਤਾ ਨੂੰ ਪ੍ਰਵਾਨ ਕੀਤਾ ਅਤੇ ਦੋਹਾਂ ਅਧਿਐਨਾਂ ਦੇ ਖੇਤਰ ਵਿਧੀਆਂ ਅਤੇ ਸਾਰਥਕਤਾ ਨੂੰ ਨਿਖੇੜਦਿਆਂ ਭਾਸ਼ਾ ਦੇ ਇਕ ਸਿਸਟਮੀ ਅਧਿਐਨ ਨੂੰ ਸਥਾਪਿਤ ਕੀਤਾ। ਭਾਸ਼ਾ ਦੇ ਕਾਲਮੁਕਤ ਪ੍ਰਾਪਤ ਪ੍ਰਵਚਨ ਦਾ ਇਸ ਦੇ ਸੰਗਠਨਕਾਰੀ ਨਿਯਮਾਂ, ਸੰਬੰਧਾਂ ਅਤੇ ਤੱਤਾਂ ਦੇ ਅਧਿਐਨ ਨੂੰ ਇਕਾਲਿਕ ਕਿਹਾ ਗਿਆ ਹੈ, ਜਿਹੜਾ ਭਾਸ਼ਾ ਦੇ ਵਿਭਿੰਨ ਅੰਗਾਂ [ਧ੍ਵਨੀ, ਸ਼ਬਦ, ਵਾਕ] ਪਰਿਵਰਤਨਾਂ ਦੀਆਂ ਦਿਸ਼ਾਵਾਂ [ਧ੍ਵਨੀ, ਅਲੋਪਣ, ਸਿਰਜਣ ਸ਼ਬਦ ਰੂਪਾਂ, ਵਿਆਕਰਣ ਉਪਵਰਗਾਂ ਵਿਚ ਪਰਿਵਰਤਨ ਆਏ] ਪਰਿਵਰਤਨ ਦੀ ਪ੍ਰਕ੍ਰਿਆ ਅਤੇ ਪਰਿਵਰਤਨ ਦੇ ਨਿਯਮਾਂ ਦਾ ਅਧਿਐਨ ਕੀਤਾ ਜਾਂਦਾ ਰਿਹਾ ਹੈ, ਕਾਲਕ੍ਰਮਿਕ ਅਧਿਐਨ ਵਿਸ਼ੇਸ਼ ਸਮਾਜਿਕ ਇਤਿਹਾਸਿਕ ਸੰਦਰਭ ਵਿਚ ਵਿਕਾਸ ਪਰਿਵਰਤਨ ਅਤੇ ਇਸ ਅਮਲ ਦਾ ਅਧਿਐਨ ਹੈ। ਸੋਸਿਊਰ ਨੇ ਕਾਲਕ੍ਰਮਿਕ ਅਧਿਐਨ ਦੀ ਲੋੜ ਦੀ ਨਿਗੂਣੀ ਸਾਰਥਕਤਾ ਨੂੰ ਸਵੀਕਾਰ ਜਰੂਰ ਕੀਤਾ, ਪਰ ਇਸ ਦੀ ਕੇਂਦਰੀ ਸਤਾ ਨੂੰ ਅਸਵਿਕਾਰ ਕਰਕੇ ਇਕਾਲਿਕ ਅਧਿਐਨਾਂ ਨੂੰ ਕੇਂਦਰੀ ਸੱਤਾ ਪ੍ਰਦਾਨ ਕੀਤੀ। ਉਸ ਦੇ ਸਾਰੇ ਭਾਸ਼ਾਈ ਸੰਕਲਪ ਤੇ ਸੰਕਲਪਗਤ ਨਿਖੇੜੇ ਅਤੇ ਸਿਧਾਂਤਿਕ ਸਥਾਪਨਾਵਾਂ ਇਸੇ ਸੰਦਰਭ ਵਿਚ ਹੀ ਸਹੀਂ ਅਰਥਾਂ ਵਿਚ ਸਮਝੀਆਂ ਜਾ ਸਕਦੀਆਂ ਹਨ।
ਇਕਾਲਿਕ ਪਰਿਪੇਖ self regularity ਦੇ ਨਿਯਮ ਤੇ ਆਸ਼ਰਿਤ ਹੈ, ਜਦਕਿ ਕਾਲਕ੍ਰਮਿਕ ਵਿਸ਼ੇਸ਼ ਵਿਕਾਸ ਅਤੇ ਘਟਨਾ ਚੱਕਰ ਤੇ, ਇਵੇਂ ਹੀ ਸੋਸਿਊਰ ਅਨੁਸਾਰ ਇਕਾਲਕੀ ਭਾਸ਼ਾ ਪ੍ਰਤੀ ਰੁਚਿਤ ਹੈ, ਜਦਕਿ ਕਾਲਕ੍ਰਮਕੀ ਉਚਾਰ/ਬੋਲਣ ਪ੍ਰਤਿ/ ਇਕਾਲਕੀ ਅਧਿਐਨ ਤਾਰਕਿਕ ਅਤੇ ਮਨੋਵਿਗਿਆਨ ਸੰਬੰਧਾਂ ਬਾਰੇ ਤੇ ਕਾਲਕ੍ਰਮਿਕ ਵਾਰੀ ਸਿਰ ਸਿਰਜਣਾ ਨਾਲ ਇਵੇਂ ਇਕਾਲਿਕ ਪਰਿਪੇਖ ਇਕੋ ਲੜੀ ਵਾਰ ਤੱਤਾਂ ਨੂੰ ਪਛਾਣਦਾ ਹੈ । ਇਕਾਲਕੀ ਸਹਿਹੋਂਦੀ ਪ੍ਰਬੰਧ ਹੈ, ਜਦ ਕਿ ਕਾਲਕ੍ਰਮਕੀ ਬਦਲਣਸ਼ੀਲ/ਬਦਲਦੇ ਤੱਤਾਂ ਦਾ ਪ੍ਰਬੰਧ; ਪਰ ਕਾਲਕ੍ਰਮਿਕ ਸਮੇਂ ਦੇ ਵਰਤਾਰੇ ਦੇ ਅੰਤਰਗਤ ਇਕੋ ਤੱਤ ਦੇ ਬਦਲਦੇ ਸਰੂਪ ਦਾ ਅਧਿਐਨ ਕਰਦਾ ਹੈ।<ref>ਖੋਜ ਪਤ੍ਰਿਕਾ,32 ਅੰਕ-ਸਤੰਬਰ,1988, ਸਾਹਿਤਕਵਾਦ ਅੰਕ=ਡਾ. ਜਸਵਿੰਦਰ ਸਿੰਘ,ਪੰਨਾ ਨੰ. 123,124</ref>
===ਲਾਂਗ ਅਤੇ ਪੈਰੋਲ===ਲੈਗਂ ਭਾਸ਼ਾ ਦਾ ਸੰਪੂਰਣ ਅਮੂਰਤ ਪ੍ਰਬੰਧ ਹੈ ਅਤੇ ਪੈਰੋਲ ਉਸ ਦਾ ਉਹ ਸੀਮਿਤ ਵਿਅਕਤੀਗਤ ਰੂਪ ਹੈ ਜਿਹੜਾ ਕਿਸੇ ਇੱਕ ਭਾਸ਼ਾ ਨੂੰ ਬੋਲਣ ਵਾਲੇ ਵਿਅਕਤੀ ਦੇ ਭਾਸ਼ਾਈ ਵਿਹਾਰ ਵਿੱਚ ਵਿਅਜਤ ਹੁੰਦਾ ਹੈ।<ref> ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੋਸਿਊਰ ਨੇ ਭਾਸ਼ਾ ਸਿਸਟਮ ਦੇ ਦੋ ਕੇਂਦਰੀ ਅੰਗ ਸਵੀਕਾਰ ਕਰਕੇ ਭਾਸ਼ਾ ਦੇ ਸੰਗਠਨ ਨੂੰ ਪਰਿਭਾਸ਼ਿਤ ਕੀਤਾ ਹੈ। ਭਾਸ਼ਾ ਦੇ ਇਸ ਸਿਸਟਮ ਨੂੰ, ਜਿਸਦੀ ਇਸਦੇ ਬੋਲਣ ਅਤੇ ਵਰਤਣ ਵਾਲਿਆਂ ਨੂੰ ਅਚੇਤ ਸਮਝ ਹੁੰਦੀ ਹੈ, ਸੋਸਿਊਰ ਨੇ 'ਲਾਂਗ' ਸ਼ਬਦ ਦਿੱਤਾ ਹੈ। ਇਸ ਸੰਕਲਪ ਦਾ ਵਿਰੋਧੀ ਜੁੱਟ 'ਪੈਰੋਲ' ਹੈ, ਜਿਸ ਤੋਂ ਭਾਵ ਹੈ ਭਾਸ਼ਾ ਦਾ ਵਿਅਕਤੀਗਤ ਪ੍ਰਯੋਗ। ਲਾਂਗ ਅਮੂਰਤ ਹੈ, ਭਾਸ਼ਾ ਦੀ ਸੂਝ ਹੈ। ਪੈਰੋਲ ਭਾਸ਼ਾ ਨੂੰ ਵਰਤਣ ਦਾ ਕਾਰਜ ਹੈ, ਸਥੂਲ ਹੈ, ਜੋ ਦ੍ਰਿਸ਼ਟੀਪਾਤ ਹੋ ਸਕਦਾ ਹੈ। 