ਪੰਜਾਬੀ ਲੋਕ-ਕਥਾ: ਪਰਿਭਾਸ਼ਾ ਅਤੇ ਪ੍ਰਕਾਰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 27:
 
=== ਪਰਿਭਾਸ਼ਾ ===
ਸਟੈਂਡਰਡ ਡਿਕਸ਼ਨਰੀ ਆਫ਼ ਫੋਕਲੋਰ ਅਨੁਸਾਰ “ਮਿੱਥਕ ਕਥਾ ਇਕ ਕਹਾਣੀ ਹੈ, ਜਿਹੜੀ ਬੀਤੇ ਯੁੱਗ ਦੀ ਹਕੀਕਤ ਵਜੋਂ ਲੋਕਾਂ ਦੀ ਬ੍ਰਹਿਮੰਡੀ ਚੇਤਨਾ, ਉਹਨਾਂ ਦੇ ਦੇਵਤੇ, ਨਾਇਕ ਸਭਿਆਚਾਰ ਅਤੇ ਧਾਰਮਿਕ ਲੱਛਣ ਨੂੰ ਬਿਆਨ ਕਰਦੀ ਹੈ ।”<ref>ਲੋਕਧਾਰਾ ਭਾਸ਼ਾ ਅਤੇ ਸਭਿਆਚਾਰ, ਭੁਪਿੰਦਰ ਸਿੰਘ ਖਹਿਰਾ,ਪੰਨਾ 57</ref>
 
=== ਉਤਪੱਤੀ ===
ਲਾਈਨ 46:
5 ਫੁੱਟਕਲ ਮਿੱਥਕ ਕਥਾਵਾਂ ।
 
6 ਇਸਲਾਮੀ ਅਥਵਾ ਸਾਮੀ ਮਿੱਥਕ ਕਥਾਵਾਂ।<ref>ਪੰਜਾਬ ਦਾ ਲੋਕ ਵਿਰਸਾ, ਭਾਗ ਪਹਿਲਾ, ਡਾ ਕਰਨਲ ਸਿੰਘ ਥਿੰਦ, ਪੰਨਾ 176</ref>
 
==ਪ੍ਰੇਤ ਕਥਾ==
ਲਾਈਨ 85:
 
== ਹਕਾਇਤ ==
ਹਕਾਇਤ[[ਅਰਬੀ]] ਭਾਸ਼ਾ ਦਾ ਸ਼ਬਦ ਹੈ। ਇਸ ਦਾ ਕੋਸ਼ਗਤ ਅਰਥ <nowiki>[[ਕਹਾਣੀ]]</nowiki> ਜਾਂ ਸਾਖੀ ਹੈ। ਇਹ ਇਕ ਵਿਸ਼ੇਸ਼ ਪ੍ਰਕਾਰ ਦੀ ਕਥਾ ਵੰਨਗੀ ਲਈ ਰੂੜ ਹੋ ਗਿਆ ਹੈ। ਪਹਿਲਾ ਪਹਿਲ ਪੰਜਾਬ ਵਿਚ ਹਕਾਇਤ ਸ਼ਬਦ ਫ਼ਾਰਸੀ ਮੂਲ ਦੀਆਂ ਕਹਾਣੀਆਂ ਲਈ ਪ੍ਰਯੋਗ ਹੁੰਦਾ ਸੀ। ਹਕਾਇਤ ਸੰਖੇਪ ਤੇ ਇਕਹਰੀ ਘਟਨਾ ਵਾਲੀ ਕਹਾਣੀ ਹੈ, ਜਿਸ ਵਿਚ ਜੀਵਨ ਦੇ ਕਿਸੇ ਹਕੀਕਤ ਨੂੰ ਬਿਆਨ ਕੀਤਾ ਜਾਂਦਾ ਹੈ। ਇਸ ਪ੍ਰਕਾਰ ਦੇ ਇਕਹਰੇ ਤੇ ਸੰਖੇਪ ਘਟਨਾ ਬਾਰੇ ਲਘੂ ਕਥਾ ਲਈ ਪੰਜਾਬੀ ਵਿਚ ਟੋਟਕਾ, ਚੁੱਟਕਲਾ,ਗੱਲ, ਹਸਾਵਣੀ ਆਦਿ ਨਾਵਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਅਰਬੀ ਵਿਚ ਜਿਸ ਕਹਾਣੀ ਵਿਚ ਕੋਈ ਸਿੱਖਿਆ ਜਾਂ ਨੈਤਿਕ ਉਪਦੇਸ਼ ਦਿੱਤਾ ਜਾਂਦਾ ਸੀ, ਉਸ ਲਈ ਹਕਾਇਤ ਸ਼ਬਦ ਵਰਤਿਆ ਜਾਂਦਾ ਸੀ। ਇਸ ਲਈ ਕਈ ਵਾਰ ਹਕਾਇਤ ਦਾ ਏਕੀਕਰਨ ਨੀਤੀ ਕਥਾ ਨਾਲ ਵੀ ਕਰ ਲਿਆ ਜਾਂਦਾ ਸੀ। ਜਿਵੇਂ ਹਕਾਇਤ ਲੋਕਮਨ ਦੀਆਂ। ਪਰ ਹਕਾਇਤ ਦਾ ਘੇਰਾ ਨੀਤੀ ਕਥਾ ਨਾਲ ਵਿਸ਼ਾਲ ਹੈ। ਇਸ ਰੂਪ ਵਿਚ ਉਹ ਕਥਾ ਸਮਾ ਸਕਦੀ ਹੈ, ਜਿਸ ਵਿਚ ਕੋਈ ਸਿੱਖਿਆ ਹੋਵੇ ਇਸ ਦੇ ਉਲਟ ਨੀਤੀ ਕਥਾ ਪਦ ਨਿਰੋਲ ਫੇਬਲ ਪ੍ਰਕਿਰਤੀ ਦੀ ਕਥਾ ਲਈ ਪ੍ਰਯੋਗ ਕੀਤਾ ਜਾਂਦਾ ਹੈ। ਪੰਜਾਬੀ ਵਿਚ ਰਚਿਤ ਹਕਾਇਤਾਂ ਲੋਕ੍ਮਨਾਂ ਦੀਆਂ ਸ਼ੁੱਧ ਰੂਪ ਵਿਚ ਨੀਤੀ ਕਥਾਵਾਂ ਹੀ ਹਨ। ਦਸ਼ਮ ਗ੍ਰੰਥ ਵਿਚ ਜਫਰਨਾਮਾ ਨਾਲ ਫ਼ਾਰਸੀ ਦੀਆਂ 11 ਹਕਾਇਤਾਂ ਹਕਾਯਾਤ ਦੇ ਨਾਂ ਸਿਰਲੇਖ ਹੇਠ ਦਰਜ ਹਨ। ਇਸ ਤੋਂ ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ ਕੁਝ ਵਿਸ਼ੇਸ਼ ਉਪਦੇਸ਼ ਆਤਮਿਕ ਚਰਿਤ੍ਰ ਵੀ ਹਕਾਇਤ ਦੇ ਅੰਤਰਗਤ ਆ ਜਾਂਦੀਆਂ ਹਨ।  ਫ਼ਾਰਸੀ ਦੀਆਂ ਹਕਾਇਤਾਂ ਤੋਂ ਪਤਾ ਲਗਦਾ ਹੈ, ਕਿ ਹਕਾਇਤ ਵਿਚ ਜੀਵਨ ਦੀ ਕੋਈ ਸਿੱਖਿਆ ਜਾਂ ਨੈਤਿਕ ਉਪਦੇਸ਼ ਹੁੰਦਾ ਹੈ। ਇਸ ਲਈ ਪੰਜਾਬੀ ਵਿਚ ਨੈਤਿਕਤਾ ਤੇ ਉਪਦੇਸ਼ਾਤਮਕ ਨਾਲ ਸਬੰਧਿਤ ਕਥਾਵਾਂ ਲਈ ਹਕਾਇਤ ਸ਼ਬਦ ਵਰਤਿਆਂ ਜਾਂਦਾ ਹੈ।  ਇਸ ਲਈ ਜੋ ਕਹਾਵਤ, [[ਕਥਾਵਾਂ]], [[ਅਖਾਣਾਂ]] ਵਾਂਗ ਪ੍ਰਸਿੱਧ ਹੋ ਗਈਆਂ ਹਨ ਤੇ ਜੋ ਜੀਵਨ ਦੀਆਂ ਸੱਚਾਈਆਂ ਨੂੰ ਪੇਸ਼ ਕਰਦੀਆਂ ਹਨ, ਉਹ ਹਕਾਇਤ ਬਣ ਗਈਆਂ ਹਨ।<ref>ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਜਿਲਦ 3, ਪੰਨਾ 455</ref>
 
