ਲੋਕ ਮੱਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਸੁਪਨ ਵਿਸ਼ਵਾਸ: ਹਿੱਜੇ ਸਹੀ ਕੀਤੇ, ਵਿਆਕਰਨ ਸਹੀ ਕੀਤੀ, ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਸੁਪਨ ਵਿਸ਼ਵਾਸ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 51:
ਭਾਰਤੀ ਦਰਸ਼ਨ ਵਿਚ ਮਨ ਦੀਆਂ ਚਾਰ ਅਵਸਥਾਵਾਂ - ਜਾਗਤ, ਸੁਪਨ, ਸਖੋਪਤੀ ਤੇ ਤੁਰੀਆ ਮੰਨੀਆਂ ਗਈਆਂ ਹਨ। ਅਰਧ ਚੇਤਨ ਦਾ ਸਬੰਧ ਸੁਪਨ ਅਵਸਥਾ ਦੇ ਨਾਲ ਹੈ ਜੋ ਖਾਹਿਸ਼ਾ ਮਨੁੱਖ ਅਸਲ ਜੀਵਨ ਵਿਚ ਪ੍ਰਾਪਤ ਨਹੀ ਕਰ ਸਕਦਾ ਉਹ ਸੁਪਨ ਰੂਪ ਵਿਚ ਕਰਦਾ ਹੈ। ਪੰਜਾਬੀ ਲੋਕ ਜੀਵਨ ਵਿਚ ਸੁਪਿਨਆਂ ਨਾਲ ਸੰਬੰਧਿਤ ਬਹੁਤ ਸਾਰੇ ਲੋਕ ਵਿਸ਼ਵਾਸ ਮਿਲਦੇ ਹਨ|
ਪੰਜਾਬੀ ਮਨ ਕਿਆਸ ਕਰਦਾ ਹੈ ਕਿ ਸੁਪਨੇ `ਚ ਲੋਹਾ ਦੇਖਣਾ ਮਾੜਾ ਹੁੰਦਾ ਹੈ। ਦੁੱਧ ਦਹੀਂ ਤੋਂ ਬਗੈਰ ਹੋਰ ਕੋਈ ਚਿੱਟੀ ਚੀਜ਼ ਦੇਖਣੀ ਵੀ ਮਾੜੀ ਹੁੰਦੀ ਹੈ। ਕਪਾਹ ਕੱਫਣ ਦੇ ਬਰਾਬਰ, ਸੁਫਨੇ ਵਿੱਚ ਮਰ ਜਾਵੇ ਤਾਂ ਉਸ ਦੀ ਉਮਰ ਵੱਧ ਜਾਂਦੀ ਹੈ। ਰੋਣਾ ਚੰਗਾ ਤੇ ਹੱਸਣਾ ਮਾੜਾ, ਚਿੱਟਾ ਸੱਪ ਲੜਨਾ ਚੰਗਾ ਹੁੰਦਾ ਹੈ, ਰਾਜ ਭਾਗ ਦੇਖਣਾ ਮਾੜਾ ਆਦਿ ਸੁਪਨ ਦੇ ਵਰਗ ਵਿੱਚ ਰੱਖਿਆ ਜਾ ਸਕਦਾ ਹੈ।
 
 
===ਯਾਤਰਾ ਨਾਲ ਸੰਬੰਧਿਤ ਲੋਕ ਵਿਸ਼ਵਾਸ===
ਪੁਰਾਣੇ ਸਮਿਆਂ ਵਿਚ ਆਵਾਜਾਈ ਦੇ ਸਾਧਨ ਵਿਕਿਸਤ ਨਹੀਂ ਸਨ| ਸਫ਼ਰ ਤੇ ਜਾਣਾ ਬਹੁਤ ਸਾਰੇ ਖਤਰਿਆਂ ਨਾਲ ਜੁੜਿਆ ਹੋਇਆ ਸੀ ਅਤੇ ਬਹੁਤਾ ਸਫ਼ਰ ਪੈਦਲ ਕੀਤਾ ਜਾਂਦਾ ਸੀ| ਇਸ ਲਈ ਸਫ਼ਰ ਤੇ ਜਾਣ ਸਬੰਧੀ ਬਹੁਤ ਸਾਰੇ ਲੋਕ ਵਿਸ਼ਵਾਸ ਮਿਲਦੇ ਹਨ| ਜਿਵੇਂ ਕਿ ਸਫ਼ਰ ਤੇ ਜਾਣ ਸਮੇਂ ਪਿੱਛੋਂ ਅਾਵਾਜ਼ ਮਾਰਨੀ ਜਾਂ ਗਧਾ, ਝੋਟਾ, ਖਾਲੀ ਟੋਕਰਾ, ਗਿੱਦੜ, ਨੰਗੇ ਸਿਰ, ਖਾਲੀ ਭਾਂਡਾ, ਅੰਨਾ, ਕਾਣਾ, ਫ਼ਕੀਰ ਦਾ ਮੱਥੇ ਲੱਗਣਾ ਅਸ਼ੁੱਭ ਮੰਨਿਆਂ ਜਾਂਦਾ ਹੈ| ਪੁੱਠੀ ਜੁੱਤੀ ਸਫ਼ਰ ਦਾ ਸੰਕੇਤ ਹੈ| ਕੋਈ ਪਾਣੀ ਲੈ ਕੇ ਆਉਦਾਂ ਮਿਲੇ ਤਾਂ ਸ਼ੁੱਭ ਮੰਨਿਆ ਜਾਂਦਾ ਹੈ ਅਤੇ ਲੱਕੜਾਂ ਲੈ ਕੇ ਮਿਲੇ ਤਾਂ ਮਾੜਾ ਹੁੰਦਾ ਹੈ| ਸਫ਼ਰ ਤੇ ਤੁਰਨ ਸਮੇਂ ਜੇਕਰ ਸਹਿਜ ਸੁਭਾ ਦੋ ਨਿੱਛਾਂ ਵੱਜਣ ਤਾਂ ਚੰਗਾ ਸ਼ਗਨ ਹੁੰਦਾ ਹੈ ਪਰ ਇਕ ਨਿੱਛ ਵੱਜਣੀ ਅਸ਼ੁੱਭ ਮੰਨੀ ਜਾਂਦੀ ਹੈ|
 
