ਵਿਕੀਪੀਡੀਆ:ਚੰਗੇ ਲੇਖ ਲਿਖਣ ਸੰਬੰਧੀ ਸੁਝਾਅ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 9:
#ਜਿਆਦਾ ਜਾਣਕਾਰੀ ਲਈ [[ਵਿਕਿਪੀਡੀਆ:ਭਾਰਤੀ ਸਕ੍ਰਿਪਟਾਂ ਲਈ ਆਪਣਾ ਬ੍ਰਾਊਜ਼ਰ ਤਿਆਰ ਕਰਨਾ|ਇਹ ਲੇਖ]] ਪੜ੍ਹੋ।
 
== ਲੇਖਾਂ ਦੇ ਨਾਂਮਨਾਂ ==
#ਲੇਖ ਨੂੰ ਬਣਾਉਂਦੇ ਸਮੇਂ ਉਸਦਾ ਸਿਰਲੇਖ (ਨਾਂਮਨਾਂ) ਪੰਜਾਬੀ ਭਾਸ਼ਾ ਵਿੱਚ ਹੀ ਲਿਖੋ। ਹੋਰ ਭਾਸ਼ਾਵਾਂ ਦੇ ਸ਼ਬਦ ਜੋ ਪੰਜਾਬੀ ਭਾਸ਼ਾ ਵਿੱਚ ਘੁਲ-ਮਿਲ ਚੁੱਕੇ ਹਨ ਅਤੇ ਜੋ ਪੰਜਾਬੀ ਵਿੱਚ ਆਮ ਪ੍ਰਚਲਿਤ ਹਨ, ਉਨ੍ਹਾ ਨੂੰ ਉਸ ਰੂਪ ਵਿੱਚ ਹੀ ਲਿਖਣਾ ਚਾਹੀਦਾ ਹੈ। ਜਿਵੇਂ ਕਿ ਸਟੇਸ਼ਨ, ਪਲੇਟਫ਼ਾਰਮ, ਕੰਪਿਊਟਰ ਆਦਿ। ਉਰਦੂ ਜਾਂ ਹੋਰ ਵਿਦੇਸ਼ੀ ਭਾਸ਼ਾਵਾਂ ਵਿੱਚ ਜਿੱਥੇ ਖ਼ਾਸ ਚਿੰਨ੍ਹਾਂ ਦੀ ਵਰਤੋਂ ਹੁੰਦੀ ਹੈ, ਉਸਦਾ ਵੀ ਧਿਆਨ ਰੱਖੋ। ਗੈਰ ਭਾਰਤੀ ਸਿਰਲੇਖਾਂ (ਨਾਂਮਾਨਾਵਾਂ) ਦੇ ਲਈ ਉਹੀ ਸਿਰਲੇਖ ਪੰਜਾਬੀ ਵਿੱਚ ਲਿਖਣ ਦੀ ਕੋਸ਼ਿਸ਼ ਕਰੋ, ਜੋ ਅਖ਼ਬਾਰਾਂ, ਕਿਤਾਬਾਂ, ਟੈਲੀਵਿਜ਼ਨ ਚੈਨਲਾਂ ਆਦਿ 'ਤੇ ਵਰਤੇ ਜਾਂਦੇ ਹੋਣ। ਉਦਾਹਰਨ ਵਜੋਂ: ਅਮਰੀਕਾ (ਪ੍ਰਚਲਿਤ) ਦੀ ਜਗ੍ਹਾ ਉਚਾਰਨ ਪੱਖੋਂ ਅਮੇਰਿਕਾ (ਸ਼ੁੱਧ) ਵਧੇਰੇ ਢੁੱਕਵਾਂ ਹੈ ਅਤੇ ਉਲੰਪਿਕ ਦੀ ਜਗ੍ਹਾ ਓਲੰਪਿਕ (ਉਚਾਰਨ ਪੱਖੋਂ) ਵਧੇਰੇ ਢੁੱਕਦਾ ਹੈ। ਨਾਲ ਹੀ ਇਹ ਵੀ ਧਿਆਨ ਰੱਖੋ ਕਿ ਪੰਜਾਬੀ ਦੇ ਜਿੰਨਾਂ ਅੱਖਰਾਂ ਦੇ ਪੈਰਾਂ ਵਿੱਚ ਬਿੰਦੀ ਲਗਦੀ ਹੈ, ਉਹ ਵੀ ਵਰਤੋ। ਜਿਵੇਂ ਕਿ ਉਦਾਹਰਨ ਵਜੋਂ 'ਖਾਨ' ਸ਼ਬਦ ਦੀ ਜਗ੍ਹਾ 'ਖ਼ਾਨ' ਸ਼ਬਦ, 'ਫਿਲਮ' ਦੀ ਜਗ੍ਹਾ 'ਫ਼ਿਲਮ' ਸ਼ਬਦ ਸਹੀ ਹੈ।
#ਅੰਗਰੇਜ਼ੀ ਭਾਸ਼ਾ ਦੇ ਇਕੋਨਮਿਕ/ਛੋਟੇ ਰੂਪਾਂ ਹਿੱਤ ਰੋਮਨ ਲਿਪੀ ਵਿੱਚ (ਅੰਗਰੇਜ਼ੀ ਭਾਸ਼ਾ ਵਿੱਚ ਹੀ) ਛੋਟੇ ਨਾਂਮ ਵਾਲੇ ਲੇਖ ਵੀ ਬਣਾ ਦਵੋ ਅਤੇ ਫਿਰ ਉਸਨੂੰ ਅਸਲੀ (ਪੂਰੇ) ਨਾਂਮਨਾਂ 'ਤੇ ਰੀਡਿਰੈਕਟ (ਅੰਗਰੇਜ਼ੀ:Redirect) ਕਰ ਦਵੋ। ਉਦਾਹਰਨ ਵਜੋਂ [[IST]] ਨੂੰ [[ਭਾਰਤੀ ਮਿਆਰੀ ਸਮਾਂ]] ਅਤੇ [[ਓਡੀਆਈ]] ਨੂੰ [[ਇੱਕ ਦਿਨਾ ਅੰਤਰਰਾਸ਼ਟਰੀ]] 'ਤੇ। ਇਹ ਗੱਲ ਵੀ ਵਰਨਣਯੋਗ ਹੈ ਕਿ ਪੰਜਾਬੀ ਭਾਸ਼ਾ ਵਿੱਚ "ਓ. ਡੀ. ਆਈ." ਭਾਵ ਕਿ ਹਰ ਅੱਖਰ ਲਿਖਣ ਤੋਂ ਬਾਅਦ ਬਿੰਦੀ ਪਾਉਣਾ ਠੀਕ ਨਹੀਂ ਲਗਦਾ ਸੋ ਇਸ ਵਾਸਤੇ "ਓਡੀਆਈ" ਹੀ ਠੀਕ ਬੈਠਦਾ ਹੈ। ਇਸ ਗੱਲ ਦਾ ਧਿਆਨ ਸਿਰਲੇਖ ਲਿਖਣ ਸਮੇਂ ਜਰੂਰ ਰੱਖਣਾ ਚਾਹੀਦਾ ਹੈ।
#ਲੇਖ ਦੇ ਸਿਰਲੇਖ (ਨਾਂਮ) ਨੂੰ ਸ਼ੁੱਧ ਉਚਾਰਨ ਜਾਂ ਸ਼ਬਦ ਬਣਤਰ ਪੱਖੋਂ ਠੀਕ ਚੁਣਨਾ ਚਾਹੀਦਾ ਹੈ, ਭਾਵੇਂ ਉਹ ਕਿਸੇ ਵੀ ਵਿਸ਼ੇ ਨਾਲ ਸੰਬੰਧਤ ਹੋਵੇ।