ਨਾਨਕ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 30:
 
ਇਹਨਾਂ ਨੇ 13 ਸਾਲ ਦੀ ਛੋਟੀ ਉਮਰ ਵਿੱਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। 13 ਅਪ੍ਰੈਲ 1919 ਦੀ [[ਵਿਸਾਖੀ]] ਦੇ ਦਿਨ [[ਅੰਮ੍ਰਿਤਸਰ]] ਦੇ [[ਜਲਿਆਂਵਾਲਾ ਬਾਗ]] ਦੀ ਘਟਨਾ ਨੂੰ ਉਨ੍ਹਾਂ ਨੇ ਅੱਖੀਂ ਵੇਖਿਆ, ਜਿਸਦਾ ਉਨ੍ਹਾਂ ਦੇ ਮਨ ਤੇ ਡੂੰਘਾ ਅਸਰ ਹੋਇਆ ਕਿਉਂਕਿ ਉਨ੍ਹਾਂ ਦੇ ਦੋ ਦੋਸਤ ਵੀ ਇਸ ਹੱਤਿਆ-ਕਾਂਡ ਵਿੱਚ ਮਾਰੇ ਗਏ ਸਨ। ਉਨ੍ਹਾਂ ਨੇ [[ਬ੍ਰਿਟਿਸ਼ ਰਾਜ|ਬ੍ਰਿਟਿਸ਼ ਹਕੂਮਤ]] ਦੇ ਅੱਤਿਆਚਾਰ ਨੂੰ ਨੰਗਾ ਕਰਦੀ ਇੱਕ ਲੰਮੀ ਕਵਿਤਾ ''ਖ਼ੂਨੀ ਵਿਸਾਖੀ'' ਲਿਖੀ। ਹਕੂਮਤ ਨੇ ਇਸ ਤੇ ਪਾਬੰਦੀ ਲਾ ਦਿੱਤੀ ਅਤੇ ਜ਼ਬਤ ਕਰ ਲਈ।
 
1922 ਵਿੱਚ ਅਕਾਲੀ ਲਹਿਰ ਦੇ ਸੰਬੰਧ ਵਿੱਚ ਜੇਲ੍ਹ ਨਾਨਕ ਸਿੰਘ ਨੇ ਜੇਲ੍ਹ ਵੀ ਕੱਟੀ ਸੀ। ਇਸ ਸਮੇਂ ਦੌਰਾਨ ਉਸ ਨੇ ਬੰਗਾਲੀ ਲੇਖਕ [[ਸ਼ਰਤਚੰਦਰ]] ਅਤੇ ਹਿੰਦੀ-ਉਰਦੂ ਲੇਖਕ [[ਮੁਨਸ਼ੀ ਪ੍ਰੇਮਚੰਦ]] ਦੇ ਨਾਵਲ ਪੜ੍ਹੇ। ਉਨ੍ਹਾਂ ਕੋਲੋਂ ਉਸਨੂੰ ਆਪ ਨਾਵਲਕਾਰ ਬਣਨ ਦੀ ਪਰੇਰਨਾ ਮਿਲੀ। ਪੰਜਾਬੀ ਪੀਡੀਆ ਅਨੁਸਾਰ 'ਇਸ ਪ੍ਰਬਲ ਇੱਛਾ ਅਧੀਨ ਉਸ ਨੇ ਜੇਲ੍ਹ ਵਿੱਚ ਹੀ ਇੱਕ ਨਾਵਲ ਅੱਧਖਿੜੀ ਕਲੀ ਅਖ਼ਬਾਰ ਦੇ ਹਾਸ਼ੀਏ ਤੇ ਲਿਖ ਦਿੱਤਾ ਪਰ ਜੇਲ੍ਹ ਅਧਿਕਾਰੀਆਂ ਨੇ ਇਸ ਨਾਵਲ ਨੂੰ ਜੇਲ੍ਹ ਤੋਂ ਬਾਹਰ ਨਾ ਆਉਣ ਦਿੱਤਾ। ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਲੇਖਕ ਨੇ ਇਸ ਤੀਖਣ ਅਹਿਸਾਸ ਨੂੰ ਪ੍ਰਸਿੱਧ ਨਾਵਲ [[ਅੱਧ ਖਿੜਿਆ ਫੁੱਲ]] ਵਿੱਚ ਪ੍ਰਸਤੁਤ ਕੀਤਾ।'<ref>http://punjabipedia.org/topic.aspx?txt=%E0%A8%A8%E0%A8%BE%E0%A8%A8%E0%A8%95%20%E0%A8%B8%E0%A8%BF%E0%A9%B0%E0%A8%98</ref>
 