===ਦਿਸ਼ਾਵਾਂ, ਗ੍ਰਹਿਆਂ ਨਾਲ ਸੰਬੰਧਿਤ ਲੋਕ ਵਿਸ਼ਵਾਸ===
ਲੋਕ ਮਾਨਿਸਕਤਾ ਵਿਚ ਹਰੇਕ ਦਿਸ਼ਾ ਵੱਲ ਕੋਈ ਨਾਂ ਕੋਈ ਵਿਸ਼ਵਾਸ ਜੁੜਿਆ ਹੋਇਆ ਹੈ| ਕਿਸੇ ਖ਼ਾਸ ਦਿਨ ਖ਼ਾਸ ਦਿਸ਼ਾ ਵੱਲ ਜਾਣ ਨਾਲ ਲਾਭ ਜਾਂ­ ਹਾਨੀ ਹੋ ਸਕਦੀ ਹੈ| ਲੋਕ ਮਾਨਿਸਕਤਾ ਇਹ ਵੀ ਮੰਨਦੀ ਹੈ ਕਿ ਹਰੇਕ ਆਦਮੀ ਦੇ ਅਪਣੇ ਗ੍ਰਹਿ ਤੇ ਨਛੱਤਰ ਹੁੰਦੇ ਹਨ ਜੋ ਉਸਦੀ ਸਫ਼ਲਤਾ ਤੇ ਅਸਫ਼ਲਤਾ ਦਾ ਸਬੱਬ ਬਣਦੇ ਹਨ|
 
ਸੋਮਵਾਰ ਤੇ ਸ਼ਨੀਵਾਰ ਨੂੰ ਪੂਰਬ ਦਿਸ਼ਾ ਵਿਚ ਜਾਣਾ ਸ਼ੁੱਭ ਮੰਨਿਆ ਜਾਂਦਾ ਹੈ| ਉੱਤਰ ਦਿਸ਼ਾ ਧਨ-ਦੌਲਤ ਅਤੇ ਪੂਰਬ ਦਿਸ਼ਾ ਨਵ ਜਾਗ੍ਰਿਤੀ ਦੀ ਦਿਸ਼ਾ ਮੰਨੀ ਜਾਂਦੀ ਹੈ| ਟੁੱਟਦੇ ਤਾਰੇ ਵੱਲ ਦੇਖਣਾ ਮਾੜਾ ਮੰਨਿਆਂ ਜਾਂਦਾ ਹੈ| ਮੰਗਲੀਕ ਕੰਨਿਆਂ ਦਾ ਵਿਆਹ ਮੰਗਲੀਕ ਵਰ ਨਾਲ ਹੋਣਾ ਚਾਹੀਦਾ ਹੈ ਨਹੀਂ ਦੋਵਾਂ ਵਿਚੋਂ ਇਕ ਦੀ ਮੌਤ ਹੋ ਜਾਵੇਗੀ| ਸ਼ਨੀਵਾਰ ਸਿਰ ਤੇਲ ਪਾਉਣਾ ਤੇ ਇਸਤਰੀ ਸਿਰ ਨਹਾਉਣਾ ਮਾੜਾ ਸਮਝਿਆ ਜਾਂਦਾ ਹੈ|
 
