ਸੰਰਚਨਾਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: 2017 source edit
ਟੈਗ: 2017 source edit
ਲਾਈਨ 20:
ਸੰਰਚਨਾਵਾਦੀ ਅਧਿਐਨ ਵਿਧੀ ਦਾ ਇਕ ਮਹੱਤਵਪੂਰਣ ਉਪਵਰਗ ਵਾਕਕ੍ਰਮਕ ਅਤੇ ਸਹਿਚਾਰੀ ਸੰਬੰਧਾਂ ਦਾ ਹੈ। ਵਾਕਕ੍ਰਮਕ ਸੰਬੰਧਾਂ ਤੋਂ ਭਾਵ ਭਾਸ਼ਾਈ ਸੰਰਚਨਾ ਵਿਚਲੇ ਰੇਖਾਕਿਕ ਅਰਥਾਤ ਲੜੀਵਾਰ ਸੰਬੰਧਾਂ ਤੋਂ ਹੈ। ਇਹ ਭਾਸ਼ਾਈ ਤੱਤ ਇਕ ਨਿਰੰਤਰ ਕ੍ਰਮ ਵਿਚ ਉਚਰਿਤ ਲੜੀ ਵਾਂਗ ਨਿਯੰਤਰਿਕ ਹੁੰਦੇ ਹਨ, ਅਰਥਾਤ ਇਹਨਾਂ ਦਾ ਇਕ order of succesioy ਹੁੰਦਾ ਹੈ, ਜਿਸ ਵਿੱਚ ਇਕੋ ਸਮੇਂ ਸਾਧਾਰਨ ਪ੍ਰਯੋਗ ਵਿੱਚ ਇਕੋ ਵਰਗ ਦੇ ਦੋ ਤੱਤਾਂ ਦੇ ਦੁਹਰਾਉ ਦੀ ਸਹਿਜ ਸੰਭਾਵਨਾ ਨਹੀਂ ਹੁੰਦੀ। ਇਹ ਹਮੇਸ਼ਾ ਦੋ ਜਾਂ ਅਧਿਕ ਜੁੜਵੀਆਂ ਇਕਾਇਆਂ ਰਾਹੀਂ ਘੜਿਆ ਜਾਂਦਾ ਹੈ। ਸਹਿਚਾਰੀ ਸੰਬੰਧ ਉਹ ਹੁੰਦੇ ਹਨ, ਜੋ ਵਿਭਿੰਨ ਭਾਸ਼ਾਈ ਇਕਾਈਆਂ ਵਿਚ ਕ੍ਰਮਿਕ ਅਤੇ ਰੇਖਾਕਿਕ ਦੇ ਉਲਟ ਭਾਸ਼ਾਈ ਸੰਗਠਨ ਦੇ ਮਨੁੱਖੀ ਮਨ ਵਿਚ ਉਕਰੀ ਯਾਦ ਵਿਚਲੇ ਅਮੂਰਤ ਨਿਯਮਾਂ ਰਾਹੀਂ ਵਿਉਂਤੇ/ਸਿਰਜੇ ਗਏ ਹੁੰਦੇ ਹਨ, ਜਿਹੜੇ ਵਿਸ਼ੇਸ਼ ਭਾਸ਼ਾ ਵਿਗਿਆਨਿਕ ਵਰਗ ਜਾਂ ਉਪਵਰਗਾਂ ਵਿਚ ਸੁਨਿਯਮਤ ਕੀਤੇ ਗਏ ਹੁੰਦੇ ਹਨ, ਜਿਵੇਂ ਕ੍ਰਿਆਵਾਂ, ਨਾਂਵ, ਪੜਨਾਂਵ ਆਦਿ ਦੇ ਵਿਭਿੰਨ ਪ੍ਰਤਿ-ਬਦਲ/ਵਾਕ-ਕ੍ਰਮਕ ਸੰਬੰਧ ਲੇਟਵੇਂ ਰੁਖ ਹੁੰਦੇ ਹਨ, ਜਦਕਿ ਸਹਿਚਾਰੀ ਸੰਬੰਧ ਖੜੇ ਰੂਪ ਹੁੰਦੇ ਹਨ। ਵਾਕ ਕ੍ਰਮਕੀ ਸੰਬੰਧ ਸੰਯੋਜਨ ਦੀਆਂ ਸੰਭਾਵਨਾਵਾਂ ਉਜਾਗਰ ਕਰਦੇ ਹਨ। ਵਾਕ- ਕ੍ਰਮਕੀ ਸੰਬੰਧਾਂ ਦਾ ਆਧਾਰ ਵਾਕ-ਅੰਸ਼ੀ, ਵਾਕ ਜਾਂ ਇਕ ਸੰਰਚਨਾ ਦੀ ਤਰਤੀਬ ਸੰਬੰਧੀ ਹੈ ਇਸ ਕਰਕੇ ਵਾਕ-ਕ੍ਰਮਕੀ ਸੰਬੰਧ ਲਾਜ਼ਮੀ ਤੌਰ ਤੇ ਵਾਕ-ਵਿਗਿਆਨ ਦੇ ਸੰਕਲਪ ਦਾ ਧਾਰਣੀ ਹੈ, ਜਦਕਿ ਸਹਿਚਾਰੀ ਸੰਬੰਧ ਇਕ ਉਪਵਰਗ, ਵਰਗ ਜਾਂ ਸਿਸਟਮ ਬਾਰੇ ਹੁੰਦੇ ਹਨ, ਜਿਵੇਂ ਕ੍ਰਿਆਵਾਂ ਨਾਂਵ, ਪੜਨਾਂਵ, ਸੰਯੋਜਕ ਆਦਿ। ਇਵੇਂ ਹੀ ਵਾਕ-ਕ੍ਰਮਕੀ ਸੰਬੰਧ ਅਰਥ ਸਿਰਜਣ ਦੇ generative process ਦੇ ਲੱਛਣ ਦਾ ਧਾਰਣੀ ਹੈ, ਅਤੇ ਸਹਿਚਾਰੀ ਸੰਬੰਧ ਭਾਸ਼ਿਕ ਇਕਾਈਆਂ ਦੇ ਅਰਥਾਂ ਦੇ ਵਖਰੇਵੇਂ ਮੂਲਕ ਲੱਛਣ ਦਾ ਸੂਚਕ ਹੈ। ਵਾਕ-ਕ੍ਰਮਕੀ ਸੰਬੰਧ ਅਧਿਕਤਰ ਸੰਰਚਨਾਵੀ ਧਰਾਤਲ ਤੇ ਵਿਚਰਦੇ ਹਨ, ਜਦਕਿ ਸਹਿਚਾਰੀ ਸੰਬੰਧ ਸਿਸਟਮ ਦੀ ਪੱਧਰ ਤੇ ਵਾਕ-ਕ੍ਰਮਕੀ ਸੰਬੰਧਾਂ ਦੀ ਸਰੂਪ ਸਹਿਹੋਂਦਮੂਲਕ ਹੈ, ਜਦੋਂ ਕਿ ਸਹਿਚਾਰੀ ਸੰਬੰਧ ਵੰਡਮੂਲਕ ਹੁੰਦੇ ਹਨ। ਵਾਕ ਕ੍ਰਮਕੀ ਸੰਬੰਧ ਸੰਯੋਜਨੀ ਜੁਟ ਹੁੰਦੇ ਹਨ, ਪਰ ਸਹਿਚਾਰੀ ਸੰਬੰਧ ਵਖਰੇਵੇਂ ਦੇ ਜੁੱਟ ਹੁੰਦੇ ਹਨ।<ref>ਖੋਜ ਪਤ੍ਰਿਕਾ/32 ਅੰਕ-ਸਤੰਬਰ 1988,ਸਾਹਿਤਕਵਾਦ ਅੰਕ=ਡਾ. ਜਸਵਿੰਦਰ ਸਿੰਘ,ਪੰਨਾ ਨੰ. 128</ref>
