ਅਸਤਿਤਵਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 11:
ਅਸਤਿਤਵਵਾਦ ਸਿੱਧੇ ਤੌਰ ਤੇ ਮਾਨਵੀ ਅਸਤਿਤਵ ਨਾਲ ਸਬੰਧ ਰੱਖਦਾ ਹੈ। ਮਾਨਵ ਦੀਆਂ ਮਨੋ-ਗ੍ਰੰਥੀਆਂ ਦੀ ਪੇਸ਼ਕਾਰੀ ਅਤੇ ਉਨ੍ਹਾਂ ਦਾ ਸਮਾਧਾਨ ਇੱਕ ਦਾਰਸ਼ਨਿਕ ਪਦ ਦਾ ਪ੍ਰਯੋਜਨ ਹੈ। ਅਸਤਿਤਵਵਾਦ ਮਨੁੱਖ ਦੀ ਆਜ਼ਾਦੀ ਦੀ ਗੱਲ ਕਰਦਾ ਹੈ। ਉਹ ਸਮੂਹਕਤਾ ਨੂੰ ਪ੍ਰਵਾਨ ਨਹੀਂ ਕਰਦਾ। ਅਸਤਿਤਵਾਦੀ ਮਿਥਿਹਾਸ ਵਿੱਚ ਮਨੁੱਖ ਦੇ ਸਵੈ ਪਛਾਣ ਦੇ ਪ੍ਰਥਮ ਹੰਭਲੇ ਦਾ ਪਛਾਣ ਚਿੰਨ੍ਹ ਲੱਭਦਾ ਹੈ।
 
<ref>ਡਾ. ਮਨਜੀਤ ਸਿੰਘ, 20ਵੀਂ ਸਦੀ ਦੀ ਪੰਜਾਬੀ ਕਵਿਤਾ: ਵਿਚਾਦ ਤੇ ਵਿਸ਼ਲੇਸ਼ਣ, ਪੰਨਾ-203</ref>
 
===ਅਸਤਿਤਵਵਾਦ ਦਾ ਇਤਿਹਾਸਕ ਪਰਿਪੇਖ===
ਲਾਈਨ 25:
ਭਾਵੇਂ ਕਿ ਅਸਤਿਤਵਾਦ ਉੱਨੀਵੀਂ ਅਤੇ ਵੀਹਵੀਂ ਸਦੀ ਦੇ ਵਿੱਚ ਉਪਜੀ ਵਿਚਾਰਧਾਰਾ ਹੈ, ਪ੍ਰੰਤੂ ਇਸ ਦੇ ਮੂਲ ਬੀਜ ਪ੍ਰਾਚੀਨ ਕਾਲ ਵਿੱਚ ਹੀ ਮਿਲਦੇ ਹਨ ਅਤੇ ਇਸ ਦਾ ਇਤਿਹਾਸ ਮਨੁੱਖ ਦੇ ਜਨਮ ਜਿੰਨਾ ਹੀ ਪੁਰਾਣਾ ਹੈ। ਜੈਸਪਰਜ਼ ਨੇ ਆਪਣੇ ਧੁਰਈ ਕਾਲ ਦੇ ਤੀਜੇ ਹਿੱਸੇ ਵਿੱਚ ਮੂਲ ਰੂਪ ਵਿੱਚ ਅਸਤਿਤਵਾਦ ਦੇ ਵਿਸ਼ਿਆਂ ਨੂੰ ਛੋਹਿਆ ਹੈ।
 
