ਰਾਸ਼ਟਰੀ ਅਸੰਬਲੀ (ਅਫ਼ਗ਼ਾਨਿਸਤਾਨ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
clean up ਦੀ ਵਰਤੋਂ ਨਾਲ AWB
 
ਲਾਈਨ 1:
'''ਰਾਸ਼ਟਰੀ ਅਸੰਬਲੀ''' (ਜਾਂ ਅਫ਼ਗ਼ਾਨ ਸੰਸਦ) ਅਫਗਾਨਿਸਤਾਨ ਦੀ ਸਰਵਉੱਚ ਵਿਧਾਨ ਹੈ। ਇਹ ਦੋ ਸਦਨਾਂ ਵਾਲੀ ਸੰਸਦ ਹੈ। ਇਸਦੇ ਉੱਪਰਲੇ ਸਦਨ ਨੂੰ ''ਮਸ਼ਰਾਨੋ ਜਿਗਰਾ'' ਤੇ ਹੇਠਲੇ ਸਦਨ ਨੂੰ ''ਵੁਲਸ਼ੀ ਜਿਗਰਾ'' ਆਖਿਆ ਜਾਂਦਾ ਹੈ। ਇਸ ਦੇ ਉੱਪਰਲੇ ਸਦਨ ਵਿੱਚ 102 ਸੀਟਾਂ ਹੁੰਦੀਆਂ ਹਨ ਤੇ ਹੇਠਲੇ ਸਦਨ ਵਿੱਚ 250 ਸੀਟਾਂ ਹੁੰਦੀਆਂ ਹਨ।
 
ਅਫ਼ਗਾਨੀ ਸੰਸਦ ਦੀ ਨਵੀਂ ਇਮਾਰਤ ਦਾ ਨਿਰਮਾਣ ਭਾਰਤ ਦੀ ਸਹਾਇਤਾ ਨਾਲ ਕੀਤਾ ਗਿਆ ਹੈ। 2015 ਦੇ ਅਖੀਰ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ [[ਨਰਿੰਦਰ ਮੋਦੀ]] ਤੇ ਅਫ਼ਗਾਨੀ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਇਸਦਾ ਉਦਘਾਟਨ ਕੀਤਾ ਸੀ। ਇਹ ਦਾਰੁਲ ਅਮਨ ਪੈਲੇਸ ਨੇੜੇ ਸਥਿੱਤ ਹੈ।
 
ਅਫਗਾਨਿਸਤਾਨ ਦੇ ਸੰਵਿਧਾਨ ਅਨੁਸਾਰ ਇਹ ਪੂਰੇ ਦੇਸ਼ ਦੀ ਸਰਵਉੱਚ ਵਿਧਾਨ ਹੈ ਜੋ ਕਿ ਇਸ ਦੇ ਦੀ ਜਨਤਾ ਦੁਆਰਾ ਚੁਣੇ ਨੁਮਾਇੰਦਿਆਂ ਵੱਲੋਂ ਚਲਾਈ ਜਾਂਦੀ ਹੈ।
 
== ਰਾਸ਼ਟਰੀ ਅਸੰਬਲੀ ਦੇ ਕਰਤੱਵ==
ਰਾਸ਼ਟਰੀ ਅਸੰਬਲੀ ਦੇਸ਼ ਦੇ ਕਾਨੂੰਨ ਬਣਾਉਂਦੀ, ਉਸ ਵਿੱਚ ਸੋਧ ਕਰਦੀ ਹੈ। ਇਹ ਸਮਾਜਿਕ, ਆਰਥਿਕ, ਸੱਭਿਆਚਾਰਕ ਤੇ ਨਾਲ ਹੀ ਨਾਲ ਤਕਨੀਕੀ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਵੀ ਦਿੰਦੀ ਹੈ। ਇਸ ਤੋਂ ਇਲਾਵਾ ਇਹ ਦੇਸ਼ ਦੇ ਸੂਬਿਆਂ ਦਾ ਬਜਟ ਵਈ ਪਾਸ ਕਰਦੀ ਹੈ, ਰਾਸ਼ਟਰੀ ਤੇ ਅੰਤਰਰਾਸ਼ਟਰੀ ਨੀਤੀਆਂ ਦਾ ਨਿਰਮਾਣ ਤੇ ਉਨ੍ਹਾਂ ਵਿੱਚ ਸੋਧ ਦਾ ਅਧਿਕਾਰ ਵੀ ਇਸੇ ਕੋਲ ਹੈ। ਇਸ ਤਰ੍ਹਾਂ ਉਪਰੋਕਤ ਦੱਸੇ ਕੰਮ ਇਸ ਸੰਸਦ ਵੱਲੋਂ ਸੰਵਿਧਾਨ ਦੇ ਹੇਠਾਂ ਰਹਿ ਕੇ ਕੀਤੇ ਜਾਂਦੇ ਹਨ।
== ਵੁਲਸ਼ੀ ਜਿਗਰਾ (ਹੇਠਲਾ ਸਦਨ) ==
ਵੁਲਸ਼ੀ ਜਿਗਰਾ ਅਫ਼ਗ਼ਾਨੀ ਸੰਸਦ ਦਾ ਹੇਠਲਾ ਸਦਨ ਹੈ। ਇਸ ਵਿੱਚ ਕੁੱਲ 249 ਸੀਟਾਂ ਹੁੰਦੀਆਂ ਹਨ ਤੇ ਇਹਨਾਂ ਸੀਟਾਂ 'ਤੇ ਬਿਰਾਜਮਾਨ ਨੁਮਾਇੰਦੇ ਆਮ ਲੋਕਾਂ ਵੱਲੋਂ ਵੋਟਾਂ ਰਾਹੀਂ ਚੁਣੇ ਜਾਂਦੇ ਹਨ। ਕੁੱਲ ਸੀਟਾਂ ਵਿੱਚੋਂ 68 ਸੀਟਾਂ ਔਰਤਾਂ ਲਈ ਰਾਖਵੀਆਂ ਹਨ। ਹਰੇਕ ਰਾਜ ਦੇ ਵਿਧਾਨ ਹਲਕਿਆਂ ਦੀ ਗਿਣਤੀ ਉੱਥੋਂ ਦੇ ਜਨਸੰਖਿਆ ਮੁਤਾਬਿਕ ਕੀਤੀ ਜਾਂਦੀ ਹੈ। ਵੁਲਸ਼ੀ ਜਿਗਰਾ ਦਾ ਹਰੇਕ ਮੈਂਬਰ 5 ਸਾਲਾਂ ਤੱਕ ਸੰਸਦ ਵਿੱਚ ਆਪਣੇ ਹਲਕੇ ਦੀ ਨੁਮਾਇੰਦਗੀ ਕਰਦਾ ਹੈ।
 
ਵੁਲਸ਼ੀ ਜਿਗਰਾ ਦਾ ਮੈਂਬਰ ਬਣਨ ਲਈ ਘੱਟੋ-ਘੱਟ ਯੋਗਤਾਵਾਂ ਇਸ ਪ੍ਰਕਾਰ ਹਨ: