ਨੀਲ (ਸੱਟ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 16:
|
}}
ਜਦੋਂ ਸਰੀਰ ਨੂੰ ਇੱਕ ਅਸਥਿਰ ਵਸਤੂ ਨਾਲ ਸੱਟ ਲਗਦੀ ਹੈ, ਤਾਂ ਉਸ ਜਗ੍ਹਾ ਵਿੱਚ ਚੀਜ਼ ਦੇ ਭਾਰ ਤੇ ਜਿਸ ਤੇਜ਼ੀ ਨਾਲ ਓਹ ਵੱਜਦੀ ਹੈ, ਉਸਦੇ ਹਿਸਾਬ ਨਾਲ ਖੂਨ ਦੇ ਸੈੱਲ ਫਟਦੇ ਹਨ. ਇਸ ਵਿੱਚ ਬਾਹਰੀ ਸਤਹ ਤੇ ਤਾਂ ਕੋਈ ਸੱਟ ਨਹੀ ਵੱਜਦੀ, ਪਰ ਅੰਦਰ ਖੂਨ ਦਾ ਰਿਸਾਵ ਹੋਣ ਕਰਨ ਬਾਹਰ ਇੱਕ ਦਾਗ ਜ਼ਰੂਰ ਪੈ ਜਾਂਦਾ ਹੈ, ਜਿਸਨੂੰ '''ਨੀਲ''' ਕਹਿੰਦੇ ਹਨ. ਕੋਸ਼ਿਕਾਵਾਂ ਵਿੱਚੋਂ [[ਖੂਨ]] ਰਿਸਦਾ ਹੈ, ਆਲੇ ਦੁਆਲੇ ਦੀ ਜਗ੍ਹਾ ਤੇ ਜਾਂਦਾ ਹੈ ਅਤੇ ਇਹ ਜਗ੍ਹਾ ਸੁੱਜ ਜਾਂਦੀ ਹੈ. ਸ਼ੁਰੂ ਵਿੱਚ ਇਹ ਜਗ੍ਹਾ ਲਾਲ ਹੁੰਦੀ ਹੈ ਅਤੇ ਸਮਾਂ ਲੰਘਣ ਨਾਲ ਇਹ ਪਹਿਲਾਂ ਨੀਲੀ, ਫਿਰ ਹਰਿ ਅਤੇ ਪੀਲੀ ਹੋ ਜਾਂਦੀ ਹੈ ਅਤੇ ਇਸ ਤਰ੍ਹਾਂ ਕੁਝ ਸਮੇਂ ਬਾਅਦ ਮਿਟ ਜਾਂਦੀ ਹੈ. ਇਸ ਸੱਟ ਦਾ ਅਕਾਰ, ਵੱਜਣ ਵਾਲੀ ਚੀਜ਼ ਦੇ ਅਕਾਰ ਤੇ ਜੋਰ ਦੇ ਹਿਸਾਬ ਨਾਲ ਛੋਟਾ ਜਾਂ ਵੱਡਾ ਹੋ ਸਕਦਾ ਹੈ ਅਤੇ ਕਈ ਵਾਰ ਤਾਂ ਸੱਟ ਵੱਜਣ ਵਾਲੀ ਚੀਜ਼ ਜਹੀ ਹੁੰਦੀ ਹੈ ਅਤੇ ਇਸ ਤਰ੍ਹਾਂ ਇਸਤੇਮਾਲ ਕੀਤੇ ਹਥਿਆਰ ਦੀ ਪਛਾਣ ਕਰਨ ਵਿੱਚ ਸਹਾਈ ਹੋ ਸਕਦੀ ਹੈ.<ref>Lotti, Torello (January 1994). "The Purpuras". International Journal of Dermatology.</ref> ਨੀਲ ਸ਼ਰੀਰ ਦੇ ਨਾਜ਼ੁਕ ਹਿੱਸਿਆਂ ਵਿੱਚ, ਜਿੱਥੇ ਖੂਨ ਦੀਆਂ ਨਾੜਾਂ ਵਧ ਹੋਣ, ਉੱਥੇ ਜਾਂ ਜਿੱਥੇ [[ਮਾਸਪੇਸ਼ੀਆਂ]] ਘੱਟ ਹੋਣ ਉੱਥੇ ਵਧ ਦਿਸਦੇ ਹਨ. ਕਈ ਵਾਰ ਨੀਲ ਵਾਰ ਦੀ ਜਗ੍ਹਾ ਤੋਂ ਦੂਰ ਬਣਦੇ ਹਨ, ਜਿਵੇਂ ਕਿ ਜੇਕਰ ਵਾਰ ਸਿਰ ਤੇ ਕੀਤਾ ਜਾਵੇ ਤਾਂ ਨੀਲ ਅਕਸਰ ਅੱਖ ਤੇ ਪੈਂਦਾ ਹੈ ਕਿਉਂਕਿ ਖੂਨ ਦਾ ਰਿਸਾਵ ਸਭਤੋਂ ਛੋਟੇ ਰਸਤੇ ਵੱਲ ਹੁੰਦਾ ਹੈ ਅਤੇ ਇਹ ਗ੍ਰੁਤਵਾਕਰਸ਼੍ਣ ਕਰਕੇ ਥੱਲਥੱਲੇ ਨੂੰ ਰਿਸਦਾ ਹੈ, ਅਜਿਹੇ ਨੀਲ ਨੂੰ ਪਰਵਾਸੀ ਨੀਲ ਕਹਿੰਦੇ ਹਨ. <ref>Harrison's Principles of Internal Medicine. 