ਵਿਲੀਅਮ ਆਰ ਬਾਸਕਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 70:
ਲੋਕਧਾਰਾ ਦਾ '''ਤੀਜਾ''' ਕਾਰਜ ਇਹ ਹੈ ਕਿ ਵਿੱਦਿਅਕ ਪ੍ਰਬੰਧ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ , ਲੋਕਧਾਰਾ ਸਿੱਖਿਆ ਦਾ ਪ੍ਰਮੁੱਖ ਪ੍ਰਬੰਧ ਰਹੀ ਹੈ। ਇਹ ਗੱਲ ਮਿਥਿਕ ਕਥਾਵਾਂ ਬਾਰੇ ਵਿਸ਼ੇਸ਼ ਰੂਪ ਵਿੱਚ ਕਹੀ ਜਾ ਸਕਦੀ ਹੈ। ਚੰਗੇ ਮਾੜੇ ਕੰਮਾਂ ਦਾ ਫਲ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ। ਗੱਲ ਕੀ ਜ਼ਿੰਦਗੀ ਦੇ ਹਰ ਮਸਲੇ ਬਾਰੇ ਲੋਕਧਾਰਾ ਲੋੜੀਂਦਾ ਗਿਆਨ ਮੁਹੱਈਆ ਕਰਵਾਉਂਦੀ ਰਹੀ ਹੈ। ਉਦਾਹਰਣ ਦੇ ਤੌਰ ਤੇ ਲੜਕੀਆਂ ਨੂੰ ਬਚਪਨ ਤੋਂ ਹੀ ਲੋਕ-ਗੀਤਾਂ ਰਾਹੀਂ ਵਿਆਹ ਕੇ ਦੂਜੇ ਘਰ ਜਾਣ ਲਈ ਪੱਕਾ ਕਰ ਦਿੱਤਾ ਜਾਂਦਾ ਹੈ। ਇਸ ਪ੍ਰਕਾਰ ਅਖੌਤਾਂ, ਮੁਹਾਵਰਿਆਂ ਅਤੇ ਲੋਕ ਕਥਾਵਾਂ ਦੁਆਰਾ ਗਿਆਨ ਦਾ ਪਾਸਾਰ ਹੁੰਦਾ ਰਿਹਾ ਹੈ । ਫੋਕਲੋਰ ਇਕ ਪੈਡਾਗੋਜੀ ਯੰਤਰ ਹੈ ਜਿਹੜਾ ਨੈਤਿਕਤਾ ਅਤੇ ਕਦਰਾ ਕੀਮਤਾ ਨੂੰ ਮਜਬੂਤ ਬਣਾਉਂਦਾ ਹੈ ।
 
'''ਚੌਥੇ''' ਸਥਾਨ ਤੇ ਲੋਕਧਾਰਾ ਸਵੀਕਾਰ ਕੀਤੇ ਗਏ ਪੈਟਰਨਾਂ ਦੇ ਮਹੱਤਵਪੂਰਨ ਕਾਰਜ ਦੀ ਸਾਰਥਕਤਾ ਬਰਕਰਾਰ ਰੱਖਣ ਵਿਚ ਸਹਾਇਤਾ ਕਰਦੀ ਹੈ ਸਮਾਜਿਕ ਪ੍ਰਬੰਧ ਨੂੰ ਆਪਣੀ ਹੋਂਦ ਬਰਕਰਾਰ ਰੱਖਣ ਲਈ ਕੁਝ ਨਿਯਮਾਂ ਅਤੇ ਬੰਦਸ਼ਾਂ ਦੀ ਸਿਰਜਣਾ ਕਰਨੀ ਪੈਂਦੀ ਹੈ।ਲੋਕਧਾਰਾ ਇਹਨਾਂ ਨਿਯਮਾਂ ਅਤੇ ਬੰਦਸ਼ਾਂ ਦਾ ਪ੍ਰਤੀਕਰਮ ਪ੍ਰਗਟਾਉਣ ਅਤੇ ਪ੍ਰਚਾਰਨ ਦਾ ਪ੍ਰਮੁੱਖ ਵਸੀਲਾ ਹੈ।ਇਸ ਤਰ੍ਹਾਂ ਲੋਕਧਾਰਾ ਸਭਿਆਚਾਰ ਦੇ ਨਿਯਮਾਂ ਨੂੰ ਪਰਪੱਕਤਾ ਪ੍ਰਦਾਨ ਕਰਦੀ ਹੈ ।ਉਹ ਰਿਸ਼ਤੇ ਜਿਹੜੇ ਸਮਾਜਿਕ ਅਸੂਲ ਵਿੱਚ ਸਾਕਾਰ ਹਨ, ਪਰ ਅਣਮਨੁੱਖੀ ਹਨ ਉਹਨਾਂ ਪ੍ਰਤੀ ਲੋਕਧਾਰਾ ਸਮੂਹ ਦੀਆਂ ਭਾਵਨਾਵਾਂ ਨੂੰ ਉਭਾਰਦੀ ਹੈ।ਲੋਕਧਾਰਾ ਜੀਵਨ ਦੀ ਸਿਰਫ ਵਿਆਖਿਆਂ ਹੀ ਨਹੀਂ ਕਰਦੀ, ਸਗੋਂ ਪਖ ਪਰਦਰਸ਼ਨ ਵੀ ਕਰਦੀ ਹੈ।
 
