ਜੀਵਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 6:
 
ਇਹ ਸਪਸ਼ਟ ਨਹੀਂ ਕਿ ਪ੍ਰਿਥਵੀ ਉਪਰ ਜੀਵਨ ਕਿਵੇਂ ਪੁੰਗਰਿਆ, ਪਰ ਇਹ ਸਪਸ਼ਟ ਹੈ ਕਿ ਇਹ ਰਸਾਇਣਕ ਪ੍ਰਕਿਰਿਆਵਾਂ ਦੀ ਉਧੇੜ-ਬੁਣ ’ਚੋਂ ਅਤਿ ਸਰਲ ਸਰੂਪ ’ਚ ਪੁੰਗਰਿਆ ਸੀ। ਬੀਤਦੇ ਸਮੇਂ ਨਾਲ ਇਸ ਦੀ ਸਰਲ ਬਣਤਰ ਪੇਚੀਦਗੀਆਂ ’ਚ ਉਲਝਦੀ ਰਹੀ ਅਤੇ ਭਿੰਨ ਭਿੰਨ ਪ੍ਰਕਾਰ ਦੇ ਜੀਵ ਹੋਂਦ ਵਿੱਚ ਆਉਂਦੇ ਰਹੇ। ਜੀਵਨ ਦਾ ਇਸ ਪ੍ਰਕਾਰ ਵਿਕਾਸ ਹੋਏ ਹੋਣ ਦੇ ਪ੍ਰਮਾਣ ਵੱਖ ਵੱਖ ਸਰੋਤਾਂ ਤੋਂ ਮਿਲੇ ਹਨ ਅਤੇ ਮਿਲ ਵੀ ਰਹੇ ਹਨ। ਉਂਜ ਵੀ, ਸਿਰਫ਼ ਵਿਕਾਸ ਦੇ ਪਿਛੋਕੜ ’ਚ ਹੀ ਜੀਵਨ ਨੂੰ ਸਮਝ ਸਕਣਾ ਸੰਭਵ ਹੈ। ਅਸੀਂ ਆਪ ਵੀ ਆਪਣੇ-ਆਪ ਨੂੰ ਅਤੇ ਆਪਣੇ ਕੁਦਰਤੀ ਸੁਭਾਅ ਨੂੰ ਜਿੰਨਾ ਵੀ ਸਮਝ ਸਕੇ ਹਾਂ, ਇਸ ਸਭ ਦੇ ਪਿਛੋਕੜ ’ਚ ਸਮਝ ਸਕੇ ਹਾਂ। ਜਦੋਂ ਦੀ ਡੀ.ਐੱਨ.ਏ. ਨਾਲ ਸਾਡੀ ਪਛਾਣ ਹੋਈ ਹੈ, ਉਦੋਂ ਤੋਂ ਤਾਂ ਜੀਵਨ ਦੇ ਵਿਕਾਸ ਪ੍ਰਤੀ ਅਟਕੇ ਰਹਿ ਗਏ ਸੰਦੇਹ ਵੀ ਜਾਂਦੇ ਰਹੇ। ਅੱਜ ਤੋਂ ਸਾਢੇ ਤਿੰਨ ਅਰਬ ਵਰ੍ਹੇ ਪਹਿਲਾਂ ਡੀ.ਐੱਨ.ਏ. ਹੋਂਦ ’ਚ ਆ ਗਿਆ ਸੀ। ਤਦ ਤੋਂ ਇਹ ਬਣਿਆ-ਬਣਾਇਆ ਅਤੇ ਇੱਕ ਦੇ ਦੋ ਬਣਦਾ ਹੋਇਆ ਚਲਿਆ ਆ ਰਿਹਾ ਹੈ। ਜਦੋਂ ਵੀ ਇਸ ਅੰਦਰਲੀ ਵਿਉਂਤ ’ਚ ਕਿਸੇ ਵੀ ਕਾਰਨ ਤਬਦੀਲੀ ਆਉਂਦੀ ਰਹੀ, ਨਵੀਂ ਜੀਵ-ਨਸਲ ਦੇ ਹੋਂਦ ’ਚ ਆਉਣ ਦੀ ਸੰਭਾਵਨਾ ਉਤਪੰਨ ਹੋ ਜਾਂਦੀ ਰਹੀ। ਸੰਸਾਰ ਵਿੱਚ ਜੀਵਾਂ ਦੀ ਵੰਨ-ਸੁਵੰਨਤਾ ਡੀ.ਐੱਨ.ਏ. ਦੀ ਅੰਤ੍ਰੀਵੀ ਤਰਤੀਬ ਅੰਦਰ ਆਈਆਂ ਤਬਦੀਲੀਆਂ ਦਾ ਸਿੱਟਾ ਹੈ।
 