'ਆਪਹੁਦਰੇ' ਸੰਕਲਪ ਵਾਂਗ' ਲੈਂਗ-ਪੈਰੋਲ' ਦੇ ਸੰਕਲਪੀ ਵਿਰੋਧੀ ਜੁੱਟ ਨੂੰ ਵੀ ਰਤਾ ਸੋਸਿਊਰ ਤੋਂ ਪਾਰ ਜਾ ਕੇ ਸਮਝਣ ਦੀ ਲੋੜ ਹੈ। ਲੈਂਗ ਨਿਰੰਤਰ ਵਾਪਰ ਰਿਹਾ ਪਰ ਅਬਦਲ ਸਿਸਟਮ ਨਹੀਂ। 'ਪੈਰੋਲ' ਕਿਉਂਕਿ ਮਨੁੱਖੀ ਕਾਰਜਸ਼ੀਲਤਾ ਦੀ ਉਪਜ ਹੈ ਜੋ ਪਰਿਵਰਤਨ ਮੁਖੀ ਸੁਭਾਅ ਦਾ ਹੈ, ਇਸ ਲਈ ਹੌਲੇ- ਹੌਲੇ 'ਲਾਂਗ' ਵਿਚ ਵੀ ਤਬਦੀਲੀ ਲਿਆਂਦਾ ਹੈ। ਲਾਂਗ ਤੇ ਪੈਰੋਲ ਵਿਚਕਾਰ ਦਵੰਦ ਦਾ ਰਿਸ਼ਤਾ ਹੈ। ਉਨ੍ਹੀਵੀਂ ਸਦੀ ਦੀ ਸਾਹਿਤਕ ਲਾਂਗ ਅੱਜ ਦੀ ਸਾਹਿਤਕ ਲਾਂਗ ਵਾਂਗ ਨਹੀਂ ਸੀ, ਇਸ ਵਿਚ ਕਿਤੇ ਨਾ ਕਿਤੇ ਪਰਿਵਰਤਨ ਜਰੂਰ ਆਇਆ ਹੈ। ਇਹ ਮਨੁੱਖ ਹੀ ਹੈ ਜਿਸ ਨੇ ਆਪਣੀਆਂ ਲੋੜਾਂ ਖਾਤਰ ਭਾਸ਼ਾ ਅਤੇ ਇਸਦਾ ਸਿਸਟਮ ਸਿਰਜਿਆ ਹੈ। ਇਹ ਸਿਰਜਣ ਕਾਰਜ ਹੌਲੇ-ਹੌਲੇ ਪਰ ਲਗਾਤਾਰ, ਕਿਸੇ ਨਾ ਕਿਸੇ ਪੱਧਰ ਉੱਤੇ, ਜਾਰੀ ਰਹਿੰਦਾ ਹੈ। ਅਸੀਂ ਕਿਸੇ ਪ੍ਰਭਾਵਸ਼ਾਲੀ ਲੇਖਕ ਬਾਰੇ ਕਹਿ ਦਿੰਦੇ ਹਾਂ ਕਿ ਉਸਨੇ ਭਾਸ਼ਾ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਕੀਤਾ। ਇਸਦੇ ਅਸਲ ਅਰਥ ਕੀ ਹਨ ? ਇਸਦਾ ਭਾਵ ਹੈ ਕਿ ਉਸ ਸਿਰਜਕ ਨੇ ਭਾਸ਼ਾ ਨਾਲ ਜੁੜਕੇ ਪਹਿਲਾਂ ਨਾਲੋਂ ਵੱਖਰੀ ਤਰ੍ਹਾਂ ਦਾ ਪੈਰੋਲ ਉਤਪੰਨ ਕੀਤਾ। ਹੌਲੇ- ਹੌਲੇ ਇਹ ਸੰਭਾਵਨਾਵਾਂ ਲਾਂਗ ਦਾ ਅੰਗ ਬਣ ਜਾਦੀਆਂ ਹਨ। ਤਦ ਹੀ ਅਸੀਂ ਕਿਸੇ ਰਚਨਾ ਦੀ ਭਾਸ਼ਾ ਨੂੰ ਪੜਕੇ ਕਹਿ ਦਿੰਦੇ ਹਾਂ ਕਿ ਇਹ ਅਜੋਕਾ ਭਾਸ਼ਾ ਪ੍ਰਯੋਗ ਨਹੀਂ। ਭਾਵੇਂ ਮੂਲ ਰੂਪ ਭਾਸ਼ਕ ਸੰਰਚਨਾ ਦੇ ਨਿਯਮ ਉਹੀ ਹੁੰਦੇ ਹਨ, ਪਰ ਭਾਸ਼ਕ ਪ੍ਰਯੋਗ, ਅਥਵਾ ਸਾਹਿਤਕ ਜਾਂ ਸਿਰਜਤ ਭਾਸ਼ਾ ਦੀ ਲਾਂਗ ਵਿਚ ਅੰਤਰ ਆ ਜਾਂਦਾ ਹੈ ਜੋ ਪੈਰੋਲ ਦੀ ਪੱਧਰ ਤੇ ਕਾਰਜਸ਼ੀਲਤਾ ਦਾ ਸਿੱਟਾ ਹੈ। ਜਨਮ ਸਾਖੀਆਂ ਦੇ ਲਾਂਗ ਅਤੇ ਅਜੋਕੀ ਵਾਰਤਕ ਦੇ ਲਾਂਗ ਵਿੱਚ ਅੰਤਰ ਹੈ।
ਸੋਸਿਊਰ ਲੈਂਗ ਨੂੰ ਸਮੂਹਿਕ ਅਤੇ ਵਿਆਪਕ ਵਰਤਾਰਾ ਮੰਨਦਾ ਹੈ। ਇਹ ਸਮਾਜਿਕ ਪ੍ਰਬੰਧ ਵੀ ਹੈ। ਪੰਜ ਜਾਂ ਛੇ ਸਾਲ ਦੀ ਉਮਰ ਵਿੱਚ ਕੋਈ ਵੀ ਵਿਅਕਤੀ ਚੇਤ ਜਾਂ ਅਚੇਤ ਰੂਪ ਵਿੱਚ ਆਪਣੀ ਮਾਤ ਭਾਸ਼ਾ ਦਾ ਨੇਮ ਪ੍ਰਬੰਧ ਨੂੰ ਸਿੱਖ ਲੈਂਦਾ ਹੈ। ਉਹ ਭਾਸ਼ਾ ਵਿੱਚ ਆਪਣੇ ਵਿਚਾਰ ਪੇਸ਼ ਕਰ ਸਕਦਾ ਹੈ ਤੇ ਦੂਜਿਆਂ ਦੇ ਵਿਚਾਰ ਸੁਣ ਸਕਦਾ ਹੈ। ਭਾਵੇਂ ਕਿ ਅਜਿਹਾ ਵਿਅਕਤੀ ਆਪਣੀ ਮਾਤ ਭਾਸ਼ਾ ਦੇ ਵਿਆਕਰਣ ਨੇਮ ਵਿਧਾਨ ਤੋਂ ਜਾਣੂ ਨਹੀਂ ਹੁੰਦਾ। ਜਿਵੇਂ :
ਰਾਮ ਅਸਮਾਨ ਵਲ ਦੇਖ ਰਿਹਾ ਹੈ। [ਜੋ ਠੀਕ ਵਾਕ ਹੈ।]
ਜੇਕਰ ਅਸੀਂ ਇਵੇਂ ਕਹੀਏ ਕਿ ਅਸਮਾਨ ਦੇਖ ਰਿਹਾ ਹੈ ਰਾਮ [ਜੋ ਕਿ ਗਲ਼ਤ ਵਾਕ ਹੈ।]