ਭਾਵੇਂ ਕਿ ਬਾਸਕਮ ਨੇ ਸਿੱਧੇ ਤੌਰ ਤੇ ਲੋਕਧਾਰਾ ਦੇ ਕਾਰਜਾ ਬਾਰੇ ਗੱਲ ਕੀਤੀ ਹੈ ਪਰ ਇਹ ਯਾਦ ਰੱਖਣਾ ਵੀ ਜ਼ਰੂਰੀ ਹੈ ਕਿ ਮਿੱਥ,ਨਾਇਕ, ਕਹਾਣੀਆਂ,ਅਖਾਉਤਾਂ, ਬੁਝਾਰਤਾਂ, ਲੋਕ ਗੀਤ ਅਤੇ ਲੋਕਧਾਰਾ ਦੀਆਂ ਹਰ ਇੱਕ ਵੰਨਗੀ ਦਾ ਵੱਖਰਾ ਕਾਰਜ ਹੈ ਅਤੇ ਜਿਸਦਾ ਵੱਖਰੇ ਤੌਰ ਤੇ ਅਧਿਐਨ ਕੀਤਾ ਜਾਣਾ ਚਾਹੀਦਾ ਹੈ ।
 
ਲੋਕਧਾਰਾ ਨੂੰ ਸਹੀ ਅਤੇ ਪੂਰੀ ਤਰ੍ਹਾਂ ਸਮਝਣ ਲਈ ਅਤੇ ਮਨੁੱਖ ਦੇ ਜੀਵਨ ਵਿੱਚ ਇਸਦੀ ਭੂਮਿਕਾ ਨੂੰ ਸਮਝਣ ਲਈ ਲੋਕਧਾਰਾ ਦੀ ਹਰ ਇਕ ਵੰਨਗੀ ਦੇ ਕਾਰਜ ਨੂੰ ਸਮਝਣਾ ਅਤੇ ਉਸ ਬਾਰੇ ਗਿਆਨ ਹਾਸਿਲ ਕਰਨਾ ਜ਼ਰੂਰੀ ਹੈ ।
 
ਇਸ ਚਾਨਣ ਵਿਚ ਦੇਖਣ ਤੇ ਪਤਾ ਲੱਗਦਾ ਹੈ ਕਿ ਲੋਕਧਾਰਾ ਸਭਿਆਚਾਰ ਦੀ ਸਥਿਰਤਾ ਨੂੰ ਬਣਾਈ ਰੱਖਣ ਲਈ ਇੱਕ ਮਹੱਤਵਪੂਰਨ ਪ੍ਰਣਾਲੀ ਹੈ।ਇਹ ਨੋਜਵਾਨਾਂ ਦੇ ਰੀਤੀ-ਰਿਵਾਜ ਅਤੇ ਨੈਤਿਕਤਾ ਦੇ ਮਿਆਰਾਂ ਨੂੰ ਉਭਾਰਨ ਲਈ ਵਰਤੀ ਜਾਂਦੀ ਹੈ । ਅਸਲ ਵਿੱਚ ਲੋਕਧਾਰਾ ਸਭਿਆਚਾਰਕ ਸੰਸਥਾਵਾਂ ਨੂੰ ਸੰਚਾਰਨ ਅਤੇ ਸਾਂਭਣ ਵਿਚ ਵੱਡਾ ਰੋਲ ਅਦਾ ਕਰਦੀ ਹੈ ।
 
== ਮੋਲਿਕ ਰਚਨਾਵਾਂ ==