== ਬੁਝਾਰਤਾਂ ==
ਲਾਈਨ 91:
 
=== ਪਰਿਭਾਸ਼ਾ ===
ਬੁਝਾਰਤ ਇਕ ਰਹੱਸਮਈ ਪ੍ਰਸ਼ਨ ਹੈ, ਜਿਸ ਵਿਚ ਕੋਈ ਰਹੱਸ ਲੁਕਾਇਆ ਜਾਂਦਾ ਹੈ ਤੇ ਇਹ ਰਹੱਸ ਪ੍ਰਤੀਕਮਈ ਜਾਂ ਵਿਰੋਧ ਨਾਲ ਪੇਸ਼ ਕੀਤਾ ਜਾਂਦਾ ਹੈ ਤੇ ਕਦੇ ਬਿੰਬ ਜਾਂ ਰੂਪਕਾਂ ਰਾਹੀ ਪੇਸ਼ ਕੀਤਾ ਜਾਂਦਾ ਹੈ। ਇਹ ਵਰਣਨ ਸਮੂਹਿਕ ਮਾਨਸਿਕਤਾ ਅਤੇ ਲੋਕਮਨ ਦੀ ਅਭਿਵਿਅਕਤੀ ਹੁੰਦੀ ਹੈ। ਇਸ ਤਰਾਂ ਬੁਝਾਰਤ ਉਹ ਪ੍ਰਸਨ ਹੁੰਦੇ ਹਨ। ਜਿਸ ਵਿਚ ਗੱਲ ਨੂੰ ਸੰਕੇਤਾਂ ਜਾਂ ਬਿੰਬਾਂ ਨਾਲ ਕਿਸੇ ਰਹੱਸ ਨੂੰ ਦੱਸਿਆ ਜਾਂਦਾ ਹੈ ਤੇ ਉਹ ਮੂਲ ਵਸਤੂ ਦੀ ਪਛਾਣ ਕਰਦੀ ਹੈ। ਮਨੁੱਖ ਨੇ ਦਲੀਲ, ਤਰਕ ਅਤੇ ਯੁਕਤੀਆਂ ਦੀਆਂ ਗੱਲਾਂ ਬੁਝਾਰਤਾਂ ਤੋਂ ਹੀ ਸਿੱਖੀਆਂ ਹਨ । ਇਸ ਤਰਾਂ ਬੁਝਾਰਤਾਂ ਮਨੁੱਖ ਦੀ ਕਲਾਤਮਿਕ ਸ਼ਕਤੀ ਨੂੰ ਵਧਾਉਣ ਵਿਚ ਸਹਾਇਕ ਹਨ। ਦੰਡੀ ਨੇ ਬੁਝਾਰਤ ਨੂੰ ਅਲੰਕਾਰ ਦੇ ਰੂਪ ਵਿਚ ਗਿਣਿਆ ਹੈ। ਅਰਸਤੂ ਦਾ ਵਿਚਾਰ ਹੈ ਕਿ ਕਿਸੇ ਗੱਲ ਜਾਂ ਵਿਆਖਿਆਨ ਲਈ ਰੂਪਕ ਨੂੰ ਲਗਾਤਾਰ ਵਰਤਿਆ ਜਾਵੇ ਤਾਂ ਬੁਝਾਰਤ ਹੋਂਦ ਵਿਚ ਆਉਂਦੀ ਹੈ।<ref>ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਜਿਲਦ 7, ਪੰਨਾ 1803</ref>
 
==ਹਵਾਲੇ==