1921 ਵਿੱਚ ਇਹਨਾਂ ਦਾ ਵਿਆਹ ਰਾਜ ਕੌਰ ਨਾਲ ਹੋਇਆ।
 
==ਕੰਮ==
1911 ਵਿੱਚ ਇਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ, ਸੀਹਰਫ਼ੀ ਹੰਸ ਰਾਜ, ਛਪਿਆ। ਕੁਝ ਧਾਰਮਿਕ [[ਗੀਤ]] ਵੀ ਲਿਖੇ ਜਿਹੜੇ ''ਸਤਿਗੁਰ ਮਹਿਮਾ'' <ref>http://www.hcsingh.com/poems-and-political-phi/nanaksingh/</ref> ਨਾਂਅ ਹੇਠ ਛਪੇ। 1922 ਵਿੱਚ ਇਹ ਗੁਰੂ ਕਾ ਬਾਗ ਮੋਰਚੇ ਸਮੇਂ ਜੇਲ੍ਹ ਗਏ। ਇਸ ਸਮੇਂ ਉਨ੍ਹਾਂ ਨੇ ਆਪਣੀ ਦੂਸਰੀ ਕਾਵਿ ਪੁਸਤਕ ''ਜ਼ਖਮੀ ਦਿਲ'' ਲਿਖੀ ਜੋ 1923 ਵਿੱਚ ਛਪੀ ਤੇ ਜਿਸ ਤੇ ਮਹਿਜ ਦੋ ਹਫ਼ਤਿਆਂ ਬਾਅਦ ਪਾਬੰਦੀ ਲਾ ਦਿੱਤੀ ਗਈ। ਜੇਲ੍ਹ ਵਿੱਚ ਹੀ ਉਨ੍ਹਾਂ ਨੇ [[ਮੁਨਸ਼ੀ ਪ੍ਰੇਮ ਚੰਦ]] ਦੇ ਨਾਵਲ ਪੜ੍ਹੇ, ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਜੇਲ੍ਹ ਵਿੱਚ ਹੀ ਆਪਣਾ ਪਹਿਲਾ ਨਾਵਲ ''ਅੱਧ ਖਿੜੀ ਕਲੀ'' ਲਿਖਿਆ, ਜੋ ਬਾਅਦ ਵਿੱਚ ''ਅੱਧ ਖਿੜਿਆ ਫੁੱਲ'' ਨਾਂਅ ਹੇਠ ਛਪਿਆ।<ref>http://punjabipedia.org/topic.aspx?txt=%E0%A8%A8%E0%A8%BE%E0%A8%A8%E0%A8%95%20%E0%A8%B8%E0%A8%BF%E0%A9%B0%E0%A8%98</ref>
ਅਠੱਤੀ ਨਾਵਲਾਂ ਤੋਂ ਬਿਨਾਂ ਚਾਰ ਕਾਵਿ ਸੰਗ੍ਰਹਿ, ਕਈ ਕਹਾਣੀ ਸੰਗ੍ਰਹਿ, ਸ੍ਵੈ-ਜੀਵਨੀ ਯਾਦਾਂ, ਤਰਜਮੇ, ਲੇਖ ਅਤੇ ਨਾਟਕ ਵੀ ਲਿਖੇ।
 
ਇਹਨਾਂ ਦੇ ਨਾਵਲਾਂ ਵਿੱਚ ਇਹਨਾਂ ਨੇ ਸਮਾਜਿਕ ਬੁਰਾਈਆਂ, ਆਰਥਿਕ ਅਸਮਾਨਤਾ, ਸਮਾਜ ਵਿਚਲੇ ਭ੍ਰਿਸ਼ਟਾਚਾਰ, ਪਾਖੰਡ, ਬਦਚਲਣੀ, ਵੱਢੀਖੋਰੀ ਅਤੇ ਫਿਰਕੂ-ਜਨੂੰਨ ਆਦਿ ਨੂੰ ਨੰਗਾ ਕੀਤਾ ਹੈ। ਆਪਣੀਆਂ ਕਹਾਣੀਆਂ ਉਹਨਾਂ ਸਮਾਜਿਕ ਜੀਵਨ ਵਿਚੋਂ ਲਈਆਂ। ਉਹਨਾਂ ਦੀ ਕਹਾਣੀ ਆਪਣੀ ਰੌਚਕਤਾ, ਰਸ ਅਤੇ ਉਤਸੁਕਤਾ ਕਾਰਨ ਨਦੀ ਦੀ ਤੇਜ਼ੀ ਵਾਂਗ ਰੁੜ੍ਹੀ ਜਾਂਦੀ ਹੈ।