ਸੋ ਠੀਕ ਵਾਕ ਪ੍ਰਬੰਧ ਹੀ ਲੈਂਗ ਹੈ। ਦੂਜੇ ਪਾਸੇ ਭਾਸ਼ਾ ਦੇ ਸਮਾਜਿਕ ਪ੍ਰਬੰਧ ਵਿੱਚ ਜਦੋਂ ਕੋਈ ਵਿਅਕਤੀ ਨਿੱਜੀ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕਰਦਾ ਹੈ ਭਾਵ ਵਿਅਕਤੀਗਤ ਰੂਪ ਵਿੱਚ ਬਦਲ ਰੂਪ ਵਿੱਚ ਪੇਸ਼ ਕਰਦਾ ਹੈ ਉਹ ਪੈਰੋਲ ਹੈ। ਪਰੰਤੂ ਇਹ ਸਭ ਕੁਝ ਭਾਸ਼ਾ ਦੇ ਨੇਮ ਪ੍ਰਬੰਧ ਅਧੀਨ ਹੀ ਹੋਣਾ ਚਾਹੀਦਾ ਹੈ।<ref>ਸੰਰਚਨਾਵਾਦ ਦੇ ਆਰ-ਪਾਰ=ਗੁਰਬਚਨ,ਪੰਨਾ ਨੰ. 28</ref>
===ਵਾਕਕ੍ਰਮਕ ਅਤੇ ਸਹਿਚਾਰੀ ਸੰਬੰਧ=== ਸੰਰਚਨਾਵਾਦੀ ਅਧਿਐਨ ਵਿਧੀ ਦਾ ਇਕ ਮਹੱਤਵਪੂਰਣ ਉਪਵਰਗ ਵਾਕਕ੍ਰਮਕ ਅਤੇ ਸਹਿਚਾਰੀ ਸੰਬੰਧਾਂ ਦਾ ਹੈ। ਵਾਕਕ੍ਰਮਕ ਸੰਬੰਧਾਂ ਤੋਂ ਭਾਵ ਭਾਸ਼ਾਈ ਸੰਰਚਨਾ ਵਿਚਲੇ ਰੇਖਾਕਿਕ ਅਰਥਾਤ ਲੜੀਵਾਰ ਸੰਬੰਧਾਂ ਤੋਂ ਹੈ। ਇਹ ਭਾਸ਼ਾਈ ਤੱਤ ਇਕ ਨਿਰੰਤਰ ਕ੍ਰਮ ਵਿਚ ਉਚਰਿਤ ਲੜੀ ਵਾਂਗ ਨਿਯੰਤਰਿਕ ਹੁੰਦੇ ਹਨ, ਅਰਥਾਤ ਇਹਨਾਂ ਦਾ ਇਕ order of succesioy ਹੁੰਦਾ ਹੈ, ਜਿਸ ਵਿੱਚ ਇਕੋ ਸਮੇਂ ਸਾਧਾਰਨ ਪ੍ਰਯੋਗ ਵਿੱਚ ਇਕੋ ਵਰਗ ਦੇ ਦੋ ਤੱਤਾਂ ਦੇ ਦੁਹਰਾਉ ਦੀ ਸਹਿਜ ਸੰਭਾਵਨਾ ਨਹੀਂ ਹੁੰਦੀ। ਇਹ ਹਮੇਸ਼ਾ ਦੋ ਜਾਂ ਅਧਿਕ ਜੁੜਵੀਆਂ ਇਕਾਇਆਂ ਰਾਹੀਂ ਘੜਿਆ ਜਾਂਦਾ ਹੈ। ਸਹਿਚਾਰੀ ਸੰਬੰਧ ਉਹ ਹੁੰਦੇ ਹਨ, ਜੋ ਵਿਭਿੰਨ ਭਾਸ਼ਾਈ ਇਕਾਈਆਂ ਵਿਚ ਕ੍ਰਮਿਕ ਅਤੇ ਰੇਖਾਕਿਕ ਦੇ ਉਲਟ ਭਾਸ਼ਾਈ ਸੰਗਠਨ ਦੇ ਮਨੁੱਖੀ ਮਨ ਵਿਚ ਉਕਰੀ ਯਾਦ ਵਿਚਲੇ ਅਮੂਰਤ ਨਿਯਮਾਂ ਰਾਹੀਂ ਵਿਉਂਤੇ/ਸਿਰਜੇ ਗਏ ਹੁੰਦੇ ਹਨ, ਜਿਹੜੇ ਵਿਸ਼ੇਸ਼ ਭਾਸ਼ਾ ਵਿਗਿਆਨਿਕ ਵਰਗ ਜਾਂ ਉਪਵਰਗਾਂ ਵਿਚ ਸੁਨਿਯਮਤ ਕੀਤੇ ਗਏ ਹੁੰਦੇ ਹਨ, ਜਿਵੇਂ ਕ੍ਰਿਆਵਾਂ, ਨਾਂਵ, ਪੜਨਾਂਵ ਆਦਿ ਦੇ ਵਿਭਿੰਨ ਪ੍ਰਤਿ-ਬਦਲ/ਵਾਕ-ਕ੍ਰਮਕ ਸੰਬੰਧ ਲੇਟਵੇਂ ਰੁਖ ਹੁੰਦੇ ਹਨ, ਜਦਕਿ ਸਹਿਚਾਰੀ ਸੰਬੰਧ ਖੜੇ ਰੂਪ ਹੁੰਦੇ ਹਨ। ਵਾਕ ਕ੍ਰਮਕੀ ਸੰਬੰਧ ਸੰਯੋਜਨ ਦੀਆਂ ਸੰਭਾਵਨਾਵਾਂ ਉਜਾਗਰ ਕਰਦੇ ਹਨ। ਵਾਕ- ਕ੍ਰਮਕੀ ਸੰਬੰਧਾਂ ਦਾ ਆਧਾਰ ਵਾਕ-ਅੰਸ਼ੀ, ਵਾਕ ਜਾਂ ਇਕ ਸੰਰਚਨਾ ਦੀ ਤਰਤੀਬ ਸੰਬੰਧੀ ਹੈ ਇਸ ਕਰਕੇ ਵਾਕ-ਕ੍ਰਮਕੀ ਸੰਬੰਧ ਲਾਜ਼ਮੀ ਤੌਰ ਤੇ ਵਾਕ-ਵਿਗਿਆਨ ਦੇ ਸੰਕਲਪ ਦਾ ਧਾਰਣੀ ਹੈ, ਜਦਕਿ ਸਹਿਚਾਰੀ ਸੰਬੰਧ ਇਕ ਉਪਵਰਗ, ਵਰਗ ਜਾਂ ਸਿਸਟਮ ਬਾਰੇ ਹੁੰਦੇ ਹਨ, ਜਿਵੇਂ ਕ੍ਰਿਆਵਾਂ ਨਾਂਵ, ਪੜਨਾਂਵ, ਸੰਯੋਜਕ ਆਦਿ। ਇਵੇਂ ਹੀ ਵਾਕ-ਕ੍ਰਮਕੀ ਸੰਬੰਧ ਅਰਥ ਸਿਰਜਣ ਦੇ generative process ਦੇ ਲੱਛਣ ਦਾ ਧਾਰਣੀ ਹੈ, ਅਤੇ ਸਹਿਚਾਰੀ ਸੰਬੰਧ ਭਾਸ਼ਿਕ ਇਕਾਈਆਂ ਦੇ ਅਰਥਾਂ ਦੇ ਵਖਰੇਵੇਂ ਮੂਲਕ ਲੱਛਣ ਦਾ ਸੂਚਕ ਹੈ। ਵਾਕ-ਕ੍ਰਮਕੀ ਸੰਬੰਧ ਅਧਿਕਤਰ ਸੰਰਚਨਾਵੀ ਧਰਾਤਲ ਤੇ ਵਿਚਰਦੇ ਹਨ, ਜਦਕਿ ਸਹਿਚਾਰੀ ਸੰਬੰਧ ਸਿਸਟਮ ਦੀ ਪੱਧਰ ਤੇ ਵਾਕ-ਕ੍ਰਮਕੀ ਸੰਬੰਧਾਂ ਦੀ ਸਰੂਪ ਸਹਿਹੋਂਦਮੂਲਕ ਹੈ, ਜਦੋਂ ਕਿ ਸਹਿਚਾਰੀ ਸੰਬੰਧ ਵੰਡਮੂਲਕ ਹੁੰਦੇ ਹਨ। ਵਾਕ ਕ੍ਰਮਕੀ ਸੰਬੰਧ ਸੰਯੋਜਨੀ ਜੁਟ ਹੁੰਦੇ ਹਨ, ਪਰ ਸਹਿਚਾਰੀ ਸੰਬੰਧ ਵਖਰੇਵੇਂ ਦੇ ਜੁੱਟ ਹੁੰਦੇ ਹਨ।<ref>ਖੋਜ ਪਤ੍ਰਿਕਾ/32 ਅੰਕ-ਸਤੰਬਰ 1988,ਸਾਹਿਤਕਵਾਦ ਅੰਕ=ਡਾ. ਜਸਵਿੰਦਰ ਸਿੰਘ,ਪੰਨਾ ਨੰ. 128</ref>
