ਸੰਰਚਨਾਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: 2017 source edit
ਲਾਈਨ 12:
 
===ਲਾਂਗ ਅਤੇ ਪੈਰੋਲ===
ਲੈਗਂ ਭਾਸ਼ਾ ਦਾ ਸੰਪੂਰਣ ਅਮੂਰਤ ਪ੍ਰਬੰਧ ਹੈ ਅਤੇ ਪੈਰੋਲ ਉਸ ਦਾ ਉਹ ਸੀਮਿਤ ਵਿਅਕਤੀਗਤ ਰੂਪ ਹੈ ਜਿਹੜਾ ਕਿਸੇ ਇੱਕ ਭਾਸ਼ਾ ਨੂੰ ਬੋਲਣ ਵਾਲੇ ਵਿਅਕਤੀ ਦੇ ਭਾਸ਼ਾਈ ਵਿਹਾਰ ਵਿੱਚ ਵਿਅਜਤ ਹੁੰਦਾ ਹੈ।<ref> ਗੋਪੀਚੰਦ ਨਾਰੰਗ (ਅਨੁਵਾਦਕ: ਜਗਬੀਰ ਸਿੰਘ), ਸੋਸਿਊਰ ਨੇ ਭਾਸ਼ਾ ਸਿਸਟਮ ਦੇ ਦੋ ਕੇਂਦਰੀ ਅੰਗ ਸਵੀਕਾਰ ਕਰਕੇ ਭਾਸ਼ਾ ਦੇ ਸੰਗਠਨ ਨੂੰ ਪਰਿਭਾਸ਼ਿਤ ਕੀਤਾ ਹੈ। ਭਾਸ਼ਾ ਦੇ ਇਸ ਸਿਸਟਮ ਨੂੰ, ਜਿਸਦੀ ਇਸਦੇ ਬੋਲਣ ਅਤੇ ਵਰਤਣ ਵਾਲਿਆਂ ਨੂੰ ਅਚੇਤ ਸਮਝ ਹੁੰਦੀ ਹੈ, ਸੋਸਿਊਰ ਨੇ 'ਲਾਂਗ' ਸ਼ਬਦ ਦਿੱਤਾ ਹੈ। ਇਸ ਸੰਕਲਪ ਦਾ ਵਿਰੋਧੀ ਜੁੱਟ 'ਪੈਰੋਲ' ਹੈ, ਜਿਸ ਤੋਂ ਭਾਵ ਹੈ ਭਾਸ਼ਾ ਦਾ ਵਿਅਕਤੀਗਤ ਪ੍ਰਯੋਗ। ਲਾਂਗ ਅਮੂਰਤ ਹੈ, ਭਾਸ਼ਾ ਦੀ ਸੂਝ ਹੈ। ਪੈਰੋਲ ਭਾਸ਼ਾ ਨੂੰ ਵਰਤਣ ਦਾ ਕਾਰਜ ਹੈ, ਸਥੂਲ ਹੈ, ਜੋ ਦ੍ਰਿਸ਼ਟੀਪਾਤ ਹੋ ਸਕਦਾ ਹੈ। 'ਆਪਹੁਦਰੇ' ਸੰਕਲਪ ਵਾਂਗ' ਲੈਂਗ-ਪੈਰੋਲ' ਦੇ ਸੰਕਲਪੀ ਵਿਰੋਧੀ ਜੁੱਟ ਨੂੰ ਵੀ ਰਤਾ ਸੋਸਿਊਰ ਤੋਂ ਪਾਰ ਜਾ ਕੇ ਸਮਝਣ ਦੀ ਲੋੜ ਹੈ। ਲੈਂਗ ਨਿਰੰਤਰ ਵਾਪਰ ਰਿਹਾ ਪਰ ਅਬਦਲ ਸਿਸਟਮ ਨਹੀਂ। 'ਪੈਰੋਲ' ਕਿਉਂਕਿ ਮਨੁੱਖੀ ਕਾਰਜਸ਼ੀਲਤਾ ਦੀ ਉਪਜ ਹੈ ਜੋ ਪਰਿਵਰਤਨ ਮੁਖੀ ਸੁਭਾਅ ਦਾ ਹੈ, ਇਸ ਲਈ ਹੌਲੇ- ਹੌਲੇ 'ਲਾਂਗ' ਵਿਚ ਵੀ ਤਬਦੀਲੀ ਲਿਆਂਦਾ ਹੈ। ਲਾਂਗ ਤੇ ਪੈਰੋਲ ਵਿਚਕਾਰ ਦਵੰਦ ਦਾ ਰਿਸ਼ਤਾ ਹੈ। ਉਨ੍ਹੀਵੀਂ ਸਦੀ ਦੀ ਸਾਹਿਤਕ ਲਾਂਗ ਅੱਜ ਦੀ ਸਾਹਿਤਕ ਲਾਂਗ ਵਾਂਗ ਨਹੀਂ ਸੀ, ਇਸ ਵਿਚ ਕਿਤੇ ਨਾ ਕਿਤੇ ਪਰਿਵਰਤਨ ਜਰੂਰ ਆਇਆ ਹੈ। ਇਹ ਮਨੁੱਖ ਹੀ ਹੈ ਜਿਸ ਨੇ ਆਪਣੀਆਂ ਲੋੜਾਂ ਖਾਤਰ ਭਾਸ਼ਾ ਅਤੇ ਇਸਦਾ ਸਿਸਟਮ ਸਿਰਜਿਆ ਹੈ। ਇਹ ਸਿਰਜਣ ਕਾਰਜ ਹੌਲੇ-ਹੌਲੇ ਪਰ ਲਗਾਤਾਰ, ਕਿਸੇ ਨਾ ਕਿਸੇ ਪੱਧਰ ਉੱਤੇ, ਜਾਰੀ ਰਹਿੰਦਾ ਹੈ। ਅਸੀਂ ਕਿਸੇ ਪ੍ਰਭਾਵਸ਼ਾਲੀ ਲੇਖਕ ਬਾਰੇ ਕਹਿ ਦਿੰਦੇ ਹਾਂ ਕਿ ਉਸਨੇ ਭਾਸ਼ਾ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਕੀਤਾ। ਇਸਦੇ ਅਸਲ ਅਰਥ ਕੀ ਹਨ ? ਇਸਦਾ ਭਾਵ ਹੈ ਕਿ ਉਸ ਸਿਰਜਕ ਨੇ ਭਾਸ਼ਾ ਨਾਲ ਜੁੜਕੇ ਪਹਿਲਾਂ ਨਾਲੋਂ ਵੱਖਰੀ ਤਰ੍ਹਾਂ ਦਾ ਪੈਰੋਲ ਉਤਪੰਨ ਕੀਤਾ। ਹੌਲੇ- ਹੌਲੇ ਇਹ ਸੰਭਾਵਨਾਵਾਂ ਲਾਂਗ ਦਾ ਅੰਗ ਬਣ ਜਾਦੀਆਂ ਹਨ। ਤਦ ਹੀ ਅਸੀਂ ਕਿਸੇ ਰਚਨਾ ਦੀ ਭਾਸ਼ਾ ਨੂੰ ਪੜਕੇ ਕਹਿ ਦਿੰਦੇ ਹਾਂ ਕਿ ਇਹ ਅਜੋਕਾ ਭਾਸ਼ਾ ਪ੍ਰਯੋਗ ਨਹੀਂ। ਭਾਵੇਂ ਮੂਲ ਰੂਪ ਭਾਸ਼ਕ ਸੰਰਚਨਾ ਦੇ ਨਿਯਮ ਉਹੀ ਹੁੰਦੇ ਹਨ, ਪਰ ਭਾਸ਼ਕ ਪ੍ਰਯੋਗ, ਅਥਵਾ ਸਾਹਿਤਕ ਜਾਂ ਸਿਰਜਤ ਭਾਸ਼ਾ ਦੀ ਲਾਂਗ ਵਿਚ ਅੰਤਰ ਆ ਜਾਂਦਾ ਹੈ ਜੋ ਪੈਰੋਲ ਦੀ ਪੱਧਰ ਤੇ ਕਾਰਜਸ਼ੀਲਤਾ ਦਾ ਸਿੱਟਾ ਹੈ। ਜਨਮ ਸਾਖੀਆਂ ਦੇ ਲਾਂਗ ਅਤੇ ਅਜੋਕੀ ਵਾਰਤਕ ਦੇ ਲਾਂਗ ਵਿੱਚ ਅੰਤਰ ਹੈ।
ਸੋਸਿਊਰ ਲੈਂਗ ਨੂੰ ਸਮੂਹਿਕ ਅਤੇ ਵਿਆਪਕ ਵਰਤਾਰਾ ਮੰਨਦਾ ਹੈ। ਇਹ ਸਮਾਜਿਕ ਪ੍ਰਬੰਧ ਵੀ ਹੈ। ਪੰਜ ਜਾਂ ਛੇ ਸਾਲ ਦੀ ਉਮਰ ਵਿੱਚ ਕੋਈ ਵੀ ਵਿਅਕਤੀ ਚੇਤ ਜਾਂ ਅਚੇਤ ਰੂਪ ਵਿੱਚ ਆਪਣੀ ਮਾਤ ਭਾਸ਼ਾ ਦਾ ਨੇਮ ਪ੍ਰਬੰਧ ਨੂੰ ਸਿੱਖ ਲੈਂਦਾ ਹੈ। ਉਹ ਭਾਸ਼ਾ ਵਿੱਚ ਆਪਣੇ ਵਿਚਾਰ ਪੇਸ਼ ਕਰ ਸਕਦਾ ਹੈ ਤੇ ਦੂਜਿਆਂ ਦੇ ਵਿਚਾਰ ਸੁਣ ਸਕਦਾ ਹੈ। ਭਾਵੇਂ ਕਿ ਅਜਿਹਾ ਵਿਅਕਤੀ ਆਪਣੀ ਮਾਤ ਭਾਸ਼ਾ ਦੇ ਵਿਆਕਰਣ ਨੇਮ ਵਿਧਾਨ ਤੋਂ ਜਾਣੂ ਨਹੀਂ ਹੁੰਦਾ। ਜਿਵੇਂ :
ਰਾਮ ਅਸਮਾਨ ਵਲ ਦੇਖ ਰਿਹਾ ਹੈ। [ਜੋ ਠੀਕ ਵਾਕ ਹੈ।]