<ref>ਅਸਤਿਤਵਵਾਦ, ਗੁਰਚਰਨ ਸਿੰਘ ਅਰਸ਼ੀ, ਅਸਤਿਤਵਵਾਦ ਦਾ ਇਤਿਹਾਸਕ ਪਰਿਪੇਖ, ਪੰਨਾ-12-13</ref>
 
===ਅਸਤਿਤਵਵਾਦੀ ਦੀਆਂ ਮੂਲ ਧਾਰਨਾਵਾਂ ਇਸ ਪ੍ਰਕਾਰ ਹਨ===
 
ਲਾਈਨ 39 ⟶ 38:
5. ਮਨੁੱਖ ਸਵੈ ਦੀ ਆਜ਼ਾਦੀ ਦੀ ਮਹੱਤਤਾ। ਅਸਤਿਤਵਵਾਦੀ ਵਿਅਕਤੀਗਤ ਆਜ਼ਾਦੀ ਨੂੰ ਪ੍ਰਮੁੱਖ ਮੰਨਦੇ ਹਨ। ਇਹ ਆਜ਼ਾਦੀ ਰਾਜਨੀਤਿਕ ਅਤੇ ਸਵੈ ਇੱਛਾਵਾਂ ਦੀ ਆਜ਼ਾਦੀ ਹੈ। (ਇਸ ਵਿੱਚ ਵਿਅਕਤੀਗਤ ਆਜ਼ਾਦੀ ਅਤੇ ਤਰਕ ਹਮੇਸ਼ਾ ਬਹਿਸ ਦਾ ਮੁੱਦਾ ਰਹੀ ਹੈ।)
 
<ref>ਅਸਤਿਤਵਵਾਦ ਅਤੇ ਐਬਰਸਰਡਿਟੀ ਸਿਧਾਂਤ ਤੇ ਇਤਿਹਾਸ, ਡਾ. ਕੁਲਦੀਪ ਸਿੰਘ ਢਿੱਲੋਂ, ਪੰਨਾ- 16</ref>
 
===ਅਸਤਿਤਵਵਾਦੀ ਵਿਚਾਰਧਾਰਕ ਪਿੱਠ ਭੂਮੀ===
ਲਾਈਨ 45 ⟶ 44:
ਅਸਤਿਤਵ ਅਤੇ ਅਸਤਿਤਵ ਦੇ ਸੰਕਟ ਦੀ ਚਰਚਾ ਵਿਕੋਲਿਤਰੇ ਰੂਪ ਵਿੱਚ ਉਨੀਵੀਂ ਸ਼ਤਾਬਦੀ ਵਿੱਚ ਸ਼ੁਰੂ ਹੋ ਚੁੱਕੀ ਸੀ। ਇਹ ਕਿਰਕੇਗਾਰਦ ਅਤੇ ਨੀਤਸ਼ੇ ਦੀਆਂ ਲਿਖਤਾਂ ਦਾ ਆਧਾਰ ਬਣੀ, ਪ੍ਰੰਤੂ ਇਸ ਵਾਦ ਨੂੰ ਵਿਸ਼ਵ ਪੱਧਰ ਤੇ ਮਾਨਤਾ ਦਿਵਾਉਣ ਵਾਲੇ ਫਰੈਂਚ ਲੇਖਕ ਹੀ ਸਨ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਜਦ ਦੁਨੀਆ ਤਬਾਹੀ ਦੀ ਹਾਲਤ ਵਿੱਚ ਸੀ ਤਾਂ ਇਨ੍ਹਾਂ ਲੇਖਕਾਂ ਨੇ ਆਪਣੇ ਪਹਿਲੇ ਹੋ ਚੁੱਕੇ ਦਰਸ਼ਨ ਸ਼ਾਸਤਰੀਆਂ ਦੀਆਂ ਲਿਖਤਾਂ ਨੂੰ ਵਿਚਾਰ ਅਧੀਨ ਲਿਆਂਦਾ ਅਤੇ ਉਨ੍ਹਾਂ ਦੇ ਦਿੱਤੇ ਫਲਸਫੇ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ। ਪਹਿਲਾਂ ਪਹਿਲ ਇਹ ਵਾਦ ਸਿਰਜਨਾਤਮਕ ਲਿਖਤਾਂ ਵਿੱਚ ਵੇਖਣ ਨੂੰ ਮਿਲਿਆ ਜਿਸ ਵਿੱਚ ਨਾਟਕ, ਨਾਵਲ ਅਤੇ ਨਿੱਕੀ ਕਹਾਣੀ ਦੇ ਸਾਹਿਤ ਰੂਪ ਆਉਂਦੇ ਹਨ। ਇਸ ਉਪਰੰਤ ਅਸਤਿਤਵਵਾਦ ਨੂੰ ਇੱਕ ਸਵੈ ਕੇਂਦਰਤ ਦਰਸ਼ਨ ਵਾਂਗ ਪਛਾਣ ਮਿਲੀ। ਕਿਰਕੇ ਗਾਰਦ ਦੇ ਅਨੁਸਾਰ ਅਸਤਿਤਵਾਦੀ ਮਨੁੱਖ ਹੀ ਆਪਣੇ ਪ੍ਰਮਾਣਕ ਅਸਤਿਤਵ ਦੁਆਰਾ ਆਪਣੇ ਇਤਿਹਾਸਕ ਵਿਕਾਸਕ੍ਰਮ ਦਾ ਅੰਤਰ ਦਰਸ਼ਨ ਕਰਦੇ ਹੋਏ ਆਪਣੇ ਅਗਿਆਤ ਮਾਰਗ ਨੂੰ ਨਿਰਧਾਰਤ ਕਰ ਸਕਦਾ ਹੈ। ਮਨੁੱਖ ਜਿਸ ਪ੍ਰਕਾਰ ਬੋਲਦਾ ਹੈ, ਸੋਚਦਾ ਹੈ, ਕਰਮ ਕਰਦਾ ਹੈ ਅਤੇ ਆਪਣੀ ਵਿਸ਼ੇਸ਼ ਰੁਚੀ ਅਨੁਸਾਰ ਜਗਤ ਨਾਲ ਇੱਕ ਸੰਬੰਧ ਸਥਾਪਤ ਕਰਦਾ ਹੈ, ਇਹ ਉਸ ਦੇ ਅਸਤਿਤਵ ਦੇ ਵਿਭਿੰਨ ਪਹਿਲੂ ਹਨ। ਆਪਣੇ ਚਿੰਤਨ ਅਤੇ ਵਰਣ ਦੇ ਲਈ ਮਨੁੱਖ ਸੰਪੂਰਨ ਰੂਪ ਵਿੱਚ ਸੁਤੰਤਰ ਹੈ ਅਤੇ ਇਹੀ ਸੁਤੰਤਰਤਾ ਉਸ ਦੀ ਪੀੜ ਦਾ ਮੂਲ ਕਾਰਨ ਹੈ। ਹੀਗਲ ਤੱਕ ਜੀਵਨ ਦਾ ਫਲਸਫ਼ਾ ਸਿਧਾਂਤਕ ਸੀ। ਉਸ ਵਿੱਚ ਅਨੁਭਵ ਲਈ ਕੋਈ ਜਗ੍ਹਾ ਨਹੀਂ ਸੀ। ਕਿਰਕੇਗਾਰਦ, ਨੀਤਸ਼ੇ ਅਤੇ ਦੋਸਤੋਵਸਕੀ ਆਦਿ ਦੀ ਇਹ ਵਿਸ਼ੇਸ਼ਤਾ ਸੀ ਕਿ ਉਨ੍ਹਾਂ ਨੇ ਜੀਵਨ ਦੇ ਸੱਚ ਨੂੰ ਵਿਹਾਰਕਤਾ ਦਾ ਵਿਸ਼ਾ ਬਣਾਇਆ। ਉਨ੍ਹਾਂ ਨੇ ਬਾਹਰੋਂ ਥੋਪੇ ਗਏ ਕਿਸੇ ਸਿਧਾਂਤ ਦਾ ਸ਼ੁੱਧ ਸਰੂਪ ਨਹੀਂ ਸਵੀਕਾਰਿਆ, ਉਨ੍ਹਾਂ ਨੇ ਮਨੁੱਖ ਨੂੰ ਆਜ਼ਾਦ ਦੱਸਿਆ ਅਤੇ ਕਿਹਾ ਕਿ ਮਨੁੱਖੀ ਜੀਵਨ ਨੂੰ ਅਨੁਭਵ ਗਿਆਨ ਅਤੇ ਖ਼ੁਦ ਲਈ ਬਣਾਏ ਨਿਯਮਾਂ ਦੇ ਆਧਾਰ ਉੱਤੇ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਮੁੱਖ ਤੌਰ ਤੇ ਅਸਤਿਤਵਵਾਦੀ ਚਿੰਤਕਾਂ ਵਿੱਚ ਸੋਰੇਨ ਕਿਰਕੇਗਾਰਦ, ਕਾਰਲ ਜੈਸਪਰਜ਼, ਸਾਰਤ੍ਰ, ਆਲਬੇਅਰ ਕਾਮੂ, ਮਾਰਟਿਨ ਹਾਈਡਿਗਰ, ਹਰਮਨ ਲੋਤਜ਼ੇ, ਗੈਰ ਗੈਬਰੀਲ ਮਾਰਸ਼ਲ ਆਦਿ ਚਿੰਤਕ ਸ਼ਾਮਿਲ ਹਨ।
 
<ref>ਅਸਤਿਤਵਵਾਦ ਅਤੇ ਐਬਰਸਰਡਿਟੀ ਸਿਧਾਂਤ ਤੇ ਇਤਿਹਾਸ, ਡਾ. ਕੁਲਦੀਪ ਸਿੰਘ ਢਿੱਲੋਂ, ਪੰਨਾ- 16-17</ref>
 
===ਅਸਤਿਤਵਵਾਦ ਦੇ ਸਹਿਮਤੀ ਵਾਲੇ ਪਹਿਲੂ===
ਲਾਈਨ 69 ⟶ 68:
3. ਮਨੁੱਖੀ ਅਸਤਿਤਵ ਦੀ ਤੀਜੀ ਵਿਸ਼ੇਸ਼ਤਾ ਇਸ ਦੀ ਸਵੈ ਸਬੰਧਤਾ ਹੈ।
 
<ref>ਅਸਤਿਤਵਵਾਦ, ਗੁਰਚਰਨ ਸਿੰਘ ਅਰਸ਼ੀ, ਪੰਨਾ-45</ref>
 
===ਅਸਤਿਤਵਵਾਦ ਦੇ ਸਾਂਝੇ ਲੱਛਣ===
ਲਾਈਨ 91 ⟶ 90:
ਹੋਂਦ ਅਤੇ ਨਿਰਹੋਂਦ, ਆਧੁਨਿਕ ਅਸਤਿਤਵਵਾਦੀ ਦਰਸ਼ਨ ਨਾਲ ਸਬੰਧਤ ਸਭ ਤੋਂ ਪ੍ਰਮੁੱਖ ਪ੍ਰਸ਼ਨ ਰਹੇ ਹਨ। ਹੈਡਿਗਰ ਲਿਖਦਾ ਹੈ ਕਿ ਹੋਂਦ ਅਤੇ ਨਿਰਹੋਂਦ ਤਰਕ ਦੁਆਰਾ ਸਪੱਸ਼ਟ ਨਹੀਂ ਹੁੰਦੇ, ਸਗੋਂ ਤਰਕਹੀਣ ਅਨੁਭੂਤੀ ਦੁਆਰਾ ਪ੍ਰਤੱਖ ਹੁੰਦੇ ਹਨ। ਉਹ ਲਿਖਦਾ ਹੈ ਕਿ ਉਦਾਸੀ ਅਤੇ ਚਿੰਤਾ ਇਨ੍ਹਾਂ ਦੋਵਾਂ ਨੂੰ ਉਜਾਗਰ ਕਰਨ ਵਾਲੀਆਂ ਅਨੁਭੂਤੀਆਂ ਹਨ। ਹੈਡਿਗਰ ਦਾ ਵਿਚਾਰ ਹੈ ਕਿ ਸਾਡੀ ਹੋਂਦ ਨਿਰਹੋਂਦ ਵਿਚਕਾਰ ਲਟਕਦੀ ਰਹਿੰਦੀ ਹੈ। ਸਾਰਤ੍ਰ ਇਸ ਪ੍ਰਸੰਗ ਵਿੱਚ ਥੋੜ੍ਹੀ ਭਿੰਨਤਾ ਰੱਖਦਾ ਹੈ। ਉਹ ਹੋਂਦ ਵਿੱਚ ਨਿਰਹੋਂਦ ਦੇ ਸਵਾਲ ਵਿੱਚ ਵਧੇਰੇ ਦਿਲਚਸਪੀ ਰੱਖਦਾ ਹੈ।
 