===ਚਿੰਨ੍ਹ:ਚਿੰਨ੍ਹਕ ਅਤੇ ਚਿੰਨ੍ਹਤ===ਸੋਸਿਊਰ ਦੇ ਮਤ ਅਨੁਸਾਰ ਭਾਸ਼ਾ ਇੱਕ ਚਿਹਨ ਪ੍ਰਬੰਧ ਹੈ। ਸੁਰੀਲੀਆਂ ਧੁਨੀਆਂ ਨੂੰ ਸਿਰਫ਼ ਉਦੋ ਹੀ ਭਾਸ਼ਾ ਮੰਨਿਆ ਜਾ ਸਕਦਾ ਹੈ, ਜਦੋ ਂਉਹ ਵਿਚਾਰ ਅਭਿਵਿਅਕਤ ਕਰਨ ਜਾਂ ਵਿਚਾਰਾਂ ਦਾ ਸੰਚਾਰ ਕਰਨ ਅਜਿਹਾ ਨਾ ਹੋਣ ਦੀ ਸਥਿਤੀ ਵਿੱਚ ਅਜਿਹੀਆਂ ਧੁਨੀਆਂ ਨਿਰਾ ਸ਼ੋਰ ਹਨ ਅਤੇ ਵਿਚਾਰਾਂ ਦਾ ਸੰਚਾਰ ਕਰਨ ਉਨ੍ਹਾਂ ਦਾ ਮਰਯਾਦਾਵਾਂ ਦੇ ਇੱਕ ਪ੍ਰਬੰਧ,ਚਿਹਨਾਂ ਦੇ ਇੱਕ ਪ੍ਰਬੰਧ ਦਾ ਅੰਗ ਹੋਣਾ ਲਾਜ਼ਮੀ ਹੈ।<ref> ਗੁਰਚਰਨ ਸਿੰਘ ਅਰਸ਼ੀ, ਸਮੀਖਿਆ ਦਿਗ-ਦਰਸ਼ਨ, ਆਰਸੀ ਪਬਲਿਸ਼ਰਜ ਚਾਂਦਨੀ ਚੌਕ, ਦਿੱਲੀ(1998), ਪੰਨਾ-11</ref> ਸੋਸਿਊਰ ਨੇ ਭਾਸ਼ਾ ਵਿਚ ਚਿੰਨ੍ਹ ਦੀ ਗੱਲ ਤੋਰੀ। ਚਿੰਨ੍ਹ ਦਾ ਸੰਕਲਪ ਬਾਦ ਵਿਚ ਸੰਰਚਨਾਵਾਦ ਦਾ ਮੁੱਖ ਆਧਾਰ ਬਣਿਆ। ਸੋਸਿਊਰ ਨੇ ਕਿਹਾ ਕਿ ਭਾਸ਼ਕ ਚਿਹਨ, ਚਿਹਨਕ ਅਤੇ ਚਿਹਨਤ ਦਾ ਸੁਮੇਲ ਹੈ। ਚਿਹਨਕ ਧੁਨੀ-ਸਮੂਹ ਹੈ, ਸ਼ਬਦ ਦਾ ਉਚਾਰ ਪੱਖ। ਚਿਹਨਤ ਉਹ ਬਿੰਬ ਜਾਂ ਸੰਕਲਪ ਹੈ ਜੋ ਧੁਨੀ ਸਮੂਹ ਦੇ ਉਚਾਰੇ ਗਏ ਜਾਂ ਲਿਖਤ ਰੂਪ ਨੂੰ ਪੜਕੇ ਪੈਦਾ ਹੁੰਦਾ ਹੈ। ਚਿਹਨ ਦਾ ਬਿੰਬ ਜਾਂ ਸੰਕਲਪ ਨਾਲ ਰਿਸ਼ਤਾ ਰਵਾਇਤ ਤੋਂ ਪ੍ਰਾਪਤ ਹੋਇਆ ਹੈ। ਇਹ ਰਿਸ਼ਤਾ ਮੂਲ ਰੂਪ ਵਿਚ ਆਪ ਹੁਦਰਾ ਹੈ। ਸਾਰੇ ਚਿਨ੍ਹਾਂ ਦੇ ਬਿੰਬਾਂ ਜਾਂ ਸੰਕਲਪਾ ਨਾਲ ਰਿਸ਼ਤੇ ਆਪ ਹੁਦਰੇ ਹੋਣ ਕਰਕੇ ਅਤੇ ਰਵਾਇਤ ਰਾਹੀਂ ਸਾਡੀ ਸਿਮਰਤੀ ਦਾ ਹਿੱਸਾ ਬਣ ਜਾਣ ਕਾਰਣ ਅਸਲ ਮਹੱਤਵ ਚਿਹਨਤੀ ਸਮੱਗਰੀ ਦਾ ਨਹੀੰ ਸਗੋਂ ਭਾਸ਼ਾ ਦੇ ਸਿਸਟਮ ਅਨੁਕੂਲ ਰਿਸ਼ਤਿਆਂ 'ਚ ਬੱਝੇ ਚਿਹਨਾਂ ਦਾ ਹੈ, ਕਿਉਂਕਿ ਇਹ ਰਿਸ਼ਤੇ ਹੀ ਹਨ ਜੋ ਉਹਨਾਂ ਦੀ ਹਸਤੀ ਦੀ ਰੂਪਰੇਖਾ ਨੂੰ, ਅਰਥਾਤ ਉਹਨਾਂ ਦੇ ਮੁੱਲਾਂ ਨੂੰ ਨਿਸ਼ਚਿਤ ਕਰਦੇ ਹਨ। ਇਹ ਗੱਲ ਉਪਰੇ ਢੰਗ ਨਾਲ ਭਾਵੇਂ ਸਾਧਾਰਨ ਜਿਹੀ ਜਾਪੇ, ਪਰ ਚੂੰਕਿ ਭਾਸ਼ਾ ਨੂੰ ਇਸ ਤਰ੍ਹਾਂ ਦੇਖਣ ਸਮਝਣ ਦੇ ਅਸੀਂ ਆਦੀ ਨਹੀਂ, ਇਸ ਦੀਆਂ ਅੰਤਰੀਵੀਂ ਬਾਰੀਕੀਆਂ ਵਲ ਸਾਡਾ ਕਦੇ ਧਿਆਨ ਹੀ ਨਹੀਂ ਗਿਆ। ਧਿਆਨ ਵਿੱਚ ਰੱਖਣ ਵਾਲੀ ਗੱਲ ਇਹ ਹੈ ਕਿ ਅਰਥਾਂ ਦਾ ਆਪਣਾ ਸੰਗਠਨ ਹੈ। ਵਾਕ ਬਣਤਰ ਅਨੁਕੂਲ, ਅਸੀਂ ਇਹਨਾਂ ਦੀ ਵਿਅਕਤੀਗਤ ਚਿਹਨਤੀ ਸਮੱਗਰੀ, ਜਿਸ ਤਰਤੀਬ ਨਾਲ ਪ੍ਰਗਟ ਹੁੰਦੀ ਹੈ, ਉਸ ਤਰਤੀਬ ਅਨੁਸਾਰ ਗ੍ਰਹਿਣ ਨਹੀਂ ਕਰਦੇ, ਸਗੋਂ ਸਮੁੱਚੇ ਵਾਕ ਦੇ ਪਾਠ ਤੋਂ ਬਾਅਦ ਹੀ ਅਸੀਂ ਵਰਤੇ ਗਏ ਚਿਹਨਾਂ ਦੀ ਸਮੱਗਰੀ ਨੂੰ ਸੰਰਚਿਤ ਕਰਦੇ ਹਾਂ, ਜਿਸਦਾ ਭਾਵ ਇਹ ਹੈ ਕਿ ਚਿਹਨਤੀ ਸਮੱਗਰੀ ਦੀ ਸੰਰਚਨਾ ਦਾ ਆਧਾਰ ਵਾਕ ਸੰਰਚਨਾ ਦਾ ਚਿਹਨਤੀ ਸਮੱਗਰੀ ਦੀ ਸੰਰਚਨਾ ਪ੍ਰਕਿਰਿਆ ਨਾਲ ਜੋ ਰਿਸ਼ਤਾ ਹੈ ਉਹ ਸਮਝ ਲਈਏ ਤਾਂ ਇਸਨੂੰ ਮਾਡਲ ਮੰਨਕੇ ਵੱਡੇ ਆਕਾਰ ਵਾਲੀ ਟੈਕਸਟ ਦੀ ਘੋਖ-ਪਰਖ ਵਿਗਿਆਨਿਕ ਅਤੇ ਵਸਤੂ ਪਰਕ ਵਿਧੀ ਰਾਹੀਂ ਕਰ ਸਕਦੇ ਹਾਂ।
