ਸਰਗੇ ਬ੍ਰਿਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
No edit summary |
||
ਲਾਈਨ 24:
== ਮੁੱਢਲਾ ਜੀਵਨ ਅਤੇ ਪੜ੍ਹਾਈ ==
ਬ੍ਰਿਨ ਦਾ ਜਨਮ ਸੋਵੀਅਤ ਯੂਨੀਅਨ ਵਿੱਚ ਮਾਸਕੋ ਵਿੱਚ ਰੂਸੀ ਯਹੂਦੀ ਮਾਪਿਆਂ, ਯਵੇਗਨੀਆ ਅਤੇ ਮਿਖਾਇਲ ਬ੍ਰਿਨ, ਦੇ ਘਰ ਹੋਇਆ। ਦੋਵੇਂ ਮਾਸਕੋ ਸਟੇਟ ਯੂਨੀਵਰਸਿਟੀ ਤੋਂ ਗ੍ਰੈਜੂਏਟ ਸਨ। ਉਸ ਦਾ ਪਿਤਾ ਮੈਰੀਲੈਂਡ ਯੂਨੀਵਰਸਿਟੀ ਵਿੱਚ ਗਣਿਤ ਦੇ ਪ੍ਰੋਫੈਸਰ ਸਨ ਅਤੇ ਉਸ ਦੀ ਮਾਂ [[ਨਾਸਾ]] ਦੇ ਗੋਡਾਰਡ ਸਪੇਸ ਫਲਾਈਟ ਸੈਂਟਰ ਦੀ ਇੱਕ ਖੋਜਕਾਰ ਸੀ। ਬ੍ਰਿਨ ਪਰਿਵਾਰ ਮੱਧ ਮਾਸਕੋ ਵਿੱਚ ਤਿੰਨ ਕਮਰੇ ਵਾਲੇ ਅਪਾਰਟਮੈਂਟ ਵਿੱਚ ਰਹਿੰਦਾ ਸੀ, ਬ੍ਰਿਨ ਦੀ ਦਾਦੀ ਵੀ ਨਾਲ ਹੀ ਰਹਿੰਦੀ ਸੀ।
ਬ੍ਰਿਨ ਨੇ ਐਡੈਲਫੀ, ਮੈਰੀਲੈਂਡ ਦੇ ਪੇਂਟ ਬ੍ਰਾਂਚ ਮੌਂਟਸਰੀ ਸਕੂਲ ਵਿੱਚ ਐਲੀਮੈਂਟਰੀ ਸਕੂਲ ਵਿੱਚ ਦਾਖਲਾ ਲਿਆ ਪਰ ਉਸ ਨੇ ਘਰ ਵਿੱਚ ਹੀ ਜ਼ਿਆਦਾ ਪੜ੍ਹਾਈ ਗ੍ਰਹਿਣ ਕੀਤੀ। ਉਸ ਦੇ ਪਿਤਾ, ਯੂਨੀਵਰਸਿਟੀ ਆਫ ਮੈਰੀਲੈਂਡ ਦੇ ਗਣਿਤ ਵਿਭਾਗ ਦੇ ਪ੍ਰੋਫੈਸਰ ਨੇ ਉਸਨੂੰ ਨੂੰ ਗਣਿਤ ਦੀ ਸਿੱਖਿਆ ਲਈ ਉਤਸ਼ਾਹਿਤ ਕੀਤਾ ਅਤੇ ਉਸ ਦੇ ਪਰਿਵਾਰ ਨੇ ਉਸ ਦੀ ਰੂਸੀ-ਭਾਸ਼ੀ ਹੁਨਰ ਨੂੰ ਬਰਕਰਾਰ ਰੱਖਣ ਵਿਚ ਸਹਾਇਤਾ ਕੀਤੀ। ਉਸ ਨੇ ਐਲੇਨੋਰ ਰੁਜ਼ਵੈਲਟ ਹਾਈ ਸਕੂਲ, ਗ੍ਰੀਨਬੈਲਟ, ਮੈਰੀਲੈਂਡ ਵਿੱਚ ਦਾਖਲਾ ਲਿਆ। ਸਤੰਬਰ 1990 ਵਿੱਚ, ਬ੍ਰਿਨ ਨੇ ਯੂਨੀਵਰਸਿਟੀ ਆਫ ਮੈਰੀਲੈਂਡ ਵਿੱਚ ਦਾਖ਼ਲਾ ਲਿਆ, ਜਿਥੇ ਉਸ ਨੇ 1993 ਵਿੱਚ ਕੰਪਿਊਟਰ ਵਿਗਿਆਨ ਅਤੇ ਗਣਿਤ ਵਿੱਚ ਸਨਮਾਨ ਨਾਲ ਕੰਪਿਊਟਰ ਵਿਗਿਆਨ ਵਿਭਾਗ ਤੋਂ ਬੈਚਲਰ ਆਫ ਸਾਇੰਸ ਡਿਗਰੀ ਪ੍ਰਾਪਤ ਕੀਤੀ। ਬ੍ਰਿਨ ਨੇ ਸਟੈਨਫੋਰਡ ਯੂਨੀਵਰਸਿਟੀ ਵਿੱਚ ਕੰਪਿਊਟਰ ਵਿਗਿਆਨ ਵਿੱਚ ਆਪਣੇ ਗ੍ਰੈਜੂਏਟ ਅਧਿਐਨ ਦੀ ਸ਼ੁਰੂਆਤ ਕੀਤੀ। 2008 ਵਿੱਚ ਉਸਨੇ ਸਟੈਨਫੋਰਡ ਵਿੱਚ ਆਪਣੀ ਪੀਐਚਡੀ ਸਟੱਡੀ ਛੱਡ ਦਿੱਤੀ ਸੀ।
|