ਲੋਕਧਾਰਾ ਸ਼ਾਸਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਲੋਕਧਾਰਾ ਸ਼ਾਸਤਰ''' ([[ਅੰਗਰੇਜ਼ੀ]]: Folkloristics) ਇੱਕ ਵਿਸ਼ਾ-ਖੇਤਰ ਹੈ ਜਿਸ ਵਿੱਚ [[ਲੋਕਧਾਰਾ]] ਦਾ ਅਧਿਐਨ ਕੀਤਾ ਜਾਂਦਾ ਹੈ।
 
======ਲੋਕਧਾਰਾ ਸ਼ਾਸਤਰ ਦੀ ਪਰਿਭਾਸ਼ਾ======
ਡਾ.ਭੁਪਿੰਦਰ ਸਿੰਘ ਖਹਿਰਾ ਅਨੁਸਾਰ [[ਲੋਕਧਾਰਾ]] ਸ਼ਾਸਤਰ, ਲੋਕਧਾਰਾ ਅਧਿਐਨ ਲਈ,ਵਿਧੀਆਂ ਤੇ ਸਿਧਾਂਤਾਂ ਦਾ ਨਿਰੂਪਣ ਕਰਨ ਵਾਲਾ ਵਿਗਿਆਨ ਹੈ। ਅਸਲ ਵਿੱਚ ਲੋਕਧਾਰਾ ਸ਼ਾਸਤਰ ਲੋਕਧਾਰਾ ਦਾ ਉਹ ਵਿਗਿਆਨਕ ਅਧਿਐਨ ਹੈ ਜਿਸ ਦੁਆਰਾ ਲੋਕਧਾਰਾ ਦੀ ਬਣਤਰ, ਪ੍ਰਕਾਰਜ ਤੇ ਸਾਰਥਿਕਤਾ ਨੂੰ ਸਮਝਣ ਦਾ ਉੱਪਰਾਲਾ ਕੀਤਾ ਜਾਂਦਾ ਹੈ। ਡਾ.ਭੁਪਿੰਦਰ ਸਿੰਘ ਖਹਿਰਾ ਨੇ ਲੋਕਧਾਰਾ ਸ਼ਾਸਤਰ ਲਈ ਤਿੰਨ ਧਾਰਨਾਵਾਂ ਪੇਸ਼ ਕੀਤੀਆਂ ਹਨ ਜੋ ਹੇਠਾਂ ਲਿਖੇ ਅਨੁਸਾਰ ਹਨ:
 
ਲਾਈਨ 11:
 
===ਸਾਰਥਿਕਤਾ (Relevance)===
ਲੋਕਧਾਰਾ ਸ਼ਾਸਤਰ ਦੇ ਅਧਿਐਨ ਦਾ ਅਗਲਾ ਮੁਖ ਤੱਤ ਸਾਰਥਿਕਤਾ ਹੈ। ਲੋਕਧਾਰਾ ਦੇ ਅਧਿਐਨ ਤੋਂ ਪ੍ਰਾਪਤ ਹੋਏ ਨਤੀਜੇ ਸਾਰਥਕ ਭਾਵ ਅਰਥਪੂਰਨ ਅਤੇ ਸੰਗਠਤ ਹੋਣੇ ਚਾਹੀਦੇ ਹਨ। ਲੋਕਧਾਰਾ ਲੋਕਮਨ ਦੀ ਉਪਜ ਹੈ। ਇਸ ਦੇ ਸੰਚਾਰ ਦੇ ਮਾਧਿਅਮ ਵਖਰੇ-ਵਖਰੇ ਹੋ ਸਕਦੇ ਹਨ। ਲੋਕਧਾਰਾ ਦੀਆਂ ਵੰਨਗੀਆਂ ਦੇ ਕਿਰਿਆਸ਼ੀਲ ਹੋਣ ਦੇ ਬਾਵਜੂਦ ਸਿੱਟੇ ਸਾਰਥਕ ਹੋਣੇ ਚਾਹੀਦੇ ਹਨ। ਜੇਕਰ ਲੋਕਧਾਰਾ ਵਿਗਿਆਨ ਦੀਆਂ ਵਿਧੀਆਂ ਅਤੇ ਸਿਧਾਂਤਾਂ ਦੁਆਰਾ ਪ੍ਰਾਪਤ ਕੀਤੇ ਗਏ ਨਤੀਜੇ ਸਾਰਥਕ ਭਾਵ ਅਰਥਪੂਰਨ ਨਹੀਂ ਤਾਂ ਲੋਕਧਾਰਾ ਵਿਗਿਆਨ ਦੀਆਂ ਧਾਰਨਾਵਾਂ ਵੀ ਠੀਕ ਨਹੀਂ ਹੋ ਸਕਦੀਆਂ।
 
======ਲੋਕਧਾਰਾ ਸ਼ਾਸਤਰ ਦੇ ਅਧਿਐਨ ਕਰਨਕਨ ਦੇ ਪ੍ਰਮੁਖ ਪ‌‍ੜਾਅ======
ਲੋਕਧਾਰਾ ਸ਼ਾਸਤਰ ਦਾ ਅਧਿਐਨ ਕਰਨ ਲਈ ਲੋਕਧਾਰਾ ਸ਼ਾਸਤਰੀਆਂ ਨੇ ਕੁਝ ਪ‌‍ੜਾਅ ਨਿਰਧਾਰਿਤ ਕੀਤੇ ਹਨ। ਜਿਹਨਾਂ ਦੀ ਵਰਤੋਂ ਵਿਧੀਵੱਤ ਰੂਪ ਨਾਲ ਲੋਕਧਾਰਾ ਸ਼ਾਸਤਰ ਦਾ ਵਿਗਿਆਨਕ ਤਰੀਕੇ ਨਾਲ ਅਧਿਐਨ ਕਰਨ
ਲਈ ਵਰਤਿਆ ਜਾਂਦਾ ਹੈ। ਲੋਕਧਾਰਾ ਸ਼ਾਸਤਰ ਦਾ ਅਧਿਐਨ ਕਰਨ ਲਈ ਹੇਠਾਂ ਲਿਖੇ ਪ‌‍ੜਾਅ ਮਿਥੇ ਜਾਂਦੇ ਹਨ<ref>{{cite book |last=ਸਿੰਘ|first=ਜਸਵਿੰਦਰ|date=|title=ਪੰਜਾਬੀ ਲੋਕ-ਸਾਹਿਤ ਸ਼ਾਸਤਰ |url= |location=ਪਟਿਆਲਾ |publisher=ਪੰਜਾਬੀ ਯੂਨੀਵਰਸਿਟੀ, ਪਟਿਆਲਾ |page= |isbn= |accessdate= }}</ref><ref>{{cite book |last=ਥਿੰਦ|first=ਕਰਨੈਲ ਸਿੰਘ (ਸੰਪਾ.)|date=|title=ਲੋਕਯਾਨ ਅਧਿਐਨ |url= |location=ਅੰਮ੍ਰਿਤਸਰ|publisher=ਗੁਰੂ ਨਾਨਕ ਦੇਵ ਯੂਨੀਵਰਸਿਟੀ|page= |isbn= |accessdate= }}</ref>
ਲਾਈਨ 32:
ਇਸ ਵਿੱਚ ਤੁਲਨਾਤਮਕ ਅਧਿਐਨ ਵਿਧੀ ਦੁਆਰਾ ਦੂਸਰੇ ਇਲਾਕੇ ਦੀ ਲੋਕਧਾਰਾ ਨਾਲ ਤੁਲਨਾ ਕੇ ਦੋਹਾਂ ਵਿੱਚ ਅੰਤਰ ਵੀ ਪਹਿਚਾਣੇ ਜਾ ਸਕਦੇ ਹਨ।
 
