"ਪਿਤਾ ਦਿਵਸ" ਦੇ ਰੀਵਿਜ਼ਨਾਂ ਵਿਚ ਫ਼ਰਕ

ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਪਿਤਾ ਦਾ ਮਾਣ-ਸਤਿਕਾਰ ਕਰਨ ਲਈ ਸਾਨੂੰ ਸਭ ਨੂੰ ਹਮੇਸ਼ਾ ਵਚਨਬੱਧ ਰਹਿਣਾ ਚਾਹੀਦਾ ਹੈ, ਕਿਉਂਕਿ ਆਧੁਨਿਕ ਯੁੱਗ ਦੇ ਆਧੁਨਿਕ ਤਕਨੀਕਾਂ ਨੇ ਜਿਥੇ ਸਾਨੂੰ ਬਹੁਤ ਲਾਭ ਪਹੁੰਚਾਏ ਹਨ, ਉਥੇ ਸਾਡੇ ਰਿਸ਼ਤਿਆਂ ਨੂੰ ਵੀ ਕਮਜ਼ੋਰ ਕਰਨ ਵਿੱਚ ਕਾਫੀ ਰੋਲ ਅਦਾ ਕੀਤਾ ਹੈ। ਇਨ੍ਹਾਂ ਤਕਨੀਕਾਂ ਨੂੰ ਆਪਣੇ ਰਿਸ਼ਤਿਆਂ 'ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਮਾਂ-ਬਾਪ ਧਰਤੀ 'ਤੇ ਰੱਬ ਦਾ ਰੂਪ ਹਨ, ਜੋ ਇਨ੍ਹਾਂ ਦਾ ਮਾਣ-ਸਨਮਾਨ ਕਰਦੇ ਹਨ, ਉਨ੍ਹਾਂ ਨੂੰ ਤੀਰਥ ਯਾਤਰਾ ਕਰਨ ਦੀ ਵੀ ਲੋੜ ਨਹੀਂ ਹੁੰਦੀ।
==ਬੱਚਿਆਂ ਦਾ ਸੰਕਲਪ==
ਜਿਸ ਬਾਪ ਨੇ ਸਾਨੂੰ ਇਹ ਦੁਨੀਆ ਦਿਖਾਈ ਹੈ, ਜਿਸ ਦੀ ਬਦੌਲਤ ਅੱਜ ਅਸੀਂ ਉੱਚੇ ਮੁਕਾਮ 'ਤੇ ਪਹੁੰਚੇ ਹਾਂ, ਉਸ ਨੂੰ ਭੁੱਲਣਾ ਰੱਬ ਨੂੰ ਭੁੱਲਣ ਦੇ ਬਰਾਬਰ ਹੈ। ਇਸ ਲਈ ਸਭ ਬੱਚਿਆਂ ਨੂੰ ਚਾਹੀਦਾ ਹੈ ਕਿ ਸੂਝ-ਬੂਝ ਨਾਲ ਘਰ ਵਿੱਚ ਤਾਲਮੇਲ ਬਿਠਾ ਕੇ ਆਪਣੇ ਮਾਂ-ਬਾਪ ਦੀ ਸੇਵਾ ਕਰਨ, ਉਨ੍ਹਾਂ ਦੀ ਠੰਢੀ-ਮਿੱਠੀ ਛਾਂ ਦਾ ਅਨੰਦ ਮਾਨਣ, ਉਨ੍ਹਾਂ ਦੀਆਂ ਅਸੀਸਾਂ ਅਤੇ ਅਸ਼ੀਰਵਾਦ ਲੈ ਕੇ ਵੱਡੇ ਹੋਣ। ਬਾਪ ਕੋਈ ਯਾਦ ਰੱਖਣ ਵਾਲੀ ਚੀਜ਼ ਨਹੀਂ, ਜਿਸ ਲਈ ਕੋਈ ਖਾਸ ਦਿਨ ਨਿਸ਼ਚਿਤ ਕਰਨ ਦੀ ਲੋੜ ਹੈ, ਉਸ ਦਾ ਖੂਨ ਤਾਂ ਬੱਚੇ ਦੀ ਰਗ-ਰਗ ਵਿੱਚ ਵਸਦਾ ਹੈ। ਇਹ ਦਿਨ ਉਨ੍ਹਾਂ ਬੱਚਿਆਂ ਲਈ ਜ਼ਰੂਰ ਮਹੱਤਤਾ ਰੱਖਦਾ ਹੈ, ਜਿਹੜੇ ਆਧੁਨਿਕਤਾ ਦੀ ਹੋੜ ਵਿੱਚ ਅਤੇ ਪੈਸੇ ਪਿੱਛੇ ਇਸ ਰਿਸ਼ਤੇ ਨੂੰ ਭੁੱਲ ਕੇ ਕਿਸੇ ਹੋਰ ਦੁਨੀਆ ਵਿੱਚ ਵਸ ਰਹੇ ਹਨ। ਉਨ੍ਹਾਂ ਨੂੰ ਆਪਣੀਆਂ ਗ਼ਲਤ-ਫਹਿਮੀਆਂ ਦੂਰ ਕਰਕੇ, ਆਪਣੇ ਬਾਪ ਦਾ ਅਸ਼ੀਰਵਾਦ ਲੈ ਕੇ ਉਨ੍ਹਾਂ ਦੀ ਸੇਵਾ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ, ਤਾਂ ਕਿ ਇਹ ਦਿਨ ਉਨ੍ਹਾਂ ਦੇ ਜੀਵਨ ਵਿੱਚ ਇੱਕ ਬਦਲਾਓ ਲਿਆਉਣ ਦੇ ਨਾਲ-ਨਾਲ ਉਨ੍ਹਾਂ ਵਾਸਤੇ ਸਾਰੇ ਉੱਨਤੀ ਦੇ ਰਾਹ ਵੀ ਖੋਲ੍ਹ ਦੇਵੇ, ਕਿਉਂਕਿ '''ਬਾਪ ਦੀ ਸੇਵਾ ਵਿੱਚ ਹੀ ਮੇਵਾ ਹੈ''', ਜਿਸ ਨੂੰ ਉਹ ਦਿਲ ਖੋਲ੍ਹ ਕੇ ਪ੍ਰਾਪਤ ਕਰ ਸਕਦੇ ਹਨ, ਤਾਂ ਹਰ ਰੋਜ਼ ਹੀ ਸਭ ਬੱਚਿਆਂ ਲਈ 'ਹੈਪੀ ਫਾਦਰ ਡੇ' ਹੋਵੇਗਾ।
 
==ਪਰਮਾਤਮਾ ਅਤੇ ਮਾਤਾ-ਪਿਤਾ==
ਪਰਮ-ਪਿਤਾ ਪਰਮਾਤਮਾ ਹਰ ਜਗ੍ਹਾ ਦੇਖਿਆ ਨਹੀਂ ਜਾ ਸਕਦਾ, ਉਸ ਦਾ ਤਾਂ ਸਿਰਫ ਅਹਿਸਾਸ ਹੀ ਕੀਤਾ ਜਾ ਸਕਦਾ ਹੈ। ਇਸ ਲਈ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਦੀ ਜ਼ਿੰਮੇਵਾਰੀ ਰੱਬ ਨੇ ਬਾਪ ਨੂੰ ਸੌਾਪ ਦਿੱਤੀ, ਤਾਂ ਕਿ ਬੱਚੇ ਆਪਣੇ ਬਾਪ ਵਿੱਚ ਹੀ ਉਸ ਪਰਮ-ਪਿਤਾ ਪਰਮਾਤਮਾ ਨੂੰ ਦੇਖ ਸਕਣ। ਬਾਪ ਨੂੰ ਰੱਬ ਵਰਗਾ ਦਰਜਾ ਪ੍ਰਾਪਤ ਹੈ। ਅਲੱਗ-ਅਲੱਗ ਲੋਕ ਇਸ ਨੂੰ ਕਈ ਨਾਵਾਂ ਨਾਲ ਸੰਬੋਧਨ ਕਰਦੇ ਹਨ। ਇਸ ਰਿਸ਼ਤੇ ਨੂੰ ਜਿਸ ਮਰਜ਼ੀ ਨਾਂਅ ਨਾਲ ਬੁਲਾਇਆ ਜਾਵੇ, ਇਹ ਸੱਚਾ-ਸੁੱਚਾ ਅਤੇ ਰੱਬ ਵਰਗਾ ਰਿਸ਼ਤਾ ਹੈ। ਬੱਚਿਆਂ ਦੇ ਜੀਵਨ ਵਿੱਚ ਬਾਪ ਬਹੁਤ ਮਾਅਨੇ ਰੱਖਦਾ ਹੈ, ਕਿਉਂਕਿ ਜੋ ਜ਼ਿੰਮੇਵਾਰੀ ਇਕੱਲਾ ਬਾਪ ਆਪਣੇ ਬੱਚਿਆਂ ਦੇ ਪ੍ਰਤੀ ਨਿਭਾਅ ਸਕਦਾ ਹੈ, ਉਹ ਕਿੰਨੇ ਵੀ ਹੋਰ ਲੋਕ ਮਿਲ ਕੇ ਨਿਭਾਉਣ ਦੀ ਕੋਸ਼ਿਸ਼ ਕਰਨ, ਫਿਰ ਵੀ ਨਹੀਂ ਨਿਭਾਅ ਸਕਦੇ। ਜੇ ਨਿਭਾਅ ਵੀ ਦੇਣ ਤਾਂ ਉਹ ਸਕੂਨ ਜਾਂ ਖੁਸ਼ੀ ਪ੍ਰਾਪਤ ਨਹੀਂ ਕਰ ਸਕਦੇ, ਜੋ ਇੱਕ ਬਾਪ ਆਪਣੇ ਬੱਚਿਆਂ ਪ੍ਰਤੀ ਫਰਜ਼ ਨੂੰ ਪੂਰਾ ਕਰਨ 'ਤੇ ਉਸ ਦਾ ਅਹਿਸਾਸ ਕਰਦਾ ਹੈ।
ਗੁਮਨਾਮ ਵਰਤੋਂਕਾਰ