17th ed. United States: McGraw-Hill Professional, 2008". Harrison's Principles of Internal Medicine.</ref>
[[ਤਸਵੀਰ:Black_Eye_01.jpg|thumb|ਸਮੇਂ ਅਨੁਸਾਰ ਨੀਲ ਵਿੱਚ ਆਉਣ ਵਾਲੇ ਬਦਲਾਵ ਦਰਸ਼ਾਉਂਦੀ ਹੋਈ ਤਸਵੀਰ]]
[[ਤਸਵੀਰ:Blaues_und_rotes_Auge_nach_Fußtritt_ins_Gesicht_(Ausschnitt).jpg|thumb|ਪਰਵਾਸੀ ਨੀਲ]]
 
== ਕਾਰਨ ==
ਨੀਲ ਅਕਸਰ ਬਿਨਾ ਧਾਰ ਵਾਲੀਆਂ, ਨਿਰਮਲ ਚੀਜ਼ਾਂ ਤੋਂ ਹੀ ਵੱਜਦੇ ਹਨ. ਜਾਂ ਤਾਂ ਕੋਈ ਖੁੰਢੀ ਚੀਜ਼ ਬੰਦੇ ਦੇ ਵੱਜੇ ਜਾਂ ਬੰਦਾ ਕਿਸੇ ਸਪਾਟ ਜਗ੍ਹਾ ਤੇ ਡਿੱਗ ਜਾਵੇ ਤਾ ਨੀਲ ਪੈਂਦੇ ਹਨ. ਪਰ ਕਈ ਵਾਰ ਕੁਝ ਹੋਰ ਕਾਰਨ ਜਿਵੇਂ ਕਿ [[ਬਾਲ ਸ਼ੋਸ਼ਣ]], [[ਘਰੇਲੂ ਹਿੰਸਾ]] ਅਤੇ ਕਈ ਖੂਨ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਕਿ [[ਮਧੁਮੇਹ]] ਕਰਕੇ ਵੀ ਨੀਲ ਪੈ ਜਾਂਦੇ ਹਨ.
 
== ਆਕਾਰ ਅਤੇ ਸ਼ਕਲ ==
ਲਾਈਨ 68:
* ਨੀਲ ਦੀ ਜਾਂਚ ਕਰਕੇ, ਵਾਰਦਾਤ ਦੇ ਸਮੇਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ.
* ਨੀਲ ਦੀ ਜਾਂਚ ਤੋਂ ਮਾਰਨ ਵਾਲੇ ਬਾਰੇ ਅਤੇ ਵਾਰਦਾਤ ਦੌਰਾਨ ਹੋਈਆਂ ਘਟਨਾਵਾਂ ਬਾਰੇ ਜਾਣਕਾਰੀ ਮਿਲ ਸਕਦੀ ਹੈ.
* ਨੀਲ ਦੀ ਜਗ੍ਹਾ ਅਤੇ ਅਕਾਰ ਤੋਂ ਇਹ ਜਾਣਿਆ ਜਾ ਸਕਦਾ ਹੈ ਕਿ ਕੀ ਇਹ ਸੱਟ [[ਕਤਲ]], ਜਾਂ [[ਖੁਦਕੁਸ਼ੀ]] ਦੀ ਕੋਸ਼ਿਸ਼ ਦੇ ਦੌਰਾਨ ਵੱਜੀ ਹੈ, ਜਾਂ ਇਹ ਇੱਕ [[ਹਾਦਸਾ]] ਸੀ.
* ਲੜਾਈ ਵਿੱਚ ਭਾਗੀਆਂ ਦੁਆਰਾ ਦਿੱਤੀ ਜਾਣਕਾਰੀ ਜਾਂਚਣ ਵਿੱਚ ਵੀ ਇਸਦੀ ਜਾਂਚ ਸਹਾਈ ਹੋ ਸਕਦੀ ਹੈ.