ਸੰਰਚਨਾਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 30:
===ਰੋਲਾਬਾਰਤ ਅਨੁਸਾਰ===
"ਸੰਰਚਨਾਵਾਦ ਦਾ ਨਾਂ ਅੱਜ ਉਸ ਵਿਧੀਆਤਮਕ ਅੰਦੋਲਨ ਨਾਲ ਜੁੜ ਜਾਣਾ ਚਾਹੀਦਾ ਹੈ ਜਿਹੜਾ ਕਿ ਆਪਣੇ ਸਿੱਧੇ ਸੰਬੰਧ ਭਾਸ਼ਾ ਵਿਗਿਆਨ ਨਾਲ ਬਣਾਉਂਦਾ ਹੈ।"
ਸੋ ਅਸੀਂ ਕਹਿ ਸਕਦੇ ਹਾਂ ਕਿ ਸੰਰਚਨਾ ਦਾ ਮੁੱਢ ਭਾਸ਼ਾ ਦੇ ਸਿਧਾਂਤ ਅਤੇ ਧਾਰਨਾਵਾਂ ਨੂੰ ਪੇਸ਼ ਕਰਨ ਲਈ ਬੱਝਿਆ ਸੀ। ਸੰਰਚਨਾਵਾਦ ਵਿਚ ਭਾਸ਼ਾ ਦੇ ਨੇਮਾਂ ਰਾਹੀਂ ਸਾਹਿਤ ਸਮਾਜ ਅਤੇ ਸੰਚਾਰ ਦੀਆਂ ਵਿਭਿੰਨ ਵਿਧੀਆਂ ਦੇ ਵਿਹਾਰ ਸੰਬੰਧੀ ਜਾਣਕਾਰੀ ਪ੍ਰਾਪਤ ਹੁੰਦੀ ਹੈ। 1900 ਦੇ ਪਹਿਲੇ ਦਹਾਕੇ ਵਿਚ ਸਵਿਟਜ਼ਰਲੈਂਡ ਦੇ ਭਾਸ਼ਾ ਵਿਗਿਆਨੀ ਸੋਸਿਊਰ ਨੂੰ ਭਾਸ਼ਾ ਵਿਗਿਆਨ ਦੇ ਨੇਮਾਂ ਨੂੰ ਲੈ ਕੇ ਵਿਚਾਰ ਪੇਸ਼ ਕੀਤੇ। ਉਸਦੀ ਖੋਜ ਅਤੇ ਭਾਸ਼ਾ ਨੂੰ ਆਧਾਰ ਬਣਾ ਕੇ ਭਾਸ਼ਾ ਨੇਮਾਂ ਸੰਬੰਧੀ ਪੁਸਤਕ 'course in general linguistic' ਹੋਂਦ ਵਿਚ ਆਈ। ਸੰਰਚਨਾਵਾਦ ਦਾ ਮੁੱਢ ਭਾਵੇਂ ਸੋਸਿਊਰ ਤੋਂ ਬੱਝਾ ਪਰੰਤੂ ਰੂਸੀ ਰੂਪਵਾਦ ਅਤੇ ਚੈਕਸਲੋਵਾਕੀਆ ਦੇ ਵੀ ਇਸਦੇ ਵਿਕਾਸ ਤੇ ਪਾਸਾਰ ਵਿੱਚ ਹਿੱਸਾ ਪਾਇਆ। 1960 ਦਾ ਦਹਾਕਾ ਸੰਰਚਨਾਵਾਦ ਦਾ ਸਿਖਰ ਸੀ ਇਸ ਨੇ ਸਾਹਿਤ ਮਾਨਵ ਵਿਗਿਆਨ, ਮਨੋਵਿਗਿਆਨ ਦਰਸ਼ਨ, ਵਿਚਾਰਾਂ ਦੇ ਸਿਸਟਮਾਂ ਦਾ ਇਤਿਹਾਸ ਅਤੇ ਮਾਰਕਸਵਾਦ ਇਹਨਾਂ ਸਾਰੇ ਵਿਚਾਰ ਪ੍ਰਬੰਧਾਂ ਦਾ ਘੋਖ ਬਿੰਦੂ ਸੰਰਚਨਾਵਾਦੀ ਅਧਿਐਨ ਵਿਧੀ ਬਣ ਗਿਆ। ਸੰਰਚਨਾ ਵਿਗਿਆਨ ਨੇ ਆਪਣਾ ਕੇਂਦਰੀ ਨੁਕਤਾ ਸੰਚਾਰ ਨੂੰ ਬਣਾਇਆ ਕਿਉਂਕਿ ਹਰ ਸੰਚਾਰ ਦੀ ਨਿਸ਼ਚਿਤ ਸੰਰਚਨਾ ਹੁੰਦੀ ਹੈ ਜੋ ਵਿਸ਼ੇਸ਼ ਤੱਤਾਂ ਰਾਹੀਂ ਅੰਤਰ ਸੰਬੰਧਿਤ ਹੁੰਦੀ ਹੈ, ਇਹੀ ਕਾਰਨ ਹੈ ਕਿ ਇਕ ਤੋਂ ਵੱਧ ਵਿਸ਼ਿਆਂ ਦੇ ਅਧਿਐਨ ਲਈ ਸੰਚਾਰ ਦੇ ਆਧਾਰ ਤੇ ਸੰਰਚਨਾਵਾਦ ਨੂੰ ਪੇਸ਼ ਕੀਤਾ ਜਾ ਰਿਹਾ ਹੈ।