====ਲੋਕਧਾਰਾ ਸ਼ਾਸਤਰ ਦੇ ਅਧਿਐਨ ਨਾਲ ਸਬੰਧਤ ਸਮੱਸਿਆਵਾਂ====
ਲੋਕਧਾਰਾ ਸ਼ਾਸਤਰ ਦੀ ਸਿਰਜਣਾ ਇੱਕ ਬਹੁਤ ਹੀ ਔਖਾ ਅਤੇ ਕਠਿਨ ਕਾਰਜ ਹੁੰਦਾਂ ਹੈ। ਮੂਲ ਸਮਸਿਆ ਲੋਕਧਾਰਾ ਦੇ ਤੱਤਾਂ ਦੀ ਪਛਾਣ ਕਰਨ ਅਤੇ ਉਹਨਾਂ ਦੇ ਸਰੂਪ ਤੇ ਪ੍ਰਕਿਰਤੀ ਨੂੰ ਸਮਝਣ ਦੀ ਹੈ। [[ਡਾ.ਭੁਪਿੰਦਰ ਸਿੰਘ ਖਹਿਰਾ]] ਲੋਕਧਾਰਾ ਦੇ ਤਿੰਨ ਮੂਲ ਤੱਤ ਸਵੀਕਾਰ ਕਰਦਾ ਹੈ।
*''ਲੋਕਮਨ''
ਲਾਈਨ 46:
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੋਕਧਾਰਾ ਸ਼ਾਸਤਰ ਦੀ ਉਸਾਰੀ ਵਿੱਚ ਅਨੇਕ ਸਮੱਸਿਆਵਾਂ ਖੜੀਆਂ ਹਨ। ਇਸ ਦੀ ਉਸਾਰੀ ਦੀਆਂ ਫਿਰ ਵੀ ਸੰਭਾਵਨਾਵਾਂ ਹਨ।
 
===ਪੰਜਾਬੀ ਲੋਕਧਾਰਾ ਸ਼ਾਸਤਰ ਦਾ ਸਰਵੇਖਣ===
ਪੰਜਾਬੀ ਲੋਕਧਾਰਾ ਦਾ ਮੁੱਢਲਾ ਕੰਮ ਅੰਗਰੇਜ਼ੀ ਰਾਜ ਸਮੇਂ ਪੱਛਮੀ ਵਿਦਵਾਨਾਂ ਵਲੋਂ ਸ਼ੁਰੂ ਕੀਤਾ ਗਿਆ। ਇਹ ਕੰਮ ਲੋਕਧਾਰਾ ਦੀ ਸਮੱਗਰੀ ਇੱਕਠੀ ਕਰਨ ਤੱਕ ਸੀਮਿਤ ਸੀ, ਪਰ ਇਹ ਪੱਛਮੀ ਵਿਦਵਾਨ ਲੋਕਧਾਰਾ ਦੀ ਮਹੱਤਤਾ ਅਤੇ ਵਿਸ਼ੇ ਤੋਂ ਭਲੀ ਪ੍ਰਕਾਰ ਜਾਣੂ ਸਨ। ਕੈਪਟਨ [[ਆਰ.ਸੀ.ਟੈਂਪਲ]] ਪੇਸ਼ੇ ਵਜੋਂ ਫ਼ੋਜੀ ਅਫ਼ਸਰ ਸਨ, ਪਰ ਉਸ ਦੀ ਰੁਚੀ ਲੋਕਧਾਰਾ ਦੀ ਸਮੱਗਰੀ ਇੱਕਠੀ ਕਰਨ ਵਿੱਚ ਸੀ। ਪੰਜਾਬ ਵਿੱਚ ਨਿਯੁਕਤੀ ਦੋਰਾਨ ਉਸ ਨੇ ਪੰਜਾਬ ਦੀਆਂ ਲੋਕ ਗਥਾਵਾਂ (ਅੰਗਰੇਜ਼ੀ ਵਿੱਚ)1885 ਵਿੱਚ ਤਿੰਨ ਜਿਲਦਾਂ ਵਿੱਚ ਸੰਪੂਰਨ ਕੀਤੀਆਂ। ਉਸ ਤੋਂ ਬਾਅਦ [[ਐਚ.ਏ.ਰੋਜ਼]] ਦੁਆਰਾ 1883 ਅਤੇ 1892 ਈ. ਦੀ ਮਰਦਮਸ਼ੁਮਾਰੀ ਤੇ ਅਧਾਰਤ 6 ਪੰਜਾਬੀ ਜਾਤਾਂ ਤੇ ਕਬੀਲਿਆਂ ਦੀ ਗਲੋਸਰੀ ਤਿਆਰ ਕੀਤੀ ਗਈ। ਇਸ ਵਿੱਚ ਪੰਜਾਬ ਦੇ ਲੋਕ-ਧਰਮ, ਰਸਮਾਂ-ਰਿਵਾਜ, ਰਹਿਣ-ਸਹਿਣ ਬਾਰੇ ਕੀਮਤੀ ਸਮੱਗਰੀ ਪੇਸ਼ ਕੀਤੀ ਗਈ। ਦੂਸਰਾ ਦੌਰ ਵੀਹਵੀਂ ਸਦੀ ਦੇ ਪਹਿਲੇ ਤਿੰਨ ਦਹਾਕਿਆਂ ਵਿੱਚ ਪੰਜਾਬੀ ਲੋਕਧਾਰਾ ਨਾਲ ਸਬੰਧਤ ਤਿਨ ਪੁਸਤਕਾਂ ਹੀ ਮਿਲਦੀਆਂ ਹਨ ਜਿਵੇਂ-
*ਪੰਡਤ ਸ਼ਰਧਾ ਰਾਮ ਫਿਲੋਰੀ ਦੀ [[ਪੰਜਾਬੀ ਬਾਤ-ਚੀਤ]]
ਲਾਈਨ 53:
ਇਹਨਾਂ ਸੰਕਲਨਾ ਵਿੱਚ ਵਿਗਿਆਨਕ ਸੂਝ ਦੀ ਅਣਹੋਂਦ ਹੈ। ਸਮੱਗਰੀ ਨੂ ਕੋਈ ਵਿਗਿਆਨਕ ਵਿਧੀਵਤ ਤਰਤੀਬ ਨਹੀਂ ਦਿਤੀ ਗਈ। ਇਹ ਸੰਗ੍ਰਹਿ ਲੋਕਧਾਰਾ ਦੀ ਕੱਚੀ ਸਮੱਗਰੀ ਵਜੋਂ ਪ੍ਰਵਾਨ ਕੀਤੇ ਗਏ ਹਨ। ਇਸ ਦੌਰ ਵਿੱਚ 1936 ਈ. ਵਿੱਚ [[ਦੇਵਿੰਦਰ ਸਤਿਆਰਥੀ]] ਨੇ [[ਗਿੱਧਾ]] ਪੁਸਤਕ ਪ੍ਰਕਾਸ਼ਿਤ ਕਰਵਾਈ। [[ਡਾ.ਮਹਿੰਦਰ ਸਿੰਘ ਰੰਧਾਵਾਂ]] ਨੇ ‘ਪੰਜਾਬੀ ਦੇ ਲੋਕ ਗੀਤ’ 1955 ਈ. ‘ਪੰਜਾਬੀ ਲੋਕ ਗੀਤ’ 1960 ਈ.ਵਿੱਚ ਪ੍ਰਕਾਸ਼ਿਤ ਕਰਵਾਏ। ਇਸੇ ਸਮੇਂ ਦੋਰਾਨ [[ਗਿਆਨੀ ਗੁਰਦਿੱਤ ਸਿੰਘ]] ਦੀ ‘ਮੇਰਾ ਪਿੰਡ’ 1960 ਈ. ਵਿੱਚ ਲਿਖੀ ਗਈ। ਇਹ ਪੁਸਤਕ ਆਪਣੇ ਆਪ ਵਿੱਚ ਇੱਕ ਵਿਲਖਣ ਤਜਰਬਾ ਹੈ। ਤੀਸਰਾ ਦੌਰ ਲੋਕਧਾਰਾ ਅਧਿਐਨ ਦਾ ਤੀਸਰਾ ਪੜਾਅ ਜਾਂ ਦੌਰ 1970 ਈ. ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ। ਇਸ ਦੌਰ ਵਿੱਚ ਡਾ.[[ਕਰਨੈਲ ਸਿੰਘ ਥਿੰਦ]] ਦੇ ਵਡਮੁਲੇ ਉੱਪਰਾਲੇ ਹਨ,ਇਹਨਾਂ ਨੇ ਨਾ ਸਿਰਫ਼ ਪੰਜਾਬੀ ਲੋਕਧਾਰਾ ਤੇ ਮੁੱਢਲਾ ਵਿਗਿਆਨਕ ਕਾਰਜ ਅਰੰਭ ਕੀਤਾ ਤੇ ਸਮੱਗਰੀ ਤਿਆਰ ਕਰਵਾਈ ਸਗੋਂ ਗੁਰੂ ਨਾਨਕ ਦੇਵ ਯੂਨਿਵਰਸਿਟੀ ਵਿੱਚ ਲੋਕਧਾਰਾ ਦਾ ਮਾਸਟਰ ਆਫ਼ ਪੰਜਾਬੀ ਵਿੱਚ ਲੋਕਧਾਰਾ ਦਾ ਪੇਪਰ ਵੀ ਸ਼ੁਰੂ ਕਰਵਾਇਆ। 'ਡਾ.ਹਰਜੀਤ ਸਿੰਘ ਗਿੱਲ’ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਲੋਕਧਾਰਾ ਦਾ ਕੰਮ ਆਰੰਭ ਕਰਵਾਇਆ। ਪੰਜਾਬੀ ਯੂਨੀਵਰਸਿਟੀ ਵਿੱਚ ‘ਡਾ.ਨਾਹਰ ਸਿੰਘ’ ਨੇ ਸ਼ਲਾਘਾਯੋਗ ਕੰਮ ਕਰਵਾਇਆ। ਇਸ ਤੋਂ ਇਲਾਵਾ ਡਾ.[[ਸੋਹਿੰਦਰ ਸਿੰਘ ਬਣਜਾਰਾ ਬੇਦੀ]] ਨੇ ਵੀ ਇਸ ਖੇਤਰ ਵਿੱਚ ਬਹੁਮੁਲਾ ਕੰਮ ਕੀਤਾ। ਡਾ.ਬੇਦੀ ਦਾ ਕੰਮ ‘ਲੋਕ ਆਖਦੇ ਹਨ’, ‘ਬਾਤਾਂ ਮੁੱਢ ਕਦੀਮ ਦੀਆਂ’ ਅਤੇ ਲੋਕਧਾਰਾ ਨਾਲ ਸਬੰਧਿਤ ਵਿਸ਼ਵ ਕੋਸ਼ ਅੱਠ ਜਿਲਦਾਂ ਵਿੱਚ ਪ੍ਰਕਾਸ਼ਿਤ ਕਰਵਾਏ ਗਏ ਹਨ।
 
===ਲੋਕਧਾਰਾ ਸ਼ਾਸਤਰ ਅਧਿਐਨ ਨਾਲ ਸਬੰਧਿਤ ਪੁਸਤਕਾਂ===
 
*ਸ.ਸ.ਵਣਜਾਰਾ ਬੇਦੀ,ਮੱਧਕਲੀਨ ਪੰਜਾਬੀ ਕਥਾ:ਰੂਪ ਤੇ ਪਰੰਪਰਾ.ਪਰੰਪਰਾ ਪ੍ਰਕਾਸ਼ਨ,ਨਵੀ ਦਿਲੀ.
*ਜਸਵਿੰਦਰ ਸਿੰਘ.ਪੰਜਾਬੀ ਲੋਕ-ਸਾਹਿਤ ਸ਼ਾਸਤਰ.ਪੰਜਾਬੀ ਯੂਨੀਵਰਸਿਟੀ,ਪਟਿਆਲਾ.