<ref>ਪੱਛਮੀ ਸਮੀਖਿਆ ਸਿਧਾਂਤ ਅਤੇ ਸੰਦਰਭ, ਬ੍ਰਹਮਜਗਦੀਸ਼ ਸਿੰਘ, ਪੰਨਾ-101-102</ref>
 
===ਅਸਤਿਤਵ ਦੀ ਪ੍ਰਮਾਣਕਤਾ===
ਲਾਈਨ 97 ⟶ 96:
ਅਸਤਿਤਵ ਦੀ ਪ੍ਰਮਾਣਕਤਾ ਬਾਰੇ ਵੀ ਅਤੇ ਅਸਤਿਤਵਵਾਦੀਆਂ ਨੇ ਆਪਣੀਆਂ ਧਾਰਨਾਵਾਂ ਪੇਸ਼ ਕੀਤੀਆਂ ਹਨ। ਉਨ੍ਹਾਂ ਅਨੁਸਾਰ ਅਸਤਿਤਵ ਦੀ ਪ੍ਰਮਾਣਕਤਾ ਇਸ ਹੱਦ ਤੱਕ ਹੈ ਕਿ ਮਨੁੱਖ ਨੇ ਆਪਣੇ ਆਪ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਆਪਣੇ ਅਸਤਿਤਵ ਨੂੰ ਆਪਣੀ ਮਰਜ਼ੀ ਅਨੁਸਾਰ ਢਾਲਿਆ ਹੈ। ਪ੍ਰਮਾਣਿਕ ਅਸਤਿੱਤਵ ਬਾਹਰੀ ਪ੍ਰਭਾਵਾਂ (ਨੈਤਿਕ ਨਿਯਮਾਂ, ਰਾਜਨੀਤੀ ਸੱਤਾਧਾਰੀਆਂ ਆਦਿ) ਦੁਆਰਾ ਦੱਬਿਆ ਹੁੰਦਾ ਹੈ। ਪ੍ਰਮਣਿਕਤਾ ਦਾ ਅਸਤਿਤਵਾਦੀ ਸੰਕਲਪ ਪਦਾਰਥ ਨਾਲੋਂ ਵਧੇਰੇ ਰੂਪਾਤਮਕ ਹੈ, ਕਿਉਂਕਿ ਇੱਥੇ ਪ੍ਰਮਾਣਕਤਾ ਦਾ ਮਾਪਦੰਡ ਅਸਤਿੱਤਵ ਦਾ ਰੂਪ ਜਾਂ ਆਕਾਰ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਇਹ ਰੂਪਾਕਾਰ ਇੱਕ ਜੀਵੰਤ ਇਕਾਈ ਹੈ ਜਾਂ ਖਿੰਡਿਆ-ਪੁੰਡਿਆਂ ਰੂਪ ਹੈ। ਲਗਭਗ ਸਾਰੇ ਹੀ ਅਸਤਿਤਵਵਾਦੀ ਚਿੰਤਕਾਂ ਨੇ ਪ੍ਰਮਾਣਕ ਅਸਤਿਤਵਵਾਦ ਬਾਰੇ ਚਰਚਾ ਕਰਦਿਆਂ ਪਰੰਪਰਾਗਤ ਨੈਤਿਕਤਾ ਦੀ ਨਿੰਦਾ ਕੀਤੀ ਹੈ। ਤਾਂ ਵੀ ਕਿਸੇ ਵੀ ਮੁੱਖ ਅਸਤਿਤਵਵਾਦੀ ਚਿੰਤਕ ਨੇ ਇਹ ਸਿੱਖਿਆ ਨਹੀਂ ਦਿੱਤੀ ਕਿ ਸਭ ਕੁਝ ਹੀ ਕਰਨ ਦੀ ਆਗਿਆ ਹੈ। ਸਾਰਤ੍ਰ ਅਨੁਸਾਰ ਮਨੁੱਖ ਅੰਦਰਲੀ ਜ਼ਿੰਮੇਵਾਰੀ ਦੀ ਭਾਵਨਾ ਉਸ ਨੂੰ ਨਿਯੰਤਰਣ ਵਿੱਚ ਰੱਖਦੀ ਹੈ। ਭਾਵੇਂ ਮਨੁੱਖ ਅਸਤਿਤਵ ਭਾਈਚਾਰਕ ਬਣਤਰ ਦਾ ਗੁਲਾਮ ਨਹੀਂ, ਪਰ ਪ੍ਰਮਾਣਿਕ ਅਸਤਿੱਤਵ ਦਾ ਕੋਈ ਵੀ ਬਿੰਬ ਸਮਾਜਿਕ ਪੱਖ ਦੀ ਮੂਲੋਂ ਉਪੇਖਿਆ ਨਹੀਂ ਕਰ ਸਕਦਾ।
 