ਸੰਰਚਨਾਵਾਦ ਦਾ ਬੁਨਿਆਦੀ ਤੱਤ ਕਾਰਜ ਦਾ ਸਿਸਟਮ ਵਿਚ ਰੱਖ ਕੇ ਕੀਤਾ ਜਾਣ ਵਾਲਾ ਸਾਰਥਕ ਅਧਿਐਨ ਹੈ। ਉਸ ਕਾਰਨ ਹੀ ਵਲਾਦੀਮੀਰ ਪਰੌਪ ਦੀ 1928 ਵਿਚ ਪ੍ਰਕਾਸ਼ਿਤ ਪੁਸਤਕ'Morphology of the folktales' ਵਿਚ ਰੂਪਵਾਦ ਅਤੇ ਸੰਰਚਨਾਵਾਦ ਦੇ ਸਿਧਾਂਤ ਨੂੰ ਨੇੜੇ ਲਿਆਉ। ਪਰੌਪ ਦਾ ਪ੍ਰਮੁੱਖ ਕਾਰਜ ਲੋਕ ਕਹਾਣੀਆਂ ਦਾ ਵਿਗਿਆਨਿਕ ਵਿਧੀ ਨਾਲ ਅਧਿਐਨ ਕਰਨਾ ਸੀ। ਪਰੌਪ ਨੇ ਤਰਕ ਅਤੇ ਸਾਹਿਤ ਵਿਗਿਆਨ ਦੇ ਚਿੰਨ੍ਹਾਂ ਦੀ ਸਹਾਇਤਾ ਨਾਲ ਰਚਨਾ ਦੇ ਵਿਗਿਆਨਿਕ ਅਧਿਐਨ ਦਾ ਵੱਖਰਾ ਮਾਡਲ ਪੇਸ਼ ਕੀਤਾ। ਇਸ ਪ੍ਰਕਾਰ ਲੈਵੀ ਸਤ੍ਰਾਸ ਨੇ ਭਾਸ਼ਾ ਦੇ ਆਧਾਰ ਦਾ ਮਾਡਲ ਸਮਾਜਿਕ ਅਧਿਐਨ ਲਈ ਵਰਤਦੇ ਹੋਏ ਆਪਣੀਆਂ ਧਾਰਨਾਵਾਂ ਨੂੰ ਆਪਣੀ ਪੁਸਤਕ ਵਿਚ ਪੇਸ਼ ਕੀਤਾ। ਲੈਵੀ ਸਤਰਾਸ ਮਿੱਥ ਨੂੰ ਅਧਿਐਨ ਦਾ ਆਧਾਰ ਬਣਾਉਂਦਾ ਹੈ। ਬਾਰਤ ਅਨੁਸਾਰ ਸਿਰਜਨ ਤੇ ਆਲੋਚਕ ਦੋਵੇਂ ਹੀ ਸੰਰਚਨਾਵਾਦੀ ਮਨੁੱਖ ਹਨ ਇਸ ਲਈ ਸੰਰਚਨਾਵਾਦ ਇਕ ਵਿਧੀ ਹੈ ਜਿਸ ਦਾ ਪ੍ਰਮੁੱਖ ਕਾਰਜ ਕਿਸੇ ਟੈਕਸਟ ਦੀ ਸੰਰਚਨਾਤਮਕ ਜੁਗਤ ਨੂੰ ਉਖਾੜ ਕੇ ਉਸ ਦੇ ਵਿਚ ਪਏ ਡੂੰਘੇ ਅਰਥਾਂ ਨੂੰ ਪਾਠਕ ਸਾਹਮਣੇ ਪੇਸ਼ ਕਰਨਾ ਹੈ। ਇਸ ਅਧਿਐਨ ਰਾਹੀੰ ਟੈਕਸਟ ਵਿਚ ਪਿਆ ਵਿਚਾਰ ਮਨੁੱਖੀ ਚੇਤਨਾ ਦਾ ਅੰਗ ਬਣ ਸਕਦਾ ਹੈ। ਬਾਰਤ ਮਾਰਕਸਵਾਦੀਆਂ ਨੂੰ ਵੀ ਸੰਰਚਨਾਵਾਦੀ ਹੀ ਸਵੀਕਾਰ ਕਰਦਾ ਹੈ ਕਿਉਂਕਿ ਉਹਨਾਂ ਨੂੰ ਸਮਾਜਿਕ ਸੰਰਚਨਾ ਅਤੇ ਇਤਿਹਾਸਕ ਸੰਰਚਨਾ ਦੀਆਂ ਪਰਤਾਂ ਦੇ ਸਿਸਟਮ ਦਾ ਅਧਿਐਨ ਕੀਤਾ ਹੈ। ਇਸ ਪ੍ਰਕਾਰ ਸੰਰਚਨਾਵਾਦ ਅਜਿਹੀ ਵਿਧੀ ਹੈ ਜਿਸਨੂੰ ਹਰ ਵਿਚਾਰਧਾਰਾ ਵਾਲੇ ਅਤੇ ਵਿਭਿੰਨ ਦਾਰਸ਼ਨਿਕ ਪੱਧਤੀ ਵਾਲੇ ਵਿਅਕਤੀਆਂ ਨੇ ਆਪਣੇ ਅਧਿਐਨ ਦਾ ਆਧਾਰ ਬਣਾਇਆ।