ਮਨੁੱਖ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਲਾਈਨ 22:
 
'''ਮਨੁੱਖ''' [[ਦੁੱਧ]] ਚੁੰਘਾਉਣ ਵਾਲੇ ਜਾਨਵਰਾਂ ਦੀ ਇੱਕ ਉਪਜਾਤੀ ਹੈ। ਇਹਨਾਂ ਦਾ ਆਰੰਭ [[ਅਫ਼ਰੀਕਾ]] ਵਿੱਚ ਹੋਇਆ। ਲਗਪਗ ਦੋ ਲੱਖ ਸਾਲ ਪਹਿਲਾਂ ਇਸ ਪ੍ਰਾਣੀ ਨੇ ਅਨਾਟਮੀ ਪੱਖੋਂ ਆਧੁਨਿਕਤਾ ਧਾਰਨ ਕਰ ਲਈ ਸੀ ਅਤੇ ਲਗਪਗ ਪੰਜਾਹ ਹਜ਼ਾਰ ਸਾਲ ਪਹਿਲਾਂ ਵਰਤੋਂ ਵਿਹਾਰ ਦੀ ਪੂਰੀ ਅੱਡਰਤਾ ਪ੍ਰਤੱਖ ਹੋ ਗਈ ਸੀ। ਇੱਕ ਬਾਂਦਰਹਾਰ ਬਣਮਾਣਸ ਏਪ ਇਸ ਦਾ ਸਭ ਤੋਂ ਨੇੜਲਾ ਸੰਬੰਧੀ ਹੈ। [[ਬਾਂਦਰ]] ਤੋਂ ਮਨੁੱਖ ਤੱਕ ਤਬਦੀਲੀ ਵਿੱਚ ਕਿਰਤ ਵਲੋਂ ਪਾਇਆ ਹਿੱਸਾ-ਫ਼.ਏਂਗਲਜ਼ "[[ਧਰਤੀ]]-[[ਵਿਗਿਆਨੀ|ਵਿਗਿਆਨੀਆਂ]] ਦੁਆਰਾ ਤ੍ਰੇਤਾ ਕਹੇ ਜਾਣ ਵਾਲੇ ਯੁਗ.... ਵਿੱਚ, ਜਿਸ ਨੂੰ ਅਜੇ ਠੀਕ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ, ਪਰ ਜੋ ਸੰਭਵ ਹੈ ਇਸ ਤ੍ਰੇਤਾ ਮਹਾਕਲਪ ਦਾ ਪਰਲੋ ਰਿਹਾ ਹੋਵੇਗਾ, ਕਿਤੇ ਊਸ਼ਣ ਕਟੀਬੰਧ ਦੇ ਕਿਸੇ ਪ੍ਰਦੇਸ਼ ਵਿੱਚ - ਸੰਭਵ ਹੈ ਇੱਕ ਵਿਸ਼ਾਲ [[ਮਹਾਂਦੀਪ]] ਵਿੱਚ ਜੋ ਹੁਣ [[ਹਿੰਦ ਮਹਾਸਾਗਰ]] ਵਿੱਚ ਸਮਾ ਗਿਆ ਹੈ - ਮਾਨਵਹਾਰ ਬਾਂਦਰਾਂ ਦੀ ਕੋਈ ਵਿਸ਼ੇਸ਼ ਤੌਰ ਤੇ ਅਤੀਵਿਕਸਿਤ ਜਾਤੀ ਰਿਹਾ ਕਰਦੀ ਸੀ। [[ਚਾਰਲਸ ਡਾਰਵਿਨ|ਡਾਰਵਿਨ]] ਨੇ ਸਾਡੇ ਇਹਨਾਂ ਪੂਰਵਜਾਂ ਦਾ ਲੱਗਭੱਗ ਯਥਾਰਥਕ ਵਰਣਨ ਕੀਤਾ ਹੈ। ਉਨ੍ਹਾਂ ਦਾ ਸਮੁੱਚਾ [[ਮਨੁੱਖੀ ਸਰੀਰ|ਸਰੀਰ]] ਵਾਲਾਂ ਨਾਲ ਢਕਿਆ ਰਹਿੰਦਾ ਸੀ, ਉਨ੍ਹਾਂ ਦੇ [[ਦਾਹੜੀ]] ਅਤੇ ਨੁਕੀਲੇ [[ਕੰਨ]] ਸਨ, ਅਤੇ ਉਹ ਸਮੂਹਾਂ(ਇੱਜੜਾਂ) ਵਿੱਚ ਰੁੱਖਾਂ ਉੱਤੇ ਰਿਹਾ ਕਰਦੇ ਸਨ।"<ref>ਬਾਂਦਰ ਤੋਂ ਮਨੁੱਖ ਤੱਕ ਤਬਦੀਲੀ ਵਿੱਚ ਕਿਰਤ ਵਲੋਂ ਪਾਇਆ ਹਿੱਸਾ-ਫ਼.ਏਂਗਲਜ਼ - ਪੰਨਾ 1</ref>
 
== ਮਨੁੱਖ ਦੀ ਉਤਪਤੀ ==
ਮਨੁੱਖ ਦੀ ਉਤਪਤੀ ਦੀ ਕਹਾਣੀ ਜੀਵ ਵਿਕਾਸ ਨਾਲ ਜੁੜੀ ਹੋਈ ਹੈ । ਇਸ ਵਿੱਚ ਕੁਝ ਕੜੀਆਂ ਗਾਇਬ ਹਨ ਪਰ ਮਿਲੇ ਹੋਏ ਪਿੰਜਰਾਂ ਤੇ ਹੱਡੀਆਂ ਤੋਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਹਨ।ਸਮੁੱਚੇ ਬ੍ਰਹਿਮੰਡ ਦੀ 14 ਅਰਬ ਵਰ੍ਹਿਆਂ ਦੀ ਉਮਰ ਹੈ ਜਿਸ ਵਿੱਚ ਪ੍ਰਿਥਵੀ ਨੇ ਅੱਜ ਤੋਂ 4.5 ਅਰਬ ਵਰ੍ਹੇ ਪਹਿਲਾਂ ਜਨਮ ਲਿਆ ਅਤੇ ਇਸ ਉਪਰ 3.5 ਅਰਬ ਵਰ੍ਹੇ ਪਹਿਲਾਂ ਜੀਵਨ ਪੁੰਗਰਿਆ। ਦੁਨੀਆਂ ਵਿੱਚ ਸਾਡਾ ਪ੍ਰ੍ਰਵੇਸ਼ ਇੱਕ ਲੱਖ ਕੁ ਵਰ੍ਹੇ ਪਹਿਲਾਂ ਹੋਇਆ। ਇਹ ਇਕਦਮ ਵਾਪਰੀ ਘਟਨਾ ਨਹੀਂ ਸੀ। ਇੱਕ ਵਣਮਾਨਸ ਨੇ ਮਨੁੱਖ ਬਣਦਿਆਂ ਬਣਦਿਆਂ 60 ਲੱਖ ਵਰ੍ਹੇ ਲੈ ਲਏ ਸਨ।
 
==ਹਵਾਲੇ==