ਸਰਦ ਮਹਿਲ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"Winter Palace" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

09:00, 24 ਮਈ 2018 ਦਾ ਦੁਹਰਾਅ

ਸਰਦ ਮਹਲ (ਰੂਸੀ: Зимний дворец; IPA: [ˈzʲimnʲɪj dvɐˈrʲɛts], Zimnij dvorets) ਸੇਂਟ ਪੀਟਰਸਬਰਗ, ਰੂਸ ਵਿਚ, 1732 ਤੋਂ 1917 ਤਕ, ਰੂਸੀ ਬਾਦਸ਼ਾਹਾਂ ਦੀ ਸਰਕਾਰੀ ਰਿਹਾਇਸ਼ ਸੀ। ਅੱਜ, ਬਹਾਲ ਕੀਤਾ ਮਹਲ ਹਰਮਿਟੇਜ਼ ਮਿਊਜ਼ੀਅਮ ਦੀਆਂ ਇਮਾਰਤਾਂ ਦਾ ਇਕ ਹਿੱਸਾ ਹੈ। ਪੀਟਰ ਮਹਾਨ ਦੇ ਮੂਲ ਵਿੰਟਰ ਪੈਲੇਸ ਦੇ ਨਾਲ ਲਗਦਾ ਪੈਲੇਸ ਤੱਟ ਅਤੇ ਪੈਲੇਸ ਸਕੁਆਇਰ ਦੇ ਵਿਚਕਾਰ ਸਥਿਤ, ਮੌਜੂਦਾ ਅਤੇ ਚੌਥੇ ਵਿੰਟਰ ਪੈਲੇਸ ਦਾ ਨਿਰਮਾਣ ਅਤੇ ਤਬਦੀਲੀਆਂ ਲਗਪਗ 1730 ਅਤੇ 1837 ਦੇ ਦਰਮਿਆਨ ਲਗਾਤਾਰ ਹੁੰਦੀਆਂ ਰਹੀਆਂ ਸੀ, ਬਣਦੇ ਬਣਦੇ ਅੱਗ ਲੱਗ ਗਈ ਸੀ ਜਿਸ ਨਾਲ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ ਸੀ ਅਤੇ ਤੁਰੰਤ ਦੁਬਾਰਾ ਬਣਾਇਆ ਗਿਆ। [1] ਜਿਵੇਂ ਸੋਵੀਅਤ ਪੇਂਟਿੰਗਾਂ ਅਤੇ ਆਈਜ਼ੇਨਸਤਾਈਨ ਦੀ 1927 ਦੀ ਫਿਲਮ ਅਕਤੂਬਰ ਵਿਚ ਦਰਸਾਇਆ ਗਿਆ ਹੈ, 1917 ਵਿਚ ਮਹਲ ਤੇ ਚੜ੍ਹਾਈ, ਰੂਸੀ ਇਨਕਲਾਬ ਦਾ ਪ੍ਰਤੀਕ ਬਣ ਗਈ।

ਇਹ ਮਹਲ ਇਕ ਯਾਦਗਾਰੀ ਪੈਮਾਨੇ 'ਤੇ ਬਣਾਇਆ ਗਿਆ ਸੀ ਜਿਸਦਾ ਮਕਸਦ ਸਾਮਰਾਜੀ ਰੂਸ ਦੀ ਸ਼ਕਤੀ ਨੂੰ ਦਰਸਾਉਣਾ ਸੀ। [2] ਇਸ ਮਹਿਲ ਤੋਂ, ਜ਼ਾਰ ਨੇ 22,400,000 ਵਰਗ ਕਿਲੋਮੀਟਰ (8,600,000 ਵਰਗ ਮੀਲ) (ਲਗਪਗ ਧਰਤੀ ਦਾ ਲਗਭਗ 1/6 ਹਿੱਸਾ) ਅਤੇ 19 ਵੀਂ ਸਦੀ ਦੇ ਅੰਤ ਤਕ 12.5 ਕਰੋੜ ਤੋਂ ਵੱਧ ਪਰਜਾ ਉੱਤੇ ਰਾਜ ਕੀਤਾ। ਇਸ ਨੂੰ ਕਈ ਆਰਕੀਟੈਕਟਾਂ, ਖਾਸ ਕਰਕੇ ਬਾਰਟੋਲੋਮੀਓ ਰਾਸਟਰੇਲੀ ਨੇ ਡਿਜ਼ਾਇਨ ਕੀਤਾ ਸੀ, ਜਿਸ ਨੂੰ ਅਲਿਜ਼ਾਬੇਥਨ ਬਾਰੋਕ ਸਟਾਈਲ ਵਜੋਂ ਜਾਣਿਆ ਗਿਆ ਸੀ। ਹਰੇ -ਅਤੇ-ਚਿੱਟੇ ਮਹਲ ਦੀ ਸ਼ਕਲ ਇੱਕ ਲੰਬੂਟਰੀ ਆਇਤਾਕਾਰ ਦੀ ਹੈ ਅਤੇ ਇਸਦਾ ਪ੍ਰਮੁੱਖ ਸਾਹਮਣਾ ਪਾਸਾ 215 ਮੀਟਰ (705 ਫੁੱਟ) ਲੰਬਾ ਅਤੇ 30 ਮੀਟਰ (98 ਫੁੱਟ) ਉੱਚਾ ਹੁੰਦਾ ਹੈ। ਵਿੰਟਰ ਪੈਲੇਸ ਨੂੰ 1,786 ਦਰਵਾਜ਼ੇ, 1,945 ਖਿੜਕੀਆਂ, 1,500 ਕਮਰੇ ਅਤੇ 117 ਸਟੇਅਰਕੇਸ ਹੋਣ ਦੀ ਗਣਨਾ ਕੀਤੀ ਗਈ ਹੈ। ਗੰਭੀਰ ਅੱਗ ਵਿੱਚ ਝੁਲਸਣ ਦੇ ਪਿੱਛੋਂ, ਮਹਿਲ ਦਾ 1837 ਵਿੱਚ ਮੁੜ ਨਿਰਮਾਣ ਕੀਤਾ ਗਿਆ ਸੀ ਅਤੇ ਬਾਹਰੀ ਪਾਸਿਆਂ ਤੋਂ ਉਵੇਂ ਰੱਖ ਲਿਆ ਸੀ, ਪਰ ਅੰਦਰੂਨ ਦੇ ਬਹੁਤ ਸਾਰੇ ਹਿੱਸਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਸੁਆਦਾਂ ਅਤੇ ਸ਼ੈਲੀਆਂ ਦੇ ਅਨੁਸਾਰ ਦੁਬਾਰਾ ਡਿਜ਼ਾਇਨ ਕੀਤਾ ਗਿਆ, ਜਿਸ ਨਾਲ ਮਹਿਲ ਨੂੰ "19 ਵੀਂ ਸਦੀ ਦੀ ਰੋਕੋਕੋ ਸ਼ੈਲੀ ਦੇ ਮਾਡਲ ਤੋਂ ਪ੍ਰਭਾਵਿਤ ਮਹਿਲ ਦੇ ਰੂਪ ਵਿਚ ਜਾਣਿਆ ਜਾਂਦਾ ਹੈ"। [3]

ਸੂਚਨਾ

  1. The numbering of the Winter Palaces varies. Most referees used in the writing of this page refer to the present palace as the fourth. That is: Trezzini, 1711 (I); Mattarnovy, 1721 (II); Trezzini, 1727 (III) and Rastrelli, 1732 (IV). Thus, to agree with the majority and because these four versions were "palaces" each differing from the last rather than recreations, this will be the numbering used here. However, other sources count the log cabin of Peter the Great as the first palace, while others discount Trezzini's 1727 rebuilding and others count the 1837 reconstruction as a 5th Winter palace. One source (not used here) numbers a temporary wooden structure erected to house the court during the building of the present palace.
  2. In 1721, Tsar Peter I received the title of Emperor from the Governing Senate. Scholars use the titles of "Tsar" and "Emperor" (and their feminine forms) interchangeably.
  3. Budberg, p. 200.