ਚਿਹਨਕ ਅਤੇ ਚਿਹਨਤ ਦਾ ਰਿਸ਼ਤਾ ਆਪ ਹੁਦਰਾ ਹੈ, ਇਹ ਸੋਸਿਊਰ ਨੇ ਕਿਹਾ। ਅਸੀਂ ਇਸਨੂੰ ਤਰਕਪੂਰਨ ਢੰਗ ਨਾਲ ਵਿਸਤਾਰ ਦੇ ਸਕਦੇ ਹਾਂ। ਆਪਹੁਦਰਾਪਣ ਸਿਰਫ਼ ਭਾਸ਼ਾ ਦੇ ਇਸ ਆਰੰਭ ਰੂਪ, ਅਰਥਾਤ ਵਸਤਾਂ ਦੇ ਨਾਮਕਰਨ ਤੱਕ ਸੀਮਤ ਨਹੀਂ। ਭਾਸ਼ਕ ਪ੍ਰਕਿਰਿਆ ਵਿਚ ਆਪਹੁਦਰਾਪਣ ਹਮੇਸ਼ਾ ਚਲਦਾ ਰਹਿੰਦਾ ਹੈ। ਭਾਸ਼ਾ ਦਾ ਮੁੱਖ ਪ੍ਰਾਬਲ ਮੈਟਿਕਸ ਭਾਸ਼ਕ ਚਿਹਨਾਂ ਦਾ ਸੀਮਤ ਗਿਣਤੀ ਵਿਚ ਹੋਣਾ ਹੈ। ਚਿਹਨ ਵਸਤਾਂ ਦੇ ਨਿਰਵਿਸ਼ੇਸ਼ ਰੂਪ ਲਈ ਵਰਤੇ ਜਾਂਦੇ ਹਨ। ਵਸਤਾਂ ਦੇ ਵਿਸ਼ੇਸ਼ਗਤ ਰੂਪ ਲਈ ਚਿਹਨਾਂ ਦੇ ਨਵੇਂ ਜੋੜ ਮਿਲਾਪ ਪੈਦਾ ਕੀਤੇ ਜਾਂਦੇ ਹਨ। ਇਸ ਜੋੜ ਮਿਲਾਪ ਪਿਛੇ ਕੁਝ ਨਿਯਮ ਹਨ, ਪਰ ਇਹਨਾਂ ਦਾ ਸਥੂਲ ਰੂਪ 'ਆਪਹੁਦਰੇਪਣ' ਨਾਲ ਜੁੜਿਆ ਹੋਇਆ ਹੈ। ਇਹ ਸੰਚਾਰ ਦੀ ਹਰ ਦਿਨ ਵੱਧਦੀ ਲੋੜ ਕਰਕੇ ਹੁੰਦਾ ਹੈ ਜਦੋਂ ਮਨੁੱਖ ਅਮੂਰਤ ਸੰਕਲਪਾਂ ਨੂੰ ਰੂਪਬੱਧ ਕਰਨਾ ਚਾਹੁੰਦਾ ਹੈ। ਉਹ ਪ੍ਰਾਪਤ ਚਿਹਨਾਂ ਦੇ ਰਿਸ਼ਤਿਆਂ ਨੂੰ ਕਈ ਪ੍ਰਕਾਰ ਦੇ ਜੋੜ-ਤੋੜ ਢੰਗਾਂ ਨਾਲ ਆਪਣੇ ਲਕਸ਼ ਦੀ ਪ੍ਰਾਪਤੀ ਦੇ ਨੇੜੇ-ਤੇੜੇ ਪੁੱਜਦਾ ਹੈ। ਪਰ ਭਾਸ਼ਾ ਹੈ ਕਿ ਇਸਦਾ ਪ੍ਰਯੋਜਨੀ ਰੂਪ ਕਦੇ ਵੀ ਉਸ ਸੀਮਾ ਤੱਕ ਨਹੀਂ ਪੁੱਜਦਾ ਜਿੱਥੇ ਮਨੁੱਖ ਦੀ ਤਸੱਲੀ ਹੁੰਦੀ ਹੋਵੇ। ਕੁਝ ਨਾ ਕੁਝ ਫਿਰ ਵੀ ਅਜਿਹਾ ਰਹਿ ਜਾਂਦਾ ਹੈ ਜਿਸਨੂੰ ਅਸੀਂ ਅਣਕਿਹਾ ਕਹਿੰਦੇ ਹਾਂ ਪਰ ਸਿਰਜਤ ਭਾਸ਼ਕ ਪ੍ਰਕਿਰਿਆ ਪ੍ਰਾਪਤ ਚਿਹਨਾਂ ਨਾਲ ਨਿਰੰਤਰ ਜੂਝਦੀ ਰਹਿੰਦੀ ਹੈ। ਇਹੀ ਇਸਦਾ ਆਪਹੁਦਰਾਪਣ ਹੈ, ਜਿਸਦਾ ਭਾਵ ਭਾਸ਼ਾ ਦੇ ਨਿਯਮਾਂ ਤੋਂ ਬਾਹਰ ਜਾਣਾ ਨਹੀਂ। ਜੇ ਸੰਚਾਰ ਕਰਨਾ ਹੈ ਤਾਂ ਸਿਸਟਮ ਅਧੀਨ ਤਾਂ ਰਹਿਣਾ ਹੀ ਪਵੇਗਾ।<ref>ਸੰਰਚਨਾਵਾਦ ਦੇ ਆਰ-ਪਾਰ=ਗੁਰਬਚਨ,ਪੰਨਾ ਨੰ. 26,27,28</ref>
===ਸੰਰਚਨਾਵਾਦ ਸਾਹਿਤ ਅਧਿਐਨ ਵਿਧੀ=== ਡਾ. ਹਰਿਭਜਨ ਸਿੰਘ ਅਨੁਸਾਰ, "ਸੰਰਚਨਾਵਾਦ ਨਾ ਕੋਈ ਸਾਹਿਤਕ ਪ੍ਰਵਿਰਤੀ ਹੈ, ਨਾ ਕੋਈ ਦਾਰਸ਼ਨਿਕ ਲਹਿਰ। ਇਹ ਕੋਈ ਸਕੂਲ ਵੀ ਨਹੀਂ। ਇਹ ਇਕ ਚਿੰਤਨ ਹੈ ਜੋ ਭਾਸ਼ਾ ਵਿਗਿਆਨ ਦੇ ਸੰਕਲਪਾਂ ਅਤੇ ਉਸਦੀਆਂ ਦ੍ਰਿਸ਼ਟੀਆਂ ਨੂੰ ਮਾਡਲ ਵਾਂਗ ਵਰਤਦੀ ਹੈ।"
ਡਾ. ਗੁਰਚਰਨ ਸਿੰਘ ਅਰਸ਼ੀ ਅਨੁਸਾਰ, "ਸੰਰਚਨਾਵਾਦ ਨੂੰ ਸਿਧਾਂਤ ਜਾਂ ਵਿਚਾਰਧਾਰਾ ਨਹੀਂ ਸਮਝਿਆ ਜਾਣਾ ਚਾਹਿਦਾ। ਸੰਰਚਨਾਵਾਦ ਕੇਵਲ ਇਕ ਵਿਧੀ ਹੈ ਜਿਸ ਵਿਚ ਵਿਚਾਰਧਾਰਕ ਅਰਥ-ਸੰਭਾਵਨਾ ਵੀ ਨਿਹਿਤ ਹੈ, ਪਰ ਇਹ ਇਕ ਅਜਿਹੀ ਵਿਧੀ ਹੈ, ਜਿਹੜੀ ਸਾਰੇ ਵਿਗਿਆਨ ਦੇ ਸਿਮਰਨ ਦੁਆਰਾ ਕਈ ਵਿਗਿਆਨਿਕ ਆਧਾਰ ਸਥਾਪਿਤ ਕਰਦੀ ਹੈ। "
ਸੰਰਚਨਾਵਾਦ ਦੀ ਕੋਈ ਪਰਿਭਾਸ਼ਾ ਦੇਣੀ ਬੁਹਤ ਕਠਿਨ ਹੈ। ਫਿਰ ਵੀ ਦੋ ਵਿਦਵਾਨਾਂ ਅਨੁਸਾਰ ਪਰਿਭਾਸ਼ਾ ਇਸ ਤਰ੍ਹਾਂ ਹੈ:
ਐਡਮੰਡ ਲੀਚ ਅਨੁਸਾਰ structuralism is neither theory nor a method, but a method of looking at things. ਅਰਥਾਤ ਸੰਰਚਨਾਵਾਦ ਨਾਂ ਤਾਂ ਕੋਈ ਸਿਧਾਂਤ ਹੈ, ਨਾ ਕੋਈ ਵਿਧੀ ਹੈ ਪਰੰਤੂ ਚੀਜ਼ਾਂ ਨੂੰ ਵੇਖਣ ਦੀ ਵਿਧੀ ਹੈ।
