ਬਾਤੂ ਖ਼ਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Batu Khan" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
"Batu Khan" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 5:
== ਬਾਤੂ ਖ਼ਾਨ ਦੇ ਮੁੱਢਲੇ ਸਾਲ ==
ਜੋਚੀ ਦੀ ਮੌਤ ਤੋਂ ਬਾਅਦ, ਚੰਗੇਜ਼ ਖ਼ਾਨ ਜੋਚੀ ਦੀ ਸੰਪਤੀ ਉਸਦੇ ਪੁੱਤਾਂ ਨੂੰ ਸੌਂਪ ਦਿੰਦਾ ਹੈ| ਪਰੰਤੂ ਵੱਡੇ ਖ਼ਾਨ ਨੇ ਬਾਤੂ ਨੂੰ ਸੁਨਹਿਰੀ ਸੰਪਰਦਾ( ਜਿਸਨੂੰ ਜੋਚੀ ਰਾਸ਼ਟਰ ਵੀ ਕਿਹਾ ਜਾਂਦਾ ਹੈ) ਦਾ ਖ਼ਾਨ ਸਥਾਪਿਤ ਕੀਤਾ|  ਜੋਚੀ ਦਾ ਸਭ ਤੋਂ ਵੱਡਾ ਮੁੰਡਾ ਉਰਦਾ ਖ਼ਾਨ ਵੀ ਇਸ ਗੱਲ ਦੀ ਸਹਿਮਤੀ ਦਿੰਦਾ ਹੈ ਕਿ ਬਾਤੂ ਹੀ ਉਸਦੇ ਪਿਤਾ ਦਾ ਸਹੀ ਉੱਤਰਾਧਿਕਾਰੀ ਹੈ| ਚੰਗੇਜ਼ ਖ਼ਾਨ ਦਾ ਛੋਟਾ ਭਾਈ ਤੈਮੂਜ਼ ਵੀ ਪ੍ਰਤਿਨਿਧੀ ਦੇ ਤੌਰ ਤੇ ਰਾਜਤਿਲਕ ਸਮਾਗਮ ਵਿਚ ਸ਼ਾਮਿਲ ਹੋਇਆ| ਜਦੋਂ 1227 ਵਿਚ ਚੰਗੇਜ਼ ਖ਼ਾਨ ਦੀ ਮੌਤ ਹੋਈ ਤਾਂ ਉਹ ਪਿੱਛੇ ਜੋਚੀ ਖ਼ਾਨਦਾਨ ਵਿਚ 4,000 ਮੰਗੋਲ ਆਦਮੀ ਛੱਡਕੇ ਗਿਆ|  ਜੋਚੀਆਂ ਦੀ ਜਾਇਦਾਦ ਬਾਤੂ ਅਤੇ ਉਸਦੇ ਵੱਡੇ ਭਾਈ ਉਰਦਾ ਵਿਚ ਵੰਡੀ ਗਈ| ਉਰਦਾ ਖ਼ਾਨ ਦੇ ਚਿੱਟੇ ਸੰਪਰਦਾ ਨੇ ਮੋਟੇ ਤੌਰ ਤੇ  ਵੋਲਗਾ ਦਰਿਆ ਅਤੇ ਬਲਖਾਸ਼ ਝੀਲ ਦੇ ਵਿਚਾਲੇ ਰਾਜ ਸਾਂਭਿਆ, ਜਦਕਿ ਬਾਤੂ ਸੰਪਰਦਾ ਨੇ  ਵੋਲਗਾ ਦੇ ਪੱਛਮ ਵਾਲਾ ਹਿੱਸਾ ਸਾਂਭਿਆ|
 
1229 ਵਿਚ ਉਗਦੇਈ ਨੇ ਕੁਖਦੇਈ ਅਤੇ ਸੁਨਦੇਈ ਦੇ ਅੰਤਰਗਤ ਉਰਲ ਦਰਿਆ ਦੇ ਕਬੀਲਿਆਂ ਨੂੰ ਜਿੱਤਣ ਲਈ  ਤਿੰਨ ਪਲਟਨਾ ਭੇਜੀਆਂ|  ਅਬੁਲਗਾਜ਼ੀ ਅਨੁਸਾਰ, ਬਾਤੂ ਨੇ ਉੱਤਰੀ ਚੀਨ ਦੇ ਜਿਨ ਰਾਜਵੰਸ਼ ਖਿਲਾਫ਼ ਉਗਦੇਈ ਦੇ ਸੈਨਿਕ ਅਭਿਆਨ ਵਿਚ ਹਿੱਸਾ ਲਿਆ ਜਦਕਿ ਉਸਦੇ ਛੋਟੇ ਭਾਈ ਨੇ ਬਸ਼ਕਿਰਾਂ, ਕਮਨ, ਬੁਲਾਗਾਰੀਆਂ ਅਤੇ ਅਲਾਨਾਂ ਨਾਲ ਦੱਖਣ ਵਿਚ ਲੜਾਈ ਲੜੀ| ਦੁਸ਼ਮਣ ਦੇ ਭਾਰੀ ਵਿਰੋਧ ਦੇ ਬਾਵਜੂਦ, ਮੰਗੋਲਾਂ ਨੇ ਜਰਚੇਨ ਦੇ ਵੱਡੇ ਸ਼ਹਿਰਾਂ ਤੇ ਜਿੱਤ ਹਾਸਿਲ ਕੀਤੀ ਅਤੇ ਬਸ਼ਕਿਰਾਂ ਨਾਲ ਮਿੱਤਰਤਾ ਦੇ ਸੰਬੰਧ ਪੈਦਾ ਕੀਤੇ|  1230 ਵਿਚ ਉਗੇਦਾਈ ਰਾਜ ਨੂੰ ਸ਼ਾਂਕਸ਼ੀ, ਚੀਨ ਵਿਚ ਵੰਡਕੇ ਬਾਤੂ ਅਤੇ ਜੋਚੀ ਪਰਿਵਾਰ ਨੂੰ ਦੇ ਦਿੰਦਾ ਹੈ| ਪਰੰਤੂ ਉਹ ਖੁਰਾਸਾਨਾਂ (ਪਰਸ਼ੀਅਨ) ਵਾਂਗ ਰਾਜ ਸੰਬੰਧੀ ਨਿਗਰਾਨੀ ਰਫਖਣ ਲਈ ਉੱਥੇ ਆਪਣੇ ਅਧਿਕਾਰੀ ਨਿਯੁਕਤ ਕਰਦਾ ਹੈ|<ref>Thomas T. Allsen ''Culture and Conquest in Mongol Eurasia'', p.45</ref>
 
== References ==