===ਚਿੰਨ੍ਹ:ਚਿੰਨ੍ਹਕ ਅਤੇ ਚਿੰਨ੍ਹਤ===
ਸੋਸਿਊਰ ਦੇ ਮਤ ਅਨੁਸਾਰ ਭਾਸ਼ਾ ਇੱਕ ਚਿਹਨ ਪ੍ਰਬੰਧ ਹੈ। ਸੁਰੀਲੀਆਂ ਧੁਨੀਆਂ ਨੂੰ ਸਿਰਫ਼ ਉਦੋ ਹੀ ਭਾਸ਼ਾ ਮੰਨਿਆ ਜਾ ਸਕਦਾ ਹੈ, ਜਦੋ ਂਉਹ ਵਿਚਾਰ ਅਭਿਵਿਅਕਤ ਕਰਨ ਜਾਂ ਵਿਚਾਰਾਂ ਦਾ ਸੰਚਾਰ ਕਰਨ ਅਜਿਹਾ ਨਾ ਹੋਣ ਦੀ ਸਥਿਤੀ ਵਿੱਚ ਅਜਿਹੀਆਂ ਧੁਨੀਆਂ ਨਿਰਾ ਸ਼ੋਰ ਹਨ ਅਤੇ ਵਿਚਾਰਾਂ ਦਾ ਸੰਚਾਰ ਕਰਨ ਉਨ੍ਹਾਂ ਦਾ ਮਰਯਾਦਾਵਾਂ ਦੇ ਇੱਕ ਪ੍ਰਬੰਧ,ਚਿਹਨਾਂ ਦੇ ਇੱਕ ਪ੍ਰਬੰਧ ਦਾ ਅੰਗ ਹੋਣਾ ਲਾਜ਼ਮੀ ਹੈ।<ref> ਗੁਰਚਰਨ ਸਿੰਘ ਅਰਸ਼ੀ, ਸਮੀਖਿਆ ਦਿਗ-ਦਰਸ਼ਨ, ਆਰਸੀ ਪਬਲਿਸ਼ਰਜ ਚਾਂਦਨੀ ਚੌਕ, ਦਿੱਲੀ(1998), ਪੰਨਾ-11</ref> ਸੋਸਿਊਰ ਨੇ ਭਾਸ਼ਾ ਵਿਚ ਚਿੰਨ੍ਹ ਦੀ ਗੱਲ ਤੋਰੀ। ਚਿੰਨ੍ਹ ਦਾ ਸੰਕਲਪ ਬਾਦ ਵਿਚ ਸੰਰਚਨਾਵਾਦ ਦਾ ਮੁੱਖ ਆਧਾਰ ਬਣਿਆ। ਸੋਸਿਊਰ ਨੇ ਕਿਹਾ ਕਿ ਭਾਸ਼ਕ ਚਿਹਨ, ਚਿਹਨਕ ਅਤੇ ਚਿਹਨਤ ਦਾ ਸੁਮੇਲ ਹੈ। ਚਿਹਨਕ ਧੁਨੀ-ਸਮੂਹ ਹੈ, ਸ਼ਬਦ ਦਾ ਉਚਾਰ ਪੱਖ। ਚਿਹਨਤ ਉਹ ਬਿੰਬ ਜਾਂ ਸੰਕਲਪ ਹੈ ਜੋ ਧੁਨੀ ਸਮੂਹ ਦੇ ਉਚਾਰੇ ਗਏ ਜਾਂ ਲਿਖਤ ਰੂਪ ਨੂੰ ਪੜਕੇ ਪੈਦਾ ਹੁੰਦਾ ਹੈ। ਚਿਹਨ ਦਾ ਬਿੰਬ ਜਾਂ ਸੰਕਲਪ ਨਾਲ ਰਿਸ਼ਤਾ ਰਵਾਇਤ ਤੋਂ ਪ੍ਰਾਪਤ ਹੋਇਆ ਹੈ। ਇਹ ਰਿਸ਼ਤਾ ਮੂਲ ਰੂਪ ਵਿਚ ਆਪ ਹੁਦਰਾ ਹੈ। ਸਾਰੇ ਚਿਨ੍ਹਾਂ ਦੇ ਬਿੰਬਾਂ ਜਾਂ ਸੰਕਲਪਾ ਨਾਲ ਰਿਸ਼ਤੇ ਆਪ ਹੁਦਰੇ ਹੋਣ ਕਰਕੇ ਅਤੇ ਰਵਾਇਤ ਰਾਹੀਂ ਸਾਡੀ ਸਿਮਰਤੀ ਦਾ ਹਿੱਸਾ ਬਣ ਜਾਣ ਕਾਰਣ ਅਸਲ ਮਹੱਤਵ ਚਿਹਨਤੀ ਸਮੱਗਰੀ ਦਾ ਨਹੀੰ ਸਗੋਂ ਭਾਸ਼ਾ ਦੇ ਸਿਸਟਮ ਅਨੁਕੂਲ ਰਿਸ਼ਤਿਆਂ 'ਚ ਬੱਝੇ ਚਿਹਨਾਂ ਦਾ ਹੈ, ਕਿਉਂਕਿ ਇਹ ਰਿਸ਼ਤੇ ਹੀ ਹਨ ਜੋ ਉਹਨਾਂ ਦੀ ਹਸਤੀ ਦੀ ਰੂਪਰੇਖਾ ਨੂੰ, ਅਰਥਾਤ ਉਹਨਾਂ ਦੇ ਮੁੱਲਾਂ ਨੂੰ ਨਿਸ਼ਚਿਤ ਕਰਦੇ ਹਨ। ਇਹ ਗੱਲ ਉਪਰੇ ਢੰਗ ਨਾਲ ਭਾਵੇਂ ਸਾਧਾਰਨ ਜਿਹੀ ਜਾਪੇ, ਪਰ ਚੂੰਕਿ ਭਾਸ਼ਾ ਨੂੰ ਇਸ ਤਰ੍ਹਾਂ ਦੇਖਣ ਸਮਝਣ ਦੇ ਅਸੀਂ ਆਦੀ ਨਹੀਂ, ਇਸ ਦੀਆਂ ਅੰਤਰੀਵੀਂ ਬਾਰੀਕੀਆਂ ਵਲ ਸਾਡਾ ਕਦੇ ਧਿਆਨ ਹੀ ਨਹੀਂ ਗਿਆ। ਧਿਆਨ ਵਿੱਚ ਰੱਖਣ ਵਾਲੀ ਗੱਲ ਇਹ ਹੈ ਕਿ ਅਰਥਾਂ ਦਾ ਆਪਣਾ ਸੰਗਠਨ ਹੈ। ਵਾਕ ਬਣਤਰ ਅਨੁਕੂਲ, ਅਸੀਂ ਇਹਨਾਂ ਦੀ ਵਿਅਕਤੀਗਤ ਚਿਹਨਤੀ ਸਮੱਗਰੀ, ਜਿਸ ਤਰਤੀਬ ਨਾਲ ਪ੍ਰਗਟ ਹੁੰਦੀ ਹੈ, ਉਸ ਤਰਤੀਬ ਅਨੁਸਾਰ ਗ੍ਰਹਿਣ ਨਹੀਂ ਕਰਦੇ, ਸਗੋਂ ਸਮੁੱਚੇ ਵਾਕ ਦੇ ਪਾਠ ਤੋਂ ਬਾਅਦ ਹੀ ਅਸੀਂ ਵਰਤੇ ਗਏ ਚਿਹਨਾਂ ਦੀ ਸਮੱਗਰੀ ਨੂੰ ਸੰਰਚਿਤ ਕਰਦੇ ਹਾਂ, ਜਿਸਦਾ ਭਾਵ ਇਹ ਹੈ ਕਿ ਚਿਹਨਤੀ ਸਮੱਗਰੀ ਦੀ ਸੰਰਚਨਾ ਦਾ ਆਧਾਰ ਵਾਕ ਸੰਰਚਨਾ ਦਾ ਚਿਹਨਤੀ ਸਮੱਗਰੀ ਦੀ ਸੰਰਚਨਾ ਪ੍ਰਕਿਰਿਆ ਨਾਲ ਜੋ ਰਿਸ਼ਤਾ ਹੈ ਉਹ ਸਮਝ ਲਈਏ ਤਾਂ ਇਸਨੂੰ ਮਾਡਲ ਮੰਨਕੇ ਵੱਡੇ ਆਕਾਰ ਵਾਲੀ ਟੈਕਸਟ ਦੀ ਘੋਖ-ਪਰਖ ਵਿਗਿਆਨਿਕ ਅਤੇ ਵਸਤੂ ਪਰਕ ਵਿਧੀ ਰਾਹੀਂ ਕਰ ਸਕਦੇ ਹਾਂ। ਚਿਹਨਕ ਅਤੇ ਚਿਹਨਤ ਦਾ ਰਿਸ਼ਤਾ ਆਪ ਹੁਦਰਾ ਹੈ, ਇਹ ਸੋਸਿਊਰ ਨੇ ਕਿਹਾ। ਅਸੀਂ ਇਸਨੂੰ ਤਰਕਪੂਰਨ ਢੰਗ ਨਾਲ ਵਿਸਤਾਰ ਦੇ ਸਕਦੇ ਹਾਂ। ਆਪਹੁਦਰਾਪਣ ਸਿਰਫ਼ ਭਾਸ਼ਾ ਦੇ ਇਸ ਆਰੰਭ ਰੂਪ, ਅਰਥਾਤ ਵਸਤਾਂ ਦੇ ਨਾਮਕਰਨ ਤੱਕ ਸੀਮਤ ਨਹੀਂ। ਭਾਸ਼ਕ ਪ੍ਰਕਿਰਿਆ ਵਿਚ ਆਪਹੁਦਰਾਪਣ ਹਮੇਸ਼ਾ ਚਲਦਾ ਰਹਿੰਦਾ ਹੈ। ਭਾਸ਼ਾ ਦਾ ਮੁੱਖ ਪ੍ਰਾਬਲ ਮੈਟਿਕਸ ਭਾਸ਼ਕ ਚਿਹਨਾਂ ਦਾ ਸੀਮਤ ਗਿਣਤੀ ਵਿਚ ਹੋਣਾ ਹੈ। ਚਿਹਨ ਵਸਤਾਂ ਦੇ ਨਿਰਵਿਸ਼ੇਸ਼ ਰੂਪ ਲਈ ਵਰਤੇ ਜਾਂਦੇ ਹਨ। ਵਸਤਾਂ ਦੇ ਵਿਸ਼ੇਸ਼ਗਤ ਰੂਪ ਲਈ ਚਿਹਨਾਂ ਦੇ ਨਵੇਂ ਜੋੜ ਮਿਲਾਪ ਪੈਦਾ ਕੀਤੇ ਜਾਂਦੇ ਹਨ। ਇਸ ਜੋੜ ਮਿਲਾਪ ਪਿਛੇ ਕੁਝ ਨਿਯਮ ਹਨ, ਪਰ ਇਹਨਾਂ ਦਾ ਸਥੂਲ ਰੂਪ 'ਆਪਹੁਦਰੇਪਣ' ਨਾਲ ਜੁੜਿਆ ਹੋਇਆ ਹੈ। ਇਹ ਸੰਚਾਰ ਦੀ ਹਰ ਦਿਨ ਵੱਧਦੀ ਲੋੜ ਕਰਕੇ ਹੁੰਦਾ ਹੈ ਜਦੋਂ ਮਨੁੱਖ ਅਮੂਰਤ ਸੰਕਲਪਾਂ ਨੂੰ ਰੂਪਬੱਧ ਕਰਨਾ ਚਾਹੁੰਦਾ ਹੈ। ਉਹ ਪ੍ਰਾਪਤ ਚਿਹਨਾਂ ਦੇ ਰਿਸ਼ਤਿਆਂ ਨੂੰ ਕਈ ਪ੍ਰਕਾਰ ਦੇ ਜੋੜ-ਤੋੜ ਢੰਗਾਂ ਨਾਲ ਆਪਣੇ ਲਕਸ਼ ਦੀ ਪ੍ਰਾਪਤੀ ਦੇ ਨੇੜੇ-ਤੇੜੇ ਪੁੱਜਦਾ ਹੈ। ਪਰ ਭਾਸ਼ਾ ਹੈ ਕਿ ਇਸਦਾ ਪ੍ਰਯੋਜਨੀ ਰੂਪ ਕਦੇ ਵੀ ਉਸ ਸੀਮਾ ਤੱਕ ਨਹੀਂ ਪੁੱਜਦਾ ਜਿੱਥੇ ਮਨੁੱਖ ਦੀ ਤਸੱਲੀ ਹੁੰਦੀ ਹੋਵੇ। ਕੁਝ ਨਾ ਕੁਝ ਫਿਰ ਵੀ ਅਜਿਹਾ ਰਹਿ ਜਾਂਦਾ ਹੈ ਜਿਸਨੂੰ ਅਸੀਂ ਅਣਕਿਹਾ ਕਹਿੰਦੇ ਹਾਂ ਪਰ ਸਿਰਜਤ ਭਾਸ਼ਕ ਪ੍ਰਕਿਰਿਆ ਪ੍ਰਾਪਤ ਚਿਹਨਾਂ ਨਾਲ ਨਿਰੰਤਰ ਜੂਝਦੀ ਰਹਿੰਦੀ ਹੈ। ਇਹੀ ਇਸਦਾ ਆਪਹੁਦਰਾਪਣ ਹੈ, ਜਿਸਦਾ ਭਾਵ ਭਾਸ਼ਾ ਦੇ ਨਿਯਮਾਂ ਤੋਂ ਬਾਹਰ ਜਾਣਾ ਨਹੀਂ। ਜੇ ਸੰਚਾਰ ਕਰਨਾ ਹੈ ਤਾਂ ਸਿਸਟਮ ਅਧੀਨ ਤਾਂ ਰਹਿਣਾ ਹੀ ਪਵੇਗਾ।<ref>ਸੰਰਚਨਾਵਾਦ ਦੇ ਆਰ-ਪਾਰ=ਗੁਰਬਚਨ,ਪੰਨਾ ਨੰ. 26,27,28</ref>
 
ਚਿਹਨਕ ਅਤੇ ਚਿਹਨਤ ਦਾ ਰਿਸ਼ਤਾ ਆਪ ਹੁਦਰਾ ਹੈ, ਇਹ ਸੋਸਿਊਰ ਨੇ ਕਿਹਾ। ਅਸੀਂ ਇਸਨੂੰ ਤਰਕਪੂਰਨ ਢੰਗ ਨਾਲ ਵਿਸਤਾਰ ਦੇ ਸਕਦੇ ਹਾਂ। ਆਪਹੁਦਰਾਪਣ ਸਿਰਫ਼ ਭਾਸ਼ਾ ਦੇ ਇਸ ਆਰੰਭ ਰੂਪ, ਅਰਥਾਤ ਵਸਤਾਂ ਦੇ ਨਾਮਕਰਨ ਤੱਕ ਸੀਮਤ ਨਹੀਂ। ਭਾਸ਼ਕ ਪ੍ਰਕਿਰਿਆ ਵਿਚ ਆਪਹੁਦਰਾਪਣ ਹਮੇਸ਼ਾ ਚਲਦਾ ਰਹਿੰਦਾ ਹੈ। ਭਾਸ਼ਾ ਦਾ ਮੁੱਖ ਪ੍ਰਾਬਲ ਮੈਟਿਕਸ ਭਾਸ਼ਕ ਚਿਹਨਾਂ ਦਾ ਸੀਮਤ ਗਿਣਤੀ ਵਿਚ ਹੋਣਾ ਹੈ। ਚਿਹਨ ਵਸਤਾਂ ਦੇ ਨਿਰਵਿਸ਼ੇਸ਼ ਰੂਪ ਲਈ ਵਰਤੇ ਜਾਂਦੇ ਹਨ। ਵਸਤਾਂ ਦੇ ਵਿਸ਼ੇਸ਼ਗਤ ਰੂਪ ਲਈ ਚਿਹਨਾਂ ਦੇ ਨਵੇਂ ਜੋੜ ਮਿਲਾਪ ਪੈਦਾ ਕੀਤੇ ਜਾਂਦੇ ਹਨ। ਇਸ ਜੋੜ ਮਿਲਾਪ ਪਿਛੇ ਕੁਝ ਨਿਯਮ ਹਨ, ਪਰ ਇਹਨਾਂ ਦਾ ਸਥੂਲ ਰੂਪ 'ਆਪਹੁਦਰੇਪਣ' ਨਾਲ ਜੁੜਿਆ ਹੋਇਆ ਹੈ। ਇਹ ਸੰਚਾਰ ਦੀ ਹਰ ਦਿਨ ਵੱਧਦੀ ਲੋੜ ਕਰਕੇ ਹੁੰਦਾ ਹੈ ਜਦੋਂ ਮਨੁੱਖ ਅਮੂਰਤ ਸੰਕਲਪਾਂ ਨੂੰ ਰੂਪਬੱਧ ਕਰਨਾ ਚਾਹੁੰਦਾ ਹੈ। ਉਹ ਪ੍ਰਾਪਤ ਚਿਹਨਾਂ ਦੇ ਰਿਸ਼ਤਿਆਂ ਨੂੰ ਕਈ ਪ੍ਰਕਾਰ ਦੇ ਜੋੜ-ਤੋੜ ਢੰਗਾਂ ਨਾਲ ਆਪਣੇ ਲਕਸ਼ ਦੀ ਪ੍ਰਾਪਤੀ ਦੇ ਨੇੜੇ-ਤੇੜੇ ਪੁੱਜਦਾ ਹੈ। ਪਰ ਭਾਸ਼ਾ ਹੈ ਕਿ ਇਸਦਾ ਪ੍ਰਯੋਜਨੀ ਰੂਪ ਕਦੇ ਵੀ ਉਸ ਸੀਮਾ ਤੱਕ ਨਹੀਂ ਪੁੱਜਦਾ ਜਿੱਥੇ ਮਨੁੱਖ ਦੀ ਤਸੱਲੀ ਹੁੰਦੀ ਹੋਵੇ। ਕੁਝ ਨਾ ਕੁਝ ਫਿਰ ਵੀ ਅਜਿਹਾ ਰਹਿ ਜਾਂਦਾ ਹੈ ਜਿਸਨੂੰ ਅਸੀਂ ਅਣਕਿਹਾ ਕਹਿੰਦੇ ਹਾਂ ਪਰ ਸਿਰਜਤ ਭਾਸ਼ਕ ਪ੍ਰਕਿਰਿਆ ਪ੍ਰਾਪਤ ਚਿਹਨਾਂ ਨਾਲ ਨਿਰੰਤਰ ਜੂਝਦੀ ਰਹਿੰਦੀ ਹੈ। ਇਹੀ ਇਸਦਾ ਆਪਹੁਦਰਾਪਣ ਹੈ, ਜਿਸਦਾ ਭਾਵ ਭਾਸ਼ਾ ਦੇ ਨਿਯਮਾਂ ਤੋਂ ਬਾਹਰ ਜਾਣਾ ਨਹੀਂ। ਜੇ ਸੰਚਾਰ ਕਰਨਾ ਹੈ ਤਾਂ ਸਿਸਟਮ ਅਧੀਨ ਤਾਂ ਰਹਿਣਾ ਹੀ ਪਵੇਗਾ।<ref>ਸੰਰਚਨਾਵਾਦ ਦੇ ਆਰ-ਪਾਰ=ਗੁਰਬਚਨ,ਪੰਨਾ ਨੰ. 26,27,28</ref>
===ਸੰਰਚਨਾਵਾਦ ਸਾਹਿਤ ਅਧਿਐਨ ਵਿਧੀ===
ਡਾ. ਹਰਿਭਜਨ ਸਿੰਘ ਅਨੁਸਾਰ, "ਸੰਰਚਨਾਵਾਦ ਨਾ ਕੋਈ ਸਾਹਿਤਕ ਪ੍ਰਵਿਰਤੀ ਹੈ, ਨਾ ਕੋਈ ਦਾਰਸ਼ਨਿਕ ਲਹਿਰ। ਇਹ ਕੋਈ ਸਕੂਲ ਵੀ ਨਹੀਂ। ਇਹ ਇਕ ਚਿੰਤਨ ਹੈ ਜੋ ਭਾਸ਼ਾ ਵਿਗਿਆਨ ਦੇ ਸੰਕਲਪਾਂ ਅਤੇ ਉਸਦੀਆਂ ਦ੍ਰਿਸ਼ਟੀਆਂ ਨੂੰ ਮਾਡਲ ਵਾਂਗ ਵਰਤਦੀ ਹੈ।"