===ਰੋਲਾਬਾਰਤ ਅਨੁਸਾਰ=== "ਸੰਰਚਨਾਵਾਦ ਦਾ ਨਾਂ ਅੱਜ ਉਸ ਵਿਧੀਆਤਮਕ ਅੰਦੋਲਨ ਨਾਲ ਜੁੜ ਜਾਣਾ ਚਾਹੀਦਾ ਹੈ ਜਿਹੜਾ ਕਿ ਆਪਣੇ ਸਿੱਧੇ ਸੰਬੰਧ ਭਾਸ਼ਾ ਵਿਗਿਆਨ ਨਾਲ ਬਣਾਉਂਦਾ ਹੈ।"
ਸੋ ਅਸੀਂ ਕਹਿ ਸਕਦੇ ਹਾਂ ਕਿ ਸੰਰਚਨਾ ਦਾ ਮੁੱਢ ਭਾਸ਼ਾ ਦੇ ਸਿਧਾਂਤ ਅਤੇ ਧਾਰਨਾਵਾਂ ਨੂੰ ਪੇਸ਼ ਕਰਨ ਲਈ ਬੱਝਿਆ ਸੀ। ਸੰਰਚਨਾਵਾਦ ਵਿਚ ਭਾਸ਼ਾ ਦੇ ਨੇਮਾਂ ਰਾਹੀਂ ਸਾਹਿਤ ਸਮਾਜ ਅਤੇ ਸੰਚਾਰ ਦੀਆਂ ਵਿਭਿੰਨ ਵਿਧੀਆਂ ਦੇ ਵਿਹਾਰ ਸੰਬੰਧੀ ਜਾਣਕਾਰੀ ਪ੍ਰਾਪਤ ਹੁੰਦੀ ਹੈ। 1900 ਦੇ ਪਹਿਲੇ ਦਹਾਕੇ ਵਿਚ ਸਵਿਟਜ਼ਰਲੈਂਡ ਦੇ ਭਾਸ਼ਾ ਵਿਗਿਆਨੀ ਸੋਸਿਊਰ ਨੂੰ ਭਾਸ਼ਾ ਵਿਗਿਆਨ ਦੇ ਨੇਮਾਂ ਨੂੰ ਲੈ ਕੇ ਵਿਚਾਰ ਪੇਸ਼ ਕੀਤੇ। ਉਸਦੀ ਖੋਜ ਅਤੇ ਭਾਸ਼ਾ ਨੂੰ ਆਧਾਰ ਬਣਾ ਕੇ ਭਾਸ਼ਾ ਨੇਮਾਂ ਸੰਬੰਧੀ ਪੁਸਤਕ 'course in general linguistic' ਹੋਂਦ ਵਿਚ ਆਈ। ਸੰਰਚਨਾਵਾਦ ਦਾ ਮੁੱਢ ਭਾਵੇਂ ਸੋਸਿਊਰ ਤੋਂ ਬੱਝਾ ਪਰੰਤੂ ਰੂਸੀ ਰੂਪਵਾਦ ਅਤੇ ਚੈਕਸਲੋਵਾਕੀਆ ਦੇ ਵੀ ਇਸਦੇ ਵਿਕਾਸ ਤੇ ਪਾਸਾਰ ਵਿੱਚ ਹਿੱਸਾ ਪਾਇਆ। 1960 ਦਾ ਦਹਾਕਾ ਸੰਰਚਨਾਵਾਦ ਦਾ ਸਿਖਰ ਸੀ ਇਸ ਨੇ ਸਾਹਿਤ ਮਾਨਵ ਵਿਗਿਆਨ, ਮਨੋਵਿਗਿਆਨ ਦਰਸ਼ਨ, ਵਿਚਾਰਾਂ ਦੇ ਸਿਸਟਮਾਂ ਦਾ ਇਤਿਹਾਸ ਅਤੇ ਮਾਰਕਸਵਾਦ ਇਹਨਾਂ ਸਾਰੇ ਵਿਚਾਰ ਪ੍ਰਬੰਧਾਂ ਦਾ ਘੋਖ ਬਿੰਦੂ ਸੰਰਚਨਾਵਾਦੀ ਅਧਿਐਨ ਵਿਧੀ ਬਣ ਗਿਆ। ਸੰਰਚਨਾ ਵਿਗਿਆਨ ਨੇ ਆਪਣਾ ਕੇਂਦਰੀ ਨੁਕਤਾ ਸੰਚਾਰ ਨੂੰ ਬਣਾਇਆ ਕਿਉਂਕਿ ਹਰ ਸੰਚਾਰ ਦੀ ਨਿਸ਼ਚਿਤ ਸੰਰਚਨਾ ਹੁੰਦੀ ਹੈ ਜੋ ਵਿਸ਼ੇਸ਼ ਤੱਤਾਂ ਰਾਹੀਂ ਅੰਤਰ ਸੰਬੰਧਿਤ ਹੁੰਦੀ ਹੈ, ਇਹੀ ਕਾਰਨ ਹੈ ਕਿ ਇਕ ਤੋਂ ਵੱਧ ਵਿਸ਼ਿਆਂ ਦੇ ਅਧਿਐਨ ਲਈ ਸੰਚਾਰ ਦੇ ਆਧਾਰ ਤੇ ਸੰਰਚਨਾਵਾਦ ਨੂੰ ਪੇਸ਼ ਕੀਤਾ ਜਾ ਰਿਹਾ ਹੈ।
ਸੰਰਚਨਾਵਾਦ ਦਾ ਬੁਨਿਆਦੀ ਤੱਤ ਕਾਰਜ ਦਾ ਸਿਸਟਮ ਵਿਚ ਰੱਖ ਕੇ ਕੀਤਾ ਜਾਣ ਵਾਲਾ ਸਾਰਥਕ ਅਧਿਐਨ ਹੈ। ਉਸ ਕਾਰਨ ਹੀ ਵਲਾਦੀਮੀਰ ਪਰੌਪ ਦੀ 1928 ਵਿਚ ਪ੍ਰਕਾਸ਼ਿਤ ਪੁਸਤਕ'Morphology of the folktales' ਵਿਚ ਰੂਪਵਾਦ ਅਤੇ ਸੰਰਚਨਾਵਾਦ ਦੇ ਸਿਧਾਂਤ ਨੂੰ ਨੇੜੇ ਲਿਆਉ। ਪਰੌਪ ਦਾ ਪ੍ਰਮੁੱਖ ਕਾਰਜ ਲੋਕ ਕਹਾਣੀਆਂ ਦਾ ਵਿਗਿਆਨਿਕ ਵਿਧੀ ਨਾਲ ਅਧਿਐਨ ਕਰਨਾ ਸੀ। ਪਰੌਪ ਨੇ ਤਰਕ ਅਤੇ ਸਾਹਿਤ ਵਿਗਿਆਨ ਦੇ ਚਿੰਨ੍ਹਾਂ ਦੀ ਸਹਾਇਤਾ ਨਾਲ ਰਚਨਾ ਦੇ ਵਿਗਿਆਨਿਕ ਅਧਿਐਨ ਦਾ ਵੱਖਰਾ ਮਾਡਲ ਪੇਸ਼ ਕੀਤਾ। ਇਸ ਪ੍ਰਕਾਰ ਲੈਵੀ ਸਤ੍ਰਾਸ ਨੇ ਭਾਸ਼ਾ ਦੇ ਆਧਾਰ ਦਾ ਮਾਡਲ ਸਮਾਜਿਕ ਅਧਿਐਨ ਲਈ ਵਰਤਦੇ ਹੋਏ ਆਪਣੀਆਂ ਧਾਰਨਾਵਾਂ ਨੂੰ ਆਪਣੀ ਪੁਸਤਕ ਵਿਚ ਪੇਸ਼ ਕੀਤਾ। ਲੈਵੀ ਸਤਰਾਸ ਮਿੱਥ ਨੂੰ ਅਧਿਐਨ ਦਾ ਆਧਾਰ ਬਣਾਉਂਦਾ ਹੈ। ਬਾਰਤ ਅਨੁਸਾਰ ਸਿਰਜਨ ਤੇ ਆਲੋਚਕ ਦੋਵੇਂ ਹੀ ਸੰਰਚਨਾਵਾਦੀ ਮਨੁੱਖ ਹਨ ਇਸ ਲਈ ਸੰਰਚਨਾਵਾਦ ਇਕ ਵਿਧੀ ਹੈ ਜਿਸ ਦਾ ਪ੍ਰਮੁੱਖ ਕਾਰਜ ਕਿਸੇ ਟੈਕਸਟ ਦੀ ਸੰਰਚਨਾਤਮਕ ਜੁਗਤ ਨੂੰ ਉਖਾੜ ਕੇ ਉਸ ਦੇ ਵਿਚ ਪਏ ਡੂੰਘੇ ਅਰਥਾਂ ਨੂੰ ਪਾਠਕ ਸਾਹਮਣੇ ਪੇਸ਼ ਕਰਨਾ ਹੈ। ਇਸ ਅਧਿਐਨ ਰਾਹੀੰ ਟੈਕਸਟ ਵਿਚ ਪਿਆ ਵਿਚਾਰ ਮਨੁੱਖੀ ਚੇਤਨਾ ਦਾ ਅੰਗ ਬਣ ਸਕਦਾ ਹੈ। ਬਾਰਤ ਮਾਰਕਸਵਾਦੀਆਂ ਨੂੰ ਵੀ ਸੰਰਚਨਾਵਾਦੀ ਹੀ ਸਵੀਕਾਰ ਕਰਦਾ ਹੈ ਕਿਉਂਕਿ ਉਹਨਾਂ ਨੂੰ ਸਮਾਜਿਕ ਸੰਰਚਨਾ ਅਤੇ ਇਤਿਹਾਸਕ ਸੰਰਚਨਾ ਦੀਆਂ ਪਰਤਾਂ ਦੇ ਸਿਸਟਮ ਦਾ ਅਧਿਐਨ ਕੀਤਾ ਹੈ। ਇਸ ਪ੍ਰਕਾਰ ਸੰਰਚਨਾਵਾਦ ਅਜਿਹੀ ਵਿਧੀ ਹੈ ਜਿਸਨੂੰ ਹਰ ਵਿਚਾਰਧਾਰਾ ਵਾਲੇ ਅਤੇ ਵਿਭਿੰਨ ਦਾਰਸ਼ਨਿਕ ਪੱਧਤੀ ਵਾਲੇ ਵਿਅਕਤੀਆਂ ਨੇ ਆਪਣੇ ਅਧਿਐਨ ਦਾ ਆਧਾਰ ਬਣਾਇਆ।
===ਨਿਸ਼ਕਰਸ਼=== ਸਿੱਟੇ ਵਜੋਂ ਆਖ ਸਕਦੇ ਹਾਂ ਕਿ ਸੰਰਚਨਾਵਾਦ ਨਾ ਕੋਈ ਦਾਰਸ਼ਨਿਕ ਲਹਿਰ ਹੈ, ਨਾ ਸਾਹਿਤਕ ਪ੍ਰਵਿਰਤੀ। ਇਹ ਤਾਂ ਇਕ ਚਿੰਤਨ ਦ੍ਰਿਸ਼ਟੀ ਹੈ ਜੋ ਭਾਸ਼ਾ ਵਿਗਿਆਨ ਦੇ ਸੰਕਲਪਾਂ ਅਤੇ ਅੰਤਰ ਦ੍ਰਿਸ਼ਟੀਆਂ ਨੂੰ ਮਾਡਲ ਵਾਂਗ ਵਰਤਦੀ ਹੈ ਇਸ ਦੀਆਂ ਜੜਾਂ ਰੂਸੀ ਰੂਪਵਾਦ ਵਿਚ ਵੀ ਵਿਖਾਈ ਦਿੰਦੀਆਂ ਹਨ। ਕਈ ਭਾਸ਼ਾ ਵਿਗਿਆਨੀਆਂ ਅਤੇ ਸਮਾਜ ਵਿਗਿਆਨੀਆਂ ਨੇ ਇਸਦੀ ਸਥਾਪਤੀ ਵਿਚ ਯੋਗਦਾਨ ਪਾਇਆ। ਇਸਦਾ ਕੇਂਦਰੀ ਨੁਕਤਾ ਸੰਰਚਨਾ ਹੁੰਦੀ ਹੈ। ਸੰਰਚਨਾਵਾਦ ਦੇ ਆਪਣੇ ਮਾਡਲ ਹਨ ਜਿੱਥੇ ਇਸ ਦੀਆਂ ਵਿਸ਼ੇਸ਼ਤਾਵਾਂ ਹਨ, ਉੱਥੇ ਇਸਦੀਆਂ ਸੀਮਾਵਾਂ ਵੀ ਹਨ।
 
 
'ਸੰਰਚਨਾਵਾਦ' ਵਿੱਚ 'ਸੰਰਚਨਾ' ਦੀ ਧਾਰਨਾ ਫ਼ਰਡੀਨੰਦ ਸੋਸਿਊਰ ਤੋਂ ਗ੍ਰਹਿਣ ਕੀਤੀ ਗਈ।
ਭਾਸ਼ਾ ਦੀ ਸੰਰਚਨਾ ਦਾ ਭਾਵ ਭਾਸ਼ਾ ਦੇ ਵਿਭਿੰਨ ਤੱਤਾਂ ਦੇ ਵਿਚਕਾਰ ਸੰਬੰਧਾਂ ਦਾ ਉਹ ਪ੍ਰਬੰਧ ਹੈ ਜਿਸਦੇ ਆਧਾਰ ਤੇ ਭਾਸ਼ਾ ਬੋਲੀ ਅਤੇ ਸਮਝੀ ਜਾਂਦੀ ਹੈ।<ref>ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ(2002), ਪੰਨਾ ਨੰ: 37</ref>
 
ਸੋਸਿਊਰ ਦੇ ਮਤ ਅਨੁਸਾਰ ਭਾਸ਼ਾ ਇੱਕ ਚਿਹਨ ਪ੍ਰਬੰਧ ਹੈ। ਸੁਰੀਲੀਆਂ ਧੁਨੀਆਂ ਨੂੰ ਸਿਰਫ਼ ਉਦੋ ਹੀ ਭਾਸ਼ਾ ਮੰਨਿਆ ਜਾ ਸਕਦਾ ਹੈ, ਜਦੋ ਂਉਹ ਵਿਚਾਰ ਅਭਿਵਿਅਕਤ ਕਰਨ ਜਾਂ ਵਿਚਾਰਾਂ ਦਾ ਸੰਚਾਰ ਕਰਨ ਅਜਿਹਾ ਨਾ ਹੋਣ ਦੀ ਸਥਿਤੀ ਵਿੱਚ ਅਜਿਹੀਆਂ ਧੁਨੀਆਂ ਨਿਰਾ ਸ਼ੋਰ ਹਨ ਅਤੇ ਵਿਚਾਰਾਂ ਦਾ ਸੰਚਾਰ ਕਰਨ ਉਨ੍ਹਾਂ ਦਾ ਮਰਯਾਦਾਵਾਂ ਦੇ ਇੱਕ ਪ੍ਰਬੰਧ,ਚਿਹਨਾਂ ਦੇ ਇੱਕ ਪ੍ਰਬੰਧ ਦਾ ਅੰਗ ਹੋਣਾ ਲਾਜ਼ਮੀ ਹੈ।<ref> ਗੁਰਚਰਨ ਸਿੰਘ ਅਰਸ਼ੀ, ਸਮੀਖਿਆ ਦਿਗ-ਦਰਸ਼ਨ, ਆਰਸੀ ਪਬਲਿਸ਼ਰਜ ਚਾਂਦਨੀ ਚੌਕ, ਦਿੱਲੀ(1998), ਪੰਨਾ-11</ref>
ਉਸ ਦਾ ਕਹਿਣਾ ਹੈ ਕਿ ਸ਼ਬਦ ਕੇਵਲ ਚਿਹਨ ਹੈ,ਭਾਵੇ ਂਉਹ ਬੋਲਿਆ ਜਾਵੇ ਜਾਂ ਲਿਖਿਆ ਜਾਵੇ ਜਿਹੜਾ ਦੋ ਪੱਖਾਂ ਨਾਲ ਬਣਿਆ ਹੋਇਆ ਹੈ,ਉਹ ਚਿਹਨ ਦੇ ਇੱਕ ਪੱਖ ਨੂੰ ਚਿਹਨਕ ਕਹਿੰਦਾ ਹੈ ਅਤੇ ਦੂਸਰੇ ਪੱਖ ਨੂੰ ਚਿਹਨਿਕ ਦਾ ਨਾਮ ਦਿੰਦਾ ਹੈ।<ref>ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ(2002), ਪੰਨਾ ਨੰ: 42</ref>
