ਵਿਲੀਅਮ ਆਰ ਬਾਸਕਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 30:
ਵਿਲੀਅਮ ਆਰ . ਬਾਸਕਮ ਨੇ ਵਿਸਕੋਂਸਿਲ-ਮੈਡੀਸਨ ਦੀ ਯੂਨਿਵਰਸਿਟੀ ਤੋਂ ਬੀ.ਏ ਪਾਸ ਕੀਤੀ ਅਤੇ 1939 ਈ.ਵਿਚ ਮੈਲਵਿਲੀ ਜੇ.ਹਿਰਲਕੋਵੀਤਸ ਦੀ ਨਿਗਰਾਨੀ ਹੇਠ ਮਾਨਵਵਿਗਿਆਨ ਉਤੇ ਨੋਰਥਵੈਸਟਰਨ ਯੂਨਿਵਰਸਿਟੀ ਤੋਂ ਪੀ.ਐਚ.ਡੀ ਕੀਤੀ। ਉਨ੍ਹਾ ਨੇ ਨੋਰਥਵੈਸਟਰਨ, ਕੈਮਬਰਿਜ ਯੂਨਿਵਰਸਿਟੀ ਅਤੇ ਬਰਕਲੀ ਵਿਚ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਪੜਾਇਆ। ਜਿਥੇ ਉਹ ਮਾਨਵਵਿਗਿਆਨ ਦੇ ਲੈਵੀ ਅਜਾਇਬਘਰ ਦੇ ਸੰਚਾਲਕ ਵੀ ਸਨ। ਬਾਸਕਮ ਪੱਛਮੀ-ਅਫਰੀਕਾ-ਡਇਸਪੋਰਾ, ਵਿਸ਼ੇਸ਼ਕਰ ਨਾਇਜੀਰਿਆ ਵਿਚਲੇ ਯੁਰੋਬਾ ਦੇ ਕਲਾ ਅਤੇ ਸਭਿਆਚਾਰ ਦੇ ਮਾਹਿਰ ਸੀ।
==ਲੋਕਧਾਰਾ ਦੇ 4 ਪ੍ਰਕਾਰਜ==
ਇਸ ਲੇਖ ਰਾਹੀਂ ਬਾਸਕਮ ਲੋਕਧਾਰਾ ਦੇ ਪ੍ਰਮੁੱਖ ਕਾਰਜ ਨਿਰਧਾਰਿਤ ਕਰਦਾ ਹੈ। ਉਸ ਦੇ ਅਨੁਸਾਰ ਲੋਕਧਾਰਾ ਦੇ ਵੱਖ-ਵੱਖ ਰੂਪਾਂ ਜਿਵੇਂ [[ਮਿੱਥ]], ਕਹਾਣੀ,ਪਰੀ-ਕਹਾਣੀ, ਬੁਝਾਰਤਾਂ, ਮੁਹਾਵਰੇ ਆਦਿ ਦੇ ਵੱਖਰੇ-ਵੱਖਰੇ ਤੌਰ'ਤੇ ਬਹੁਤ ਸਾਰੇ ਕਾਰਜ ਹੋ ਸਕਦੇ ਹਨ। ਲੋਕਧਾਰਾ ਦੇ ਸਾਰੇ ਰੂਪ ਆਪਣੀ ਵੱਖਰੀ-ਵੱਖਰੀ ਭੂਮਿਕਾ ਨਿਭਾਉਂਦੇ ਹਨ। ਕੲੀ ਵਾਰ ਇਹਨਾਂ ਦਾ ਕਾਰਜ ਬਦਲ ਜਾਂਦਾ ਹੈ ਪਰ ਰੂਪ ਓਹੀ ਰਹਿੰਦਾ ਹੈ ਜਾਂ ਰੂਪ ਬਦਲ ਜਾਂਦਾ ਹੈ ਤੇ ਕਾਰਜ ਓਹੀ ਰਹਿੰਦਾ ਹੈ। ਜਿਵੇਂ ਇਕ ਕਾਰਜੀ ਗੀਤ ਜਿਹੜਾ ਕਾਮਿਆਂ ਦੀਆਂ ਕੋਸ਼ਿਸ਼ਾਂ ਨੂੰ ਸਾਕਾਰ ਕਰਨ ਵਿਚ ਮਦਦ ਕਰਦਾ ਹੈ,ਹੋ ਸਕਦਾ ਹੈ ਓਹੀ ਗੀਤ ਗਰਮੀਆਂ ਦੇ ਕੈਂਪ ਵਿਚ ਬੱਚਿਆਂ ਦੁਆਰਾ ਆਪਣੇ ਮਨੋਰੰਜਨ ਲਈ ਗਾਇਆ ਜਾਵੇ। ਇਥੇ ਰੂਪ ਓਹੀ ਹੋਵੇਗਾ ਪਰ ਕਾਰਜ ਵੱਖਰਾ ਹੋਵੇਗਾ। ਲੋਕਧਾਰਾ ਦੀ ਕਿਸੇ ਵੀ ਵੰਨਗੀ ਦੀ ਕੇਵਲ ਰੂਪ ਪੱਖੋਂ ਗੱਲ ਨਹੀਂ ਕੀਤੀ ਜਾ ਸਕਦੀ ਸਗੋਂ ਉਸਦੇ ਪਿੱਛੇ ਲੁਕੇ ਸੰਦਰਭੀ ਕਾਰਜ ਬਾਰੇ ਵੀ ਚਰਚਾ ਲਾਜ਼ਮੀ ਹੈ। ਬਾਸਕਮ ਅਨੁਸਾਰ ਜਦੋਂ ਲੋਕਧਾਰਾ ਨਾਲ ਸੰਬੰਧਿਤ ਕੋਈ ਵੀ ਮੌਖਿਕ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ ਤਾਂ ਉਸ ਨੂੰ ਰਿਕਾਰਡ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਕਿਸੇ ਚੀਜ਼ ਨੂੰ ਉਸ ਦੇ ਸਮਾਜਿਕ ਸੰਦਰਭ ਤੋਂ ਹਟਾ ਕੇ ਇਸ ਤਰ੍ਹਾਂ ਪੇਸ਼ ਕੀਤਾ ਜਾਵੇ ਤਾਂ ਲੋਕਧਾਰਾ ਵਿਗਿਆਨੀ ਕੋਲ ਇਕ ਮੌਕਾ ਹੁੰਦਾ ਹੈ ਇਹ ਸਮਝਣ ਦਾ ਕਿ ਇਕ ਖਾਸ ਵਸਤੂ, ਕਿਸੇ ਖਾਸ ਸਥਿਤੀ ਵਿਚ ਅਤੇ ਖਾਸ ਲੋੜ ਲਈ ਕਿਉਂ ਵਰਤੀ ਗਈ ਹੈ?

ਆਪਣੇ ਇਸ ਲੇਖ ਵਿਚ ਬਾਸਕਮ ਨੇ ਮੈਲਿਨੋਵਸਕੀ ਦੇ ਮਿੱਥ ਬਾਰੇ ਦਿਤੇ ਵਿਚਾਰਾਂ ਨੂੰ ਵੀ ਅਧਾਰ ਬਣਾਇਆ ਹੈ ਅਤੇ ਹੋਰ ਵੀ ਬਹੁਤ ਸਾਰੇ ਵਿਦਵਾਨਾਂ ਦੀ ਵਿਚਾਰਧਾਰਾ ਦੇ ਹਵਾਲੇ ਦਿੱਤੇ ਹਨ। ਉਸ ਨੇ ਲੋਕਧਾਰਾ ਵੱਲ ਮਾਨਵਤਾਵਾਦੀ ਅਤੇ ਮਨੁੱਖਤਾਵਾਦੀ ਦ੍ਰਿਸ਼ਟੀਕੋਣ ਵਿਚਲੇ ਖਲਾਅ ਨੂੰ ਭਰਨ ਲਈ, ਸਾਂਝੀਆਂ ਸਮੱਸਿਆਵਾਂ ਲਈ, ਸਾਂਝੀਆਂ ਚਿੰਤਾਂਵਾਂ ਪੇਸ਼ ਕਰਨ ਲਈ ਸੱਦਾ ਦਿੱਤਾ। ਉਸ ਨੇ ਲੋਕਧਾਰਾ ਤੱਕ ਮਾਨਵ ਵਿਗਿਆਨਕ ਪਹੁੰਚ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।
 
== ਮੋਲਿਕ ਰਚਨਾਵਾਂ ==