ਵੱਡਾ ਪਲੀਨੀ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) No edit summary |
No edit summary |
||
ਲਾਈਨ 19:
ਆਪਣਾ ਜ਼ਿਆਦਾਤਰ ਸਮਾਂ ਪੜ੍ਹਾਈ, ਲਿਖਾਈ ਅਤੇ ਕੁਦਰਤੀ ਅਤੇ ਭੂਗੋਲਿਕ ਵਰਤਾਰਿਆਂ ਦੀ ਜਾਂਚ ਪੜਤਾਲ ਕਰਨ ਲਈ ਖ਼ਰਚ ਕਰਦੇ ਹੋਏ, ਪਲੀਨੀ ਨੇ ਐਨਸਾਈਕਲੋਪੀਡਿਕ ਨੈਚੁਰੈਲਿਸ਼ ਹਿਸਤੌਰੀਆ (ਕੁਦਰਤੀ ਇਤਿਹਾਸ) ਲਿਖਿਆ, ਜੋ ਕਿ ਵਿਸ਼ਵ ਕੋਸ਼ਾਂ ਲਈ ਸੰਪਾਦਕੀ ਮਾਡਲ ਬਣ ਗਿਆ। ਉਸ ਦੇ ਨੈਫਿਊ, ਪਲੀਨੀ ਜੂਨੀਅਰ ਨੇ ਇਤਿਹਾਸਕਾਰ ਟੈਸੀਟਸ ਨੂੰ ਇਕ ਪੱਤਰ ਵਿਚ ਉਸ ਬਾਰੇ ਲਿਖਿਆ:
{{quote|ਜਿਥੋਂ ਤੱਕ ਮੇਰਾ ਸੰਬੰਧ ਹੈ ਮੈਂ ਉਹਨਾਂ ਲੋਕਾਂ ਨੂੰ ਵਰੋਸਾਏ ਸਮਝਦਾ ਹਾਂ ਜਿਨ੍ਹਾਂ ਦੇ ਨਸੀਬ ਵਿੱਚ ਦੇਵਤਿਆਂ ਦੇ ਦੀ ਮਿਹਰ ਨਾਲ, ਉਹ ਲਿਖਣਾ ਜੋ ਲਿਖਣ ਦੇ ਯੋਗ ਹੈ, ਜਾਂ ਉਹ ਲਿਖਣਾ ਜੋ ਪੜ੍ਹਨ ਦੇ ਲਾਇਕ ਹੈ, ਹੋਵੇ। ਉਪਰੋਕਤ ਨਾਲੋਂ ਵੱਧ ਨਸੀਬ ਵਾਲੇ ਹਨ ਜਿਨ੍ਹਾਂ ਨੂੰ ਦੋਨੋਂ ਤੋਹਫ਼ੇ ਦਿੱਤੇ ਗਏ ਹਨ। ਇਨ੍ਹਾਂ ਮਗਰਲਿਆਂ ਦੀ ਗਿਣਤੀ ਵਿਚ ਮੇਰੇ ਅੰਕਲ ਹੋਣਗੇ ਅਤੇ ਆਪਣੀ ਰਚਨਾ ਸਦਕਾ ਵੀ ਅਤੇ ਤੁਹਾਡੀਆਂ ਰਚਨਾਵਾਂ ਕਰਕੇ ਵੀ।
ਛੋਟੇ ਪਲੀਨੀ ਨੇ ਟੈਸੀਟਸ ਦੀ ਆਪਣੇ ਅੰਕਲ ਦੀ ਕਿਤਾਬ, ਜਰਮਨ ਯੁੱਧਾਂ ਦਾ ਇਤਿਹਾਸ ਤੇ ਨਿਰਭਰਤਾ ਦਾ ਜ਼ਿਕਰ ਕਰਦਾ ਹੈ। ਵੱਡੇ ਪਲੀਨੀ ਦੀ 79 ਈਸਵੀ ਵਿੱਚ ਮੌਤ ਹੋ ਗਈ ਜਦੋਂ ਉਹ ਪੁਲਾਪਈ ਅਤੇ ਹਰਕੁਲੈਨੀਅਮ ਦੇ ਸ਼ਹਿਰਾਂ ਨੂੰ ਤਬਾਹ ਕਰ ਚੁੱਕੇ ਮਾਊਂਟ ਵੇਸੂਵੀਅਸ ਦੇ ਵਿਸਫੋਟ ਤੋਂ ਸਟਾਬੀਏ ਵਿਚ ਇਕ ਦੋਸਤ ਅਤੇ ਉਸ ਦੇ ਪਰਿਵਾਰ ਦਾ ਸਮੁੰਦਰੀ ਜਹਾਜ ਰਾਹੀਂ ਬਚਾਅ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜੁਆਲਾਮੁਖੀ ਦੇ ਫਟਣ ਦੀ ਛੇਵੀਂ ਅਤੇ ਸਭ ਤੋਂ ਵੱਡੀ ਪਥਰੀਲੀ ਖਿਲਾਰ ਦੀ ਹਨੇਰੀ ਨੇ ਆਪਣੇ ਜਹਾਜ਼ ਨੂੰ ਬੰਦਰਗਾਹ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ, ਅਤੇ ਸ਼ਾਇਦ ਪਲੀਨੀ ਦੀ ਇਸ ਦੁਰਘਟਨਾ ਦੌਰਾਨ ਮੌਤ ਹੋ ਗਈ।<ref>{{Cite book|title=Volcanoes|last=Francis, Peter|last2=Oppenheimer, Clive|publisher=Oxford University Press|year=2004|isbn=0-19-925469-9|last-author-amp=yes}}</ref>
ਲਾਈਨ 26:
=== ਪਿਛੋਕੜ ===
[[ਤਸਵੀਰ:Plinio_praefecto.jpg|right|thumb|One of the Xanten Horse-Phalerae located in the [[ਬ੍ਰਿਟਿਸ਼ ਮਿਊਜ਼ੀਅਮ
ਪਲੀਨੀ ਦੀਆਂ ਜਨਮ ਮਰਨ ਦੀਆਂ ਤਾਰੀਖ਼ਾਂ, 79 ਈ. ਵਿਚ ਵੇਸੂਵੀਅਸ ਪਹਾੜ ਦੇ ਫੱਟਣ ਤੋਂ ਅਤੇ ਆਪਣੇ ਨੈਫਿਊ ਦੇ ਇਕ ਬਿਆਨ ਤੋਂ ਅਨੁਮਾਨਿਤ ਹਨ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਹ ਆਪਣੇ 56 ਵੇਂ ਸਾਲ ਵਿਚ ਅਕਾਲ ਚਲਾਣਾ ਕਰ ਗਿਆ ਸੀ, ਜਿਸ ਤੋਂ ਉਸ ਦਾ ਜਨਮ 23 ਜਾਂ 24 ਈਸਵੀ ਬਣਦਾ ਹੈ।
ਪਲੀਨੀ ਇਕ ਘੋੜਸਵਾਰ, ਗਾਯੁਸ ਪਲਿਨਿਯੁਸ ਸੀਲਰ ਅਤੇ ਉਸ ਦੀ ਪਤਨੀ ਮਾਰਸੇਲਾ ਦਾ ਪੁੱਤਰ ਸੀ. ਨਾ ਤਾਂ ਛੋਟੇ ਅਤੇ ਨਾ ਹੀ ਵੱਡੇ ਪਲੀਨੀ ਨੇ ਨਾਵਾਂ ਦਾ ਜ਼ਿਕਰ ਕੀਤਾ। ਇਨ੍ਹਾਂ ਦਾ ਸਭ ਤੋਂ ਵੱਡਾ ਸਰੋਤ ਵਰੋਨਾ ਦੇ ਇਕ ਖੇਤਰ ਵਿਚ ਮਿਲਿਆ ਇਕ ਉਕਰੀ ਲਿਖਤ ਦਾ ਟੁਕੜਾ (CIL V 1 3442) ਹੈ ਅਤੇ ਵੇਰੋਨਾ ਵਿਚ 16 ਵੀਂ ਸਦੀ ਦੇ ਆਗਸਤੀਨ ਮੱਠ ਦਾ ਓਨੋਫਰੀਓ ਪੈਨਿਨੋਨੀ ਨੇ ਇਸ ਨੂੰ ਰਿਕਾਰਡ ਕੀਤਾ ਹੈ. ਸ਼ਿਲਾਲੇਖ ਦੀ ਪੜ੍ਹਾਈ ਇਸ ਦੇ ਮੁੜ ਨਿਰਮਾਣ ਤੇ ਨਿਰਭਰ ਕਰਦੀ ਹੈ। {{ਸਪਸ਼ਟੀਕਰਨ|date=December 2016}},<ref name="Hardouin50">{{Cite book|title=Caii Plinii Secundi Historiae Naturalis Libri XXXVII|last=Gaius Plinius Secundus|last2=Jean Harduin (commentator)|publisher=Didot|others=C. Alexandre; N.E. Lemaire (editors and contributors)|year=1827|series=''Bibliotheca Classica Latina''|volume=1|location=Paris|page=50|language=Latin, French|chapter=Ad Pliniam Vitam Excursus I: de Plinii Patria}}</ref> ਪਰ
ਸੀਲਰ ਅਤੇ ਮਾਰਸੇਲਾ ਨੂੰ ਹੋਰ ਖ਼ਾਨਦਾਨੀ ਨਾਵਾਂ ਨਾਲ ਜੋੜਨ ਦੀਆਂ ਵਾਧੂ ਕੋਸ਼ਿਸ਼ਾਂ ਐਵੇਂ ਅਟਕਲਾਂ ਹਨ। ਹਾਰਡੌਇਨ ਆਪਣੇ ਅਣਜਾਣ ਸਰੋਤ ਦੀ ਵਰਤੋਂ ਕਰਨ ਵਾਲਾ ਇਕੋ ਇਕ ਵਿਦਵਾਨ ਹੈ। ਇਹ ਅਗਿਆਤ ਹੈ ਕਿ ਉਕਰਿਆ ਟੁਕੜਾ ਕਿਸ ਤਰ੍ਹਾਂ ਵਰੋਨਾ ਆਇਆ ਸੀ। ਪਰ ਇਹ ਛੋਟੇ ਪਿਲੀਨੀ ਦੀ ਸੀਟਾ ਡੀ ਕੈਸਲੇਓ ਦੇ ਉੱਤਰ ਵੱਲ ਕੋਲੇ ਪਲੀਨੀਓ ਵਿਚ ਟਸਕਨ (ਹੁਣ ਉਮਬ੍ਰਿਯਨ) ਜਾਗੀਰ, ਜਿਸ ਦੀ ਪੱਕੀ ਪਛਾਣ ਛੱਤ ਦੀਆਂ ਟਾਇਲਾਂ ਵਿਚ ਉੱਕਰੇ ਉਸਦੇ ਨਾਮ ਦੇ ਪਹਿਲੇ ਅੱਖਰਾਂ ਤੋਂ ਨਿਸ਼ਚਿਤ ਕੀਤੀ ਗਈ, ਦੀ ਜਾਇਦਾਦ ਦੇ ਬਿਖਰਾ ਤੋਂ ਆਇਆ ਹੋ ਸਕਦਾ ਹੈ।
|