===ਪਸ਼ੂ ਪੰਛੀਆਂ ਤੇ ਜੀਵਾਂ ਨਾਲ ਸੰਬੰਧਿਤ ਲੋਕ ਵਿਸ਼ਵਾਸ===
ਮਨੁੱਖੀ ਜ਼ਿੰਦਗੀ ਵਿਚ ਪਸ਼ੂ ਪੰਛੀਆਂ ਤੇ ਜੀਵਾਂ ਦੀ ਖ਼ਾਸ ਮਹੱਹਤਾ ਹੈ ਜਿੱਥੇ ਇਹ ਉਸਦੀ ਜ਼ਿੰਦਗੀ ਵਿਚ ਰੰਗਤ ਭਰਦੇ ਹਨ ਉਸਦੇ ਸਹਾਇਕ ਵੀ ਬਣਦੇ ਹਨ। ਪੁਰਾਣੇ ਸਮਿਆਂ ਵਿਚ ਕਬੂਤਰ ਸੁਨੇਹੇ ਪੱਤਰ ਵੀ ਲੈ ਕੇ ਜਾਇਆ ਕਰਦੇ ਸਨ ਫਿਰ ਵੀ ਲੋਕ ਜੀਵਾਂ ਨਾਲ ਸੰਬੰਧਿਤ ਬਹੁਤ ਸਾਰੇ ਲੋਕ ਵਿਸ਼ਵਾਸ ਹਨ|
ਮੋਰ ਦਾ ਨੱਚਣਾ ਮੀਹ ਪੈਣ ਦਾ ਸੰਕੇਤ ਹੈ| ਕੀੜੀਆਂ ਨਹੀਂ ਮਾਰਨੀਆਂ ਚਾਹੀਦੀਆਂ ਹਨ ਕੁੜੀਆਂ ਜੰਮਣ ਦਾ ਡਰ ਹੁੰਦਾ ਹੈ| ਕਾਂ ਦਾ ਰਾਤ ਨੂੰ ਬੋਲਣਾ ਅਸ਼ੁੱਭ ਮੰਨਿਆਂ ਜਾਂਦਾ ਹੈ| ਪਸ਼ੂ ਖਰੀਦਣ ਸਮੇਂ ਜੇ ਪਿਸ਼ਾਬ ਕਰ ਦੇਵੇ ਤਾਂ ਅਸ਼ੁੱਭ ਮੰਨਿਆਂ ਜਾਂਦਾ ਹੈ ਗੋਹਾ ਕਰੇ ਤਾਂ ਸ਼ੁੱਭ ਮੰਨਿਆਂ ਜਾਂਦਾ ਹੈ| ਕਬੂਤਰ ਘਰ ਵਿਚ ਬੋਲਣ ਤਾਂ ਉਜਾੜ ਭਾਲਦੇ ਹਨ|
 
===ਅੰਕਾਂ ਨਾਲ ਸੰਬੰਧਿਤ ਲੋਕ ਵਿਸ਼ਵਾਸ===
ਅੰਕਾਂ ਨਾਲ ਸੰਬੰਧਿਤ ਬਹੁਤ ਸਾਰੇ ਲੋਕ ਵਿਸ਼ਵਾਸ ਹਨ ਜੋ ਸਿਰਫ਼ ਭਾਰਤ ਵਿਚ ਹੀ ਨਹੀ ਪੂਰੀ ਦੁਨੀਆਂ ਵਿਚ ਮਿਲਦੇ ਹਨ। ਅੰਗਰੇਜ਼ਾ ਵਿਚ 13 ਅੰਕ ਨੂੰ ਅਸ਼ੁੱਭ ਮੰਨਿਆਂ ਜਾਂਦਾ ਹੈ। ਇਸੇ ਕਰਕੇ ਚੰਡੀਗੜ ਵਿਚ 13 ਸੈਕਟਰ ਦੀ ਅਣਹੋਂਦ ਹੈ| 69 ਅੰਕ ਦਾ ਨਾਂ ਸਰਘੀ ਵੇਲੇ ਲੈਣਾ ਮਾੜਾ ਸਮਿਝਆ ਜਾਂਦਾ ਹੈ ਤੇ ਮੰਨਿਆ ਜਾਂਦਾ ਹੈ ਕਿ ਇਸਦਾ ਉਚਾਰਨ ਕਰਨ ਵਾਲੇ ਨੂੰ ਰੋਟੀ ਨਸੀਬ ਨਹੀ ਹੁੰਦੀ| ਤਿੰਨ ਜਣਿਆਂ ਦਾ ਇੱਕਠੇ ਹੋਣਾ ਅਸ਼ੁੱਭ ਮੰਨਿਆਂ ਜਾਂਦਾ ਹੈ|
 
===ਪਿੱਤਰ ਪੂਜਾ===