<ref>ਸਮੀਖਿਆ ਦ੍ਰਿਸ਼ਟੀਆਂ, ਗੁਰਚਰਨ ਸਿੰਘ ਅਰਸ਼ੀ, ਅਸਤਿਤਵਵਾਦ ਦੀ ਪ੍ਰਮਾਣਿਕਤਾ, ਪੰਨਾ-112</ref>
 
===ਅਸਤਿੱਤਵ ਅਹਿਸਾਸ ਦਾ ਦਰਸ਼ਨ ਨਹੀਂ===
ਲਾਈਨ 127 ⟶ 126:
ਫੇਫੜਿਆਂ ਚ ਫਸਿਆ ਹੈ ਇਹ ਸਾਹ ਵੀ ਗੈਰ
 
(<ref>ਘੋੜਿਆਂ ਦੀ ਉਡੀਕ, ਪੰਨਾ-8)</ref>
 
ਮਿੰਦਰ ਵੀ ਆਪਣੇ ਕਾਵਿ ਬਿੰਬਾਂ ਰਾਹੀਂ ਆਪਣੇ ਆਪ ਦੀ ਪਹਿਚਾਣ ਕਰਨਾ ਚਾਹੁੰਦਾ ਹੈ। ਉਹ ਆਪਣਾ ਚਿਹਰਾ ਸੜਕਾਂ ਬਾਜ਼ਾਰਾਂ ਵਿੱਚ ਪਹਿਚਾਨਣਾ ਚਾਹੁੰਦਾ ਹੈ-
ਲਾਈਨ 139 ⟶ 138:
ਚਿਹਰਾ ਚੰਨ ਇੱਕ ਡੁੱਬਾ
 
<ref>ਡਾ. ਮਨਜੀਤ ਸਿੰਘ, ਵੀਂਹਵੀ ਸਦੀ ਪੰਜਾਬੀ ਕਵਿਤਾ: ਵਿਚਾਰ ਅਤੇ ਵਿਸ਼ਲੇਸ਼ਣ,ਪੰਨਾ- 203</ref>
 
ਇਸ ਤੋਂ ਇਲਾਵਾ ਮਨੋਵਿਗਿਆਨ ਤੇ ਮਨੋਰੋਗ ਚਿਕਿਤਸਾ ਦੇ ਖੇਤਰ ਵਿੱਚ ਅਸਤਿਤਵਵਾਦੀ ਚਿੰਤਨ ਦਾ ਪ੍ਰਭਾਵ ਪ੍ਰਤੱਖ ਰੂਪ ਵਿੱਚ ਦ੍ਰਿਸ਼ਟੀਗੋਚਰ ਹੁੰਦਾ ਹੈ। ਕਾਲ ਜੈਸਪਰਜ਼ ਨੇ ਆਪਣਾ ਜੀਵਨ ਇੱਕ ਮਨੋਰੋਗ ਚਕਿਤਸਕ ਦੀ ਤੌਰ ਤੇ ਆਰੰਭ ਕੀਤਾ ਸੀ ਤੇ ਉਸ ਦੀ ਪਹਿਲੀ ਕਿਰਤ ਸਮਾਨਾਯ ਮਨੋਰੋਗੀਆਂ ਚਿਕਿਤਸਾ ਨਾਲ ਸਬੰਧਿਤ ਸੀ। ਕੁਝ ਮਨੋਰੋਗ ਚਕਿਤਸਕ ਇਹ ਮੰਨਣ ਲੱਗ ਪਏ ਹਨ ਕਿ ਪੁਰਾਣੇ ਫਰਾਇਡੀਅਨ ਮਾਡਲ ਦੀ ਤੁਲਨਾ ਵਿੱਚ ਅਸਤਿਤਵਵਾਦ ਸਵੈ ਅਤੇ ਸ਼ਖਸੀਅਤ ਦੀ ਪ੍ਰਕਿਰਤੀ ਨੂੰ ਡੁੰਘਾਈ ਵਿੱਚ ਜਾ ਕੇ ਸਮਝਣ ਦੀ ਬਿਹਤਰ ਵਿਧੀ ਹੈ। ਸਿੱਖਿਆ ਦੇ ਖੇਤਰ ਵਿੱਚ ਵੀ ਅਸਤਿਤਵਾਦ ਦਾ ਪ੍ਰਭਾਵ ਵੇਖਣ ਨੂੰ ਮਿਲਦਾ ਹੈ। ਇਸ ਪ੍ਰਸੰਗ ਵਿੱਚ ਅਮਰੀਕਨ ਸਿੱਖਿਆ ਸ਼ਾਸਤਰੀ ਡੇਵਨ ਹਿਊਬਨਰ ਦਾ ਉਲੇਖ ਕੀਤਾ ਜਾ ਸਕਦਾ ਹੈ। ਉਹ ਆਪਣੇ ਇੱਕ ਨਿਬੰਧ ਪਾਠਕ੍ਰਮ ਅਤੇ ਮਨੁੱਖ ਦੀ ਸਾਮਿਅਕਤਾ ਦਾ ਸਬੰਧ ਵਿੱਚ ਵਿਦਿਆਰਥੀ ਨੂੰ ਇੱਕ ਅਜਿਹਾ ਹੋਂਦਸ਼ੀਲ ਪ੍ਰਾਣੀ ਮੰਨਦਾ ਹੈ, ਜਿਸ ਵਿੱਚ ਪਾਰਗਾਮਤਾ ਦੀ ਸ਼ਕਤੀ ਹੈ ਜਿਸ ਵਿੱਚ ਉਹ ਜੋ ਬਣਨਾ ਚਾਹੁੰਦਾ ਹੈ ਬਣ ਸਕਦਾ ਹੈ। ਹਿਊਬਨਰ ਅਨੁਸਾਰ ਮਨੁੱਖ ਦੀ ਇਸ ਪਾਰਗਮਤਾ ਨੂੰ ਧਿਆਨ ਵਿੱਚ ਰੱਖ ਕੇ ਹੀ ਸਿਲੇਬਸ ਬਣਾਉਣਾ ਚਾਹੀਦਾ ਹੈ। ਹਿਊਬਨਰ ਦੀਆਂ ਇਹ ਟਿੱਪਣੀਆਂ ਉਨ੍ਹਾਂ ਸੰਭਾਵਨਾਵਾਂ ਵੱਲ ਸੰਕੇਤ ਕਰਦੀਆਂ ਹਨ ਜਿਹੜੀਆਂ ਸਿੱਖਿਆ ਸ਼ਾਸਤਰ ਉੱਤੇ ਅਸਤਿਤਵਵਾਦੀ ਵਿਸ਼ਲੇਸ਼ਣ ਲਾਗੂ ਕਰਨ ਵਿੱਚ ਨਿਹਿਤ ਹਨ।
ਲਾਈਨ 157 ⟶ 156:
4. ਅਸਤਿਤਵਵਾਦ ਉੱਤੇ ਇੱਕ ਆਰੋਪਿਤ ਕੀਤਾ ਗਿਆ ਦੋਸ਼ ਨਿਰਨੈਤਿਕਵਾਦ ਦਾ ਹੈ। ਅਸਤਿਤਵਵਾਦ ਨਿਰਨੈਤਿਕਵਾਦੀ ਇਸ ਲਈ ਹੈ ਕਿਉਂਕਿ ਇਹ ਮਨੁੱਖ ਲਈ ਨੈਤਿਕ ਖੁੱਲ੍ਹ ਦੀ ਮੰਗ ਕਰਦਾ ਹੈ, ਪਰ ਜੇ ਅਸਤਿਤਵਵਾਦ ਅਨੁਸਾਰ ਮਨੁੱਖ ਨੈਤਿਕ ਆਜ਼ਾਦੀ ਦਾ ਦਾਅਵਾ ਕਰਦਾ ਹੈ ਤਾਂ ਇਸ ਨੂੰ ਤਾਂ ਹੀ ਸਵੀਕਾਰ ਕੀਤਾ ਜਾ ਸਕਦਾ ਹੈ ਜੇ ਇਸ ਦੇ ਨਾਲ ਜ਼ਿੰਮੇਵਾਰੀ ਦੀ ਉਚੇਰੀ ਭਾਵਨਾ ਨਾਲ ਜੁੜੀ ਹੋਵੇ।
 
<ref>ਅਸਤਿਤਵਵਾਦ, ਗੁਰਚਰਨ ਸਿੰਘ ਅਰਸ਼ੀ, ਪੰਨਾ-157-159</ref>
 
===ਅੰਤ===