ਸੋਸਿਊਰ ਨੇ ਭਾਸ਼ਾਈ ਸਿਸਟਮ ਨੂੰ ਦੋ ਕੇਦਂਰੀ ਅੰਗਾਂ ਵਿੱਚ ਵੰਡਿਆ ਹੈ। ਇੱਕ ਨੂੰ ਉਹ ਲੈਗਂ:Lange ਆਖਦਾ ਹੈ ਅਤੇ ਦੂਸਰੇ ਨੂੰ ਪੈਰੋਲ Parol, ਲੈਗਂ ਤੋ ਉਸ ਦਾ ਭਾਵ ਕਿਸੇ ਭਾਸ਼ਾ ਦੇ ਅਮੂਰਤ ਪ੍ਰਬੰਧ Abstract system ਹੈ ਜਿਸਦੇ ਅਨੁਸਾਰ ਭਾਸ਼ਾ ਬੋਲੀ ਅਤੇ ਸਮਝੀ ਜਾਂਦੀ ਹੈ ਅਤੇ Parol ; ਤੋ ਂਭਾਵ ਬੋਲੀ ਜਾਣ ਵਾਲੀ ਭਾਸ਼ਾ ਜਾਂ ਭਾਸ਼ਾ ਦੀ ਵਿਹਾਰਕ ਵਰਤੋ ਂਜਾਂ ਵਾਕ ਹੈ ਜਿਹੜਾ ਕਿਸੇ ਬੋਲਣ ਵਾਲੇ ਵਿਅਕਤੀ ਦੇ ਅਧਿਕਾਰ ਵਿੱਚ ਹੈ।<ref>ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ (2002), ਪੰਨਾ-41</ref>
ਲੈਗਂ ਭਾਸ਼ਾ ਦਾ ਸੰਪੂਰਣ ਅਮੂਰਤ ਪ੍ਰਬੰਧ ਹੈ ਅਤੇ ਪੈਰੋਲ ਉਸ ਦਾ ਉਹ ਸੀਮਿਤ ਵਿਅਕਤੀਗਤ ਰੂਪ ਹੈ ਜਿਹੜਾ ਕਿਸੇ ਇੱਕ ਭਾਸ਼ਾ ਨੂੰ ਬੋਲਣ ਵਾਲੇ ਵਿਅਕਤੀ ਦੇ ਭਾਸ਼ਾਈ ਵਿਹਾਰ ਵਿੱਚ ਵਿਅਜਤ ਹੁੰਦਾ ਹੈ।<ref> ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ (2002), ਪੰਨਾ-56</ref>
'ਭਾਸ਼ਾ ਦੇ ਆਪਸੀ ਸੰਬੰਧਾਂ ਨੂੰ ਸੋਸਿਊਰ ਦੋ ਪਦਾਂ ਦੀ ਸਹਾਇਤਾ ਨਾਲ ਸਮਝਾਉਦਾ ਹੈ। ਇੱਕ ਨੂੰ ਉਹ ''ਸਿੰਟੈਗਮੈਟਿਕ'' ਸੰਬੰਧ ਅਤੇ ਦੂਸਰੇ ਨੂੰ ''ਪੈਰਾਡਿਗਮੈਟਿਕ'' ਸੰਬੰਧ ਆਖਦਾ ਹੈ।
ਵਾਕ ਵਿੱਚ ਸ਼ਬਦ ਇੱਕ ਤੋ ਂਮਗਰੋ ਂਇਕ ਆਉਦੇ ਹਨ ਜਾਂ ਕ੍ਰਮਵਾਰ ਸਾਹਮਣੇ ਆਉਦੇ ਹਨ। ਇਹ ਸ਼ਬਦਾਂ ਦਾ ਸਿੰਟੈਗਮੈਟਿਕ ਸੰਬੰਧ ਹੈ ਜੋ ਪੂਰਬਵਰਤੀ ਅਤੇ ਪਰਵਰਤੀ ਸ਼ਬਦਾਂ ਨਾਲ ਮਿਲਕੇ ਸਥਾਪਿਤ ਹੁੰਦਾ ਹੈ।<ref> ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ (2002), ਪੰਨਾ-63</ref>
ਜਿਸ ਤਰ੍ਹਾਂ ਸ਼ਬਦਾਂ ਦੇ ਕ੍ਰਮ ਨਾਲ ਅਰਥ ਦੀ ਸਿਰਜਣਾ ਹੰਦੀ ਹੈ ਸ਼ਬਦਾਂ ਦੀ ਹਾਜ਼ਰੀ,ਗੈਰ-ਹਾਜ਼ਰੀ ਨਾਲ ਅਰਥ ਦੀ ਸਿਰਜਣਾ ਹੁੰਦੀ ਹੈ, ਇਹ ਸ਼ਬਦਾਂ ਦੀ ਸਮਰੂਪ ਦਿਸ਼ਾ ਹੈ। ਸੋਸਿਊਰ ਇਸਨੂੰ 'ਪੈਰਾਡਿਗਮੈਟਿਕ' ਸੰਬੰਧ ਆਖਦਾ ਹੈ।<ref>ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੰਰਚਨਾਵਾਦ ਉਤਰ ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ (2002), ਪੰਨਾ-64</ref>
ਚਿਹਨ ਦੀ ਆਪਹੁਦਰੀ ਪ੍ਰਕ੍ਰਿਤੀ ਦਾ ਇੱਕ ਹੋਰ ਮਹੱਤਵਪੂਰਣ ਪ੍ਰਤਿਫ਼ਲ ਭਾਸ਼ਾ ਦੇ ਇਕਾਲਿਕ ਅਧਿਐਨ (ਕਾਲ ਵੱਲ ਸੰਕੇਤ ਕੀਤੇ ਬਿਨਾਂ ਕਿਸੇ ਵਿਸ਼ੇਸ਼ ਅਵਸਥਾ ਵਿੱਚ ਭਾਸ਼ਕ ਸਿਸਟਮ ਦਾ ਅਧਿਐਨ) ਅਤੇ ਭਾਸ਼ਾ ਦੇ ਕਾਲਕ੍ਰਮਿਕ ਅਧਿਐਨ (ਕਾਲ ਵਿੱਚ ਭਾਸ਼ਾ ਦੇ ਵਿਕਾਸ ਦਾ ਅਧਿਐਨ) ਵਿਚਲਾ ਅੰਤਰ ਹੈ। ਸੋਸਿਊਰ ਭਾਸ਼ਾ ਦੇ ਇਕਾਲਿਕ ਅਧਿਐਨ ਨੂੰ ਵਧੇਰੇ ਮਹੱਤਵਪੂਰਣ ਮੰਨਦਾ ਹੈ। ਉਸ ਅਨੁਸਾਰ ਚਿਹਨਾਂ ਦਾ ਅਇਤਿਹਾਸਿਕ ਵਿਸ਼ਲੇਸ਼ਣ ਵੀ ਜ਼ਰੂਰੀ ਹੈ ਕਿਉਂਿਕ ਭਾਸ਼ਾ ਪੂਜਣ ਤੌਰ ਉੱਤੇ ਇਤਿਹਾਸਿਕ ਹੋਦਂ ਹੈ, ਹਮੇਸ਼ਾ ਪਰਿਵਰਤਨ ਲਈ ਤਤਪਰ ਹੈ।<ref> ਗੁਰਚਰਨ ਸਿੰਘ ਅਰਸ਼ੀ, ਸਮੀਖਿਆ ਦਿਗ-ਦਰਸ਼ਨ, ਆਰਸੀ ਪਬਲਿਸ਼ਰਜ ਚਾਂਦਨੀ ਚੌਂਕ, ਦਿੱਲੀ (1998), ਪੰਨਾ ਨੰ:-16-17 </ref>
==ਹਵਾਲੇ==