ਪ੍ਰਿਥਵੀ ਉਪਰ ਜੀਵ-ਸੰਸਾਰ ਦਾ ਆਰੰਭ ਜੀਵਨ ਦੇ ਪੁੰਗਰ ਆਉਣ ਨਾਲ ਹੋਇਆ ਸੀ। ਇਹ ਘਟਨਾ 3.5 ਅਰਬ ਵਰ੍ਹੇ ਪਹਿਲਾਂ ਵਾਪਰੀ। ਉਸ ਉਪਰੰਤ ਜੀਵਨ ਕੁਦਰਤੀ ਵਿਧਾਨ ਦੀ ਪੈਰਵੀ ਕਰਦਾ ਹੋਇਆ ਵਿਕਸਿਤ ਹੁੰਦਾ ਰਿਹਾ। ਵਿਕਾਸ ਦੌਰਾਨ ਇਹ ਕਿਹੋ ਜਿਹੇ ਰੰਗ-ਰੂਪ ਧਾਰਨ ਕਰਦਾ ਰਿਹਾ, ਇਸ ਦਾ ਪਤਾ ਪਥਰਾਟਾਂ ’ਚ ਅੰਕਿਤ ਹੋਏ ਸੰਕੇਤ ਦੇ ਰਹੇ ਹਨ। ਪਥਰਾਟ ’ਚ ਬਦਲਣ ਲਈ ਜੀਵ ਦੀ ਦੇਹ ਦੇ ਨਮ ਭੂਮੀ ’ਚ ਧਸ ਜਾਣ ਜਾਂ ਤਰਲ ਦੁਆਲੇ ’ਚ ਡੁੱਬ ਜਾਣ ਦੀ ਲੋੜ ਹੁੰਦੀ ਹੈ। ਸਮੇਂ ਨਾਲ ਨਮਦਾਰ ਪਰਤ ਦਬਾਓ ਅਧੀਨ ਸਖ਼ਤ ਹੁੰਦੀ ਹੁੰਦੀ ਪਥਰਾ ਜਾਂਦੀ ਹੈ ਅਤੇ ਇਸ ਅੰਦਰ ਧਸੀ ਜੀਵ ਦੀ ਦੇਹ ਦੇ ਨਕਸ਼ ਪਥਰਾਈ ਚੱਟਾਨ ’ਚ ਭਲੀ ਪ੍ਰਕਾਰ ਖੁਣ ਕੇ ਮਹਿਫੂਜ਼ ਹੋ ਜਾਂਦੇ ਹਨ। ਜਿਸ ਚੱਟਾਨੀ ਪਰਤ ਵਿੱਚ ਪਥਰਾਟ ਦਫ਼ਨ ਹੁੰਦਾ ਹੈ, ਉਸ ਦੀ ਉਮਰ ਨਿਰਧਾਰਤ ਕਰਨ ਉਪਰੰਤ ਉਸ ਜੀਵ ਦੇ ਵਿਚਰਨ ਦੇ ਸਮਿਆਂ ਬਾਰੇ ਜਾਣਨਾ ਵੀ ਸੰਭਵ ਹੋ ਜਾਂਦਾ ਹੈ। ਪਥਰਾਟ ਦਰਸਾ ਰਹੇ ਹਨ ਕਿ ਇੱਕ ਵਾਰ ਪੁੰਗਰਿਆ ਜੀਵਨ ਫਿਰ ਹਰ ਹਾਲ ਬਣਿਆ ਰਿਹਾ। ਵਿਆਪਕ ਹਾਲਾਤ ਅਨੁਕੂਲ ਜੀਵ ਢਲਦੇ ਰਹੇ ਅਤੇ ਜਿਉਂ ਜਿਉਂ ਹਾਲਾਤ ਬਦਲਦੇ ਰਹੇ, ਜੀਵ ਵੀ ਬਦਲਦੇ ਰਹੇ ਅਤੇ ਇਨ੍ਹਾਂ ਦੀ ਵੰਨਗੀ ’ਚ ਵਾਧਾ ਹੁੰਦਾ ਰਿਹਾ।<ref>{{Cite news|url=https://www.punjabitribuneonline.com/2018/09/%E0%A8%9C%E0%A9%80%E0%A8%B5%E0%A8%A8-%E0%A8%A6%E0%A8%BE-%E0%A8%AE%E0%A8%A8%E0%A9%81%E0%A9%B1%E0%A8%96-%E0%A8%A4%E0%A8%95-%E0%A8%A6%E0%A8%BE-%E0%A8%B8%E0%A8%AB%E0%A8%BC%E0%A8%B0/|title=ਜੀਵਨ ਦਾ ਮਨੁੱਖ ਤਕ ਦਾ ਸਫ਼ਰ - Tribune Punjabi|last=ਸੁਰਜੀਤ ਸਿੰਘ ਢਿੱਲੋਂ|first=|date=2018-09-08|work=Tribune Punjabi|access-date=2018-09-10|archive-url=|archive-date=|dead-url=|language=}}</ref>
 
== ਜੀਵਨ ਦੀ ਵਿਲੱਖਣਤਾ ==